ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ । ਪੁਰਾਣੀ ਤਸਵੀਰ ਨੂੰ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ।
ਵਿਸ਼ਵਾਸ ਨਿਊਜ਼( ਨਵੀਂ ਦਿੱਲੀ ) ਸੋਸ਼ਲ ਮੀਡੀਆ ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਵਿੱਚ ਪੰਜਾਬੀ ਸਿੰਗਰ ਬੱਬੂ ਮਾਨ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੀਐਮ ਚੰਨੀ ਨਾਲ ਦੇਖਿਆ ਜਾ ਸਕਦਾ ਹੈ। ਤਸਵੀਰ ਨੂੰ ਵਾਇਰਲ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੱਬੂ ਮਾਨ ਕੈਪਟਨ ਅਮਰਿੰਦਰ ਸਿੰਘ ਦੇ ਪੈਰੀ ਜੁੱਟ ਹੋਇਆ ਫਿਰਦਾ ਹੈ । ਵਿਸ਼ਵਾਸ ਨਿਊਜ਼ ਨੇ ਵਾਇਰਲ ਤਸਵੀਰ ਦੀ ਜਾਂਚ ਕੀਤੀ ਤੇ ਪਾਇਆ ਕਿ ਅਸਲ ਵਿੱਚ ਇਹ ਤਸਵੀਰ ਪੁਰਾਣੀ ਹੈ ਜਦੋਂ ਕੈਪਟਨ ਅਮਰਿੰਦਰ ਅਤੇ ਸੀਐਮ ਚੰਨੀ ਬੱਬੂ ਮਾਨ ਦੇ ਪਿੰਡ ਇੱਕ ਟੂਰਨਾਮੈਂਟ ਲਈ ਗਏ ਸੀ । ਉਸ ਸਮੇਂ ਦੀ ਫੋਟੋ ਨੂੰ ਹੁਣ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ।
ਕੀ ਹੈ ਵਾਇਰਲ ਪੋਸਟ ਵਿੱਚ?
ਫੇਸਬੁੱਕ ਯੂਜ਼ਰ ” ਕਪਤਾਨ ਸਿੱਧੂ” ਨੇ 12 ਦਸੰਬਰ ਨੂੰ ਇਹ ਪੋਸਟ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ : ਉਹ ਕਿਵੇ ਉ ਡੱਬੂ ਛੱਬੂ🥴ਦੇ ਚੇਲਿਉ ਤੁਸੀਂ ਤਾਂ ਕਹਿੰਦੇ ਉ ਸਾਡਾ ਡੱਬੂ ਛੱਬੂ ਤਾ ਰਾਜਨੀਤੀ ਨੂੰ ਠੋਕਰ ਮਾਰਦਾ। ਪਰ ਆ ਤਾਂ ਗੁਟਕਾ ਸਾਹਿਬ ਦੀ ਸੋਹ ਚੁੱਕਣ ਵਾਲੇ ਦੇ ਪੈਰੀ ਜੁੱਟ ਹੋਇਆ ਫਿਰਦਾ😃 🤣
ਫੇਸਬੁੱਕ ਤੇ ਕਈ ਹੋਰ ਯੂਜ਼ਰਸ ਵੀ ਇਸਨੂੰ ਮਿਲਦੇ – ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਵਿਸ਼ਵਾਸ ਨਿਊਜ਼ ਨੇ ਇਸ ਫੋਟੋ ਦੇ ਸਕ੍ਰੀਨਸ਼ੋਟ ਨੂੰ ਯਾਨਡੇਕਸ ਟੂਲ ਤੇ ਪਾਇਆ। ਸਾਨੂੰ ਇਹ ਤਸਵੀਰ ਕਈ ਥਾਵਾਂ ਤੇ ਸ਼ੇਅਰ ਕੀਤੀ ਹੋਈ ਮਿਲੀ । ਸਾਨੂੰ Teji Bajwa ਨਾਮ ਦੇ ਫੇਸਬੁੱਕ ਯੂਜ਼ਰ ਦੇ ਅਕਾਊਂਟ ਤੇ ਇਹ ਫੋਟੋ ਮਿਲੀ। ਬੱਬੂ ਮਾਨ ਦੀ ਇਹ ਫੋਟੋ 2017 ਅਤੇ 2015 ਨੂੰ ਸ਼ੇਅਰ ਕੀਤੀ ਹੋਈ ਮਿਲੀ।
Dalvir Jallowalia ਨਾਮ ਦੇ ਫੇਸਬੁੱਕ ਯੂਜ਼ਰ ਦੇ ਅਕਾਊਂਟ ਤੇ ਇਸ ਪ੍ਰੋਗਰਮ ਦੀਆਂ ਸਾਨੂੰ ਬਹੁਤ ਸਾਰੀਆਂ ਤਸਵੀਰਾਂ ਮਿਲੀਆਂ , ਇਹਨਾਂ ਨੂੰ ਸ਼ੇਅਰ ਕਰਕੇ ਲਿਖਿਆ ਹੋਇਆ ਸੀ :@ khant maanpur kabaddi cup 2014 winer team naal … me ex CM CAPTAIN AMRINDER SINGH G . MLA RANA GURJEET SINGH G. BABBU MAAN BHAJI .MLA CHARANJIT S,GURKIRIT s and Teji Bajwa atte hor….
