Fact Check : ਝੋਟੇ ਨੂੰ ਗੋਲੀ ਮਾਰਨ ਦਾ ਪਾਕਿਸਤਾਨ ਦਾ ਪੁਰਾਣਾ ਵੀਡੀਓ ਭਾਰਤ ਦੇ ਹਵਾਲੇ ਨਾਲ ਵਾਇਰਲ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਜਿਸ ਵੀਡੀਓ ਨੂੰ ਭਾਰਤ ਦੇ ਸੰਦਰਭ ਵਿੱਚ ਵਾਇਰਲ ਕੀਤਾ ਜਾ ਰਿਹਾ ਹੈ, ਉਹ ਪਾਕਿਸਤਾਨ ਦੇ ਕਰਾਚੀ ਦਾ ਪੁਰਾਣਾ ਵੀਡੀਓ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ‘ਚ ਲੋਕਾਂ ਨੂੰ ਇੱਕ ਝੋਟੇ ਨੂੰ ਗੋਲੀ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ‘ਚ ਦਿਖਾਈ ਦੇ ਰਹੇ ਲੋਕਾਂ ਕੋਲ ਵੱਖ-ਵੱਖ ਤਰ੍ਹਾਂ ਦੇ ਹਥਿਆਰਾ ਨੂੰ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸ ਨੂੰ ਭਾਰਤ ਦਾ ਸਮਝ ਕੇ ਵਾਇਰਲ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਇਸ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਪਾਕਿਸਤਾਨ ਦੇ ਕਰਾਚੀ ਦਾ 2021 ਦਾ ਵੀਡੀਓ ਹੈ। ਕਰਾਚੀ ਵਿੱਚ ਕੁਰਬਾਨੀ ਦੇ ਇੱਕ ਚੋਟੇ ਤੇ ਫਾਇਰਿੰਗ ਕੀਤੀ ਗਈ ਸੀ। ਇਸ ਘਟਨਾ ਤੋਂ ਬਾਅਦ ਅੱਠ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ।

ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ਨੀਰਜ ਕੁਮਾਰ ਨੇ 11 ਜੁਲਾਈ ਨੂੰ ਇੱਕ ਵੀਡੀਓ ਪੋਸਟ ਕਰਦੇ ਹੋਏ ਲਿਖਿਆ, ‘ਇਹ ਹਿੰਦੁਸਤਾਨ ਹੈ ਕਯਾ… ਇੰਨ੍ਹੇ ਖਤਰਨਾਕ ਹਥਿਆਰ ਕਿੱਥੋਂ ਆਏ ਇਨ੍ਹਾਂ ਕੋਲ ਜੋ ਸ਼ਾਇਦ ਫੌਜ ਕੋਲ ਹੁੰਦੇ ਹਨ…..ਇੱਕ ਜਾਨਵਰ ਲਈ ਇੰਨੇ ਹਥਿਆਰ ਨਿਕਲੇ ਹਨ ਅਤੇ ਹਥਿਆਰਾਂ ਦੀ ਸ਼੍ਰੇਣੀ ਵੱਲ ਵੀ ਧਿਆਨ ਦਿਓ। ਤੁਸੀਂਂ ਕਿੱਥੇ ਹੋ ? ਕੀ ਹੈ ਤੁਹਾਡੀ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ? ਆਪ ਦੀ ਸੋਚ ਸਿਰਫ ਪੈਟਰੋਲ-ਗੈਸ-ਪਿਆਜ਼-ਟਮਾਟਰ ਦੀਆਂ ਵਧਦੀਆਂ ਕੀਮਤਾਂ ਤੇ ਸਰਕਾਰਾਂ ਨੂੰ ਕੋਸਣ ਤੱਕ ਹੀ ਸੀਮਤ ਹੈ।

ਫ਼ੈਕਟ ਚੈੱਕ ਦੇ ਉਦੇਸ਼ ਲਈ ਪੋਸਟ ਵਿੱਚ ਲਿਖੀਆਂ ਗੱਲਾਂ ਨੂੰ ਇੱਥੇ ਜਿਉਂ ਦਾ ਤਿਉਂ ਪੇਸ਼ ਕੀਤਾ ਗਿਆ ਹੈ। ਇਸ ਪੋਸਟ ਦਾ ਆਰਕਾਈਵ ਵਰਜਨ ਇੱਥੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ। ਕਈ ਹੋਰ ਯੂਜ਼ਰਸ ਨੇ ਵੀ ਇਸ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕੀਤਾ ਹੈ।

ਪੜਤਾਲ
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਸੱਚਾਈ ਜਾਣਨ ਲਈ ਸਭ ਤੋਂ ਪਹਿਲਾਂ ਇਸਦੇ ਕਈ ਕੀ ਫਰੇਮ ਕੱਢੇ। ਫਿਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਰਾਹੀਂ ਖੋਜਣਾ ਸ਼ੁਰੂ ਕੀਤਾ। ਸਾਨੂੰ ਪਾਕਿਸਤਾਨ ਦੇ ਜੀਓ ਟੀਵੀ ਦੀ ਵੈੱਬਸਾਈਟ ਤੇ ਵਾਇਰਲ ਵੀਡੀਓ ਮਿਲਿਆ। ਇਹ ਵੀਡੀਓ 21 ਜੁਲਾਈ 2021 ਨੂੰ ਪ੍ਰਕਾਸ਼ਿਤ ਇੱਕ ਖਬਰ ਵਿੱਚ ਵਰਤਿਆ ਗਿਆ ਸੀ। ਇਸ ਖ਼ਬਰ ਵਿੱਚ ਦੱਸਿਆ ਗਿਆ ਸੀ ਕਿ ਕੁਰਬਾਨੀ ਦੇਣ ਤੋਂ ਪਹਿਲਾਂ ਇੱਕ ਝੋਟਾ ਭੱਜ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਕਰਾਚੀ ਦੇ ਸਕੀਮ 33 ਇਲਾਕੇ ਵਿੱਚ ਹੋਈ ਸੀ। ਇੱਥੇ ਸੰਬੰਧਿਤ ਖ਼ਬਰ ਪੜਿਆ ਜਾ ਸਕਦਾ ਹੈ।

ਸਰਚ ਦੌਰਾਨ ਯੂ-ਟਿਊਬ ਤੇ ਇੱਕ ਖਬਰ ਵੀ ਮਿਲੀ। ਇਸਨੂੰ 22 ਜੁਲਾਈ 2021 ਨੂੰ ਅੱਪਲੋਡ ਕੀਤਾ ਗਿਆ ਸੀ। ਦੱਸਿਆ ਗਿਆ ਕਿ ਕਰਾਚੀ ‘ਚ ਝੋਟੇ ਤੇ ਫਾਇਰਿੰਗ ਕਰਨ ਵਾਲੇ ਅੱਠ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਥੇ ਸੰਬੰਧਿਤ ਖ਼ਬਰ ਵੇਖੋ।

ਜਾਂਚ ਨੂੰ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਪਾਕਿਸਤਾਨ ਸਥਿਤ 92 ਨਿਊਜ਼ ਦੇ ਪੱਤਰਕਾਰ ਆਰਿਫ ਮਹਿਮੂਦ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਵੀਡੀਓ ਕਰਾਚੀ ਦਾ ਹੈ।

ਜਾਂਚ ਦੇ ਅੰਤ ‘ਚ ਫਰਜ਼ੀ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਫੇਸਬੁੱਕ ਯੂਜ਼ਰ ਨੀਰਜ ਕੁਮਾਰ ਸਹਾਰਨਪੁਰ ਦਾ ਰਹਿਣ ਵਾਲਾ ਹੈ। ਇਸ ਅਕਾਊਂਟ ਨਾਲ ਚਾਰ ਹਜ਼ਾਰ ਤੋਂ ਵੱਧ ਲੋਕ ਜੁੜੇ ਹੋਏ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। ਜਿਸ ਵੀਡੀਓ ਨੂੰ ਭਾਰਤ ਦੇ ਸੰਦਰਭ ਵਿੱਚ ਵਾਇਰਲ ਕੀਤਾ ਜਾ ਰਿਹਾ ਹੈ, ਉਹ ਪਾਕਿਸਤਾਨ ਦੇ ਕਰਾਚੀ ਦਾ ਪੁਰਾਣਾ ਵੀਡੀਓ ਹੈ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts