Fact Check: ਪੰਜਾਬ ਵਿਚ ਨਹੀਂ ਅਮਰੀਕਾ ਵਿਚ ਵੇਖਿਆ ਗਿਆ ਸੀ ਇਹ ਅਜੀਬ ਜੀਵ, ਵਾਇਰਲ ਆਰਟੀਕਲ ਦਾ ਦਾਅਵਾ ਫਰਜ਼ੀ ਹੈ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਹ ਦਾਅਵਾ ਫਰਜੀ ਪਾਇਆ। ਜਿਹੜੇ CCTV ਦੇ ਵੀਡੀਓ ਨੂੰ ਪੰਜਾਬ ਦਾ ਦੱਸ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਮਰੀਕਾ ਦੇ ਕੋਲੋਰਾਡੋ ਦਾ ਹੈ। ਇਹ ਘਟਨਾ ਪਿਛਲੇ ਸਾਲ ਹੋਈ ਸੀ ਅਤੇ ਇਸਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

Fact Check: ਪੰਜਾਬ ਵਿਚ ਨਹੀਂ ਅਮਰੀਕਾ ਵਿਚ ਵੇਖਿਆ ਗਿਆ ਸੀ ਇਹ ਅਜੀਬ ਜੀਵ, ਵਾਇਰਲ ਆਰਟੀਕਲ ਦਾ ਦਾਅਵਾ ਫਰਜ਼ੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਆਰਟੀਕਲ ਵਾਇਰਲ ਹੋ ਰਿਹਾ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਕਈ ਥਾਵਾਂ ‘ਤੇ ਏਲੀਅਨ ਨੂੰ ਵੇਖਿਆ ਗਿਆ ਹੈ। ਦਾਅਵੇ ਅਨੁਸਾਰ ਘਟਨਾ ਪੰਜਾਬ ਦੇ ਮੋਹਾਲੀ ਦੀ ਵੀ ਦੱਸੀ ਜਾ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਚ ਇੱਕ CCTV ਅੰਦਰ ਏਲੀਅਨ ਵੇਖਿਆ ਗਿਆ ਹੈ।

ਵਿਸ਼ਵਾਸ ਟੀਮ ਨੇ ਜਦੋਂ ਇਸ ਦਾਅਵੇ ਦੀ ਪੜਤਾਲ ਕੀਤੀ ਤਾਂ ਇਹ ਦਾਅਵਾ ਫਰਜੀ ਪਾਇਆ। ਜਿਹੜੇ CCTV ਦੇ ਵੀਡੀਓ ਨੂੰ ਪੰਜਾਬ ਦਾ ਦੱਸ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਮਰੀਕਾ ਦੇ ਕੋਲੋਰਾਡੋ ਦਾ ਹੈ। ਇਹ ਘਟਨਾ ਪਿਛਲੇ ਸਾਲ ਹੋਈ ਸੀ ਅਤੇ ਇਸਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ‘ਤੇ ਵਾਇਰਲ ਆਰਟੀਕਲ ਦਾਅਵਾ ਕਰ ਰਿਹਾ ਹੈ ਕਿ ਪੰਜਾਬ ਦੇ ਮੋਹਾਲੀ ਵਿਚ ਏਲੀਅਨ ਵੇਖਿਆ ਗਿਆ ਹੈ। Trend Punjab ਦੇ ਆਰਟੀਕਲ ਦੀ ਹੇਡਲਾਈਨ ਲਿਖੀ ਗਈ ਹੈ, “ਏਲੀਅਨ ਨੇ ਮਾਰੀ ਪੰਜਾਬ ਦੇ ਇਸ ਇਲਾਕੇ ਵਿੱਚ ਐਂਟਰੀ, ਜਾਣੋਂ ਇਸ ਸੱਚੀ ਘਟਨਾ ਬਾਰੇ

ਵਾਇਰਲ ਆਰਟੀਕਲ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਨੂੰ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਆਰਟੀਕਲ ਨੂੰ ਪੂਰਾ ਪੜ੍ਹਿਆ। ਆਰਟੀਕਲ ਵਿਚ ਘਟਨਾ ਮੋਹਾਲੀ ਦੀ ਵੀ ਦੱਸੀ ਜਾ ਰਹੀ ਹੈ ਅਤੇ ਇਸ ਆਰਟੀਕਲ ਵਿਚ ਇੱਕ Youtube ਵੀਡੀਓ ਵੀ ਸ਼ੇਅਰ ਕੀਤਾ ਗਿਆ ਹੈ। ਅਸੀਂ Youtube ਵੀਡੀਓ ਨੂੰ ਵੀ ਪੂਰਾ ਵੇਖਿਆ। Youtube ਵੀਡੀਓ ਵੀ ਇਸੇ ਆਰਟੀਕਲ ਨੂੰ ਲੈ ਕੇ ਸੀ ਅਤੇ ਇਸ ਦਾਅਵੇ ਨੂੰ ਲੈ ਕੇ 2 ਵੀਡੀਓ ਗ਼ਰੇਬ ਸਾਨੂੰ ਇਸ ਵੀਡੀਓ ਵਿਚ ਮਿਲੇ।

1 ਗ਼ਰੇਬ ਦੀ ਪੜਤਾਲ

ਪਹਿਲਾ ਗ਼ਰੇਬ 1 ਮਿੰਟ 23 ਸੈਕੰਡ ਤੋਂ ਸ਼ੁਰੂ ਹੁੰਦਾ ਹੈ ਅਤੇ 1 ਮਿੰਟ 32 ਸੈਕੰਡ ‘ਤੇ ਪੂਰਾ ਹੁੰਦਾ ਹੈ। ਇਸ ਗ਼ਰੇਬ ਵਿਚ ਅਸਮਾਨ ਵਿਚ ਇੱਕ ਉਡਣਤਸ਼ਤਰੀ ਵੇਖੀ ਜਾ ਸਕਦੀ ਹੈ ਜਿਹੜੀ ਤੇਜ਼ ਰੋਸ਼ਨੀ ਕਰਦੀ ਹੈ। ਇਸ ਨਾਲ ਦੱਸਿਆ ਜਾ ਰਿਹਾ ਹੈ ਕਿ ਮੋਹਾਲੀ ਦੇ ਲੋਕਾਂ ਨੇ ਉਡਣਤਸ਼ਤਰੀ ਵੇਖੀ ਜਿਸਨੂੰ ਦੇਖ ਕੇ ਉਹ ਲੋਕ ਡਰ ਗਏ। ਅਸੀਂ ਇਸਦੀ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਇਸਦੇ ਕੀਫ਼੍ਰੇਮਸ ਨੂੰ YANDEX ਰਿਵਰਸ ਇਮੇਜ ‘ਤੇ ਸਰਚ ਕੀਤਾ। ਸਾਨੂੰ ਇਸ ਗ਼ਰੇਬ ਦਾ ਵੀਡੀਓ Vk.com ਨਾਂ ਦੀ ਸਾਈਟ ‘ਤੇ Vyacheslav Klimov ਨਾਂ ਦੇ ਯੂਜ਼ਰ ਦੁਆਰਾ 7 ਮਈ ਨੂੰ ਸ਼ੇਅਰ ਕੀਤਾ ਮਿਲਿਆ। ਇਸ ਵੀਡੀਓ ਨੂੰ UFO X-FILES НЛО INSIDERS ਨਾਂ ਦੇ ਅਕਾਊਂਟ ਨੇ ਵੀ ਸ਼ੇਅਰ ਕੀਤਾ ਹੈ ਪਰ ਇਸਦੇ ਨਾਲ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ।

ਇਸ ਪੜਤਾਲ ਤੋਂ ਇਹ ਤਾਂ ਸਾਬਤ ਹੋਇਆ ਕਿ ਵੀਡੀਓ 7 ਮਈ ਨੂੰ ਅਪਲੋਡ ਕੀਤਾ ਗਿਆ ਸੀ।

2 ਗ਼ਰੇਬ ਦੀ ਪੜਤਾਲ

ਦੂਜਾ ਗ਼ਰੇਬ 1 ਮਿੰਟ 57 ਸੈਕੰਡ ਤੋਂ ਸ਼ੁਰੂ ਹੁੰਦਾ ਹੈ ਅਤੇ 2 ਮਿੰਟ 2 ਸੈਕੰਡ ‘ਤੇ ਪੂਰਾ ਹੁੰਦਾ ਹੈ। ਇਸ ਗ਼ਰੇਬ ਵਿਚ ਇੱਕ ਅਜੀਬ ਤਰ੍ਹਾਂ ਦਿੱਸਣ ਵਾਲੇ ਜੀਵ ਨੂੰ ਵੇਖਿਆ ਜਾ ਸਕਦਾ ਹੈ। ਇਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪੰਜਾਬ ਵਿਚ ਵੇਖਿਆ ਗਿਆ ਏਲੀਅਨ ਹੈ। ਇਸਦੀ ਪੜਤਾਲ ਵੀ ਅਸੀਂ ਪਹਿਲੇ ਗ਼ਰੇਬ ਦੀ ਪੜਤਾਲ ਵਾਂਗੂ ਹੀ ਕੀਤੀ। ਰਿਵਰਸ ਇਮੇਜ ਕਰਨ ‘ਤੇ ਸਾਨੂੰ ਇਸ ਵੀਡੀਓ ਨਾਲ ਜੁੜੀ ਕਈ ਖਬਰਾਂ ਮਿਲ ਗਈਆਂ। ਸਾਨੂੰ 12 ਜੂਨ 2019 ਨੂੰ ਅਪਲੋਡ “Denver7 – The Denver Channel” ਚੈਨਲ ਦਾ ਇਸ ਮਾਮਲੇ ਨੂੰ ਲੈ ਕੇ ਵੀਡੀਓ ਮਿਲਿਆ। ਇਸ ਵੀਡੀਓ ਨਾਲ ਹੇਡਲਾਈਨ ਲਿਖੀ ਗਈ ਸੀ: “Alien” caught on camera in La Junta ਅਤੇ ਡਿਸਕ੍ਰਿਪਸ਼ਨ ਲਿਖਿਆ ਗਿਆ ਸੀ, “This video from La Junta has been going viral after an “alien” was spotted on a driveway.”

ਇਸ ਵੀਡੀਓ ਅਨੁਸਾਰ ਇਸ ਅਜੀਬ ਕਿਸਮ ਦਾ ਜੀਵ ਲਾ ਜੁੰਤਾ, ਕੋਲੋਰਾਡੋ, ਅਮਰੀਕਾ ਵਿਚ ਵੇਖਿਆ ਗਿਆ ਸੀ।

ਸਾਨੂੰ ਇਸ ਮਾਮਲੇ ਨੂੰ ਲੈ ਕੇ Inside Edition ਦੀ ਵੀ ਖਬਰ ਮਿਲੀ। ਇਸ ਵੀਡੀਓ ਖਬਰ ਵਿਚ ਜਿਹੜੇ ਘਰ ਦੇ ਕੈਮਰੇ ਵਿਚ ਇਹ ਅਜੀਬ ਜੀਵ ਵੇਖਿਆ ਗਿਆ ਸੀ ਉਸ ਪਰਿਵਾਰ ਦਾ ਇੰਟਰਵਿਊ ਸੀ। ਇਹ ਵੀਡੀਓ 12 ਜੂਨ 2019 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਇਸਦੇ ਨਾਲ ਲਿਖਿਆ ਗਿਆ ਸੀ, “Mom Still Unsure of What Creature Was in Her Driveway”

ਵੀਡੀਓ ਵਿਚ ਪਰਿਵਾਰਕ ਸੱਦਸ ਦੱਸਦੀ ਹੈ ਕਿ ਇਹ ਅਜੀਬ ਜੀਵ ਸਾਡੇ CCTV ਕੈਮਰੇ ਵਿਚ ਵੇਖਿਆ ਗਿਆ ਜਿਸਨੂੰ ਵੇਖ ਕੇ ਅਸੀਂ ਡਰ ਗਏ। ਹਜੇ ਤੱਕ ਕਿਸੇ ਨੂੰ ਨਹੀਂ ਪਤਾ ਕਿ ਇਹ ਜਾਨਵਰ ਏਲੀਅਨ ਸੀ ਜਾਂ ਕੋਈ ਹੋਰ।

ਇਸ ਮਾਮਲੇ ਨੂੰ ਲੈ ਕੇ Fox21News ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਸ ਪੜਤਾਲ ਤੋਂ ਇਹ ਸਾਫ ਹੋਇਆ ਕਿ ਇਹ CCTV ਵਾਲਾ ਵੀਡੀਓ ਅਮਰੀਕਾ ਦੇ ਕੋਲੋਰਾਡੋ ਦਾ ਹੈ ਨਾ ਕਿ ਪੰਜਾਬ ਦਾ।

ਹੁਣ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਅਜਿਹਾ ਕੁਝ ਮੋਹਾਲੀ ਵਿਚ ਵਾਪਰਿਆ ਹੈ। ਸਾਨੂੰ ਇਸ ਦਾਅਵੇ ਨੂੰ ਲੈ ਕੇ ਕੋਈ ਖਬਰ ਨਹੀਂ ਮਿਲੀ ਜਿਸਨੇ ਦਾਅਵਾ ਕੀਤਾ ਕਿ ਮੋਹਾਲੀ ਵਿਚ ਕੋਈ ਏਲੀਅਨ ਵੇਖਿਆ ਗਿਆ ਹੈ।

ਅਸੀਂ ਇਸ ਮਾਮਲੇ ਨੂੰ ਲੈ ਕੇ ਸਾਡੇ ਪੰਜਾਬੀ ਜਾਗਰਣ ਦੇ ਮੋਹਾਲੀ ਜਿਲਾ ਇੰਚਾਰਜ ਰਿਪੋਰਟਰ ਸਤਵਿੰਦਰ ਸਿੰਘ ਨਾਲ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ, “ਇਹ ਵਾਇਰਲ ਦਾਅਵੇ ਵਿਚ ਤੱਥ ਸਹੀ ਨਹੀਂ ਹੈ। ਅਜਿਹੀ ਕੋਈ ਵੀ ਘਟਨਾ ਮੋਹਾਲੀ ਅੰਦਰ ਨਹੀਂ ਹੋਈ ਹੈ। ਜੇ ਅਜਿਹਾ ਕੁਝ ਹੁੰਦਾ ਤਾਂ ਇਹ ਮਾਮਲਾ ਅੱਗ ਵਾਂਗ ਫੈਲਦਾ ਪਰ ਅਜਿਹਾ ਕੁਝ ਨਹੀਂ ਹੋਇਆ ਹੈ। ਮੋਹਾਲੀ ਦੇ ਲੋਕਲ ਲੋਕ ਵੀ ਇਸ ਬਾਰੇ ਕੁਝ ਨਹੀਂ ਜਾਣਦੇ ਹਨ।

ਇਹ ਆਰਟੀਕਲ Trend Punjab ਨਾਂ ਦੀ ਸਾਈਟ ਨੇ ਸ਼ੇਅਰ ਕੀਤਾ ਹੈ। ਇਹ ਵੈੱਬਸਾਈਟ ਵਾਇਰਲ ਖਬਰਾਂ ਨੂੰ ਵੱਧ ਸ਼ੇਅਰ ਕਰਦੀ ਹੈ ਅਤੇ ਇਸਦੇ ਕਈ ਆਰਟੀਕਲ ਗੁੰਮਰਾਹ ਕਰਨ ਵਾਲੇ ਹੁੰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਇਹ ਦਾਅਵਾ ਫਰਜੀ ਪਾਇਆ। ਜਿਹੜੇ CCTV ਦੇ ਵੀਡੀਓ ਨੂੰ ਪੰਜਾਬ ਦਾ ਦੱਸ ਵਾਇਰਲ ਕੀਤਾ ਜਾ ਰਿਹਾ ਹੈ ਉਹ ਅਮਰੀਕਾ ਦੇ ਕੋਲੋਰਾਡੋ ਦਾ ਹੈ। ਇਹ ਘਟਨਾ ਪਿਛਲੇ ਸਾਲ ਹੋਈ ਸੀ ਅਤੇ ਇਸਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts