ਜੰਮੂ-ਕਸ਼ਮੀਰ ਦੇ ਡੋਡਾ ਵਿਚ ਫਿਦਾਇਨ ਦੇ ਫੜੇ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਪਾਕਿਸਤਾਨ ਵਿਚ ਫੜੇ ਗਏ ਨਸ਼ਾ ਤਸਕਰ ਦੀ ਪੁਰਾਣੀ ਤਸਵੀਰ ਹੈ।
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਤਸਵੀਰ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜੰਮੂ-ਕਸ਼ਮੀਰ ਦੇ ਡੋਡਾ ਵਿਚ ਹਮਲਾ ਕਰਨ ਵਾਲੇ ਫਿਦਾਇਨ ਆਤੰਕੀ ਦੀ ਹੈ, ਜਿਸ ਨੂੰ ਸੈਨਾ ਦੇ ਜਵਾਨਾਂ ਨੇ ਸਮੇਂ ਰਹਿੰਦੇ ਫੜ ਲਿਆ। ਤਸਵੀਰ ਵਿਚ ਸੈਨਾ ਦੇ ਜਵਾਨ ਨਾਲ ਇੱਕ ਵਿਅਕਤੀ ਨੂੰ ਵੇਖਿਆ ਜਾ ਸਕਦਾ ਹੈ, ਜਿਸਦੇ ਸ਼ਰੀਰ ‘ਤੇ ਟੇਪ ਦੀ ਵਾਯਰਿੰਗ ਨਜਰ ਆ ਰਹੀ ਹੈ।
ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਨਿਕਲਿਆ। ਜੰਮੂ-ਕਸ਼ਮੀਰ ਦੇ ਡੋਡਾ ਵਿਚ ਹਮਲੇ ਦੀ ਯੋਜਨਾ ਬਣਾਉਂਦੇ ਦੌਰਾਨ ਫੜੇ ਗਏ ਬੁਜੁਰਗ ਫਿਦਾਇਨ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਅਸਲ ਵਿਚ ਪਾਕਿਸਤਾਨ ਵਿਚ ਫੜੇ ਗਏ ਨਸ਼ੇ ਤਸਕਰ ਦੀ ਹੈ, ਜਿਸਨੂੰ ਨਸ਼ਾ (ਹਸ਼ੀਸ਼) ਦੀ ਤਸਕਰੀ ਦੌਰਾਨ ਫੜਿਆ ਗਿਆ ਸੀ।
ਫੇਸਬੁੱਕ ਯੂਜ਼ਰ ‘Pravin Kr Prabhat’ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”7 किलो विस्फोटक के साथ डोडा ने एक बुजुर्ग सेना के पिकेट को उड़ाने पहुंचे थे प्रोपर ट्रेनिंग और ज्यादा उम्र के कारण पकड़े गए, इतने बिस्पोटक से 10 से 20 सैनिक को उड़ाया जा सकता है।
बुज़ुर्ग ने बताया कि जन्नत की चाह में ऐसा करने जा रहे थे।”
ਨਿਊਜ਼ ਸਰਚ ਵਿਚ ਸਾਨੂੰ ਜੰਮੂ-ਕਸ਼ਮੀਰ ਪੁਲਿਸ ਦੇ ਅਧਿਕਾਰਿਕ ਹੈਂਡਲ ਤੋਂ 17 ਮਈ ਨੂੰ ਕੀਤਾ ਇੱਕ ਟਵੀਟ ਮਿਲਿਆ, ਜਿਸਦੇ ਵਿਚ ਡੋਡਾ ਜਿਲੇ ਵਿਚ ਹੋਈ ਝੜਪ ਦੌਰਾਨ ਇੱਕ ਅੱਤਵਾਦੀ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ ਗਈ ਸੀ।
ਨਿਊਜ਼ ਰਿਪੋਰਟ ਵਿਚ ਵੀ ਇਸ ਝੜਪ ਦਾ ਜਿਕਰ ਹੈ। ਹਿੰਦੁਸਤਾਨ ਟਾਇਮਸ ਦੀ ਰਿਪੋਰਟ ਮੁਤਾਬਕ, ਇਸ ਝੜਪ ਵਿਚ ਇੱਕ ਜਵਾਨ ਦੇ ਸ਼ਹੀਦ ਹੋਣ ਦੀ ਵੀ ਜਾਣਕਾਰੀ ਹੈ।
ਸਾਨੂੰ ਅਜੇਹੀ ਕੋਈ ਨਿਊਜ਼ ਰਿਪੋਰਟ ਨਹੀਂ ਮਿਲੀ, ਜਿਸਦੇ ਵਿਚ ਡੋਡਾ ਅੰਦਰ ਕਿਸੇ ਫਿਦਾਇਨ ਅੱਤਵਾਦੀ ਨੂੰ ਜਿਉਂਦਾ ਫੜੇ ਜਾਣ ਦਾ ਜਿਕਰ ਹੋਵੇ। ਸਾਡੇ ਸਹਿਯੋਗੀ ਦੈਨਿਕ ਜਾਗਰਣ ਦੇ ਸਟੇਟ ਬਿਊਰੋ ਚੀਫ ਅਭਿਮਨਯੂ ਸ਼ਰਮਾ ਨੇ ਇਸਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਡੋਡਾ ਵਿਚ ਕਿਸੇ ‘ਫਿਦਾਇਨ ਦੇ ਫੜੇ ਜਾਣ ਦੀ ਕੋਈ ਸੂਚਨਾ ਨਹੀਂ ਹੈ।’
ਇਸਦੇ ਬਾਅਦ ਅਸੀਂ ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਤਸਵੀਰ ਦੇ ਅਸਲੀ ਸੋਰਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਰਿਵਰਸ ਇਮੇਜ ਦੀ ਮਦਦ ਨਾਲ ਸਰਚ ਕੀਤੇ ਜਾਣ ‘ਤੇ ਸਾਨੂੰ ਪਾਕਿਸਤਾਨੀ ਪੱਤਰਕਾਰ ਸਫ਼ਦਰ ਦਵਾਰ ਦੇ ਟਵਿੱਟਰ ਹੈਂਡਲ ‘ਤੇ ਇਹੀ ਤਸਵੀਰ ਮਿਲੀ।
27 ਦਸੰਬਰ 2014 ਨੂੰ ਉਨ੍ਹਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਤੁਰਖਮ ਸੀਮਾ ‘ਤੇ ਹਸ਼ੀਸ਼ ਦੇ ਜੈਕਟ ਨਾਲ ਫੜਿਆ ਗਿਆ ਆਦਮੀ।’
ਵਿਸ਼ਵਾਸ ਨਿਊਜ਼ ਸੁਤੰਤਰ ਰੂਪ ਤੋਂ ਇਸ ਟਵੀਟ ਵਿਚ ਕੀਤੇ ਗਏ ਦਾਅਵੇ ਦੀ ਪੁਸ਼ਟੀ ਨਹੀਂ ਕਰਦਾ ਹੈ, ਪਰ ਇਹ ਗੱਲ ਸਹੀ ਹੈ ਕਿ ਇਹ ਤਸਵੀਰ 2014 ਤੋਂ ਸੋਸ਼ਲ ਮੀਡੀਆ ‘ਤੇ ਮੌਜੂਦ ਹੈ, ਜਿਸਨੂੰ ਡੋਡਾ ਵਿਚ ਫਿਲਹਾਲ ਫੜੇ ਗਏ ਕਿਸੇ ਫਿਦਾਇਨ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਸਰਚ ਵਿਚ ਸਾਨੂੰ ਅਲ ਜਜੀਰਾ ਦੇ Youtube ਚੈਨਲ ‘ਤੇ 19 ਸਤੰਬਰ 2019 ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਇਸਦੇ ਮੁਤਾਬਕ, ਤੁਰਖਮ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦੀ ਸੀਮਾ ‘ਤੇ ਮੌਜੂਦ ਬੋਰਡਰ ਕ੍ਰੋਸਿੰਗ ਹੈ, ਜਿਹੜੀ ਦੋਵੇਂ ਦੇਸ਼ਾਂ ਵਿਚਕਾਰ ਵਪਾਰ ਦਾ ਜਰੂਰੀ ਰਸਤਾ ਹੈ। 2019 ਵਿਚ ਇਸਨੂੰ ਦੋਵੇਂ ਦੇਸ਼ਾਂ ਨੇ 24/7 ਖੋਲਣ ਦਾ ਫੈਸਲਾ ਕੀਤਾ ਹੈ, ਤਾਂ ਜੋ ਦੋਵੇਂ ਦੇਸ਼ਾਂ ਵਿਚ ਵਪਾਰ ਨੂੰ ਅਸਾਨ ਕੀਤਾ ਜਾ ਸਕੇ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Pravin Kr Prabhat ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਜੰਮੂ-ਕਸ਼ਮੀਰ ਦੇ ਡੋਡਾ ਵਿਚ ਫਿਦਾਇਨ ਦੇ ਫੜੇ ਜਾਣ ਦੇ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਪਾਕਿਸਤਾਨ ਵਿਚ ਫੜੇ ਗਏ ਨਸ਼ਾ ਤਸਕਰ ਦੀ ਪੁਰਾਣੀ ਤਸਵੀਰ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।