ਅਨਾਜ ਦੀ ਬੋਰੀਆਂ ਤੋਂ ਦਾਣਾ ਚੁਗਦੇ ਤੋਤਿਆਂ ਦੀ ਇਹ ਤਸਵੀਰ ਪੁਰਾਣੀ ਹੈ ਅਤੇ ਇਸਦਾ ਲੋਕਡਾਊਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੁਰਾਣੀ ਤਸਵੀਰ ਨੂੰ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਅੱਜਕਲ ਦੇ ਸਮੇਂ ਵਿਚ ਕਈ ਪੁਰਾਣੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਜਿਸਦਾ ਇੱਕ ਉਧਾਰਣ ਹੁਣੇ ਸਾਹਮਣੇ ਆਇਆ ਹੈ, ਜਿਸਦੇ ਵਿਚ ਤੋਤੇ ਅਨਾਜ ਦੀ ਬੋਰੀਆਂ ਤੋਂ ਖਾਂਦੇ ਦਿੱਖ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਇਸ ਤਸਵੀਰ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਵਾਇਰਲ ਹੋ ਰਹੀ ਤਸਵੀਰ ਪੁਰਾਣੀ ਹੈ ਅਤੇ ਇਸਦਾ ਲੋਕਡਾਊਨ ਨਾਲ ਕਿਸੇ ਵੀ ਤਰ੍ਹਾਂ ਦਾ ਲੈਣਾ-ਦੇਣਾ ਨਹੀਂ ਹੈ।
ਫੇਸਬੁੱਕ ਤੇ ਸ਼ੇਅਰ ਕੀਤੀ ਗਈ ਪੋਸਟ ਵਿਚ ਕੁੱਝ ਤੋਤੇ ਅਨਾਜ ਦੀ ਬੋਰੀਆਂ ‘ਤੇ ਬੈਠੇ ਖਾਂਦੇ ਦਿਖਾਈ ਦੇ ਰਹੇ ਹਨ। ਇਸ ਪੋਸਟ ਨਾਲ ਕੈਪਸ਼ਨ ਲਿਖਿਆ ਹੈ, “ਇਹਦਾ ਦਾ ਨਜ਼ਾਰਾ ਫਿਰ ਕਦੀ ਨਹੀਂ ਮਿਲੋਗਾ ਜਿਹੜਾ #ਲੋਕਡਾਊਨ ਵਿਚ ਦਿਖਣ ਨੂੰ ਮਿਲ ਰਿਹਾ ਹੈ।”
ਇਸ ਪੋਸਟ ਦਾ ਆਰਕਾਇਵਡ ਵਰਜਨ ਇਥੇ ਵੇਖਿਆ ਜਾ ਸਕਦਾ ਹੈ।
25 ਮਾਰਚ, 2020 ਤੋਂ ਭਾਰਤ ਵਿਚ ਲੋਕਡਾਊਨ ਹੈ। ਇਸ ਲਈ ਲੋਕਡਾਊਨ ਨਾਲ ਜੁੜੇ ਕਈ ਪੋਸਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ।
ਵਿਸ਼ਵਾਸ਼ ਨਿਊਜ਼ ਨੇ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਅਸੀਂ ਪਾਇਆ ਕਿ ਇਹ ਤਸਵੀਰ ਸਭ ਤੋਂ ਪਹਿਲਾਂ 15 ਮਾਰਚ 2014 ਨੂੰ ਨੇਚਰ ਫਾਰਐਵਰ ਸੋਸਾਇਟੀ ਬਲਾਗ ‘ਤੇ ਪੋਸਟ ਕੀਤੀ ਗਈ ਸੀ। ਵਿਵੇਕ ਰਾਠੌਰ ਨਾਂ ਦੇ ਇੱਕ ਲੇਖਕ ਨੇ ਆਪਣੀ ਬਲਾਗ ਪੋਸਟ ਦੇ ਇੱਕ ਹਿੱਸੇ ਵਿਚ ਲਿਖਿਆ: “ਅਗਲੇ ਦਿਨ ਅਸੀਂ ਯਾਨਾਮ ਤੋਂ ਅਮਲਾਪੁਰਮ, ਨਰਸਾਪੁਰ ਲਈ ਆਪਣੇ ਮਿੱਤਰ ਦੇ ਪਿੰਡ, ਜੋ ਪੱਲਕੋਲੂ ਨੇੜੇ ਹੈ, ਲਈ ਰਵਾਨਾ ਹੋਏ। ਅਸੀਂ 50 ਨਹੀਂ ਵੇਖੇ, ਪਰ ਲਗਭਗ 100 ਜਾਂ ਵੱਧ ਤੋਤੇ, ਜੋ ਕਿ ਇੱਕ ਸ਼ਾਨਦਾਰ ਤਸਵੀਰ ਹੈ। ਉਹ ਚਾਵਲ ਦੀਆਂ ਬੋਰੀਆਂ ਵਿਚੋਂ ਖਾ ਰਹੇ ਸਨ। ਇਹ ਵੇਖਣ ਲਈ ਇੱਕ ਨਜ਼ਾਰਾ ਸੀ। “
ਇਸ ਵਾਇਰਲ ਪੋਸਟ ਨੂੰ ਲੈ ਕੇ ਵਿਸ਼ਵਾਸ਼ ਨਿਊਜ਼ ਨੇ 13 ਮਈ, 2020 ਨੂੰ ਵਿਵੇਕ ਰਾਠੌਰ ਨਾਲ ਗੱਲ ਕੀਤੀ। ਉਨ੍ਹਾਂ ਨੇ ਤਸਵੀਰ ਬਾਰੇ ਦੱਸਿਆ: “ਇਹ ਤਸਵੀਰ ਹੁਣੇ ਦੀ ਨਹੀਂ ਹੈ ਅਤੇ ਇਸਦਾ ਲੋਕਡਾਊਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੈਂ ਇਹ ਤਸਵੀਰ 2014 ਵਿਚ ਖਿੱਚੀ ਸੀ।”
ਵਿਵੇਕ ਰਾਠੌਰ ਨੇ ਵੀ ਇਹ ਤਸਵੀਰ ਆਪਣੇ ਫੇਸਬੁੱਕ ਅਕਾਊਂਟ ‘ਤੇ ਵੀ ਪੋਸਟ ਕੀਤੀ ਹੈ।
ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ श्री राम जन्मभूमि – अयोध्या ਨਾਂ ਦਾ ਫੇਸਬੁੱਕ ਪੇਜ।
ਡਿਸਕਲੇਮਰ: ਵਿਸ਼ਵਾਸ ਨਿਊਜ਼ ਦੇ ਕੋਰੋਨਾ ਵਾਇਰਸ (COVID-19) ਨਾਲ ਜੁੜੀ ਤੱਥ ਜਾਂਚ ਦੀ ਰਿਪੋਰਟ ਨੂੰ ਪੜ੍ਹਨ ਜਾਂ ਸਾਂਝਾ ਕਰਨ ਵੇਲੇ, ਤੁਹਾਨੂੰ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਵਰਤਿਆ ਗਿਆ ਡੇਟਾ ਜਾਂ ਖੋਜ ਸੰਬੰਧੀ ਡੇਟਾ ਪਰਿਵਰਤਨਸ਼ੀਲ ਹੈ ਕਿਉਂਕਿ ਇਸ ਮਹਾਂਮਾਰੀ ਨਾਲ ਜੁੜੇ ਅੰਕੜੇ (ਸੰਕਰਮਿਤ ਅਤੇ ਠੀਕ ਹੋਏ ਮਰੀਜ਼ਾਂ ਦੀ ਗਿਣਤੀ, ਇਸ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ) ਲਗਾਤਾਰ ਬਦਲਦੇ ਰਹਿੰਦੇ ਹਨ। ਉਸੇ ਸਮੇਂ, ਇਸ ਬਿਮਾਰੀ ਦੇ ਟੀਕੇ ਲੱਭਣ ਦੀ ਦਿਸ਼ਾ ਵਿਚ ਚੱਲ ਰਹੀ ਖੋਜ ਦੇ ਅਜੇ ਵੀ ਠੋਸ ਨਤੀਜੇ ਸਾਹਮਣੇ ਨਹੀਂ ਆਏ ਹਨ, ਅਤੇ ਇਸ ਦੇ ਕਾਰਨ, ਇਲਾਜ ਅਤੇ ਰੋਕਥਾਮ ਲਈ ਉਪਲਬਧ ਅੰਕੜੇ ਵੀ ਬਦਲ ਸਕਦੇ ਹਨ। ਇਸ ਲਈ ਇਹ ਮਹੱਤਵਪੂਰਨ ਹੈ ਕਿ ਰਿਪੋਰਟ ਵਿਚ ਵਰਤੇ ਗਏ ਡੇਟਾ ਨੂੰ ਇਸ ਦੀ ਤਾਰੀਖ ਦੇ ਪ੍ਰਸੰਗ ਵਿਚ ਦੇਖਿਆ ਜਾਵੇ।
ਨਤੀਜਾ: ਅਨਾਜ ਦੀ ਬੋਰੀਆਂ ਤੋਂ ਦਾਣਾ ਚੁਗਦੇ ਤੋਤਿਆਂ ਦੀ ਇਹ ਤਸਵੀਰ ਪੁਰਾਣੀ ਹੈ ਅਤੇ ਇਸਦਾ ਲੋਕਡਾਊਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੁਰਾਣੀ ਤਸਵੀਰ ਨੂੰ ਫਰਜੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।