Fact Check : ਗੁਜਰਾਤ ਰੈਲੀ ਦਾ ਨਹੀਂ, ਪੰਜਾਬ ਦੇ ਮੋਗਾ ਵਿਖੇ 2021 ‘ਚ ਹੋਈ ਕਿਸਾਨ ਮਹਾਪੰਚਾਇਤ ਦਾ ਹੈ ਵਾਇਰਲ ਵੀਡੀਓ
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਗੁਜਰਾਤ ਰੈਲੀ ਬਾਰੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ। ਦਰਅਸਲ, ਵੀਡੀਓ ਪੰਜਾਬ ਦੇ ਮੋਗਾ ਜ਼ਿਲੇ ਦਾ ਹੈ, ਜੋ ਹੁਣ ਗੁਜਰਾਤ ‘ਚ ਹੋਈ ਰੈਲੀ ਦਾ ਹਾਲੀਆ ਵੀਡੀਓ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ।
- By: Jyoti Kumari
- Published: Oct 5, 2022 at 03:07 PM
- Updated: Nov 23, 2022 at 10:28 AM
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਗੁਜਰਾਤ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੀਆਂ ਹਨ। ਆਮ ਆਦਮੀ ਪਾਰਟੀ ਤੋਂ ਲੈ ਕੇ ਭਾਜਪਾ ਤੱਕ ਸਾਰੀਆਂ ਸਿਆਸੀ ਪਾਰਟੀਆਂ ਰੈਲੀਆਂ ਕਰ ਰਹੀਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ 52 ਸੈਕਿੰਡ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਲੋਕਾਂ ਦੀ ਭੀੜ ਦੇਖੀ ਜਾ ਸਕਦੀ ਹੈ। ਵੀਡੀਓ ‘ਚ ਕੁਝ ਲੋਕ ਬੱਸ ਦੀ ਛੱਤ ‘ਤੇ ਬੈਠੇ ਵੀ ਦਿਖਾਈ ਦੇ ਰਹੇ ਹਨ। ਹੁਣ ਵੀਡੀਓ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ‘ਚ ਨਜ਼ਰ ਆ ਰਹੀ ਭੀੜ ਸੀਐੱਮ ਅਰਵਿੰਦ ਕੇਜਰੀਵਾਲ ਦੀ ਗੁਜਰਾਤ ਰੈਲੀ ਦੇ ਦੌਰਾਨ ਦੀ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਵਾਇਰਲ ਵੀਡੀਓ ਹਾਲ ਦੀ ਨਹੀਂ ਸਗੋਂ ਪੁਰਾਣੀ ਹੈ। ਵਾਇਰਲ ਵੀਡੀਓ 21 ਮਾਰਚ 2021 ਨੂੰ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਹੋਈ ਕਿਸਾਨ ਮਹਾਪੰਚਾਇਤ ਦਾ ਹੈ, ਜਦੋਂ ਮੁੱਖ ਮੰਤਰੀ ਕੇਜਰੀਵਾਲ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ ਸੀ। ਵੀਡੀਓ ਦਾ ਗੁਜਰਾਤ ਨਾਲ ਕੋਈ ਸਬੰਧ ਨਹੀਂ ਹੈ।
ਕੀ ਹੈ ਵਾਇਰਲ ਪੋਸਟ ਵਿੱਚ
ਫੇਸਬੁੱਕ ਯੂਜ਼ਰ ਸੁਸ਼ਾਂਤ ਭਾਰਤ ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ,”“#गुजरात में अरविंद केजरीवाल जी की रैली में भारी भीड़ हो रही है। टेंट के बाहर की तस्वीर सब कुछ बता रही है।”
ਵਾਇਰਲ ਪੋਸਟ ਦੇ ਕਲੇਮ ਨੂੰ ਇੱਥੇ ਜਿਉਂ ਦਾ ਤਿਉਂ ਲਿਖਿਆ ਗਿਆ ਹੈ। ਇਸਨੂੰ ਸੱਚ ਮੰਨ ਕੇ ਦੂੱਜੇ ਯੂਜ਼ਰਸ ਵੀ ਇਸਨੂੰ ਸ਼ੇਅਰ ਕਰ ਰਹੇ ਹਨ। ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।
ਪੜਤਾਲ
ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ। ਵੀਡੀਓ ‘ਚ ਕਈ ਲੋਕਾਂ ਨੇ ਪੱਗ ਬੰਨੀ ਹੋਈ ਹੈ, ਜਿਸ ਕਾਰਣ ਸ਼ੱਕ ਹੁੰਦਾ ਹੈ ਕਿ ਇਹ ਗੁਜਰਾਤ ਦਾ ਵੀਡੀਓ ਨਹੀਂ ਹੋ ਸਕਦਾ। ਇੱਥੋਂ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ। ਅਸੀਂ ਵੀਡੀਓ ਨੂੰ ਇਨਵਿਡ ਟੂਲ ‘ਤੇ ਅਪਲੋਡ ਕੀਤਾ ਅਤੇ ਵੀਡੀਓ ਦੇ ਕਈ ਕੀਫ੍ਰੇਮ ਕੱਢੇ ਅਤੇ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਉਨ੍ਹਾਂ ਨੂੰ ਖੋਜਿਆ। ਸਾਨੂੰ ਵਾਇਰਲ ਵੀਡੀਓ ਨੂੰ ਲੈ ਕੇ “ਲਾਲਾ” ਨਾਮ ਦੇ ਇੱਕ ਟਵਿੱਟਰ ਯੂਜ਼ਰ ਦੁਆਰਾ 2 ਅਕਤੂਬਰ 2022 ਨੂੰ ਕੀਤਾ ਗਿਆ ਇੱਕ ਟਵੀਟ ਮਿਲਿਆ। ਟਵੀਟ ‘ਚ ਯੂਜ਼ਰ ਨੇ ਮਾਰਚ 2021 ਦੀ ਇੱਕ ਪੋਸਟ ਦੇ ਸਕਰੀਨਸ਼ਾਟ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਦੇ ਸਕਰੀਨਸ਼ਾਟ ਨੂੰ ਟਵੀਟ ਕਰਦੇ ਹੋਏ ਵਾਇਰਲ ਵੀਡੀਓ ਨੂੰ ਪੰਜਾਬ ਦਾ ਦੱਸਿਆ ਹੈ।
ਜਾਂਚ ਵਿੱਚ ਸਾਨੂੰ ਵਾਇਰਲ ਵੀਡੀਓ ਟਵਿੱਟਰ ਯੂਜ਼ਰ “ਜਗਮੋਹਨ ਕੌਸ਼ਲ” ਦੁਆਰਾ 22 ਮਾਰਚ 2021 ਨੂੰ ਕੀਤੇ ਗਏ ਇੱਕ ਟਵੀਟ ਵਿੱਚ ਵੀ ਮਿਲਿਆ, ਜਿਸ ਵਿੱਚ ਲਿਖਿਆ ਸੀ, ‘ਪੰਜਾਬ ਦੀ ਮੋਗਾ ਮਹਾਪੰਚਾਇਤ ਵਿੱਚ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੂੰ ਦੇਖਣ ਲਈ ਵੱਡੀ ਭੀੜ ਇਕੱਠੀ ਹੋਈ। ਪੰਡਾਲ ਅੰਦਰੋਂ ਖਚਾਖਚ ਭਰਿਆ ਹੋਇਆ ਸੀ, ਸੜਕ ਵੀ ਖਾਲੀ ਨਹੀਂ ਸੀ।
ਇਸੇ ਤਰ੍ਹਾਂ, ਵਾਇਰਲ ਵੀਡੀਓ 22 ਮਾਰਚ 2021 ਨੂੰ “Bhagat Singh,AAPian,किसान,फौजी(ssm)” ਨਾਮ ਦੇ ਟਵਿੱਟਰ ਹੈਂਡਲ ‘ਤੇ ਵੀ ਸ਼ੇਅਰ ਮਿਲਿਆ। ਇੱਥੇ ਵੀ ਵੀਡੀਓ ‘ਚ ਨਜ਼ਰ ਆ ਰਹੀ ਭੀੜ ਮੋਗਾ ‘ਚ ਹੋਈ ਕਿਸਾਨ ਮਹਾਪੰਚਾਇਤ ਦੀ ਦੱਸੀ ਜਾ ਰਹੀ ਹੈ। ਟਵੀਟ ਨੂੰ ਇੱਥੇ ਵੇਖੋ।
ਸਰਚ ਦੇ ਦੌਰਾਨ ਸਾਨੂੰ ਰਾਮ ਸ਼ਰਮਾ ਨਾਮ ਦੇ ਇੱਕ ਫੇਸਬੁੱਕ ਯੂਜ਼ਰ ਦੁਆਰਾ ਵੀ ਵਾਇਰਲ ਵੀਡੀਓ ਸ਼ੇਅਰ ਮਿਲਿਆ। 21 ਮਾਰਚ 2021 ਨੂੰ ਵੀਡੀਓ ਨੂੰ ਸਾਂਝਾ ਕਰਦੇ ਹੋਏ ਇਸਨੂੰ ਪੰਜਾਬ ਦੇ ਮੋਗਾ ਵਿਖੇ ਹੋਈ ਮਹਾਪੰਚਾਇਤ ਦਾ ਦੱਸਿਆ ਗਿਆ, ਜਿੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੇਖਣ ਲਈ ਭਾਰੀ ਭੀੜ ਆਈ ਸੀ ਅਤੇ ਪੰਡਾਲ ਦੇ ਬਾਹਰ ਵੀ ਲੋਕਾਂ ਦਾ ਹੁਜੁਮ ਲੱਗਾ ਹੋਇਆ ਸੀ।
ਇਸ ਮਹਾਂਪੰਚਾਇਤ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਫੇਸਬੁੱਕ ਪੇਜ ‘ਤੇ ਲਾਈਵ ਵੀ ਕੀਤਾ ਗਿਆ, ਜਿਸ ਨੂੰ ਇੱਥੇ ਦੇਖਿਆ ਜਾ ਸਕਦਾ ਹੈ।
ਵਧੇਰੇ ਜਾਣਕਾਰੀ ਲਈ ਅਸੀਂ ਪੰਜਾਬੀ ਜਾਗਰਣ ਮੋਗਾ ਦੇ ਜ਼ਿਲ੍ਹਾ ਇੰਚਾਰਜ ਮਨਪ੍ਰੀਤ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਨਾਲ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ਪੰਜਾਬ ਦਾ ਹੀ ਹੈ। ਇਹ ਵੀਡੀਓ 21 ਮਾਰਚ 2021 ਨੂੰ ਮੋਗਾ ਦੇ ਵਿਧਾਨ ਸਭਾ ਹਲਕੇ ਬਾਘਾਪੁਰਾਣਾ ਦਾ ਹੈ। ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਜਾਂਚ ਦੇ ਅੰਤ ‘ਤੇ ਅਸੀਂ ਵੀਡੀਓ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਾ ਕਿ ਯੂਜ਼ਰ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਹੈ। ਫੇਸਬੁੱਕ ‘ਤੇ ਯੂਜ਼ਰ ਨੂੰ 2 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਗੁਜਰਾਤ ਰੈਲੀ ਬਾਰੇ ਕੀਤਾ ਜਾ ਰਿਹਾ ਦਾਅਵਾ ਗ਼ਲਤ ਨਿਕਲਿਆ। ਦਰਅਸਲ, ਵੀਡੀਓ ਪੰਜਾਬ ਦੇ ਮੋਗਾ ਜ਼ਿਲੇ ਦਾ ਹੈ, ਜੋ ਹੁਣ ਗੁਜਰਾਤ ‘ਚ ਹੋਈ ਰੈਲੀ ਦਾ ਹਾਲੀਆ ਵੀਡੀਓ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ।
- Claim Review : ਗੁਜਰਾਤ ਵਿੱਚ ਅਰਵਿੰਦ ਕੇਜਰੀਵਾਲ ਦੀ ਰੈਲੀ ਵਿੱਚ ਭਾਰੀ ਭੀੜ।
- Claimed By : ਫੇਸਬੁੱਕ ਯੂਜ਼ਰ -ਸੁਸ਼ਾਂਤ ਭਾਰਤ
- Fact Check : ਭ੍ਰਮਕ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...