Fact Check: ਚੰਦ੍ਰਯਾਨ-2 ਨੇ ਨਹੀਂ ਖਿੱਚੀਆਂ ਹਨ ਇਹ ਤਸਵੀਰਾਂ, ਫਰਜ਼ੀ ਦਾਅਵਾ ਕੀਤਾ ਜਾ ਰਿਹਾ ਹੈ ਵਾਇਰਲ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਅੰਤ੍ਰਿਕਸ਼ ਤੋਂ ਖਿੱਚੀ ਗਈ ਧਰਤੀ ਦੀਆਂ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਕਲੇਮ ਕੀਤਾ ਗਿਆ ਹੈ ਕਿ ਇਹ ਤਸਵੀਰਾਂ ਚੰਦ੍ਰਯਾਨ 2 ਦੁਆਰਾ ਖਿੱਚੀਆਂ ਗਈਆਂ ਹਨ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਾਅਵਾ ਗਲਤ ਹੈ। ਇਹ ਸਾਰੀ ਤਸਵੀਰਾਂ ਪੁਰਾਣੀਆਂ ਹਨ ਜਿਨ੍ਹਾਂ ਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿਚ ਅੰਤ੍ਰਿਕਸ਼ ਤੋਂ ਖਿੱਚੀਆਂ ਗਈਆਂ ਧਰਤੀ ਦੀਆਂ ਕੁੱਝ ਤਸਵੀਰਾਂ ਹਨ। ਪੋਸਟ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ- “ਚੰਦ੍ਰਯਾਨ 2 ਨੇ ਜਾਰੀ ਕੀਤੀ ਧਰਤੀ ਦੀਆਂ ਪਹਿਲੀ ਫੋਟੋਆਂ, ਅੱਖਾਂ ਦੀ ਨੱਕਾਸ਼ੀ ਦੀ ਤਰ੍ਹਾਂ ਦਿਸਦੀ ਹੋਈ ਧਰਤੀ। ਕਿੰਨੀ ਸੋਹਣੀ ਤਸਵੀਰ ਹੈ”।

ਪੜਤਾਲ

ਆਪਣੀ ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਇਸ ਪੋਸਟ ਵਿਚ ਸ਼ੇਅਰ ਕੀਤੀ ਗਈ ਪੰਜਾਂ ਤਸਵੀਰਾਂ ਦੀ ਵੱਖ-ਵੱਖ ਜਾਂਚ ਕਰਨ ਦਾ ਫੈਸਲਾ ਕੀਤਾ। ਪਹਿਲੀ ਤਸਵੀਰ ਨੂੰ ਜਦੋਂ ਅਸੀਂ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ ਤਾਂ ਸਾਡੇ ਹੱਥ The Telegraph ਦੀ ਇੱਕ ਖਬਰ ਲੱਗੀ, ਜਿਸ ਅੰਦਰ ਇਸ ਤਸਵੀਰ ਦਾ ਡਿਸਕ੍ਰਿਪਸ਼ਨ ਸੀ। “ਕੁਰੀਲ ਦੀਪ ਗਰੁੱਪ, ਰੂਸ ਦੇ ਸਰਾਯਚੇਵ ਜਵਾਲਾਮੁਖੀ ਤੋਂ ਨਿਕਲਣ ਵਾਲਾ ਧੁਆਂ, ਭਾਪ ਅਤੇ ਰਾਖ ਦੇ ਵੱਡੇ ਢੇਰ ਦੀ ਅੰਤਰਰਾਸ਼ਟਰੀ ਅੰਤ੍ਰਿਖਸ਼ ਸਟੇਸ਼ਨ (ISS ) ‘ਤੇ ਸਵਾਰ ਯਾਤਰੀਆਂ ਦੁਆਰਾ ਲਿੱਤੀ ਗਈ ਇੱਕ ਫੋਟੋ। ਇਹ ਮੰਨਿਆ ਜਾਂਦਾ ਹੈ ਕਿ ਇਸ ਧਮਾਕੇ ਦੇ ਕਾਰਣ ਇਸਦੇ ਉੱਤੇ ਬਦਲਾਂ ਦੀ ਪਰਤ ਵਿਚ ਹੋਲ ਹੋ ਗਿਆ ਹੈ।”

ਇਸ ਸਰਚ ਵਿਚ ਸਾਡੇ ਹੱਥ ਇੱਕ Youtube ਵੀਡੀਓ ਵੀ ਲੱਗਿਆ ਜਿਸਨੂੰ Jul 1, 2009 ਨੂੰ NASA Goddard ਨਾਂ ਦੇ ਇੱਕ ਚੈਨਲ ਨੇ ਅਪਲੋਡ ਕੀਤਾ ਸੀ। ਇਸ ਵੀਡੀਓ ਵਿਚ ਵੀ ਇਸੇ ਫੋਟੋ ਦਾ 3d ਜਿਕਰ ਹੈ।

ਇਸ ਪੋਸਟ ਵਿਚ ਦੂਜੀ ਤਸਵੀਰ ਦਾ ਰਿਵਰਸ ਇਮੇਜ ਸਰਚ ਕੀਤਾ ਤਾਂ ਸਾਨੂੰ ਇਹ ਤਸਵੀਰ NASA ਦੀ ਵੈੱਬਸਾਈਟ ‘ਤੇ ਮਿਲੀ ਜਿਸਨੂੰ March 2, 2007 ਨੂੰ ਅਪਲੋਡ ਕੀਤਾ ਗਿਆ ਸੀ। ਇਸ ਫੋਟ ਦਾ ਕੈਪਸ਼ਨ ਹੈ “Solar Eclipse from the Moon” ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ- “ਚੰਨ ਤੋਂ ਸੂਰਜਗ੍ਰਹਿਣ”।

ਤੀਜੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕਰਨ ‘ਤੇ ਸਾਨੂੰ ਇਹ ਇਮੇਜ ਫੋਟੋ ਏਜੇਂਸੀ ਸਾਈਟ Shutterstock ‘ਤੇ ਮਿਲੀ, ਜਿਸਨੂੰ ਇਲਸਟ੍ਰੇਟਰ ਐਲਨ ਉਸਟਰ ਨੇ ਪੋਸਟ ਕੀਤਾ ਸੀ। ਇਸ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ ਹੈ, “ਅੰਤ੍ਰਿਕਸ਼ ਵਿਚ ਸੂਰਜ ਚੜਨ ਅਤੇ ਚੰਨ ਨਾਲ ਧਰਤੀ“।

ਚੌਥੀ ਤਸਵੀਰ ਦਾ ਰਿਵਰਸ ਇਮੇਜ ਸਰਚ ਕਰਨ ‘ਤੇ ਸਾਨੂੰ ਇਹ ਤਸਵੀਰ ਨਾਸਾ/ਗੋਡਾਰਡ ਸਪੇਸ ਫਲਾਈਟ ਸੈਂਟਰ ਸਾਇੰਟਿਫਿਕ ਵਿਜ਼ੁਅਲਾਈਜ਼ੇਸ਼ਨ ਸਟੂਡੀਓ ਦੇ ਕ੍ਰੇਡਿਟ ਨਾਲ flickr.com ‘ਤੇ ਮਿਲੀ। ਇਹ ਇਸ ਤਸਵੀਰ ਦਾ ਬਿਆਨਿਆ ਗਿਆ ਸੰਸਕਰਣ ਸੀ ਜਿਸ ਵਿਚੋਂ ਵਾਇਰਲ ਤਸਵੀਰ ਨੂੰ ਕ੍ਰੋਪ ਕੀਤਾ ਗਿਆ ਸੀ। ਇਸ ਤਸਵੀਰ ਦਾ ਡਿਸਕ੍ਰਿਪਸ਼ਨ ਦੀ “Global View of the Arctic and Antarctic on September 21, 2005” ਜਿਸਦਾ ਪੰਜਾਬੀ ਅਨੁਵਾਦ ਹੁੰਦਾ ਹੈ- “21 ਸਤੰਬਰ, 2005 ਨੂੰ ਆਰਕਟਿਕ ਅਤੇ ਅੰਟਾਰਟਿਕ ਦਾ ਵਿਸ਼ਵਵਿਆਪੀ ਦ੍ਰਿਸ਼”

ਅਸੀਂ ਰਿਵਰਸ ਇਮੇਜ ਸਰਚ ਕਰਕੇ ਪਾਇਆ ਕਿ ਪੰਜਾਂ ਤਸਵੀਰ ਇਮੇਜ ਏਜੇਂਸੀ ਸਾਈਟ Shutterstock ‘ਤੇ “ਸਵੇਰੇ ਦੀ ਧਰਤੀ ‘ਤੇ ਉਡਾਣ” ਟਾਈਟਲ ਨਾਲ ਪੋਸਟ ਕੀਤੀ ਗਈ ਅਤੇ ਇੱਕ ਐਨੀਮੇਟੇਡ ਵੀਡੀਓ ਦਾ ਸਕ੍ਰੀਨਸ਼ੋਟ ਹੈ।

