ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਅਸਲ ਵਿਚ ਇਹ ਤਸਵੀਰ 2015 ਦੀ ਹੈ। ਵਾਇਰਲ ਤਸਵੀਰ ਵਿਚ ਦਿੱਸ ਰਿਹਾ ਅੰਤਿਮ ਸੰਸਕਾਰ 2015 ਵਿਚ ਸ਼੍ਰੀ ਤਰਾਲਬਾਲੂ ਜਗਦਗੁਰੁ ਮੱਠ ਦੀ ਇੱਕ ਹਥਣੀ ਦਾ ਸੀ। ਹਾਲ ਵਿਚ ਕੇਰਲ ਅੰਦਰ ਮਰੀ ਗਰਭਵਤੀ ਹਥਣੀ ਦਾ ਨਹੀਂ।
ਨਵੀਂ ਦਿੱਲੀ ਵਿਸ਼ਵਾਸ ਟੀਮ। ਕੇਰਲ ਦੇ ਪਲੱਕੜ ਵਿਚ ਪਿਛਲੇ ਮਹੀਨੇ ਹੋਈ ਗਰਭਵਤੀ ਹਥਣੀ ਦੀ ਮੌਤ ਦੇ ਬਾਅਦ ਸੋਸ਼ਲ ਮੀਡੀਆ ‘ਤੇ ਇਸ ਘਟਨਾ ਨੂੰ ਲੈ ਕੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਵਿਚ ਇੱਕ ਹਥਣੀ ਦੇ ਸ਼ਵ ਨੂੰ ਵੇਖਿਆ ਜਾ ਸਕਦਾ ਹੈ ਅਤੇ ਉਸਦੇ ਨੇੜੇ ਕੁਝ ਪੁਜਾਰੀ ਵੀ ਖੜੇ ਹਨ। ਇਹ ਤਸਵੀਰ ਇੱਕ ਹਥਣੀ ਦੇ ਅੰਤਿਮ ਸੰਸਕਾਰ ਦੀ ਹੈ, ਜਿਸਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਕੇਰਲ ਦੀ ਮ੍ਰਿਤ ਹਥਣੀ ਦੇ ਅੰਤਿਮ ਸੰਸਕਾਰ ਦੀ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਅਸਲ ਵਿਚ ਇਹ ਤਸਵੀਰ 2015 ਦੀ ਹੈ। ਵਾਇਰਲ ਤਸਵੀਰ ਵਿਚ ਦਿੱਸ ਰਿਹਾ ਅੰਤਿਮ ਸੰਸਕਾਰ 2015 ਵਿਚ ਸ਼੍ਰੀ ਤਰਲਾਬਲੂ ਜਗਦਗੁਰੁ ਮੱਠ ਦੀ ਇੱਕ ਹਥਣੀ ਦਾ ਸੀ। ਹਾਲ ਵਿਚ ਕੇਰਲ ਅੰਦਰ ਮਰੀ ਗਰਭਵਤੀ ਹਥਣੀ ਦਾ ਨਹੀਂ।
ਵਾਇਰਲ ਪੋਸਟ ਵਿਚ ਇੱਕ ਹਥਣੀ ਦੇ ਸ਼ਵ ਨੂੰ ਵੇਖਿਆ ਜਾ ਸਕਦਾ ਹੈ ਅਤੇ ਉਸਦੇ ਨੇੜੇ ਕੁਝ ਪੁਜਾਰੀ ਵੀ ਖੜੇ ਹਨ। ਇਹ ਤਸਵੀਰ ਇੱਕ ਹਥਣੀ ਦੇ ਅੰਤਿਮ ਸੰਸਕਾਰ ਦੀ ਹੈ, ਜਿਸਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਕੇਰਲ ਵਿਚ ਹਾਲ ਹੀ ਵਿਚ ਮਰੀ ਗਰਭਵਤੀ ਹਥਣੀ ਦੇ ਅੰਤਿਮ ਸੰਸਕਾਰ ਦੀ ਹੈ।”
ਇਸ ਪੋਸਟ ਦਾ ਆਰਕਾਇਵਡ ਲਿੰਕ।
ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਦਾ ਸਕ੍ਰੀਨਸ਼ੋਟ ਲਿਆ ਅਤੇ ਫੇਰ ਉਸਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਸਰਚ ਕੀਤਾ। ਕਾਫੀ ਸਰਚ ਕਰਨ ‘ਤੇ ਸਾਨੂੰ 12 ਨਵੰਬਰ 2015 ਨੂੰ Taralabalu Jagadguru Brihanmath ਨਾਂ ਦੇ ਇੱਕ ਫੇਸਬੁੱਕ ਪੇਜ ‘ਤੇ ਅਪਲੋਡ ਕੀਤੀ ਗਈ ਇਹ ਤਸਵੀਰ ਮਿਲੀ। ਇਸ ਤਸਵੀਰ ਦੇ ਡਿਸਕ੍ਰਿਪਸ਼ਨ ਵਿਚ ਕੰਨੜ ਭਾਸ਼ਾ ਵਿਚ ਲਿਖਿਆ ਸੀ “ਤਰਲਾਬਲੂ ਮੱਠ ਦੀ ਹਥਣੀ ਗੋਵਰੀ ਹੁਣ ਨਹੀਂ ਰਹੀ।”
ਲੱਭਣ ‘ਤੇ ਸਾਨੂੰ ਤਰਲਾਬਲੂ ਮੱਠ ਦੀ ਹਥਣੀ ਦੀ ਮੋਤ ਦੀ ਖ਼ਬਰ 13 ਨਵੰਬਰ 2015 ਨੂੰ kannada.oneindia.com ‘ਤੇ ਪ੍ਰਕਾਸ਼ਿਤ ਮਿਲੀ।
ਅਸੀਂ ਇਸ ਵਿਸ਼ੇ ਵਿਚ ਵੱਧ ਪੁਸ਼ਟੀ ਲਈ ਤਰਲਾਬਲੂ ਮੱਠ ਵਿਚ ਕਾਲ ਕੀਤੀ। ਸਾਡੀ ਗੱਲ ਮੱਠ ਦੇ ਮੈਨੇਜਰ ਸ਼੍ਰੀਕਾਂਤ ਨਾਲ ਹੋਈ। ਸ਼੍ਰੀਕਾਂਤ ਨੇ ਸਾਨੂੰ ਦੱਸਿਆ, “ਇਹ ਤਸਵੀਰ ਤਰਲਾਬਲੂ ਮੱਠ ਦੀ ਹਥਣੀ ਗੋਵਰੀ ਦੇ 2015 ਵਿਚ ਹੋਏ ਅੰਤਿਮ ਸੰਸਕਾਰ ਦੀ ਹੈ। ਗੋਵਰੀ ਨੂੰ ਗੋਰੀ ਨਾਂ ਤੋਂ ਵੀ ਜਾਣਿਆ ਜਾਂਦਾ ਸੀ। ਗੋਵਰੀ ਨੇ ਨਾਗਭਰਣ ਦੁਆਰਾ ਨਿਰਦੇਸ਼ਿਤ ਫਿਲਮ “ਕੱਲਾਰੀ ਫੁੱਲ” ਵਿਚ ਵੀ ਕਿਰਦਾਰ ਨਿਭਾਇਆ ਸੀ, ਜਿਸਦੇ ਕਾਰਨ ਉਹ ਬਹੁਤ ਮਸ਼ਹੂਰ ਸੀ।”
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕ ਸ਼ੇਅਰ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Chandrabhan Singh ਨਾਂ ਦਾ ਫੇਸਬੁੱਕ ਯੂਜ਼ਰ। ਪ੍ਰੋਫ਼ਾਈਲ ਇੰਟਰੋ ਅਨੁਸਾਰ ਇਹ ਯੂਜ਼ਰ ਹਰਿਦ੍ਵਾਰ ਵਿਚ ਰਹਿੰਦਾ ਹੈ।
ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ। ਅਸਲ ਵਿਚ ਇਹ ਤਸਵੀਰ 2015 ਦੀ ਹੈ। ਵਾਇਰਲ ਤਸਵੀਰ ਵਿਚ ਦਿੱਸ ਰਿਹਾ ਅੰਤਿਮ ਸੰਸਕਾਰ 2015 ਵਿਚ ਸ਼੍ਰੀ ਤਰਾਲਬਾਲੂ ਜਗਦਗੁਰੁ ਮੱਠ ਦੀ ਇੱਕ ਹਥਣੀ ਦਾ ਸੀ। ਹਾਲ ਵਿਚ ਕੇਰਲ ਅੰਦਰ ਮਰੀ ਗਰਭਵਤੀ ਹਥਣੀ ਦਾ ਨਹੀਂ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।