FACT CHECK: ਮਹਾਰਾਸ਼ਟਰ ਵਿਚ ਨਹੀਂ ਪੜ੍ਹਾਇਆ ਜਾਂਦਾ ‘ਦਾਜ ਦੇ ਫਾਇਦੇ’ ਦਾ ਪਾਠ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਵਿਚ ਇੱਕ ਦਸਤਾਵੇਜ਼ ਨੂੰ ਵੇਖਿਆ ਜਾ ਸਕਦਾ ਹੈ। ਇਸ ਦਸਤਾਵੇਜ਼ ਦੇ ਪੇਜ ‘ਤੇ ਲਿਖਿਆ ਹੈ ” ਦਾਜ ਦੇ ਫਾਇਦੇ।” ਇਸ ਦਸਤਾਵੇਜ਼ ਵਿਚ ਲਿਖਿਆ ਹੈ ਦਾਜ ਦੇ ਕੀ ਫਾਇਦੇ ਹਨ। ਪੋਸਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਮਹਾਰਾਸ਼ਟਰ ਬੋਰਡ ਅੰਦਰ ਪੜ੍ਹਾਈ ਦਾ ਹਿੱਸਾ ਹੈ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਸਤਾਵੇਜ਼ ਅਸਲ ਵਿਚ ਬੰਗਲੁਰੂ ਦੇ ਇੱਕ ਕਾਲਜ ਵਿਚ ਪੜ੍ਹਾਈ ਦਾ ਹਿੱਸਾ ਸੀ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਫੋਟੋ ਵਿਚ ਇੱਕ ਦਸਤਾਵੇਜ਼ ਨੂੰ ਵੇਖਿਆ ਜਾ ਸਕਦਾ ਹੈ। ਇਸ ਪੇਜ ‘ਤੇ ਲਿਖਿਆ ਹੈ “ਦਾਜ ਦੇ ਫਾਇਦੇ।” ਵਾਇਰਲ ਦਸਤਾਵੇਜ਼ ਵਿਚ ਦੱਸਿਆ ਗਿਆ ਹੈ ਕਿ ਲੋਕ ਦਾਜ ਲੈਣਾ ਕਿਉਂ ਪਸੰਦ ਕਰਦੇ ਹਨ। ਇਸ ਪੋਸਟ ਦੇ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ: “#ਮਹਾਰਾਸ਼ਟਰ ਸਰਕਾਰ ਦੀ #ਪੜ੍ਹਾਈ ਵਿਚ #ਦਾਜ ‘ਤੇ ਪਾਠ। ਇਸਵਿਚ ਦੱਸਿਆ ਗਿਆ ਹੈ ਕਿ ਦਾਜ ਪ੍ਰਥਾ ਜਾਰੀ ਰੱਖਣ ਵਾਲੇ ਦਾਜ ਲਈ ਕੀ ਕਹਿੰਦੇ ਹਨ।

● ਬੁਰੀ ਕੁੜੀ ਜਿਸਦਾ ਵਿਆਹ ਨਹੀਂ ਹੁੰਦਾ ਉਸਦਾ ਦਾਜ ਦੇ ਕੇ ਵਿਆਹ ਹੋਣਾ ਅਸਾਨ ਹੋ ਜਾਂਦਾ ਹੈ।

● ਸੁੰਦਰ, ਆਕਰਸ਼ਕ ਅਤੇ ਕਦੇ-ਕਦੇ ਜਿਹੜੇ ਵਿਆਹ ਨਾ ਕਰਵਾਉਣਾ ਚਾਹੁੰਦੇ ਹੋਣ, ਅਜਿਹੇ ਮੁੰਡਿਆਂ ਨੂੰ ਆਕਰਸ਼ਤ ਕਰਨ ਦਾ ਲਾਭਕਾਰੀ ਸਾਧਨ ਦਾਜ ਹੈ।

● ਨਵੇਂ ਜੋੜੇ ਲਈ ਦਾਜ ਬਿਹਤਰ ਹੈ, ਇਸ ਨਾਲ ਉਹ ਆਪਣਾ ਜੀਵਨ ਸ਼ੁਰੂ ਕਰਦੇ ਹਨ, ਆਪ ਦਾ ਕੋਈ ਵਪਾਰ ਸ਼ੁਰੂ ਕਰ ਸਕਦੇ ਹਨ।

● ਦਾਜ ਕਾਰਣ ਗਰੀਬ ਮੁੰਡੇ ਚੰਗੀ ਸਿੱਖਿਆ ਪ੍ਰਾਪਤ ਕਰਦੇ ਹਨ।

● ਦਾਜ ਲਿਆਉਣ ਵਾਲੀ ਕੁੜੀ ਦਾ ਸੌਹਰੇ ਘਰ ਕੱਦ ਵੱਧ ਜਾਂਦਾ ਹੈ। ਪਤੀ ਵੱਧ ਪਿਆਰ ਕਰਦਾ ਹੈ। ਜਿਹੜੀ ਕੁੜੀ ਦਾਜ ਨਹੀਂ ਲੈ ਕੇ ਆ ਪਾਉਂਦੀ ਉਸਨੂੰ ਦੁੱਖ ਵੇਖਣੇ ਪੈਂਦੇ ਹਨ।”

ਪੜਤਾਲ

ਇਸ ਪੋਸਟ ਦੀ ਪੜਤਾਲ ਕਰਨ ਲਈ ਅਸੀਂ ਇਸ ਸ਼ੇਅਰ ਕੀਤੇ ਗਏ ਦਸਤਾਵੇਜ਼ ਨੂੰ ਧਿਆਨ ਨਾਲ ਪੜ੍ਹਿਆ। ਇਸ ਪੇਜ ਵਿਚ ਲਿਖਿਆ ਹੈ। ਹਾਲਾਂਕਿ, ਦਾਜ ਪ੍ਰਥਾ ਇੱਕ ਗਲਤ ਪ੍ਰਥਾ ਹੈ ਪਰ ਇਸਨੂੰ ਸਮਰਥਣ ਦੇਣ ਵਾਲੇ ਕਈ ਲੋਕ ਹਨ। ਇਨ੍ਹਾਂ ਲੋਕਾਂ ਅਨੁਸਾਰ ਦਾਜ ਦੇ ਫਾਇਦੇ ਲਿਖੇ ਗਏ ਹਨ।” ਇਸਦੇ ਹੇਠਾਂ ਕਲੇਮ ਵਿਚ ਦਿੱਤੇ ਗਏ ਪੋਇੰਟਸ ਲਿਖੇ ਗਏ ਹਨ।

ਅਸੀਂ ਇਸ ਪੇਜ ਵਿਚ ਲਿਖੇ ਕੀ-ਵਰਡ ਨੂੰ ਇਸ ਫੋਟੋ ਨਾਲ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਇਸ ਸਰਚ ਵਿਚ ਸਾਡੇ ਹੱਥ Times Of India ਦੀ 2017 ਦੀ ਇੱਕ ਖਬਰ ਲੱਗੀ ਜਿਸਦੇ ਵਿਚ ਦੱਸਿਆ ਗਿਆ ਸੀ ਕਿ ਇਹ ਅਸਲ ਵਿਚ ਬੰਗਲੁਰੂ ਦੇ ਇੱਕ ਕਾਲਜ ਸੇਂਟ ਜੋਸੇਫ ਦੇ ਸਮਾਜ ਸ਼ਾਸਤਰ ਸਬਜੈਕਟ ਦਾ ਇੱਕ ਪਾਠ ਹੈ।

ਪੜਤਾਲ ਲਈ ਅਸੀਂ ਸੇਂਟ ਜੋਸੇਫ ਕਾਲਜ ਦੇ PRO ਹੁਸੈਨ ਨਾਲ ਗੱਲ ਕੀਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਸ ਅਸਲ ਵਿਚ ਉਨ੍ਹਾਂ ਦੇ ਕਾਲਜ ਦੇ ਹੀ ਇੱਕ ਪੁਰਾਣੇ ਵਿਸ਼ੇ ਦਾ ਸੱਟਡੀ ਮਟੇਰੀਅਲ ਹੈ ਪਰ ਹੁਣ ਇਸਨੂੰ ਅਪਡੇਟ ਕਰ ਦਿੱਤਾ ਗਿਆ ਹੈ।

ਅਸੀਂ ਇਸ ਸਿਲਸਿਲੇ ਵਿਚ ਮਹਾਰਾਸ਼ਟਰ ਸਟੇਟ ਬੋਰਡ ਵਿਚ ਵੀ ਗੱਲ ਕੀਤੀ, ਜਿਥੇ ਸਾਨੂੰ ਦੱਸਿਆ ਗਿਆ ਕਿ ਇਹ ਪੇਜ ਉਨ੍ਹਾਂ ਦੇ ਸਲੇਬਸ ਦਾ ਨਹੀਂ ਹੈ।

ਇਸ ਪੋਸਟ ਨੂੰ Anil Dadwal ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਸ਼ੇਅਰ ਕੀਤਾ ਸੀ। ਇਨ੍ਹਾਂ ਦੇ ਕੁੱਲ 16,004 ਫਾਲੋਅਰਸ ਹਨ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਦਸਤਾਵੇਜ਼ ਅਸਲ ਵਿਚ ਬੰਗਲੁਰੂ ਦੇ ਇੱਕ ਕਾਲਜ ਵਿਚ ਪੜ੍ਹਾਈ ਦਾ ਹਿੱਸਾ ਸੀ ਜਿਸਨੂੰ ਹੁਣ ਅਪਡੇਟ ਕਰ ਦਿੱਤਾ ਗਿਆ ਹੈ। ਇਸਦਾ ਮਹਾਰਾਸ਼ਟਰ ਬੋਰਡ ਨਾਲ ਕੋਈ ਸਬੰਧ ਨਹੀਂ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts