ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਕੁਪਵਾੜਾ ਦੇ ਨਾਮ ‘ਤੇ ਪਾਣੀ ‘ਚ ਤੈਰ ਰਹੇ ਟਰੱਕ ਦੀ ਵੀਡੀਓ ਪੁਰਾਣੀ ਅਤੇ ਕਿਸੇ ਹੋਰ ਸੂਬੇ ਦੀ ਸਾਬਤ ਹੋਈ। ਇਸ ਵੀਡੀਓ ਦਾ ਜੰਮੂ-ਕਸ਼ਮੀਰ ਨਾਲ ਕੋਈ ਸਬੰਧ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਦੇਸ਼ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਦੇ ਵਿਚਕਾਰ, ਸੋਸ਼ਲ ਮੀਡੀਆ ‘ਤੇ ਫਰਜ਼ੀ ਅਤੇ ਗੁੰਮਰਾਹਕੁੰਨ ਸੂਚਨਾਵਾਂ ਦਾ ਸੈਲਾਬ ਆ ਗਿਆ ਹੈ। ਭਾਰੀ ਹੜ੍ਹਾਂ ਦੌਰਾਨ ਇਕ ਟਰੱਕ ਦੇ ਵਹਿ ਜਾਣ ਦੇ ਵੀਡੀਓ ਨੂੰ ਕੁਝ ਸੋਸ਼ਲ ਮੀਡੀਆ ਯੂਜ਼ਰਸ ਜੰਮੂ-ਕਸ਼ਮੀਰ ਦੇ ਕੁਪਵਾੜਾ ਦਾ ਦੱਸਦੇ ਹੋਏ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਇਸ ਪੋਸਟ ਦੀ ਜਾਂਚ ਕੀਤੀ। ਦਾਅਵਾ ਗ਼ਲਤ ਨਿਕਲਿਆ। ਦਰਅਸਲ ਇਹ ਵੀਡੀਓ 2018 ਤੋਂ ਇੰਟਰਨੈੱਟ ‘ਤੇ ਮੌਜੂਦ ਹੈ। 1 ਅਗਸਤ 2018 ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਫੌਜ ਦੇ ਟਰਾਂਜ਼ਿਟ ਕੈਂਪ ਨੂੰ ਬਹੁਤ ਨੁਕਸਾਨ ਹੋਇਆ ਸੀ। ਵਾਇਰਲ ਵੀਡੀਓ ਉਸੇ ਦੌਰਾਨ ਦਾ ਹੈ।
ਫੇਸਬੁੱਕ ਪੇਜ ਟਾਈਮਜ਼ ਆਫ ਕੁਲਗਾਮ ਨੇ 24 ਜੁਲਾਈ ਨੂੰ ਇੱਕ ਵੀਡੀਓ ਪੋਸਟ ਕਰਦੇ ਹੋਏ ਇਸਨੂੰ ਕੁਪਵਾੜਾ ਦਾ ਦੱਸਿਆ ਹੈ। ਇਸ ਯੂਜ਼ਰ ਤੋਂ ਇਲਾਵਾ ਹੋਰ ਯੂਜ਼ਰਸ ਵੀ ਇਸੇ ਦਾਅਵੇ ਨਾਲ ਇਸ ਵੀਡੀਓ ਨੂੰ ਵਾਇਰਲ ਕਰ ਰਹੇ ਹਨ। ਪੋਸਟ ਦਾ ਆਰਕਾਈਵ ਸੰਸਕਰਣ ਇੱਥੇ ਦੇਖੋ।
ਵਿਸ਼ਵਾਸ ਨਿਊਜ਼ ਨੇ ਇਸ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਦੇ ਕਈ ਕੀ ਫਰੇਮ ਕੱਢੇ। ਇਸ ਤੋਂ ਬਾਅਦ ਇਨ੍ਹਾਂ ਕੀਫ੍ਰੇਮਾਂ ਨੂੰ ਗੂਗਲ ਰਿਵਰਸ ਸਰਚ ਇਮੇਜ ਟੂਲ ‘ਚ ਅਪਲੋਡ ਕਰਕੇ ਸਰਚ ਕੀਤਾ ਗਿਆ। ਸਾਨੂੰ ਡੇਲੀ ਮੋਸ਼ਨ ਨਾਮਕ ਵੈੱਬਸਾਈਟ ‘ਤੇ ਵਾਇਰਲ ਵੀਡੀਓ ਮਿਲਿਆ। ਇਸਨੂੰ ਤਿੰਨ ਸਾਲ ਪਹਿਲਾਂ ਅੱਪਲੋਡ ਕੀਤਾ ਗਿਆ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਅਰੁਣਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਜਮੀਨ ਖਿਸਕਣ ਕਾਰਨ ਫੌਜ ਦਾ ਇੱਕ ਟਰੱਕ ਪਾਣੀ ਵਿੱਚ ਵਹਿ ਗਿਆ। ਪੂਰੀ ਵੀਡੀਓ ਇੱਥੇ ਵੇਖੀ ਜਾ ਸਕਦੀ ਹੈ।
ਤਲਾਸ਼ੀ ਦੌਰਾਨ ਸਾਨੂੰ ਵਾਇਰਲ ਵੀਡੀਓ NYOOOZ TV ਨਾਮ ਦੇ ਯੂਟਿਊਬ ਚੈਨਲ ‘ਤੇ ਵੀ ਮਿਲਾ। 4 ਅਗਸਤ 2018 ਨੂੰ ਅਪਲੋਡ ਕੀਏ ਗਏ ਇਸ ਵੀਡੀਓ ਵਿੱਚ ਦੱਸਿਆ ਗਿਆ ਕਿ 1 ਅਗਸਤ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਜਮੀਨ ਖਿਸਕਣ ਅਤੇ ਭਾਰੀ ਮੀਂਹ ਕਾਰਨ ਫੌਜ ਦੇ ਟਰਾਂਜ਼ਿਟ ਕੈਂਪ ਨੂੰ ਬਹੁਤ ਨੁਕਸਾਨ ਪਹੁੰਚੀਆਂ ਸੀ। ਹੇਠਾਂ ਪੂਰੀ ਵੀਡੀਓ ਦੇਖੋ।
ਜਾਂਚ ਦੇ ਅੰਤ ‘ਤੇ ਕਸ਼ਮੀਰ ਦੇ ਸ਼੍ਰੀਨਗਰ ਸਥਿਤ ਦੈਨਿਕ ਜਾਗਰਣ ਦੇ ਸੀਨੀਅਰ ਪੱਤਰਕਾਰ ਗਰੀਬ ਨਵਾਜ਼ ਨਾਲ ਸੰਪਰਕ ਕੀਤਾ। ਉਨ੍ਹਾਂ ਨਾਲ ਵਾਇਰਲ ਵੀਡੀਓ ਨੂੰ ਸਾਂਝਾ ਕੀਤਾ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੁਪਵਾੜਾ ‘ਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ, ਜੋ ਵੀਡੀਓ ‘ਚ ਦਿਖਾਈ ਗਈ ਹੈ।
ਹੁਣ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕਰਨ ਦੀ ਵਾਰੀ ਸੀ। ਫੇਸਬੁੱਕ ਪੇਜ ਟਾਈਮਜ਼ ਆਫ ਕੁਲਗਾਮ ਨੂੰ 7.9 ਹਜ਼ਾਰ ਲੋਕ ਫਾਲੋ ਕਰਦੇ ਹਨ। ਲਾਈਕ ਕਰਨ ਵਾਲਿਆਂ ਦੀ ਗਿਣਤੀ 2.9 ਹਜ਼ਾਰ ਦੇ ਕਰੀਬ ਹੈ।
ਗੂਗਲ ਸਰਚ ਦੌਰਾਨ ਪਤਾ ਲੱਗਾ ਕਿ ਕੁਪਵਾੜਾ ‘ਚ ਕੁਝ ਦਿਨ ਪਹਿਲਾਂ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਸੀ। ਕਈ ਵਾਹਨ ਪਾਣੀ ਵਿੱਚ ਵਹਿ ਗਏ ਸਨ। ਸਭ ਤੋਂ ਵੱਧ ਨੁਕਸਾਨ ਪੇਂਡੂ ਖੇਤਰਾਂ ਵਿੱਚ ਹੋਇਆ, ਪਰ ਵਾਇਰਲ ਵੀਡੀਓ ਦਾ ਕੁਪਵਾੜਾ ਨਾਲ ਕੋਈ ਸਬੰਧ ਨਹੀਂ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ‘ਚ ਕੁਪਵਾੜਾ ਦੇ ਨਾਮ ‘ਤੇ ਪਾਣੀ ‘ਚ ਤੈਰ ਰਹੇ ਟਰੱਕ ਦੀ ਵੀਡੀਓ ਪੁਰਾਣੀ ਅਤੇ ਕਿਸੇ ਹੋਰ ਸੂਬੇ ਦੀ ਸਾਬਤ ਹੋਈ। ਇਸ ਵੀਡੀਓ ਦਾ ਜੰਮੂ-ਕਸ਼ਮੀਰ ਨਾਲ ਕੋਈ ਸਬੰਧ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।