ਇਨ੍ਹਾਂ ਸਾਰੀਆਂ ਤਸਵੀਰਾਂ ਦੀ ਜਾਂਚ ਅੰਦਰ ਇੱਕ ਗੱਲ ਤਾਂ ਸਾਫ ਹੋਈ ਕਿ ਇਹ ਤਸਵੀਰ ਪੁਰਾਣੀਆਂ ਹਨ। ਤੁਹਾਨੂੰ ਦੱਸ ਦਈਏ ਕਿ ਚੰਦ੍ਰਯਾਨ 2 ਨੂੰ 22 ਜੁਲਾਈ 2019 ਨੂੰ ਲਾਂਚ ਕੀਤਾ ਗਿਆ ਸੀ।

ISRO ਨੇ ਆਂਧਰ ਪ੍ਰਦੇਸ਼ ਦੇ ਸ਼੍ਰੀ ਹਰਿਕੋਟਾ ਦੇ ਅੰਤ੍ਰਿਕਸ਼ਯਾਨ ਤੋਂ ਚੰਦ੍ਰਯਾਨ -2 ਨੂੰ 22 ਜੁਲਾਈ 2012 ਨੂੰ ਲਾਂਚ ਕੀਤਾ ਸੀ। ISRO ਦੇ ਲੇਟੈਸਟ ਟਵੀਟ ਅਨੁਸਾਰ, ਚੰਦ੍ਰਯਾਨ-2 ਅੰਤ੍ਰਿਕਸ਼ ਯਾਨ ਦੀ ਦੂਜੀ ਧਰਤੀ-ਬਾਊਂਡ ਔਰਬਿਟ-ਰੇਨਜਿੰਗ ਪੈਂਤਰੇਬਾਜ਼ੀ ਦਾ ਸ਼ੁੱਕਰਵਾਰ (26 ਜੁਲਾਈ) ਸਵੇਰੇ ਸਫਲਤਾ ਨਾਲ ਲਾਂਚ ਕੀਤਾ ਗਿਆ ਸੀ।

ਵੱਧ ਜਾਣਕਾਰੀ ਲਈ ਅਸੀਂ ISRO ਦੇ PRO ਕਾਰਤਿਕ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ “ਚੰਦ੍ਰਯਾਨ -2 ਰੋਵਰ 7 ਸਤੰਬਰ ਨੂੰ ਚੰਦ੍ਰਮਾ ਦੀ ਸਤਹ ਦੇ ਹੇਠਾਂ ਆਵੇਗਾ। ਇਸਦੇ ਅਲਾਵਾ, ਇਸਦਾ ਉਦੇਸ਼ ਚੰਦ੍ਰਮਾ ਦੇ ਦੱਖਣੀ ਧਰੁਵ ਦੇ ਨੇੜੇ ਪੁੱਜਣਾ ਹੈ, ਅੰਤ੍ਰਿਕਸ਼ ਤੋਂ ਧਰਤੀ ਦੀ ਤਸਵੀਰਾਂ ਲੈਣਾ ਨਹੀਂ। ਚੰਦ੍ਰਯਾਨ 2 ਨੇ ਕੋਈ ਤਸਵੀਰਾਂ ਨਹੀਂ ਖਿੱਚੀਆਂ ਹਨ।”

ਇਸ ਪੋਸਟ ਨੂੰ Gk Specially For Ssc ਨਾਂ ਦੇ ਇੱਕ ਫੇਸਬੁੱਕ ਪੇਜ ਦੁਆਰਾ ਸ਼ੇਅਰ ਕੀਤਾ ਗਿਆ ਸੀ। ਇਸ ਪੇਜ ਦੇ ਕੁੱਲ 9,619 ਫਾਲੋਅਰਸ ਹਨ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਤਸਵੀਰਾਂ ਚੰਦ੍ਰਯਾਨ 2 ਦੁਆਰਾ ਨਹੀਂ ਖਿੱਚੀਆਂ ਗਈਆਂ ਹਨ। ਇਹ ਸਾਰੀਆਂ ਤਸਵੀਰਾਂ ਪੁਰਾਣੀਆਂ ਹਨ, ਜਿਨ੍ਹਾਂ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts