X
X

Fact Check : ਵਾਹਗਾ ਬਾਰਡਰ ਦੀ 2008 ਦੀ ਤਸਵੀਰ ਦੇ ਨਾਲ ਛੇੜਛਾੜ ਕਰਕੇ ਕੀਤਾ ਜਾ ਰਿਹਾ ਹੈ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਤਸਵੀਰ ਫਰਜ਼ੀ ਸਾਬਤ ਹੋਈ। ਸਾਲ 2008 ਦੀ ਬੀਟਿੰਗ ਰਿਟ੍ਰੀਟ ਦੀ ਤਸਵੀਰ ਨਾਲ ਛੇੜਛਾੜ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।

  • By: Ashish Maharishi
  • Published: Dec 7, 2021 at 05:32 PM
  • Updated: Dec 7, 2021 at 05:43 PM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ । ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਭਾਰਤੀ ਜਵਾਨ ਦੀ ਪੈਂਟ ਨੂੰ ਪਿਛਲੇ ਪਾਸੇ ਤੋਂ ਗਿੱਲਾ ਦਿਖਾਇਆ ਗਿਆ ਹੈ। ਇਸਨੂੰ #AbhiNoneDoneAward ਹੈਸ਼ਟੈਗ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ। ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਕੀਤੀ ਤਾਂ ਇਹ ਫਰਜੀ ਸਾਬਿਤ ਹੋਈ । ਅਸਲ ਵਿੱਚ ਸਾਲ 2008 ਦੀ ਇੱਕ ਤਸਵੀਰ ਨੂੰ ਐਡਿਟ ਕਰਕੇ ਭਾਰਤੀ ਸੈਨਾ ਦੇ ਖਿਲਾਫ ਇਸਤੇਮਾਲ ਕੀਤੀ ਜਾ ਰਹੀ ਹੈ। ਅਸਲ ਤਸਵੀਰ ਵਾਹਗਾ ਬਾਰਡਰ ਦੇ ਬੀਟਿੰਗ ਰਿਟ੍ਰੀਟ ਪ੍ਰੋਗਰਾਮ ਦੀ ਹੈ। ਇਸਨੂੰ ਏਪੀ ਦੇ ਫੋਟੋਗ੍ਰਾਫਰ ਨੇ ਕਲਿਕ ਕੀਤਾ ਸੀ ।

ਕੀ ਹੈ ਵਾਇਰਲ ਪੋਸਟ ਵਿੱਚ?

ਟਵਿਟਰ ਹੈਂਡਲ ਚੂਜੀ ਨੇ #AbhiNoneDoneAward ਲਿਖਦੇ ਹੋਏ 23 ਨਵੰਬਰ 2021 ਨੂੰ ਇਕ ਤਸਵੀਰ ਪੋਸਟ ਕੀਤੀ। ਇਸ ਵਿੱਚ ਨੀਲੇ ਘੇਰੇ ਵਿੱਚ ਭਾਰਤੀ ਜਵਾਨ ਦੀ ਪੈਂਟ ਨੂੰ ਗੀਲਾ ਦਿਖਾਇਆ ਗਿਆ ਹੈ।

