Fact Check : ਰਾਜਸਥਾਨ ਵਿਚ ਇੱਕ ਸਾਲ ਪਹਿਲਾਂ ਹੋਈ ਕੁੜੀ ਦੀ ਹੱਤਿਆ ਨੂੰ ਹੁਣ ਫਿਰਕਾਪ੍ਰਸਤ ਰੰਗ ਦੇ ਕੇ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਚਲਿਆ ਕਿ ਸੰਪਰਦਾਇਕ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਫਰਜੀ ਹੈ। ਇੱਕ ਸਾਲ ਪਹਿਲਾਂ ਹੋਈ ਘਟਨਾ ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਸਾਲ ਪੁਰਾਣੀ ਘਟਨਾ ਦੀ ਤਸਵੀਰ ਨੂੰ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਤਸਵੀਰ ਦਾ ਇਸਤੇਮਾਲ ਕਰਦੇ ਹੋਏ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਰਾਜਸਥਾਨ ਵਿਚ 8 ਸਾਲਾਂ ਦੀ ਬੱਚੀ ਨਾਲ ਨਸੀਰ ਖਾਨ ਨਾਂ ਦੇ ਇੱਕ ਵਿਅਕਤੀ ਨੇ ਜਬਰ ਜਨਾਹ ਕੀਤਾ ਅਤੇ ਬਾਅਦ ਵਿਚ ਹੱਤਿਆ ਕਰਕੇ ਉਸਦੀ ਲਾਸ਼ ਨੂੰ ਦਰੱਖਤ ‘ਤੇ ਟੰਗ ਦਿੱਤਾ।

ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਵਾਇਰਲ ਪੋਸਟ ਫਰਜੀ ਹੈ। ਇੱਕ ਸਾਲ ਪਹਿਲਾਂ ਰਾਜਸਥਾਨ ਦੇ ਸਪੋਟਰਾ ਪਿੰਡ ਵਿਚ ਪੂਜਾ ਮੀਨਾ ਨਾਂ ਦੀ ਕੁੜੀ ਦਾ ਕਤਲ ਓਸੇ ਦੀ ਜਾਤ ਦੇ ਮੁੰਡੇ ਨੇ ਕੀਤਾ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ ‘Gurdeep Singh Naraingarh ’ ਨੇ ਤਸਵੀਰ ਨੂੰ ਅਪਲੋਡ ਕਰਦੇ ਹੋਏ ਦਾਅਵਾ ਕੀਤਾ: ‘ 8 वर्षीय बच्ची, सपोटरा, राजस्थान में #नसीर_खान ने #बलात्कार के बाद #हत्या कर शव पेड़ से लटका दिया गया। क्या ऐसे नरभक्षी को फासी होनी चाहिए..😢.हाँ//ना ??’

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਸਾਨੂੰ ਡੈਲੀਹੰਟ ‘ਤੇ ਇਸ ਨਾਲ ਜੁੜੀ ਇੱਕ ਖਬਰ ਮਿਲੀ। 22 ਜੂਨ 2019 ਨੂੰ ਪ੍ਰਕਾਸ਼ਿਤ ਇਸ ਖਬਰ ਵਿਚ ਦੱਸਿਆ ਗਿਆ ਕਿ ਕਰੋਲੀ ਦੇ ਸਪੋਟਰਾ ਦੇ ਤੁਰਸੰਗਪੁਰਾ ਵਿਚ ਇੱਕ ਕੁੜੀ ਦਾ ਕਤਲ ਕਰਕੇ ਲਾਸ਼ ਨੂੰ ਦਰੱਖਤ ਨਾਲ ਬੰਨ੍ਹ ਕੇ ਲਟਕਾ ਦਿੱਤਾ ਗਿਆ।

ਪੂਰੀ ਖਬਰ ਇਥੇ ਪੜ੍ਹੀ ਜਾ ਸਕਦੀ ਹੈ।

ਪੜਤਾਲ ਦੌਰਾਨ ਸਾਨੂੰ ਫੇਸਬੁੱਕ ਪੇਜ ਮੇਘਵਾਲ ਸਮਾਜ ਯੁਵਾ ‘ਤੇ ਇੱਕ ਪੋਸਟ ਮਿਲੀ। 22 ਜੂਨ 2019 ਨੂੰ ਅਪਲੋਡ ਇਸ ਪੋਸਟ ਵਿਚ ਵਾਇਰਲ ਤਸਵੀਰ ਦੇ ਅਲਾਵਾ ਕਈ ਤਸਵੀਰਾਂ ਦਾ ਇਸਤੇਮਾਲ ਕੀਤਾ ਗਿਆ ਸੀ।

ਪੋਸਟ ਇਥੇ ਵੇਖਿਆ ਜਾ ਸਕਦਾ ਹੈ।

ਜਾਂਚ ਦੌਰਾਨ ਸਾਨੂੰ ਰਾਜਸਥਾਨ ਦੀ ਇੱਕ ਵੈੱਬਸਾਈਟ ‘ਤੇ ਇਸ ਨਾਲ ਜੁੜੀ ਇੱਕ ਖਬਰ ਮਿਲੀ। 26 ਜੂਨ 2019 ਨੂੰ ਪ੍ਰਕਾਸ਼ਿਤ ਇਸ ਖਬਰ ਵਿਚ ਦੱਸਿਆ ਗਿਆ ਕਿ ਸਪੋਟਰਾ ਦੇ ਪਿੰਡ ਵਿਚ ਹੋਈ ਕੁੜੀ ਦੀ ਹੱਤਿਆ ਵਿਚ ਕਰੋਲੀ ਦੇ ਸਿਲਪੁਰਾ ਪਿੰਡ ਵਿਚ ਰਹਿਣ ਵਾਲਾ ਮਹੇਂਦਰ ਮੀਨਾ ਨੂੰ ਗਿਰਫ਼ਤਾਰ ਕੀਤਾ ਗਿਆ। ਜਿਹੜੀ ਕੁੜੀ ਦੀ ਹੱਤਿਆ ਹੋਈ ਸੀ, ਉਸਦਾ ਨਾਂ ਪਿੰਕੀ ਉਰਫ ਪੂਜਾ ਕੁੜੀ ਸ਼੍ਰੀਮੋਹਨ ਮੀਨਾ ਸੀ।

ਪੂਰੀ ਖਬਰ ਇਥੇ ਪੜ੍ਹੀ ਜਾ ਸਕਦੀ ਹੈ।

ਵਿਸ਼ਵਾਸ ਟੀਮ ਨੇ ਇਸਦੇ ਬਾਅਦ ਮ੍ਰਿਤਕਾ ਦੇ ਪਿਤਾ ਸ਼੍ਰੀਮੋਹਨ ਮੀਨਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਵਾਇਰਲ ਪੋਸਟ ਦੀ ਜਾਣਕਾਰੀ ਦਿਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਮੇਰੀ ਧੀ ਦਾ ਹੱਤਿਆਰਾ ਕੋਈ ਨਸੀਰ ਖਾਨ ਨਹੀਂ ਸੀ। ਉਹ ਸਾਡੀ ਹੀ ਜਾਤ ਦਾ ਹੈ। ਅੱਜਕਲ ਉਹ ਜਮਾਨਤ ‘ਤੇ ਬਾਹਰ ਘੁੰਮ ਰਿਹਾ ਹੈ।

ਇਸਦੇ ਬਾਅਦ ਵਿਸ਼ਵਾਸ ਟੀਮ ਨੇ ਜੈਪੁਰ ਦੇ ਸਾਡੇ ਸਹਿਯੋਗੀ ਨਵੀਂ ਦੁਨੀਆ ਦੇ ਸੀਨੀਅਰ ਸੰਵਾਦਾਤਾ ਮਨੀਸ਼ ਗੋਧਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਪੋਸਟ ਵਿਚ ਜਿਹੜਾ ਦਾਅਵਾ ਕੀਤਾ ਗਿਆ ਹੈ ਉਹ ਫਰਜੀ ਹੈ। ਤਸਵੀਰ ਇੱਕ ਸਾਲ ਪਹਿਲਾਂ ਕਰੋਲੀ ਦੇ ਪਿੰਡ ਵਿਚ ਵਾਪਰੀ ਇੱਕ ਘਟਨਾ ਦੀ ਹੈ।

ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Gurdeep Singh Naraingarh ਨਾਂ ਦਾ ਫੇਸਬੁੱਕ ਪੇਜ। ਇਸ ਪੇਜ ਨੂੰ 2,055 ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਪਤਾ ਚਲਿਆ ਕਿ ਸੰਪਰਦਾਇਕ ਦਾਅਵੇ ਨਾਲ ਵਾਇਰਲ ਹੋ ਰਹੀ ਤਸਵੀਰ ਫਰਜੀ ਹੈ। ਇੱਕ ਸਾਲ ਪਹਿਲਾਂ ਹੋਈ ਘਟਨਾ ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts