X
X

Fact Check: ਪਟਨਾ ‘ਚ 4 ਸਾਲ ਪਹਿਲਾਂ ਹੋਈ ਲਾਠੀਚਾਰਜ ਦੀ ਵੀਡੀਓ ਕਸ਼ਮੀਰ ਦੇ ਨਾਂ ‘ਤੇ ਹੋ ਰਹੀ ਵਾਇਰਲ

  • By: Bhagwant Singh
  • Published: Aug 9, 2019 at 06:27 PM
  • Updated: Aug 30, 2020 at 07:56 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਕੁਝ ਯੂਜ਼ਰ ਦਾਅਵਾ ਕਰ ਰਹੇ ਹਨ ਕਿ ਇਹ ਵੀਡੀਓ ਕਸ਼ਮੀਰ ਦਾ ਹੈ। ਵੀਡੀਓ ਵਿਚ ਕੁਝ ਲੋਕਾਂ ਉੱਤੇ ਪੁਲਿਸ ਡਾਂਗ ਮਾਰਦੀ ਹੋਈ ਦਿੱਸ ਰਹੀ ਹੈ।

ਵਿਸ਼ਵਾਸ ਟੀਮ ਨੇ ਜਦੋਂ ਇਸ ਵੀਡੀਓ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵੀਡੀਓ ਕਸ਼ਮੀਰ ਦਾ ਨਹੀਂ ਹੈ, ਬਲਕਿ ਬਿਹਾਰ ਦੇ ਪਟਨਾ ਦਾ ਹੈ। ਵੀਡੀਓ 27 ਅਗਸਤ 2015 ਦਾ ਹੈ। ਓਸੇ ਦਿਨ ਪਟਨਾ ਅੰਦਰ ਪੈਂਦੇ ਗਰਦਨੀਬਾਗ਼ ਵਿਚ ਪੁਲਿਸ ਨੇ ਮਦਰਸਾ ਟੀਚਰਾਂ ਉੱਤੇ ਲਾਠੀਚਾਰਜ ਕੀਤਾ ਸੀ। ਇਹ ਵੀਡੀਓ ਓਸੇ ਲਾਠੀਚਾਰਜ ਦਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ KICK PRESS.for truth ਨੇ ਇੱਕ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ, ”ਕਸ਼ਮੀਰ ਅੰਦਰ ਪ੍ਰਸਾਦ ਮਿਲਣਾ ਸ਼ੁਰੂ”

ਇਸ ਪੋਸਟ ਨੂੰ 2500 ਤੋਂ ਵੱਧ ਲੋਕ ਸ਼ੇਅਰ ਕਰ ਚੁੱਕੇ ਹਨ। ਇਸ ‘ਤੇ ਕਮੈਂਟ ਕਰਨ ਵਾਲਿਆਂ ਦੀ ਗਿਣਤੀ 300 ਤੋਂ ਵੱਧ ਹੈ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਇਸ ਵਾਇਰਲ ਹੋ ਰਹੇ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਦੇ 27ਵੇਂ ਸੈਕੰਡ ਵਿਚ ਸਾਨੂੰ ਇੱਕ ਪੁਲਿਸ ਸਟੇਸ਼ਨ ਦਾ ਬੋਰਡ ਦਿੱਸਿਆ। ਉਸਦੇ ਉੱਤੇ ਲਿਖਿਆ ਸੀ ਗਰਦਨੀਬਾਗ਼ ਥਾਣਾ

ਹੁਣ ਸਾਨੂੰ ਇਹ ਜਾਣਨਾ ਸੀ ਕਿ ਇਹ ਥਾਣਾ ਕਿਥੇ ਪੈਂਦਾ ਹੈ। ਇਸਦੇ ਲਈ ਅਸੀਂ ਗੂਗਲ ਸਰਚ ਦੀ ਮਦਦ ਲਿੱਤੀ। ਗੂਗਲ ਵਿਚ ਜਦੋਂ ਅਸੀਂ ਗਰਦਨੀਬਾਗ਼ ਥਾਣਾ ਟਾਈਪ ਕਰਕੇ ਸਰਚ ਕੀਤਾ ਤਾਂ ਸਾਨੂੰ ਪਤਾ ਚਲਿਆ ਕਿ ਇਹ ਬਿਹਾਰ ਦੀ ਰਾਜਧਾਨੀ ਪਟਨਾ ਦਾ ਇੱਕ ਥਾਣਾ ਹੈ।

ਹੁਣ ਸਾਨੂੰ ਇਹ ਜਾਣਨਾ ਸੀ ਕਿ ਵਾਇਰਲ ਵੀਡੀਓ ਕਿਹੜੀ ਘਟਨਾ ਨਾਲ ਸਬੰਧਤ ਹੈ। ਇਸਦੇ ਲਈ ਅਸੀਂ InVID ਟੂਲ ਦੀ ਮਦਦ ਲਈ। InVID ਟੂਲ ਦੇ ਜਰੀਏ ਤੋਂ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਕੱਢੇ। ਫੇਰ ਇਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਵਿਚ ਸਰਚ ਕੀਤਾ। ਸਰਚ ਦੌਰਾਨ ਸਾਨੂੰ News18 ਦੀ ਵੈੱਬਸਾਈਟ ‘ਤੇ ਇੱਕ ਪੁਰਾਣੀ ਖਬਰ ਮਿਲੀ।

27 ਅਗਸਤ 2015 ਨੂੰ ਪ੍ਰਕਾਸ਼ਿਤ ਇਸ ਖਬਰ ਵਿਚ ਦੱਸਿਆ ਗਿਆ ਸੀ ਕਿ ਪਟਨਾ ਵਿਚ ਪੁਲਿਸ ਅਤੇ ਮਦਰਸਾ ਟੀਚਰ ਐਸੋਸੀਏਸ਼ਨ ਦੇ ਵਿਚਕਾਰ ਝੜ੍ਹਪ ਹੋਣ ਦੇ ਬਾਅਦ ਲਾਠੀਚਾਰਜ ਹੋਇਆ। ਇਸ ਵਿਚ ਕਈ ਟੀਚਰ ਜਖਮੀ ਹੋ ਗਏ ਸਨ। ਇਹ ਮਦਰਸਾ ਦੇ ਟੀਚਰ ਵਿਧਾਨਸਭਾ ਨੂੰ ਘੇਰਣ ਦੀ ਕੋਸ਼ਸ਼ ਕਰ ਰਹੇ ਸਨ। ਉਨ੍ਹਾਂ ਨੂੰ ਕੰਟ੍ਰੋਲ ਕਰਨ ਲਈ ਪੁਲਿਸ ਨੇ ਫੇਰ ਲਾਠੀਚਾਰਜ ਕੀਤਾ।

ਪੜਤਾਲ ਦੌਰਾਨ ਸਾਨੂੰ ਇਹ ਖਬਰ ਹਿੰਦੀ ਦੀ ਕਈ ਹੋਰ ਵੈੱਬਸਾਈਟ ‘ਤੇ ਵੀ ਮਿਲੀ। ਇਨ੍ਹਾਂ ਦਾ ਸਕ੍ਰੀਨਸ਼ੋਟ ਤੁਸੀਂ ਹੇਠਾਂ ਵੇਖ ਸਕਦੇ ਹੋ।

ਇਸਦੇ ਬਾਅਦ ਵਿਸ਼ਵਾਸ ਟੀਮ ਨੇ ਪਟਨਾ ਵਿਚ ਪੈਂਦੇ ਦੈਨਿਕ ਜਾਗਰਣ ਦੇ ਸੰਵਾਦਾਤਾ ਆਸ਼ੀਸ਼ ਸ਼ੁਕਲਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, ”ਵਾਇਰਲ ਵੀਡੀਓ ਪਟਨਾ ਵਿਚ ਪੈਂਦੇ ਗਰਦਨੀਬਾਗ਼ ਥਾਣੇ ਦੇ ਨੇੜੇ ਦਾ ਹੈ। ਅਗਸਤ 2015 ਵਿਚ ਗਰਦਨੀਬਾਗ਼ ਧਰਨਾਸਥਲ ਦੇ ਨੇੜੇ ਬਿਹਾਰ ਦੇ ਵਿੱਤ ਮੁਕਤ ਮਦਰੱਸਾ ਅਧਿਆਪਕ ਆਪਣੀ ਮੰਗਾ ਨੂੰ ਲੈ ਕੇ ਧਰਨਾ ਦੇ ਰਹੇ ਸਨ। ਮੰਗ ਕਰਦੇ ਹੋਏ ਅਧਿਆਪਕ ਸੀਮਤ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਲੱਗ ਪਏ। ਫੇਰ ਪੁਲਿਸ ਨੇ ਇਨ੍ਹਾਂ ‘ਤੇ ਲਾਠੀਚਾਰਜ ਕਰ ਦਿੱਤਾ। ਲਾਠੀਚਾਰਜ ਵਿਚ ਕਰੀਬ ਇੱਕ ਦਰਜਨ ਤੋਂ ਵੱਧ ਅਧਿਆਪਕ ਜਖਮੀ ਹੋ ਗਏ ਸਨ। ਝੜ੍ਹਪ ਵਿਚ 11 ਪੁਲਿਸ ਵਾਲੇ ਵੀ ਜਖਮੀ ਹੋਏ ਸਨ। ਕੁੱਝ ਲੋਕ ਪੁਲਿਸ ਦੀ ਮਾਰ ਤੋਂ ਬੱਚਣ ਲਈ ਗੰਦੇ ਪਾਣੀ ਅੰਦਰ ਛਾਲ ਮਾਰ ਗਏ ਸਨ।”

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਗੂਗਲ ਮੈਪ ‘ਤੇ ਗਏ। ਮਦਰਸਾ ਟੀਚਰਾਂ ‘ਤੇ ਲਾਠੀਚਾਰਜ ਗਰਦਨੀਬਾਗ਼ ਪੁਲਿਸ ਸਟੇਸ਼ਨ ਦੇ ਨੇੜੇ ਹੋਇਆ ਸੀ। ਇਹ ਟੀਚਰ ਵਿਧਾਨ ਸਭਾ ਦੀ ਤਰਫ ਜਾ ਰਹੇ ਸਨ, ਜਿਹੜਾ ਕਿ ਸੀਮਤ ਖੇਤਰ ਹੈ। ਗੂਗਲ ਮੈਪ ਤੋਂ ਸਾਨੂੰ ਪਤਾ ਚਲਿਆ ਕਿ ਗਰਦਨੀਬਾਗ਼ ਪੁਲਿਸ ਸਟੇਸ਼ਨ ਤੋਂ ਬਿਹਾਰ ਵਿਧਾਨਸਭਾ ਦੀ ਦੂਰੀ ਸਿਰਫ 500 ਮੀਟਰ ਹੈ। ਇਹ ਤੁਸੀਂ ਹੇਠਾਂ ਵੇਖ ਸਕਦੇ ਹੋ।

ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਹੁਣ ਵਾਰੀ ਸੀ ਪਟਨਾ ਦੇ ਵੱਡੇ ਪੁਲਿਸ ਅਫਸਰ ਨਾਲ ਗੱਲ ਕਰਨ ਦੀ। ਪਟਨਾ SSP ਗਰਿਮਾ ਮਲਿਕ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਨੂੰ ਦੀ ਜਾਂਚ ਸਾਈਬਰ ਸੇਲ ਕਰ ਰਹੀ ਹੈ। ਜਿਹੜੇ ਪੇਜਾਂ ‘ਤੇ ਇਨ੍ਹਾਂ ਵਰਗੀ ਵੀਡੀਓ ਵਾਇਰਲ ਕੀਤੇ ਜਾ ਰਹੇ ਹਨ ਉਨ੍ਹਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।

ਅੰਤ ਵਿਚ ਅਸੀਂ KICK PRESS.for truth ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 25 ਮਾਰਚ 2019 ਨੂੰ ਬਣਾਇਆ ਗਿਆ ਸੀ। ਇਸਨੂੰ ਪੰਜ ਹਜ਼ਾਰ ਤੋਂ ਵੱਧ ਲੋਕ ਫਾਲੋ ਕਰਦੇ ਹਨ। ਇਸ ਪੇਜ ‘ਤੇ ਇੱਕ ਵਿਸ਼ੇਸ਼ ਸਮੁਦਾਏ ਖਿਲਾਫ ਪੋਸਟ ਪਾਏ ਜਾਂਦੇ ਹਨ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚਲਿਆ ਕਿ ਜਿਹੜੇ ਵੀਡੀਓ ਨੂੰ ਕਸ਼ਮੀਰ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਬਿਹਾਰ ਦੀ ਰਾਜਧਾਨੀ ਪਟਨਾ ਦਾ ਲੱਗਭਗ 4 ਸਾਲ ਪੁਰਾਣਾ ਵੀਡੀਓ ਹੈ। 27 ਅਗਸਤ 2015 ਨੂੰ ਧਰਨਾ ਕਰ ਰਹੇ ਮਦਰਸਾ ਟੀਚਰਾਂ ‘ਤੇ ਪੁਲਿਸ ਨੇ ਲਾਠੀਚਾਰਜ ਕੀਤਾ ਸੀ। ਵੀਡੀਓ ਓਸੇ ਦੌਰਾਨ ਦਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

  • Claim Review : ਵੀਡੀਓ ਵਿਚ ਕੁਝ ਲੋਕਾਂ ਉੱਤੇ ਪੁਲਿਸ ਡਾਂਗ ਮਾਰਦੀ ਹੋਈ ਦਿੱਸ ਰਹੀ ਹੈ।
  • Claimed By : FB Page-KICK PRESS.for truth
  • Fact Check : ਫਰਜ਼ੀ
ਫਰਜ਼ੀ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later