ਪੋਸਟ ਦੇ ਕੰਟੇੰਟ ਨੂੰ ਬਦਲਿਆ ਨਹੀਂ ਗਿਆ ਹੈ। ਇਸਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਸੱਚਾਈ ਦਾ ਪਤਾ ਲਗਾਉਣ ਲਈ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਟੂਲ ਦੀ ਵਰਤੋਂ ਕੀਤੀ। ਬੀਬੀਸੀ ਹਿੰਦੀ ਦੀ ਵੈੱਬਸਾਈਟ ‘ਤੇ ਸਾਨੂੰ 26 ਮਈ 2011 ਦੀ ਇੱਕ ਖ਼ਬਰ ਮਿਲੀ। ਇਸ ਵਿੱਚ ਵਾਇਰਲ ਤਸਵੀਰ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ, ਇਹ ਅੱਧੀ ਤਸਵੀਰ ਸੀ। ਇਸ ਦੇ ਉੱਪਰ AP ਲਿਖਿਆ ਹੋਇਆ ਸੀ। ਇਸਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਸਰਚ ਜਾਰੀ ਰੱਖੀ । ਸਾਨੂੰ AP ‘ਤੇ ਅਸਲੀ ਤਸਵੀਰ ਮਿਲੀ। ਇਸ ਵਿੱਚ ਕੁਝ ਵੀ ਨਹੀਂ ਨਜ਼ਰ ਆਇਆ, ਜਿਵੇਂ ਕਿ ਵਾਇਰਲ ਤਸਵੀਰ ‘ਚ ਦਿਖਾਇਆ ਜਾ ਰਿਹਾ ਸੀ। ਅਸਲੀ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਦੱਸਿਆ ਗਿਆ ਕਿ ਇਹ ਤਸਵੀਰ 25 ਦਸੰਬਰ 2008 ਦੀ ਹੈ। ਵਾਹਗਾ ਬਾਰਡਰ ‘ਤੇ ਬੀਟਿੰਗ ਰਿਟ੍ਰੀਟ ਦੀ ਇਸ ਤਸਵੀਰ ਨੂੰ ਕੇਐਮ ਚੌਧਰੀ ਨੇ ਕਲਿੱਕ ਕੀਤਾ ਸੀ। ਇਸਨੂੰ ਇੱਥੇ ਦੇਖਿਆ ਜਾ ਸਕਦਾ ਹੈ।

ਜਾਂਚ ਦੌਰਾਨ ਅਸੀਂ ਭਾਰਤੀ ਸੈਨਾ ਦੇ ਵਰਿਸ਼ਠ ਪ੍ਰਵਕਤਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸੀਮਾ ਪਾਰ ਦੇ ਕੁਝ ਲੋਕ ਭਾਰਤੀ ਸੈਨਾ ਦੇ ਖਿਲਾਫ ਦੁਸ਼੍ਪ੍ਰਚਾਰ ਦੇ ਲਈ ਤਸਵੀਰਾਂ ਨਾਲ ਛੇੜਛਾੜ ਕਰਕੇ ਵਾਇਰਲ ਕਰਦੇ ਹਨ । ਵਾਇਰਲ ਤਸਵੀਰ ਵੀ ਇੱਕ ਅਜਿਹੀ ਹੀ ਫਰਜ਼ੀ ਤਸਵੀਰ ਹੈ।

ਪੜਤਾਲ ਦੇ ਅੰਤ ਵਿੱਚ, ਵਿਸ਼ਵਾਸ ਨਿਊਜ਼ ਨੇ ਫਰਜੀ ਪੋਸਟ ਕਰਨ ਵਾਲੇ ਟਵਿੱਟਰ ਹੈਂਡਲ ਚੂਜੀ ਦੀ ਸੋਸ਼ਲ ਸਕੈਨਿੰਗ ਕੀਤੀ। ਇਹ ਫਰਜ਼ੀ ਨਿਕਲਿਆ। ਇਸਨੂੰ ਫਰਵਰੀ 2021 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਤਸਵੀਰ ਫਰਜ਼ੀ ਸਾਬਤ ਹੋਈ। ਸਾਲ 2008 ਦੀ ਬੀਟਿੰਗ ਰਿਟ੍ਰੀਟ ਦੀ ਤਸਵੀਰ ਨਾਲ ਛੇੜਛਾੜ ਕਰਕੇ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਤਸਵੀਰ ਵਿੱਚ ਭਾਰਤੀ ਸੈਨਿਕ ਦੀ ਪੈਂਟ ਗਿਲੀ ਦਿਖਾਈ ਗਈ ਹੈ
  • Claimed By : ਟਵਿਟਰ ਹੈਂਡਲ ਚੂਜੀ
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later