X
X

Fact Check: ਕਸ਼ਮੀਰ ਦੇ ਨਾਂ ‘ਤੇ ਵਾਇਰਲ ਹੋ ਰਿਹਾ ਹੈ ਪਾਕਿਸਤਾਨ ਦਾ ਵੀਡੀਓ, ਜਿਸਦੇ ਵਿਚ ਪਾਕਿਸਤਾਨੀ ਸੁਰੱਖਿਆ ਬਲ ਕੁੱਟ ਰਹੇ ਨੇ ਔਰਤਾਂ ਤੇ ਬੱਚਿਆਂ ਨੂੰ

  • By: Bhagwant Singh
  • Published: Aug 27, 2019 at 06:23 PM
  • Updated: Aug 29, 2020 at 08:01 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਪੁਲਿਸ ਵਾਲੇ ਔਰਤਾਂ ਅਤੇ ਬੱਚਿਆਂ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਜੰਮੂ-ਕਸ਼ਮੀਰ ਦਾ ਹੈ। ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਸਾਬਤ ਹੁੰਦਾ ਹੈ। ਕਸ਼ਮੀਰ ਦੇ ਨਾਂ ‘ਤੇ ਵਾਇਰਲ ਹੋ ਰਿਹਾ ਵੀਡੀਓ ਸਿੰਧ ਪ੍ਰਾਂਤ ਦਾ ਹੈ, ਜਿਥੇ ਪਾਕਿਸਤਾਨੀ ਪੁਲਿਸ ਫੋਰਸ ਘਰਾਂ ਵਿਚ ਜਬਰਨ ਵੜ ਕੇ ਔਰਤਾਂ ਅਤੇ ਬੱਚਿਆਂ ਨੂੰ ਕੁੱਟ ਰਹੀ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ “ਦੇਸ਼ ਵਿਦੇਸ਼ ਖ਼ਬਰਸਾਰ” ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, “ਪੁਲਿਸ ਦਾ ਭੇਸ ਧਾਰ RSS ਦੇ ਗੁੰਡੇ ਕਸ਼ਮੀਰ ਵਿੱਚ ਕਰ ਰਹੇ ਹਨ ਅੱਤਿਆਚਾਰ ਧੀਆਂ ਭੈਣਾਂ ਦੀ ਹੋ ਰਹੀ ਬੇਪਤੀ … ਸ਼ੇਅਰ ਕਰੋ ਪੰਜਾਬੀਉ ਹੁਣ ਸਮਝ ਆਈ ਕਿਉ ਪੰਜਾਬ ਵਿੱਚ ਹੜ੍ਹ ਲਿਆਂਦੇ ਗਏ … ਸ਼ੇਅਰ ਕਰੋ ਦੱਬਕੇ
ਜਾਗੋ ਇਸਤੋ ਬਾਅਦ ਵਾਰੀ ਪੰਜਾਬ ਦੀ ਹੋ ਸਕਦੀ ਹੈ ?”

ਇਸ ਵੀਡੀਓ ਨੂੰ 8 ਹਜ਼ਾਰ ਤੋਂ ਵੀ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ ਅਤੇ ਇਹ ਵੀਡੀਓ 195,674 ਵਾਰ ਵੇਖਿਆ ਵੀ ਜਾ ਚੁੱਕਿਆ ਹੈ।

ਪੜਤਾਲ

ਪੜਤਾਲ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਇਸ ਵੀਡੀਓ ਨੂੰ Invid ਟੂਲ ਵਿਚ ਅਪਲੋਡ ਕੀਤਾ ਅਤੇ ਇਸਦੇ ਕੀ-ਫ਼੍ਰੇਮਸ ਕੱਢੇ। Invid ਦੇ ਜਰੀਏ ਕੱਢੇ ਗਏ ਕੀ-ਫ਼੍ਰੇਮਸ ਨੂੰ Yandex ਇਮੇਜ ਸਰਚ ਕਰਨ ‘ਤੇ ਪਤਾ ਚੱਲਿਆ ਕਿ ਇਹ ਵੀਡੀਓ ਪੁਰਾਣਾ ਅਤੇ ਪਾਕਿਸਤਾਨ ਦੇ ਸਿੰਧ ਪ੍ਰਾਂਤ ਦਾ ਹੈ। ਇਸ ਸਰਚ ਵਿਚ ਸਾਨੂੰ ‘’Khabroo Web Tv’’ ਦੇ Youtube ਚੈਨਲ ‘ਤੇ 5 ਮਈ 2019 ਨੂੰ ਅਪਲੋਡ ਕੀਤਾ ਗਿਆ ਇਹੀ ਵੀਡੀਓ ਮਿਲਿਆ, ਜਿਹੜਾ ਕਸ਼ਮੀਰ ਦੇ ਨਾਂ ‘ਤੇ ਹੁਣ ਵਾਇਰਲ ਹੋ ਰਿਹਾ ਹੈ।

https://youtu.be/LuQbbaoXwKI

ਵੀਡੀਓ ਦਾ ਡਿਸਕ੍ਰਿਪਸ਼ਨ ਸਿੰਧੀ ਭਾਸ਼ਾ ਵਿਚ ਲਿਖਿਆ ਹੋਇਆ ਹੈ, ਜਿਸਨੂੰ ਇਥੇ ਵੇਖਿਆ ਜਾ ਸਕਦਾ ਹੈ।

ڀان سيد آباد ۾ سولنگي برادري جي گھرن تي پوليس جي چڙهائي، چادر۽ چوديواريءَ سان گڏ لوئي ۽ لڄ جو تقدس به پائمال، انسانيت جا سڀ ليڪا لتاڙيندي عورتن سان ورتاء ڏسي سگهجي ٿو. انهيءَ باوجود حاڪميت کي برقرار رکڻ چڱي ڳالھ ته نٿي لڳي، وڌيڪ اوهين پاڻ سياڻا آهيو.

ਗੂਗਲ ਟਰਾਂਸਲੇਟ ਦੀ ਮਦਦ ਨਾਲ ਕੀਤੇ ਗਏ ਪੰਜਾਬੀ ਅਨੁਵਾਦ ਨੂੰ ਇਥੇ ਪੜ੍ਹਿਆ ਜਾ ਸਕਦਾ ਹੈ-‘ਨਵੇਂ ਸੈਦਾਬਾਦ ਵਿਚ ਸੋਲਾਨੀ ਸਮੁਦਾਏ ਦੇ ਘਰਾਂ ‘ਤੇ ਪੁਲਿਸ ਦੇ ਛਾਪੇ ਅਤੇ ਔਰਤਾਂ ਦੇ ਨਾਲ ਕੀਤੀ ਜਾ ਰਹੀ ਹੈ ਕੁੱਟਮਾਰ। ਇਹ ਸ਼ਾਸਨ ਚਲਾਉਣ ਦਾ ਤਰੀਕਾ ਨਹੀਂ ਜਾਪਦਾ, ਬਲਕਿ ਇਹ ਨੇਤਾਵਾਂ ਦੀ ਚਾਲ ਹੋ ਸਕਦੀ ਹੈ।’ਗੂਗਲ ਮੈਪ ਤੋਂ ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਚ ਇਸ ਜਗਾਹ ਦੇ ਹੋਣ ਦੀ ਪੁਸ਼ਟੀ ਹੁੰਦੀ ਹੈ।

ਵੀਡੀਓ ਵਿਚ ਔਰਤਾਂ ਦੇ ਨਾਲ ਕੁੱਟਮਾਰ ਕਰਨ ਵਾਲੇ ਸੁਰੱਖਿਆ ਬਲ ਜਿਹੜੀ ਪੋਸ਼ਾਕ ਵਿਚ ਨਜ਼ਰ ਆ ਰਹੇ ਹਨ, ਉਹ ਸਿੰਧ ਪੁਲਿਸ ਦੀ ਪੋਸ਼ਾਕ ਹੈ। ਔਰਤਾਂ ਨਾਲ ਕੁੱਟਮਾਰ ਕਰਦੇ ਹੋਏ ਸੁਰੱਖਿਆ ਬਲਾਂ ਨੇ ਖਾਕੀ ਪੈਂਟ ਅਤੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ, ਜਿਹੜੀ ਸਿੰਧ ਪੁਲਿਸ ਦੀ ਯੂਨੀਫਾਰਮ ਹੈ, ਜਿਸਦੀ ਸਿੰਧ ਪੁਲਿਸ ਦੀ ਅਧਿਕਾਰਕ ਵੈੱਬਸਾਈਟ ‘ਤੇ ਪੁਸ਼ਟੀ ਹੁੰਦੀ ਹੈ।

ਟਵਿੱਟਰ ‘ਤੇ ਮੌਜੂਦ ਸਿੰਧ ਪੁਲਿਸ ਦੇ ਨਾਂ ਤੋਂ ਚਲ ਰਹੇ ਹੈਂਡਲ (@sindhpolicedmc) ‘ਤੇ ਇਸ ਵੀਡੀਓ ਨੂੰ ਫਰਜੀ ਕਰਾਰ ਦਿੱਤਾ ਗਿਆ ਸੀ। 11 ਮਈ 2019 ਨੂੰ ਪੋਸਟ ਕੀਤੇ ਗਏ ਬੁਲੇਟਿਨ ਦੇ ਜਰੀਏ ਇਹ ਦਸਿਆ ਗਿਆ ਹੈ, ‘ਕੁਝ ਦਿਨਾਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਇਆ, ਜਿਸਦੇ ਵਿਚ ਪੁਲਿਸ ਦੀ ਵਰਦੀ ਪਾਏ ਕੁਝ ਲੋਕ ਘਰਾਂ ‘ਤੇ ਛਾਪੇ ਮਾਰਨ ਦੌਰਾਨ ਔਰਤਾਂ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਫਰਜ਼ੀ ਸਾਬਤ ਹੁੰਦਾ ਹੈ ਅਤੇ ਅਜਿਹਾ ਲਗਦਾ ਹੈ ਕਿ ਇਹ ਵੀਡੀਓ ਸਿੰਧ ਪੁਲਿਸ ਦੀ ਇੱਜਤ, ਖਾਸਕਰ ਜਮਸ਼ੋਰੋ ਪੁਲਿਸ ਦੀ ਛਵੀ ਨੂੰ ਖਰਾਬ ਕਰਨ ਲਈ ਪੋਸਟ ਕੀਤਾ ਗਿਆ ਹੈ।’

ਵੀਡੀਓ ਵਿਚ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਮਾਮਲੇ ਵਿਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ 4 ਪੁਲਿਸਵਾਲੇ ਹਨ।

25 ਅਗਸਤ ਨੂੰ ਜੰਮੂ-ਕਸ਼ਮੀਰ ਪੁਲਿਸ ਦੀ ਤਰਫ਼ੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਘਾਟੀ ਵਿਚ ਸਥਿਤੀ ਸ਼ਾਂਤ ਹੋ ਰਹੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਵੱਡੀ ਘਟਨਾ ਦੀ ਕੋਈ ਸੂਚਨਾ ਨਹੀਂ ਹੈ। ਨਾਲ ਹੀ, ਅਜਿਹੀ ਕਿਸੇ ਘਟਨਾ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ, ਜਿਸਦੇ ਵਿਚ ਸੁਰੱਖਿਆ ਬਲਾਂ ਦੇ ਕਠੋਰ ਕਾਰਵਾਹੀ ਦਾ ਜਿਕਰ ਹੋਵੇ।

ਇਸਨੂੰ ਲੈ ਕੇ ਅਸੀਂ ਆਪਣੇ ਸਹਿਯੋਗੀ ਦੈਨਿਕ ਜਾਗਰਣ ਦੇ ਜੰਮੂ-ਕਸ਼ਮੀਰ ਦੇ ਸਟੇਟ ਐਡੀਟਰ ਅਭਿਮਨਯੂ ਕੁਮਾਰ ਸ਼ਰਮਾ ਨਾਲ ਗੱਲ ਕੀਤੀ। ਉਨ੍ਹਾਂ ਨੇ ਘਾਟੀ ਵਿਚ ਸੁਰੱਖਿਆ ਬਲਾਂ ਦੇ ਕਿਸੇ ਵੀ ਬੁਰੇ ਕੰਮ ਨੂੰ ਅਫਵਾਹ ਕਰਾਰ ਦਿੰਦੇ ਹੋਏ ਕਿਹਾ, ‘ਘਾਟੀ ਵਿਚ ਸਤਿਥੀ ਸ਼ਾਂਤ ਹੈ ਅਤੇ ਸੁਰੱਖਿਆ ਬਲਾਂ ਦੇ ਨਾਂ ‘ਤੇ ਅਜਿਹੇ ਵੀਡੀਓ ਨੂੰ ਜਾਰੀ ਕਰਨਾ ਗਲਤ ਪ੍ਰਚਾਰ ਹੈ।’ ਉਨ੍ਹਾਂ ਨੇ ਕਿਹਾ, ”ਘਾਟੀ ਵਿਚ ਹਾਲੇ ਵੀ ਪਾਬੰਦੀਆਂ ਲੱਗੀਆਂ ਹੋਈਆਂ ਹਨ, ਪਰ ਕਿਸੇ ਵੀ ਤਰਾਂ ਦਾ ਕੋਈ ਕ੍ਰੈਕਡਾਊਨ ਨਹੀਂ ਹੈ।”

ਆਰਟੀਕਲ 370 ਦੇ ਹੱਟਣ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਲੈ ਕੇ ਕਈ ਫਰਜ਼ੀ ਖਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ। ਵਿਸ਼ਵਾਸ ਨਿਊਜ਼ ਨੇ ਉਨ੍ਹਾਂ ਦੀ ਪੜਤਾਲ ਵੀ ਕੀਤੀ ਹੈ, ਜਿਨ੍ਹਾਂ ਨੂੰ ਤੁਸੀਂ ਹੇਠਾਂ ਦਿੱਤੇ ਸਕ੍ਰੀਨਸ਼ੋਟ ਵਿਚ ਵੇਖ ਸਕਦੇ ਹੋ।

ਅੰਤ ਵਿਚ ਅਸੀਂ ਇਸ ਵੀਡੀਓ ਨੂੰ ਵਾਇਰਲ ਕਰਨ ਵਾਲੇ ਪੇਜ “ਦੇਸ਼ ਵਿਦੇਸ਼ ਖ਼ਬਰਸਾਰ” ਦੀ ਸੋਸ਼ਲ ਸਕੈਨਿੰਗ ਕਰਨ ਦਾ ਫੈਸਲਾ ਕੀਤਾ। ਅਸੀਂ ਪਾਇਆ ਕਿ ਇਸ ਪੇਜ ਨੂੰ 6,194 ਲੋਕ ਫਾਲੋ ਕਰਦੇ ਹਨ ਅਤੇ ਇਹ ਪੇਜ ਵੱਧ ਪੋਸਟ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਹੀ ਕਰਦਾ ਹੈ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜਾ ਵੀਡੀਓ ਕਸ਼ਮੀਰ ਵਿਚ ਔਰਤਾਂ ਤੇ ਬੱਚਿਆਂ ‘ਤੇ ਹੋ ਰਹੇ ਅੱਤਿਆਚਾਰ ਨੂੰ ਲੈ ਕੇ ਵਾਇਰਲ ਹੋ ਰਿਹਾ ਹੈ, ਉਹ ਅਸਲ ਵਿਚ ਪਾਕਿਸਤਾਨ ਦੇ ਸਿੰਧ ਪ੍ਰਾਂਤ ਦਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਪੁਲਿਸ ਦਾ ਭੇਸ ਧਾਰ RSS ਦੇ ਗੁੰਡੇ ਕਸ਼ਮੀਰ ਵਿੱਚ ਕਰ ਰਹੇ ਹਨ ਅੱਤਿਆਚਾਰ ਧੀਆਂ ਭੈਣਾਂ ਦੀ ਹੋ ਰਹੀ ਬੇਪਤੀ
  • Claimed By : FB Page-ਦੇਸ਼ ਵਿਦੇਸ਼ ਖ਼ਬਰਸਾਰ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later