ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਟ੍ਰੈਫਿਕ ਜਾਮ ਦੀ ਤਸਵੀਰ ਨੂੰ ਲੈ ਕੇ ਕੀਤਾ ਜਾ ਰਿਹਾ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਤਸਵੀਰ ਮਨਾਲੀ ਵਿੱਚ ਹਾਲ ਹੀ ਵਿੱਚ ਲੱਗੇ ਟ੍ਰੈਫਿਕ ਜਾਮ ਦੀ ਨਹੀਂ ਹੈ, ਬਲਕਿ ਜਨਵਰੀ 2022 ਦੀ ਹੈ, ਜਿਸ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਲੋਕ ਮਨਾਲੀ ਅਤੇ ਸ਼ਿਮਲਾ ਦਾ ਰੁਖ ਕਰ ਰਹੇ ਹਨ, ਜਿਸ ਕਾਰਨ ਇਨ੍ਹੀਂ ਦਿਨੀਂ ਸੈਰ-ਸਪਾਟਾ ਸਥਾਨਾਂ ‘ਤੇ ਸੈਲਾਨੀਆਂ ਦਾ ਵੱਧ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਟ੍ਰੈਫਿਕ ਜਾਮ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਇਹ ਮਨਾਲੀ ਦੀ ਹਾਲ ਦੀ ਤਸਵੀਰ ਹੈ ਤੇ ਨਵੇਂ ਸਾਲ ਦੇ ਮੌਕੇ ‘ਤੇ ਇੱਥੇ ਸੈਲਾਨੀਆਂ ਦੀ ਭੀੜ ਇਕੱਠੀ ਹੋ ਗਈ, ਜਿਸ ਕਾਰਨ ਇੱਥੇ ਲੰਮਾ ਜਾਮ ਲੱਗ ਗਿਆ।
ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ। ਵਾਇਰਲ ਤਸਵੀਰ ਹਾਲ-ਫਿਲਹਾਲ ਦੀ ਨਹੀਂ ਬਲਕਿ ਜਨਵਰੀ 2022 ਦੀ ਹੈ, ਜਿਸ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ ਬ੍ਰਿਜੇਸ਼ ਸ਼ੁਕਲਾ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਅੰਗਰੇਜ਼ੀ ਵਿੱਚ ਲਿਖਿਆ, ਇਹ ਸਾਲ ਦਾ ਉਹ ਸਮਾਂ ਹੈ ਜਦੋਂ 99% ਆਬਾਦੀ ਮਨਾਲੀ ਵਿੱਚ ਹੁੰਦੀ ਹੈ। ਮਨਾਲੀ ਦੇ ਅਟਲ ਸੁਰੰਗ ‘ਚ ਲੱਗੇ ਟ੍ਰੈਫਿਕ ਜਾਮ ਨੂੰ ਤਸਵੀਰ ਵਿੱਚ ਸਾਫ ਦੇਖਿਆ ਜਾ ਸਕਦਾ ਹੈ। ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ।
ਵਾਇਰਲ ਪੋਸਟ ਅਤੇ ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।
ਵਾਇਰਲ ਦਾਅਵੇ ਦੀ ਸੱਚਾਈ ਦੀ ਪੁਸ਼ਟੀ ਕਰਨ ਲਈ ਅਸੀਂ ਫੋਟੋ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ। ਇਸ ਦੌਰਾਨ ਸਾਨੂੰ ਇਹ ਤਸਵੀਰ ਰੈੱਡ ਦੀ ਹਿਮਾਲਿਆ ਨਾਮਕ ਫੇਸਬੁੱਕ ਪੇਜ ‘ਤੇ ਪੋਸਟ ਹੋਈ ਮਿਲੀ। ਤਸਵੀਰ ਨੂੰ 11 ਜੁਲਾਈ 2022 ਨੂੰ ਸ਼ੇਅਰ ਕੀਤਾ ਗਿਆ ਸੀ। ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਤਸਵੀਰ ਮਨਾਲੀ ਦੀ ਹੈ ਅਤੇ ਇਸ ਤਸਵੀਰ ਨੂੰ ਯਸ਼ ਹਾਂਡਾ ਨੇ ਕੈਮਰੇ ‘ਚ ਕੈਦ ਕੀਤਾ ਸੀ।
ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ‘ਤੇ ਕੀਵਰਡਸ ਰਾਹੀਂ ਯਸ਼ ਹਾਂਡਾ ਬਾਰੇ ਖੋਜ ਕਰਨੀ ਸ਼ੁਰੂ ਕੀਤੀ। ਇਸ ਦੌਰਾਨ ਸਾਨੂੰ ਯਸ਼ ਹਾਂਡਾ ਦੀ ਇੰਸਟਾਗ੍ਰਾਮ ਪ੍ਰੋਫਾਈਲ ਮਿਲੀ। ਇੰਸਟਾਗ੍ਰਾਮ ਨੂੰ ਖੰਗਾਲਨ ‘ਤੇ ਅਸੀਂ ਪਾਇਆ ਕਿ ਯਸ਼ ਨੇ 27 ਜਨਵਰੀ 2022 ਨੂੰ ਵਾਇਰਲ ਤਸਵੀਰ ਸਾਂਝੀ ਕੀਤੀ ਸੀ।
ਵੱਧ ਜਾਣਕਾਰੀ ਲਈ ਅਸੀਂ ਯਸ਼ ਹਾਂਡਾ ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਨਾਲ ਵਾਇਰਲ ਦਾਅਵੇ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ, “ਇਹ ਤਸਵੀਰ ਮੈਂ 22 ਜਨਵਰੀ 2022 ਨੂੰ ਕਲਿੱਕ ਕੀਤੀ ਸੀ। ਇਹ ਤਸਵੀਰ ਹਾਲ -ਫਿਲਹਾਲ ਦੀ ਨਹੀਂ ਹੈ।”
ਹੁਣ ਵਾਰੀ ਸੀ ਇਹ ਪੋਸਟ ਵਾਇਰਲ ਕਰਨ ਵਾਲੇ ਯੂਜ਼ਰ ਦੀ ਜਾਂਚ ਕਰਨ ਦੀ। ਫੇਸਬੁੱਕ ਯੂਜ਼ਰ ਬ੍ਰਿਜੇਸ਼ ਸ਼ੁਕਲਾ ਦੀ ਸੋਸ਼ਲ ਸਕੈਨਿੰਗ ਤੋਂ ਪਤਾ ਲੱਗਾ ਹੈ ਕਿ ਯੂਜ਼ਰ ਸਤੰਬਰ 2009 ਤੋਂ ਫੇਸਬੁੱਕ ‘ਤੇ ਐਕਟਿਵ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਟ੍ਰੈਫਿਕ ਜਾਮ ਦੀ ਤਸਵੀਰ ਨੂੰ ਲੈ ਕੇ ਕੀਤਾ ਜਾ ਰਿਹਾ ਵਾਇਰਲ ਦਾਅਵਾ ਗੁੰਮਰਾਹਕੁੰਨ ਨਿਕਲਿਆ। ਵਾਇਰਲ ਤਸਵੀਰ ਮਨਾਲੀ ਵਿੱਚ ਹਾਲ ਹੀ ਵਿੱਚ ਲੱਗੇ ਟ੍ਰੈਫਿਕ ਜਾਮ ਦੀ ਨਹੀਂ ਹੈ, ਬਲਕਿ ਜਨਵਰੀ 2022 ਦੀ ਹੈ, ਜਿਸ ਨੂੰ ਗੁੰਮਰਾਹਕੁੰਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।