Fact Check : ਜਖਮੀ ਬੱਚੀ ਦੀ ਤਸਵੀਰ ਦਾ ਯੂਪੀ ਨਾਲ ਨਹੀਂ ਹੈ ਕੋਈ ਸਬੰਧ, ਤਸਵੀਰ 2015 ਤੋਂ ਇੰਟਰਨੈੱਟ ‘ਤੇ ਮੌਜੂਦ ਹੈ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਹਮੀਰਪੁਰ ਦੀ ਘਟਨਾ ਦੇ ਨਾਂ ਤੋਂ ਵਾਇਰਲ ਪੋਸਟ ਫਰਜੀ ਨਿਕਲੀ। ਹਮੀਰਪੁਰ ਵਿਚ ਅਜੇਹੀ ਕੋਈ ਘਟਨਾ ਨਹੀਂ ਹੋਈ। ਵਾਇਰਲ ਪੋਸਟ ਵਾਲੀ ਤਸਵੀਰ ਪਿਛਲੇ 5 ਸਾਲਾਂ ਤੋਂ ਇੰਟਰਨੈੱਟ ‘ਤੇ ਮੌਜੂਦ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਬੱਚੀ ਦੀ ਦਰਦਨਾਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਬੱਚੀ ਦੇ ਸ਼ਰੀਰ ਨੂੰ ਜਲਿਆ ਵੇਖਿਆ ਜਾ ਸਕਦਾ ਹੈ। ਫੋਟੋ ਨੂੰ ਕੁਝ ਲੋਕ ਵਾਇਰਲ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਯੂਪੀ ਦੇ ਹਮੀਰਪੁਰ ਜਿਲੇ ਵਿਚ ਪਾਲ ਸਮੁਦਾਏ ਦੀ ਇਸ ਬੱਚੀ ਨੇ ਬ੍ਰਾਹਮਣ ਦੇ ਨਲ ਤੋਂ ਪਾਣੀ ਪੀ ਲਿਆ ਤਾਂ ਬ੍ਰਾਹਮਣ ਨੇ ਬੱਚੀ ਉੱਤੇ ਜਲਦਾ ਹੋਇਆ ਤੇਲ ਸੁੱਟ ਦਿੱਤਾ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਵਾਇਰਲ ਪੋਸਟ ਫਰਜੀ ਨਿਕਲੀ। ਜਿਹੜੀ ਤਸਵੀਰ ਨੂੰ ਯੂਪੀ ਦੇ ਹਮੀਰਪੁਰ ਦਾ ਦੱਸਿਆ ਜਾ ਰਿਹਾ ਹੈ, ਉਹ 2015 ਤੋਂ ਇੰਟਰਨੈੱਟ ‘ਤੇ ਮੌਜੂਦ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ S. K. Chaudhary‎ ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਡਿਸਕ੍ਰਿਪਸ਼ਨ ਲਿਖਿਆ : ‘ब्राह्मण के दिल व दिमाग मे अभी भी इतनी छुआछूत की आग जल रही है कि उत्तर प्रदेश हमीर पुर जिला के पाल समुदाय के एक बच्चे ने ब्राह्मण के नल से पानी पी लिया इतने मे ब्राह्मण ने बच्चे को मारा और जलती तेल उसके उपर फेक दिया पता नही इतनी नफरत क्यों है और कहते हैं ब्राह्मण दलित भाई भाई हिंदू है।’

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਸਰਚ ਦੌਰਾਨ ਸਾਨੂੰ ਕਮਬੋਡੀਆਂ ਦੀ ਖਮੀਰ ਭਾਸ਼ਾ ਵਿਚ ਇੱਕ ਖਬਰ ਮਿਲੀ। khmerpart.com ਨਾਂ ਦੀ ਵੈੱਬਸਾਈਟ ਵਿਚ ਵਾਇਰਲ ਤਸਵੀਰ ਦਾ ਇਸਤੇਮਾਲ ਕਰਦੇ ਹੋਏ ਦੱਸਿਆ ਗਿਆ ਕਿ ਇੱਕ ਭਿਖਸ਼ੂ ਇਸ ਬੱਚੀ ਦੀ ਮਦਦ ਕਰਨਾ ਚਾਹੁੰਦਾ ਹੈ। ਖਬਰ 12 ਦਸੰਬਰ 2018 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਗੂਗਲ ਟਰਾਂਸਲੇਸ਼ਨ ਦੀ ਮਦਦ ਤੋਂ ਸਾਨੂੰ ਇਹ ਪਤਾ ਚਲਿਆ।

ਇਸਦੇ ਬਾਅਦ ਅਸੀਂ ਵਾਇਰਲ ਤਸਵੀਰ ਨੂੰ ਇੱਕ ਵਾਰ ਫੇਰ ਤੋਂ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਇਸ ਵਾਰ ਅਸੀਂ ਟਾਈਮ ਲਾਈਨ ਟੂਲ ਦਾ ਵੀ ਇਸਤੇਮਾਲ ਕੀਤਾ। ਸਾਨੂੰ ਸਬਤੋਂ ਪੁਰਾਣੀ ਤਸਵੀਰ ਟਵਿੱਟਰ ‘ਤੇ ਮਿਲੀ। ਤੁਰਕਿਸ਼ ਭਾਸ਼ਾ ਵਿਚ ਕੀਤੇ ਗਏ ਇਸ ਟਵੀਟ ਵਿਚ ਦੱਸਿਆ ਗਿਆ ਕਿ ਮੁਸਲਿਮ ਬੱਚਿਆਂ ਨੂੰ ਬੋਧ ਲੋਕਾਂ ਦੁਆਰਾ ਸਾੜਿਆ ਗਿਆ। ਇਹ ਟਵੀਟ Engin Yaman (@enginyaman1979) ਨੇ 15 ਜੂਨ 2015 ਨੂੰ ਕੀਤਾ ਸੀ। ਇਸ ਟਵੀਟ ਨੂੰ ਤੁਸੀਂ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਵਿਸ਼ਵਾਸ ਟੀਮ ਸੁਤੰਤਰ ਰੂਪ ਤੋਂ ਇਸ ਤਸਵੀਰ ਦੀ ਪੁਸ਼ਟੀ ਨਹੀਂ ਕਰਦਾ ਹੈ, ਪਰ ਇਹ ਗੱਲ ਸਾਫ ਹੈ ਕਿ ਤਸਵੀਰ 2015 ਤੋਂ ਇੰਟਰਨੈੱਟ ‘ਤੇ ਮੌਜੂਦ ਹੈ। ਇਸਦਾ ਯੂਪੀ ਦੇ ਹਮੀਰਪੁਰ ਨਾਲ ਕੋਈ ਜੋੜ ਨਹੀਂ ਹੈ।

ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ਹਮੀਰਪੁਰ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ। ਸਾਡੀ ਗੱਲ ASP ਸੰਤੋਸ਼ ਕੁਮਾਰ ਨਾਲ ਹੋਈ। ਉਨ੍ਹਾਂ ਨੇ ਵਿਸ਼ਵਾਸ ਟੀਮ ਨੂੰ ਦੱਸਿਆ ਕਿ ਹਮੀਰਪੁਰ ਜਿਲੇ ਵਿਚ ਅਜੇਹੀ ਕੋਈ ਘਟਨਾ ਨਹੀਂ ਹੋਈ ਹੈ, ਜਿਸਦਾ ਵਾਇਰਲ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ।

ਇਸ ਤਸਵੀਰ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ S. K. Chaudhary ਨਾਂ ਦਾ ਫੇਸਬੁੱਕ ਯੂਜ਼ਰ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਹਮੀਰਪੁਰ ਦੀ ਘਟਨਾ ਦੇ ਨਾਂ ਤੋਂ ਵਾਇਰਲ ਪੋਸਟ ਫਰਜੀ ਨਿਕਲੀ। ਹਮੀਰਪੁਰ ਵਿਚ ਅਜੇਹੀ ਕੋਈ ਘਟਨਾ ਨਹੀਂ ਹੋਈ। ਵਾਇਰਲ ਪੋਸਟ ਵਾਲੀ ਤਸਵੀਰ ਪਿਛਲੇ 5 ਸਾਲਾਂ ਤੋਂ ਇੰਟਰਨੈੱਟ ‘ਤੇ ਮੌਜੂਦ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts