Fact Check: ਪੁਰਾਣੀ ਤਸਵੀਰਾਂ ਨੂੰ ਉੱਤਰਾਖੰਡ ਦੇ ਜੰਗਲਾਂ ਵਿਚ ਲੱਗੀ ਅੱਗ ਦੱਸਕੇ ਕੀਤਾ ਜਾ ਰਿਹਾ ਹੈ ਵਾਇਰਲ

ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਜਾਣਕਾਰੀ ਗ਼ਲਤ ਹੈ। ਵਾਇਰਲ ਹੋ ਰਹੀ ਤਸਵੀਰਾਂ ਪੁਰਾਣੀਆਂ ਹਨ, ਜਿਸਦਾ ਹਾਲ ਵਿਚ ਲੱਗੀ ਉੱਤਰਾਖੰਡ ਫਾਰੈਸਟ ਫਾਇਰ ਨਾਲ ਕਿਸੇ ਵੀ ਤਰ੍ਹਾਂ ਦਾ ਲੈਣਾ-ਦੇਣਾ ਨਹੀਂ ਹੈ।

Fact Check: ਪੁਰਾਣੀ ਤਸਵੀਰਾਂ ਨੂੰ ਉੱਤਰਾਖੰਡ ਦੇ ਜੰਗਲਾਂ ਵਿਚ ਲੱਗੀ ਅੱਗ ਦੱਸਕੇ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸਦੇ ਵਿਚ ਜੰਗਲ ਵਿਚ ਲੱਗੀ ਅੱਗ ਦੀਆਂ 2 ਤਸਵੀਰਾਂ ਹਨ। ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਦੋਨਾਂ ਤਸਵੀਰਾਂ ਉੱਤਰਾਖੰਡ ਦੇ ਜੰਗਲਾਂ ਵਿਚ ਫੈਲੀ ਅੱਗ ਦੀਆਂ ਹਨ। ਸਾਡੀ ਪੜਤਾਲ ਵਿਚ ਪਤਾ ਚਲਿਆ ਕਿ ਇਹ ਜਾਣਕਾਰੀ ਗਲਤ ਹੈ। ਵਾਇਰਲ ਹੋ ਰਹੀ ਤਸਵੀਰਾਂ ਪੁਰਾਣੀਆਂ ਹਨ, ਜਿਨ੍ਹਾਂ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਇਸ ਪੋਸਟ ਵਿਚ ਜੰਗਲ ਵਿਚ ਲੱਗੀ ਅੱਗ ਦੀਆਂ 2 ਤਸਵੀਰਾਂ ਹਨ। ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਦੋਨਾਂ ਤਸਵੀਰਾਂ ਉੱਤਰਾਖੰਡ ਦੇ ਜੰਗਲਾਂ ਵਿਚ ਫੈਲੀ ਅੱਗ ਦੀਆਂ ਹਨ। ਪੋਸਟ ਵਿਚ ਕਲੇਮ ਲਿਖਿਆ ਗਿਆ ਹੈ, “(ਪੰਜਾਬੀ ਅਨੁਵਾਦ) ਹੈ ਪਰਮਾਤਮਾ, ਸੁਰੱਖਿਆ ਕਰੋ!! ਇਸ ਸਮੇਂ ਪੂਰਾ ਦੇਸ਼ ਅਤੇ ਭਾਰਤ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ। ਕੋਰੋਨਾ ਤਾਂ ਹੈ ਹੀ, ਹਾਲੇ ਬੰਗਾਲ ਵਿਚ ਅਮਫਾਨ ਅਤੇ ਫੇਰ ਕਿਸਾਨਾਂ ‘ਤੇ ਟਿੱਡੀ ਦਲਾਂ ਦਾ ਹਮਲਾ। ਹੁਣ ਉੱਤਰਾਖੰਡ ਦੇ ਜੰਗਲਾਂ ਵਿਚ ਅੱਗ ਲੱਗ ਗਈ। 4 ਦਿਨਾਂ ਤੋਂ ਉੱਤਰਾਖੰਡ ਸੜ ਰਿਹਾ ਹੈ। ਦਰੱਖਤ, ਜੀਵਾਂ ਦੀਆਂ ਜਾਨ ਖਤਰੇ ਵਿਚ ਹੈ।#UttarakhandForestFire #uttarakhand”.

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਅਸੀਂ ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਸਬਤੋਂ ਪਹਿਲਾ ਇਨ੍ਹਾਂ ਦੋਵੇ ਤਸਵੀਰਾਂ ਦੀ ਜਾਂਚ ਕੀਤੀ। ਪਹਿਲੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕਰਨ ‘ਤੇ ਸਾਨੂੰ ਆਉਟਲੁਕ ਦੀ ਇੱਕ ਗੈਲਰੀ ਵਿਚ ਇਹ ਤਸਵੀਰ ਮਿਲੀ। ਤਸਵੀਰ ਨਾਲ ਕੈਪਸ਼ਨ ਵਿਚ ਲਿਖਿਆ ਸੀ – ਉੱਤਰਾਖੰਡ ਫਾਇਰ ਅਤੇ ਲਿਖਿਆ ਸੀ ਅਨੂਪ ਸ਼ਾਹ ਫੋਟੋਗ੍ਰਾਫੀ।

ਅਸੀਂ ਪੁਸ਼ਟੀ ਕਰਨ ਲਈ ਇਸ ਤਸਵੀਰ ਨੂੰ ਖਿੱਚਣ ਵਾਲੇ ਫੋਟੋਗ੍ਰਾਫਰ ਅਤੇ ਪਦਮ ਸ਼੍ਰੀ ਅਵਾਰਡੀ ਅਨੂਪ ਸ਼ਾਹ ਨਾਲ ਸੰਪਰਕ ਕੀਤਾ। ਸਾਡੇ ਨਾਲ ਫੋਨ ‘ਤੇ ਗੱਲ ਕਰਦੇ ਸਮੇਂ ਉਨ੍ਹਾਂ ਨੇ ਕਨਫਰਮ ਕੀਤਾ, ‘ਇਹ ਤਸਵੀਰ ਉਨ੍ਹਾਂ ਨੇ 2016 ਉਤਰਾਖੰਡ ਫਾਰੈਸਟ ਫਾਇਰ ਦੇ ਸਮੇਂ ਖਿੱਚੀ ਸੀ। ਇਹ ਤਸਵੀਰ ਹਾਲ ਦੀ ਨਹੀਂ ਹੈ। ਇਸ ਸਾਲ ਹੁਣੇ ਤੱਕ ਜੰਗਲ ਦੀ ਅੱਗ ਓਹਨੀ ਭਿਆਨਕ ਨਹੀਂ ਹੈ।’

ਇਸਤੋਂ ਬਾਅਦ ਅਸੀਂ ਦੂਜੀ ਤਸਵੀਰ ਦਾ ਸਕਰੀਨਸ਼ੋਟ ਲਿਆ ਅਤੇ ਉਹਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਪਹਿਲੇ ਹੀ ਪੇਜ ‘ਤੇ ਸਾਨੂੰ magazine.columbia.edu ‘ਤੇ ਇੱਕ ਖ਼ਬਰ ਵਿਚ ਇਹ ਤਸਵੀਰ ਮਿਲੀ। 2017 ਵਿਚ ਪ੍ਰਕਾਸ਼ਿਤ ਕੀਤੀ ਗਈ ਇਸ ਸਟੋਰੀ ਮੁਤਾਬਕ, ਇਹ ਤਸਵੀਰ 2017 ਵਿਚ ਅਮਰੀਕਾ ਦੇ ਕੈਲੀਫੋਰਨੀਆ ਵਿਚ ਲੱਗੀ ਅੱਗ ਦੇ ਦੋਰਾਨ ਦੀ ਹੈ।

ਅਸੀਂ ਪੁਸ਼ਟੀ ਕਰਨ ਲਈ ਉੱਤਰਾਖੰਡ ਫਾਰੈਸਟ ਫਾਇਰ ਦੇ ਮੁਖ ਸੰਰਕਸ਼ਕ ਬੀ.ਕੇ.ਗਾਂਗਟੇ ਨਾਲ ਫੋਨ ਰਾਹੀਂ ਗੱਲ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਦੋਵੇ ਤਸਵੀਰਾਂ ਗ਼ਲਤ ਦਾਅਵੇ ਨਾਲ ਸ਼ੇਅਰ ਕੀਤੀ ਜਾ ਰਹੀਆਂ ਹਨ। ਉੱਤਰਾਖੰਡ ਵਿਚ ਕੁਝ ਹਿਸਿਆਂ ਵਿਚ ਹੀ ਅੱਗ ਲੱਗੀ ਸੀ, ਪਰ ਉਹ ਇਹਨੀ ਭਿਆਨਕ ਨਹੀਂ ਸੀ ਅਤੇ ਹਲਾਤ ਕਾਬੂ ਵਿਚ ਸਨ। ਸਾਨੂੰ ਇਸ ਫਰਜੀ ਪੋਸਟ ਬਾਰੇ ਜਾਣਕਾਰੀ ਹੈ। ਫ਼ਰਜ਼ੀ/ਗ਼ਲਤ ਫੋਟੋ ਫੈਲਾਉਣ ਦੇ ਆਰੋਪ ਵਿਚ ਦੇਹਰਾਦੂਨ ਵਿਚ ਸਾਇਬਰ ਕ੍ਰਾਈਮ ਬ੍ਰਾਂਚ ਦੇ ਕੋਲ ਅਸੀਂ ਐਫਆਈਆਰ ਵੀ ਦਰਜ਼ ਕਰਵਾਈ ਹੈ।

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ राजेन्द्र वर्मा ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਜਾਣਕਾਰੀ ਗ਼ਲਤ ਹੈ। ਵਾਇਰਲ ਹੋ ਰਹੀ ਤਸਵੀਰਾਂ ਪੁਰਾਣੀਆਂ ਹਨ, ਜਿਸਦਾ ਹਾਲ ਵਿਚ ਲੱਗੀ ਉੱਤਰਾਖੰਡ ਫਾਰੈਸਟ ਫਾਇਰ ਨਾਲ ਕਿਸੇ ਵੀ ਤਰ੍ਹਾਂ ਦਾ ਲੈਣਾ-ਦੇਣਾ ਨਹੀਂ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts