ਵਾਇਰਲ ਪੋਸਟ ਪੂਰੀ ਤਰ੍ਹਾਂ ਬੇਬੁਨਿਆਦ ਸਾਬਤ ਹੋਈ। ਕਰੀਬ 6 ਸਾਲ ਪੁਰਾਣੀ ਤਸਵੀਰ ਨੂੰ ਹੁਣ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਤਸਵੀਰ ਹੈਦਰਾਬਾਦ ਦੀ ਹੈ।
ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸਦੇ ਵਿਚ ਕੁਝ ਮੁਸਲਿਮ ਵਿਅਕਤੀਆਂ ਦੇ ਸਾਹਮਣੇ ਟੇਬਲ ‘ਤੇ ਵੇਦ ਰੱਖੇ ਹੋਏ ਹਨ। ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਲੋਕ ਹਿੰਦੂ ਧਰਮ ਗ੍ਰੰਥਾਂ ਵਿਚ ਮਿਲਾਵਟ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਪੜਤਾਲ ਵਿਚ ਵਾਇਰਲ ਪੋਸਟ ਪੂਰੀ ਤਰ੍ਹਾਂ ਬੇਬੁਨਿਆਦ ਸਾਬਤ ਹੋਈ। ਕਰੀਬ 6 ਸਾਲ ਪੁਰਾਣੀ ਤਸਵੀਰ ਨੂੰ ਹੁਣ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਤਸਵੀਰ ਹੈਦਰਾਬਾਦ ਦੀ ਹੈ।
ਫੇਸਬੁੱਕ ਯੂਜ਼ਰ “Sandip Yadav” ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: “देखो और ध्यान दो और क्या हो रहा है हमारे देश में 🤔🤨🤨🤨🤨हमारे धर्म ग्रंथों में मिलावट करने का कार्य जोरों से चल रहा है,,,, 🙄🙄🙄 आने वाले 20 साल बाद हमारी अगली पीढ़ियां ये #मिलावटी वेद, पुराण, उपनिषद पढ़ेंगे। जिसमें लिखा होगा चरित्र निर्माण बेकार की बात है🦹 ब्रह्मचर्य एकदम फालतू जैसा टॉपिक है ।🦹 धर्म और अधर्म जैसी कोई चीज नहीं ।🦹 चार्वाक जैसी नीतियां अत्यंत लाभकारी है ,,,🦹 संस्कार जैसी कोई चीज नहीं होती । आदि आदि फालतू बातें मिलेंगी ,,,, यह सब बाकायदा अच्छी और सुद्रढ संस्कृत में मिलेंगी बिल्कुल उसी प्रकार जिस प्रकार मैकाले और मैक्स मूलर ने हमारी मनुस्मृति आदि को मिलावट करके दूषित किया👇👇👇👇👇
ਪੰਜਾਬੀ ਅਨੁਵਾਦ- ਵੇਖੋ ਅਤੇ ਧਿਆਨ ਦਵੋ ਅਤੇ ਕੀ ਹੋ ਰਿਹਾ ਹੈ ਸਾਡੇ ਦੇਸ਼ ਵਿਚ 🤔🤨🤨🤨🤨ਸਾਡੇ ਧਰਮ ਗ੍ਰੰਥਾਂ ਵਿਚ ਮਿਲਾਵਟ ਕਰਨ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ,,,, 🙄🙄🙄 ਆਉਣ ਵਾਲੇ 20 ਸਾਲਾਂ ਬਾਅਦ ਸਾਡੀ ਅਗਲੀ ਪੀੜੀਆਂ ਇਹ #ਮਿਲਾਵਟੀ ਵੇਦ, ਪੁਰਾਣ ਪੜ੍ਹਨਗੇ। ਜਿਸਦੇ ਵਿਚ ਲਿਖਿਆ ਹੋਵੇਗਾ ਚਰਿਤ੍ਰ ਨਿਰਮਾਣ ਬੇਕਾਰ ਦੀਆਂ ਗੱਲਾਂ ਹਨ🦹 ਬ੍ਰਾਹਮਣਚਾਰ ਫਾਲਤੂ ਟੌਪਿਕ ਹੈ ।🦹 ਧਰਮ ਅਤੇ ਅਧਰਮ ਵਰਗੀ ਕੋਈ ਚੀਜ਼ ਨਹੀਂ।🦹 ਚਾਰਵਾਕ ਵਰਗੀ ਨੀਤੀਆਂ ਲਾਭਕਾਰੀ ਹਨ ,,,🦹 ਸੰਸਕਾਰ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਆਦਿ ਆਦਿ ਫਾਲਤੂ ਗੱਲਾਂ ਮਿਲਣਗੀਆਂ,,,, ਇਹ ਸਬ ਬਾਕਾਇਦਾ ਚੰਗੀ ਅਤੇ ਸੁਦ੍ਰਡ ਸੰਸਕ੍ਰਿਤ ਵਿਚ ਮਿਲਣਗੀਆਂ ਬਿਲਕੁਲ ਓਸੇ ਪ੍ਰਕਾਰ ਜਿਸ ਪ੍ਰਕਾਰ ਮੇਕਾਲੇ ਅਤੇ ਮੈਕਸ ਮੂਲਰ ਨੇ ਸਾਡੀ ਮਨੁਸਮ੍ਰਿਤੀ ਆਦਿ ਨੂੰ ਮਿਲਾਵਟ ਕਰਕੇ ਗੰਦਾ ਕਰ ਦਿੱਤਾ👇👇👇👇👇
ਇਸ ਪੋਸਟ ਦਾ ਆਰਕਾਇਵਡ ਲਿੰਕ।
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਧਿਆਨ ਨਾਲ ਵੇਖਣਾ ਸ਼ੁਰੂ ਕੀਤਾ। ਸਾਨੂੰ ਏਹ੍ਹ ਤਸਵੀਰ ਕਿਸੇ ਲਾਇਬ੍ਰੇਰੀ ਦੀ ਨਜਰ ਆਈ। ਇਸਦੇ ਬਾਅਦ ਅਸੀਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰਕੇ ਸਰਚ ਕੀਤਾ।
ਸਾਨੂੰ ਇਹ ਤਸਵੀਰ The Hindu ਦੀ ਵੈੱਬਸਾਈਟ ‘ਤੇ ਮਿਲੀ। 2 ਅਪ੍ਰੈਲ 2014 ਦੀ ਇੱਕ ਖਬਰ ਵਿਚ ਇਸਦਾ ਇਸਤੇਮਾਲ ਕੀਤਾ ਗਿਆ ਸੀ। ਕਰੀਬ 6 ਸਾਲ ਪੁਰਾਣੀ ਤਸਵੀਰ ਨੂੰ ਲੈ ਕੇ ਖਬਰ ਵਿਚ ਦੱਸਿਆ ਗਿਆ ਕਿ ਹੈਦਰਾਬਾਦ ਦੇ ਅਲ ਮਹਾਦੁਲ ਆਲੀ ਅਲ ਇਸਲਾਮੀ ਦੇ ਸਟੂਡੈਂਟ ਵੇਦ ਗਿਆਨ ਬਾਰੇ ਪੜ੍ਹਦੇ ਹੋਏ।
ਪੜਤਾਲ ਦੇ ਅਗਲੇ ਚਰਣ ਵਿਚ ਅਸੀਂ ‘ਅਲ ਮਹਾਦੁਲ ਆਲੀ ਅਲ ਇਸਲਾਮੀ’ ਵਿਚ ਸੰਪਰਕ ਕੀਤਾ। ਸੰਸਥਾਨ ਦੇ ਡਿਪਟੀ ਡਾਇਰੈਕਟਰ ਓਸਮਾਨ ਅਬੇਦੀਨ ਨੇ ਦੱਸਿਆ ਕਿ ਵਾਇਰਲ ਪੋਸਟ ਪੂਰੀ ਤਰ੍ਹਾਂ ਬੇਬੁਨਿਆਦ ਹੈ। ਸਾਡੇ ਇਥੇ ਸਾਰੇ ਧਰਮ ਗ੍ਰੰਥਾਂ ਦੀ ਪੜ੍ਹਾਈ ਹੁੰਦੀ ਹੈ। ਤਸਵੀਰ ਕਈ ਸਾਲ ਪੁਰਾਣੀ ਹੈ, ਜਦੋਂ ਕੁਝ ਪੱਤਰਕਾਰ ਇਥੇ ਆਏ ਸੀ।
ਇਸ ਤਸਵੀਰ ਨੂੰ ਫਰਜੀ ਦਾਅਵੇ ਨਾਲ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Sandip Yadav ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਵਾਇਰਲ ਪੋਸਟ ਪੂਰੀ ਤਰ੍ਹਾਂ ਬੇਬੁਨਿਆਦ ਸਾਬਤ ਹੋਈ। ਕਰੀਬ 6 ਸਾਲ ਪੁਰਾਣੀ ਤਸਵੀਰ ਨੂੰ ਹੁਣ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਤਸਵੀਰ ਹੈਦਰਾਬਾਦ ਦੀ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।