Unofficial: Babbu Maan Online ਨਾਮ ਦੇ ਪੇਜ ਤੇ 16 ਮਾਰਚ 2014 ਨੂੰ ਹੋਏ ਇਸ ਟੂਰਨਾਮੈਂਟ ਦੀਆ ਸਾਰੀਆਂ ਤਸਵੀਰਾਂ ਨੂੰ ਦੇਖਿਆ ਜਾ ਸਕਦਾ ਹੈ ।
ਸਾਨੂੰ 12 ਦਸੰਬਰ 2021 ਨੂੰ Billu Punjabi ਨਾਮ ਦੇ ਯੂਟਿਊਬ ਚੈਨਲ ਤੇ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ । ਵੀਡੀਓ ਵਿੱਚ ਇਸ ਫੋਟੋ ਬਾਰੇ ਸਪਸ਼ਟੀਕਰਨ ਦਿੰਦੇ ਹੋਏ ਕਹਿ ਰਹੇ ਹਨ ਕਿ , ਉਹ ਨਾ ਅਕਾਲੀ ਵੱਲ ਹਨ ਅਤੇ ਨਾ ਹੀ ਕਾਂਗਰਸ ਨਾਲ ਹਨ । ਇਹ ਫੋਟੋ ਉਨ੍ਹਾਂ ਦੇ ਪਿੰਡ ਹੋਏ ਇੱਕ ਟੂਰਨਾਮੈਂਟ ਦੀ ਹੈ । ਵੀਡੀਓ ਕਦੋਂ ਦਾ ਹੈ,ਇਸ ਬਾਰੇ ਕੋਈ ਜਾਣਕਾਰੀ ਤਾਂ ਨਹੀਂ ਮਿਲੀ ਪਰ ਇੰਨਾ ਜ਼ਰੂਰ ਹੈ ਕਿ ਇਹ ਫੋਟੋ ਪੁਰਾਣੀ ਹੈ ।
ਮਾਮਲੇ ਦੀ ਵੱਧ ਜਾਣਕਾਰੀ ਲਈ ਅਸੀਂ ਬੱਬੂ ਮਾਨ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਾਡੀ ਗੱਲ ਉਨ੍ਹਾਂ ਦੇ ਮਿੱਤਰ ਮੁਨੀਸ਼ ਸ਼ਰਮਾ ਨਾਲ ਹੋਈ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਤਸਵੀਰ ਪੁਰਾਣੀ ਹੈ ਅਤੇ ਇਸਦਾ ਹਾਲੀਆ ਸਮੇਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ।
ਵਿਸ਼ਵਾਸ ਨਿਊਜ਼ ਸੁਤੰਤਰ ਤੌਰ ‘ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਵਾਇਰਲ ਤਸਵੀਰ ਕਿੰਨੀ ਪੁਰਾਣੀ ਹੈ। ਪਰ ਇਹ ਤੈਅ ਹੈ ਕਿ ਵਾਇਰਲ ਤਸਵੀਰ ਪਹਿਲਾਂ ਤੋਂ ਇੰਟਰਨੈੱਟ ਤੇ ਮੌਜੂਦ ਹੈ। ਅਸੀਂ ਪੋਸਟ ਵਿੱਚ ਦੂਜੀ ਤਸਵੀਰ ਦੇ ਸਰੋਤ ਦੀ ਪੁਸ਼ਟੀ ਨਹੀਂ ਕਰ ਸਕੇ ਪਰ ਇਹ ਸਪੱਸ਼ਟ ਹੈ ਕਿ ਇਸ ਦਾਅਵੇ ਦੀ ਪ੍ਰਮਾਣਿਕਤਾ ਬਾਰੇ ਵਿੱਚ ਕਈ ਸੰਦੇਹ ਹਨ।
ਪੜਤਾਲ ਦੇ ਅੰਤ ਵਿੱਚ ਅਸੀਂ ਇਸ ਫਰਜ਼ੀ ਪੋਸਟ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਾਨੂੰ ਪਤਾ ਲੱਗਿਆ ਕਿ ਯੂਜ਼ਰ ਨੂੰ 828 ਲੋਕ ਫੋਲੋ ਕਰਦੇ ਹਨ ਅਤੇ ਯੂਜ਼ਰ ਲੰਡਨ ਦਾ ਰਹਿਣ ਵਾਲਾ ਹੈ ।
ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ । ਪੁਰਾਣੀ ਤਸਵੀਰ ਨੂੰ ਹੁਣ ਵਾਇਰਲ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।