ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗਲਤ ਸਾਬਿਤ ਹੋਇਆ ਹੈ। ਵਾਇਰਲ ਤਸਵੀਰ ਭਾਰਤੀ ਨਹੀਂ, ਬਲਕਿ ਰੂਸੀ ਸੈਨਿਕਾਂ ਦੀ ਹੈ। ਜਿਸ ਨੂੰ ਹੁਣ ਗ਼ਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਦੋ ਸੈਨਿਕਾਂ ਦੀ ਇੱਕ ਤਸਵੀਰ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ‘ਚ ਦੋਵੇਂ ਸੈਨਿਕ ਬਰਫ ਨਾਲ ਢੱਕੇ ਹੋਏ ਨਜ਼ਰ ਆ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵਾਇਰਲ ਤਸਵੀਰ ਸਿਆਚਿਨ ‘ਚ ਤਾਇਨਾਤ ਭਾਰਤੀ ਸੈਨਿਕਾਂ ਦੀ ਹੈ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗਲਤ ਸਾਬਿਤ ਹੋਇਆ ਹੈ। ਵਾਇਰਲ ਤਸਵੀਰ ਭਾਰਤੀਆਂ ਦੀ ਨਹੀਂ, ਬਲਕਿ ਰੂਸੀ ਸੈਨਿਕਾਂ ਦੀ ਹੈ। ਜਿਸ ਨੂੰ ਹੁਣ ਝੂਠੇ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਕੀ ਹੈ ਵਾਇਰਲ ਪੋਸਟ ਵਿੱਚ ?
ਫੇਸਬੁੱਕ Indian Army lovers ਯੂਜ਼ਰ ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕੀਤਾ ਹੈ। ਵਾਇਰਲ ਤਸਵੀਰ ਤੇ ਲਿਖਿਆ ਹੈ ਸਿਆਚਿਨ ਗਲੇਸ਼ੀਅਰ ਵਿੱਚ ਭਾਰਤੀ ਸੈਨਿਕਾਂ ਦੀ ਰਾਤ ਦੀ ਤਸਵੀਰ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ, ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਦੁਆਰਾ ਸਰਚ ਕੀਤਾ । ਇਸ ਦੌਰਾਨ ਸਾਨੂੰ ਵਾਇਰਲ ਤਸਵੀਰ ਰੂਸ ਦੀ ਸਟਾਕ ਇਮੇਜ ਵੈੱਬਸਾਈਟ vk.com ‘ਤੇ 21 ਦਸੰਬਰ 2013 ਨੂੰ ਅਪਲੋਡ ਮਿਲੀ। ਇੱਥੇ ਵੀ ਵਾਇਰਲ ਤਸਵੀਰ ਨੂੰ ਰੂਸ ਦਾ ਹੀ ਦੱਸਿਆ ਗਿਆ ਹੈ। ਵੈੱਬਸਾਈਟ ਮੁਤਾਬਿਕ, ਤਸਵੀਰ ਰੂਸੀ ਸੈਨਿਕਾਂ ਦੀ ਕਠਿਨ ਟ੍ਰੇਨਿੰਗ ਨੂੰ ਦਰਸਾਉਂਦੀ ਹੈ। ਸਾਨੂੰ ਕਈ ਹੋਰ ਰਸ਼ੀਅਨ ਵੈੱਬਸਾਈਟਾਂ ਤੇ ਵੀ ਇਹ ਤਸਵੀਰ ਪ੍ਰਾਪਤ ਹੋਈ ।
ਵਧੇਰੇ ਜਾਣਕਾਰੀ ਲਈ, ਅਸੀਂ ਦੈਨਿਕ ਜਾਗਰਣ ਦੇ ਲਈ ਡਿਫੇਂਸ ਸਟੋਰੀ ਕਵਰ ਕਰਨ ਵਾਲੇ ਪੱਤਰਕਾਰ ਸੰਜੇ ਮਿਸ਼ਰਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਤਸਵੀਰ ਭਾਰਤੀ ਸੈਨਿਕਾਂ ਦੀ ਨਹੀਂ ਹੈ। ਵਾਇਰਲ ਫੋਟੋ ਕਈ ਸਾਲਾਂ ਤੋਂ ਇਸ ਹੀ ਦਾਅਵੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੈ। ਇਹ ਸੱਚ ਹੈ ਕਿ ਭਾਰਤੀ ਸੈਨਿਕ ਮਾਇਨਸ ਡਿਗਰੀ ਵਾਲੀ ਦੁਰਗਮ ਥਾਵਾਂ ਤੇ ਆਪਣੀ ਸੇਵਾਵਾਂ ਦੇ ਰਹੇ ਹਨ, ਪਰ ਇਹ ਤਸਵੀਰ ਉਨ੍ਹਾਂ ਦੀ ਨਹੀਂ ਹੈ।
ਇਹ ਸਾਫ਼ ਹੈ ਕਿ ਵਾਇਰਲ ਤਸਵੀਰ ਪੁਰਾਣੀ ਹੈ। ਵਿਸ਼ਵਾਸ ਨਿਊਜ਼ ਨੇ ਸੁਤੰਤਰ ਰੂਪ ਤੋਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਵਾਇਰਲ ਤਸਵੀਰ ਦੀ ਘਟਨਾ ਕਿੰਨੀ ਪੁਰਾਣੀ ਹੈ। ਪਰ ਇਹ ਤੈਅ ਹੈ ਕਿ ਵਾਇਰਲ ਤਸਵੀਰ ਮਾਰਚ 2013 ਤੋਂ ਇੰਟਰਨੈੱਟ ਤੇ ਮੌਜੂਦ ਹੈ ਅਤੇ ਰੂਸੀ ਸੈਨਿਕਾਂ ਦੀ ਹੈ। ਇਸ ਦਾ ਭਾਰਤੀ ਫੌਜ ਨਾਲ ਕੋਈ ਸੰਬੰਧ ਨਹੀਂ ਹੈ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਯੂਜ਼ਰ Indian Army lovers ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਪਤਾ ਲੱਗਾ ਕਿ ਫੇਸਬੁੱਕ ਤੇ ਯੂਜ਼ਰ ਨੂੰ 9 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗਲਤ ਸਾਬਿਤ ਹੋਇਆ ਹੈ। ਵਾਇਰਲ ਤਸਵੀਰ ਭਾਰਤੀ ਨਹੀਂ, ਬਲਕਿ ਰੂਸੀ ਸੈਨਿਕਾਂ ਦੀ ਹੈ। ਜਿਸ ਨੂੰ ਹੁਣ ਗ਼ਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।