ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਵਿੱਚ ਇੱਕ ਹੋਰ ਜਨਜਾਤਿ ਦੇ ਵਿਅਕਤੀ ਨਾਲ ਪਿਆਰ ਕਰਨ ਦੇ ਕਾਰਨ ਇੱਕ ਆਦਿਵਾਸੀ ਔਰਤ ਨਾਲ ਉਸ ਦੇ ਸਮੁਦਾਇ ਦੇ ਮੈਂਬਰਾਂ ਦੁਆਰਾ ਦੁਰਵਿਵਹਾਰ ਅਤੇ ਕੁੱਟਮਾਰ ਕਿੱਤੇ ਜਾਣ ਦੀ ਪੁਰਾਣੀ ਘਟਨਾ ਦੇ ਵੀਡੀਓ ਨੂੰ ਹਾਲ ਦਾ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ )। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ‘ਚ ਕੁਝ ਲੋਕਾਂ ਨੂੰ ਸ਼ਰੇਆਮ ਇਕ ਔਰਤ ਦੀ ਕੁੱਟਮਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਮੱਧ ਪ੍ਰਦੇਸ਼ ‘ਚ ਹਾਲ ਹੀ ਵਿੱਚ ਹੋਈ ਘਟਨਾ ਦਾ ਹੈ।
ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਪਾਇਆ ਗਿਆ। ਵਾਇਰਲ ਹੋ ਰਹੀ ਵੀਡੀਓ ਇੱਕ ਪੁਰਾਣੀ ਘਟਨਾ ਦੀ ਹੈ ਜੋ ਮੱਧ ਪ੍ਰਦੇਸ਼ ਦੇ ਆਦਿਵਾਸੀ ਬਹੁਲ ਅਲੀਰਾਜਪੁਰ ਜ਼ਿਲ੍ਹੇ ਦੇ ਅੰਬੂਆ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਵਾਪਰੀ ਸੀ। 2019 ਦੀ ਇਸ ਪੁਰਾਣੀ ਘਟਨਾ ਦੀ ਵੀਡੀਓ ਨੂੰ ਹਾਲ ਦਾ ਦੱਸਦੇ ਹੋਏ ਗੁੰਮਰਾਹਕੁੰਨ ਸੰਦਰਭ ਵਿੱਚ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ Desh Bhakt ਨੇ 15 ਜਨਵਰੀ 2024 ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ““इसी तरह हिन्दू राष्ट्र बनेगा ? इनको कानून हाथ में लेने का अधिकार किसने दिया? कौन है ये धर्म के ठेकेदार? मध्य प्रदेश में इंटर कास्ट अफेयर को लेकर 19 साल की एक हिंदू लड़की को उसके परिवार वालों ने पीटा, अर्धनग्न कर घुमाया,,,”
ਯੁਵਤੀ ਦੀ ਪਛਾਣ ਛੁਪਾਉਣ ਦੇ ਇਰਾਦੇ ਤੋਂ ਅਸੀਂ ਵਾਇਰਲ ਪੋਸਟ ਦਾ ਲਿੰਕ ਨਹੀਂ ਦਿੱਤਾ ਹੈ।
ਵਾਇਰਲ ਵੀਡੀਓ ਦੀ ਜਾਂਚ ਕਰਨ ਲਈ ਅਸੀਂ ਸੰਬੰਧਿਤ ਕੀਵਰਡਸ ਨਾਲ ਗੂਗਲ ‘ਤੇ ਖੋਜ ਕੀਤੀ। ਇਸ ਸਮੇਂ ਦੌਰਾਨ ਸਾਨੂੰ ਵਾਇਰਲ ਵੀਡੀਓ ਕਈ ਨਿਊਜ ਵੈਬਸਾਈਟ ‘ਤੇ ਸਾਲ 2019 ਵਿੱਚ ਅੱਪਲੋਡ ਮਿਲਾ। ਵਾਇਰਲ ਵੀਡੀਓ ਮਿਰਰ ਨਾਓ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਅਪਲੋਡ ਮਿਲਾ। 4 ਸਤੰਬਰ 2019 ਨੂੰ ਅਪਲੋਡ ਕੀਤੀ ਗਈ ਵੀਡੀਓ ਵਿੱਚ ਲਿਖਿਆ ਹੈ, “ਅਲੀਰਾਜਪੁਰ: ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜਿਲੇ ਵਿੱਚ ਦੁੱਜੀ ਜਨਜਾਤੀ ਦੇ ਵਿਅਕਤੀ ਨਾਲ ਪਿਆਰ ਕਰਨ ਦੇ ਕਾਰਨ 19 ਸਾਲਾ ਦੀ ਇੱਕ ਆਦਿਵਾਸੀ ਔਰਤ ਨੂੰ ਉਸਦੇ ਸਮੁਦਾਇ ਦੇ ਮੈਂਬਰਾਂ ਦੁਆਰਾ ਕਥਿਤ ਤੌਰ ‘ਤੇ ਕੁੱਟਿਆ ਗਿਆ।”
ਖੋਜ ਦੌਰਾਨ ਸਾਨੂੰ ਨਇਦੁਨੀਆ ਦੀ ਵੈੱਬਸਾਈਟ ‘ਤੇ ਵੀਡੀਓ ਨਾਲ ਸਬੰਧਤ ਇਕ ਖਬਰ ਮਿਲੀ। 5 ਸਤੰਬਰ 2019 ਨੂੰ ਪ੍ਰਕਾਸ਼ਿਤ ਖਬਰ ਵਿੱਚ ਦਸਿਆ ਗਿਆ ਹੈ, “ਮੱਧ ਪ੍ਰਦੇਸ਼ ਦੇ ਆਦਿਵਾਸੀ ਬਹੁਲ ਅਲੀਰਾਜਪੁਰ ਜਿਲ੍ਹੇ ਦੇ ਅੰਬੂਆਂ ਥਾਣਾ ਖੇਤਰ ਦੇ ਇੱਕ ਪਿੰਡ ‘ਚ ਯੁਵਤੀ ਦੀ ਡੰਡਿਆਂ ਨਾਲ ਕੁੱਟਾਈ ਕਰਦੇ ਹੋਏ ਜੁਲੂਸ ਨਿਕਾਲਣ ਦੀ ਘਟਨਾ ‘ਤੇ ਮਾਨਵ ਅਧਿਕਾਰ ਆਯੋਗ ਅਤੇ ਰਾਸ਼ਟਰੀ ਮਹਿਲਾ ਆਯੋਗ ਨੇ ਰਿਪੋਰਟ ਤਲਬ ਕੀਤੀ ਹੈ। ਦੋਂਨਾਂ ਹੀ ਆਯੋਗ ਨੇ ਘਟਨਾ ‘ਤੇ ਖੁਦ ਸੰਗਿਆਨ ਲੈਂਦੇ ਹੋਏ ਪੁਲਿਸ ਮਹਾਨਿਦੇਸ਼ਕ ਅਤੇ ਪੁਲਿਸ ਅਧਿਸ਼ਕ ਅਲੀਰਾਜਪੁਰ ਤੋਂ ਰਿਪੋਰਟ ਮੰਗੀ ਹੈ। ਮਾਮਲਾ ਪ੍ਰੇਮ ਪ੍ਰਸੰਗ ਦਾ ਦੱਸਿਆ ਜਾ ਰਿਹਾ ਹੈ।”
ਵਾਇਰਲ ਵੀਡੀਓ ਨਾਲ ਸਬੰਧਤ ਹੋਰ ਖਬਰਾਂ ਇੱਥੇ ਪੜ੍ਹੀਆਂ ਜਾ ਸਕਦੀਆਂ ਹਨ।
ਵਾਇਰਲ ਵੀਡੀਓ ਦੇ ਸਬੰਧ ਵਿੱਚ ਅਸੀਂ ਨਇਦੁਨੀਆ ਦੇ ਮੱਧ ਪ੍ਰਦੇਸ਼ ਸਟੇਟ ਬਿਊਰੋ ਚੀਫ਼ ਧਨੰਜੈ ਪ੍ਰਤਾਪ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਵਾਇਰਲ ਵੀਡੀਓ ਕਾਫੀ ਪੁਰਾਣਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਸਤੰਬਰ 2019 ਵਿੱਚ ਅਲੀਰਾਜਪੁਰ ਵਿੱਚ ਵਾਪਰੀ ਸੀ। ਇਸ ਦਾ ਮੌਜੂਦਾ ਹਾਲਾਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਅੰਤ ਵਿੱਚ ਅਸੀਂ ਉਸ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ ਜਿਸਨੇ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਦੇ ਹੋਏ ਸਾਂਝਾ ਕੀਤਾ ਹੈ। ਅਸੀਂ ਪਾਇਆ ਕਿ ਯੂਜ਼ਰ ਦੇ 789 ਦੋਸਤ ਹਨ।
ਨਤੀਜਾ: ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਵਿੱਚ ਇੱਕ ਹੋਰ ਜਨਜਾਤਿ ਦੇ ਵਿਅਕਤੀ ਨਾਲ ਪਿਆਰ ਕਰਨ ਦੇ ਕਾਰਨ ਇੱਕ ਆਦਿਵਾਸੀ ਔਰਤ ਨਾਲ ਉਸ ਦੇ ਸਮੁਦਾਇ ਦੇ ਮੈਂਬਰਾਂ ਦੁਆਰਾ ਦੁਰਵਿਵਹਾਰ ਅਤੇ ਕੁੱਟਮਾਰ ਕਿੱਤੇ ਜਾਣ ਦੀ ਪੁਰਾਣੀ ਘਟਨਾ ਦੇ ਵੀਡੀਓ ਨੂੰ ਹਾਲ ਦਾ ਦੱਸਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।