X
X

Fact Check: ਮਾਂ ਅਤੇ ਨਵਜੰਮੇ ਬੱਚੇ ਦੀਆਂ ਪੁਰਾਣੀ ਮਾਰਮਿਕ ਤਸਵੀਰਾਂ ਨੂੰ ਗੁੰਮਰਾਹਕੁਨ ਦਾਅਵੇ ਨਾਲ ਕੀਤਾ ਜਾ ਰਿਹਾ ਵਾਇਰਲ

ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਵਾਇਰਲ ਪੋਸਟ ਨਾਲ ਦੱਸੀ ਗਈ ਭਾਵਨਾਤਮਕ ਕਹਾਣੀ ਮਨਘੜਤ ਹੈ। ਇਹ ਤਸਵੀਰਾਂ ਸਾਲ 2015 ਤੋਂ ਇੰਟਰਨੈੱਟ ‘ਤੇ ਮੌਜੂਦ ਹੈ।

  • By: Jyoti Kumari
  • Published: Jun 15, 2023 at 07:10 PM
  • Updated: Jun 16, 2023 at 09:52 AM

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡੀਆ ‘ਤੇ ਦੋ ਤਸਵੀਰਾਂ ਦੇ ਕੋਲਾਜ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਕੋਲਾਜ ਵਿੱਚ ਔਰਤ ਨੂੰ ਨਵਜੰਮੇ ਬੱਚੇ ਨਾਲ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਕੋਲਾਜ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕਰ ਰਹੇ ਹਨ ਕਿ ਇਹ ਤਸਵੀਰਾਂ ਰਾਜਸਥਾਨ ਦੇ ਕੋਟਾ ਦੀ ਹੈ।

ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਪੁਰਾਣੀ ਤਸਵੀਰਾਂ ਨੂੰ ਹੁਣ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਤਸਵੀਰਾਂ ਦਾ ਰਾਜਸਥਾਨ ਦੇ ਕੋਟਾ ਨਾਲ ਕੋਈ ਸੰਬੰਧ ਨਹੀਂ ਹੈ। ਇਹ ਤਸਵੀਰਾਂ ਕਈ ਸਾਲ ਤੋਂ ਮਾਰਮਿਕ ਕਹਾਣੀ ਨਾਲ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘Gurpreet Sekha Gurpreet Sekha’ ਨੇ (ਆਰਕਾਈਵਡ ਵਰਜ਼ਨ) 10 ਜੂਨ ਨੂੰ ਤਸਵੀਰਾਂ ਦੇ ਕੋਲਾਜ ਨੂੰ ਸ਼ੇਅਰ ਕਰਦੇ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ, “ਰਾਜਸਥਾਨ ਦੇ ਕੋਟਾ ਚ ਇੱਕ ਔਰਤ ਨੂੰ 11 ਸਾਲ ਬਾਅਦ ਔਲਾਦ ਦਾ ਸੁੱਖ ਮਿਲਿਆ, ਪਰ ਦੁੱਖ ਦੀ ਗੱਲ ਇਹ ਸੀ ਕ ਜਦੋਂ ਡਾਕਟਰ ਨੇ ਕਿਹਾ ਦੋਨਾਂ ਚੋਂ ਇੱਕ ਜਾਣੇ ਨੂੰ ਹੀ ਬਚਾ ਸਕਦੇ ਹਾਂ, ਮਾਂ ਬਚੇਗੀ ਜ਼ਾ ਬੇਟਾ, ਤਾਂ ਉਸ ਔਰਤ ਨੇ ਬੇਟੇ ਨੂੰ ਚੁਣਿਆ ਅਤੇ 2 ਮਿੰਟ ਹੀ ਆਪਣੇ ਬੇਟੇ ਨੂੰ ਲਾਡ ਕਰਨ ਤੋਂ ਬਾਅਦ ਉਸ ਔਰਤ ਦੀ ਮੌਤ ਹੋ ਗਈ ।।ਮੈਂ ਸਿਰ ਝੁਕਾ ਕੇ ਅਜਿਹੀ ਮਾਂ ਨੂੰ ਪ੍ਰਣਾਮ ਕਰਦਾ ਹਾਂ, ਜਿੰਨੇਂ ਆਪਣੀ ਜਾਨ ਦੇ ਕੇ ਆਪਣੇ ਬੱਚੇ ਦੀ ਜਾਨ ਬਚਾਈ।”

ਕਈ ਹੋਰ ਯੂਜ਼ਰਸ ਨੇ ਇਸ ਪੋਸਟ ਨੂੰ ਦੂੱਜੇ ਅਤੇ ਮਿਲਦੇ-ਜੁਲਦੇ ਦਾਅਵੇ ਨਾਲ ਸਾਂਝਾ ਕੀਤਾ ਹੈ।

ਪੜਤਾਲ

ਵਾਇਰਲ ਦਾਅਵੇ ਦੀ ਪੜਤਾਲ ਲਈ ਅਸੀਂ ਕੋਲਾਜ ਵਿੱਚ ਮੌਜੂਦ ਤਸਵੀਰਾਂ ਬਾਰੇ ਵੱਖ-ਵੱਖ ਕਰਕੇ ਸਰਚ ਕੀਤਾ। ਸਰਚ ਲਈ ਅਸੀਂ ਗੂਗਲ ਲੇਂਸ ਦਾ ਇਸਤੇਮਾਲ ਕੀਤਾ। ਸਾਨੂੰ ਪਤਾ ਲੱਗਿਆ ਕਿ ਵਾਇਰਲ ਤਸਵੀਰ ਪੁਰਾਣੀ ਹੈ ਅਤੇ ਕਈ ਸਮੇਂ ਤੋਂ ਸਮਾਨ ਦਾਅਵੇ ਨਾਲ ਵਾਇਰਲ ਕੀਤੀ ਜਾ ਰਹੀ ਹੈ।

ਪਹਿਲੀ ਤਸਵੀਰ

ਗੂਗਲ ਲੇਂਸ ਨਾਲ ਸਰਚ ਕਰਨ ‘ਤੇ ਸਾਨੂੰ ਕੋਲਾਜ ਵਿੱਚ ਮੌਜੂਦ ਪਹਿਲੀ ਤਸਵੀਰ ਕਈ ਫੇਸਬੁੱਕ ਪੇਜ ‘ਤੇ ਸਾਲ 2021 ਅਤੇ 2022 ਵਿੱਚ ਅਪਲੋਡ ਮਿਲੀ। ‘Ultimate Animals’ ਨਾਮ ਦੇ ਫੇਸਬੁੱਕ ਪੇਜ ਨੇ 4 ਦਸੰਬਰ 2021 ਨੂੰ ਤਸਵੀਰ ਨਾਲ ਜੁੜੀ ਵੀਡੀਓ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ, “Best moments in every mother’s life.” ਪੰਜਾਬੀ ਅਨੁਵਾਦ : ਹਰ ਮਾਂ ਦੀ ਜ਼ਿੰਦਗੀ ਦੇ ਸਭ ਤੋਂ ਵਧੀਆ ਪਲ”

ਸਰਚ ਦੌਰਾਨ ਸਾਨੂੰ ਮਸ਼ੀਨ ਮੈਜਿਕ ਨਾਮ ਦੇ ਫੇਸਬੁੱਕ ਪੇਜ ‘ਤੇ ਵੀ ਵਾਇਰਲ ਤਸਵੀਰ ਨਾਲ ਜੁੜੀ ਵੀਡੀਓ ਸ਼ੇਅਰ ਮਿਲੀ। ਪਰ ਕੀਤੇ ਵੀ ਇਹ ਜਾਣਕਾਰੀ ਮੌਜੂਦ ਨਹੀਂ ਸੀ ਕਿ ਜਿਵੇਂ ਕਿ ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ।

ਦੁੱਜੀ ਤਸਵੀਰ

ਹੁਣ ਅਸੀਂ ਕੋਲਾਜ ਦੀ ਦੁੱਜੀ ਤਸਵੀਰ ਨੂੰ ਧਿਆਨ ਨਾਲ ਦੇਖਿਆ। ਇਸ ਤਸਵੀਰ ‘ਤੇ ਇੱਕ ਵਾਟਰਮਾਰਕ ਲਗਾ ਹੋਇਆ ਹੈ। ਇਸ ਲਈ ਅਸੀਂ Merve Tiritoğlu Şengünler Photography ਬਾਰੇ ਗੂਗਲ ‘ਤੇ ਸਰਚ ਕੀਤਾ। ਸਾਨੂੰ ਇਨ੍ਹਾਂ ਦੇ ਫੇਸਬੁੱਕ ਪੇਜ ‘ਤੇ ਵਾਇਰਲ ਤਸਵੀਰ 14 ਦਸੰਬਰ 2015 ਨੂੰ ਪੋਸਟ ਹੋਈ ਮਿਲੀ। ਇਸਦੇ ਕੈਪਸ਼ਨ ਵਿੱਚ ਲਿਖਿਆ ਹੈ, ‘En güzel kavuzma’, ਜਿਸਦਾ ਪੰਜਾਬੀ ਅਨੁਵਾਦ ਹੈ,”ਸਭਤੋਂ ਖੂਬਸੂਰਤ ਮਿਲਣ।”

ਇਸ ਫੇਸਬੁੱਕ ਪੇਜ ਨੇ ਵਾਇਰਲ ਤਸਵੀਰ ਨੂੰ ਸਾਲ 2016 ਵਿੱਚ ਵੀ ਸ਼ੇਅਰ ਕੀਤਾ ਹੈ। ਇਸ ਪੇਜ ਉੱਤੇ ਵਾਇਰਲ ਤਸਵੀਰ ਦੀ ਹੀ ਤਰ੍ਹਾਂ ਹੋਰ ਵੀ ਕਈ ਤਸਵੀਰਾਂ ਮੌਜੂਦ ਹਨ।

ਇਥੋਂ ਅਸੀਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਇਹ ਸਰਚ ਕੀਤਾ ਕੀ ਰਾਜਸਥਾਨ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਸਾਨੂੰ ਪਤ੍ਰਿਕਾ ਦੀ ਵੈਬਸਾਈਟ ‘ਤੇ 19 ਜਨਵਰੀ 2022 ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ। ਖਬਰ ਮੁਤਾਬਿਕ, ” ਜੋਧਪੁਰ ਦੀ ਸੁਹਾਨੀ ਚੋਪੜਾ ਨਾਮ ਦੀ ਇੱਕ ਮਹਿਲਾ ਆਪਣੀ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਮਰ ਗਈ ਸੀ ਅਤੇ ਸੁਹਾਣੀ ਆਪਣੀਆਂ ਅੱਖਾਂ ਡੋਨੇਟ ਕਰ ਗਈ ਸੀ।

ਜੋਧਪੁਰ ਤੋਂ ਸੰਸਦ ਮੈਂਬਰ ਰਹੇ ਜਸਵੰਤ ਸਿੰਘ ਬਿਸ਼ਨੋਈ ਨੇ ਵੀ ਆਪਣੇ ਵੇਰੀਫਾਈਡ ਟਵਿੱਟਰ ‘ਤੇ ਸੁਹਾਨੀ ਚੋਪੜਾ ਦੀ ਖਬਰ ਨੂੰ ਟਵੀਟ ਕੀਤਾ ਸੀ।

ਵੱਧ ਜਾਣਕਾਰੀ ਲਈ ਦੈਨਿਕ ਜਾਗਰਣ ਉਦੈਪੁਰ ਦੇ ਵਰਿਸ਼ਠ ਸੰਵਾਦਦਾਤਾ ਸੁਭਾਸ਼ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ ਕਿ ਅਜਿਹੀ ਕੋਈ ਘਟਨਾ ਕੋਟਾ ਵਿੱਚ ਨਹੀਂ ਵਾਪਰੀ ਹੈ। ਤਸਵੀਰਾਂ ਨਾਲ ਜੁੜੀ ਕਹਾਣੀ ਦਾ ਰਾਜਸਥਾਨ ਨਾਲ ਕੋਈ ਸੰਬੰਧ ਨਹੀਂ ਹੈ।

ਵਿਸ਼ਵਾਸ ਨਿਊਜ਼ ਸੁਤੰਤਰ ਤੌਰ ‘ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ ਹੈ ਕਿ ਵਾਇਰਲ ਤਸਵੀਰਾਂ ਕਿੱਥੋਂ ਦੀ ਹੈ, ਪਰ ਇਹ ਸਪੱਸ਼ਟ ਹੈ ਕਿ ਹਾਲ-ਫਿਲਹਾਲ ਦੀ ਨਹੀਂ ਹੈ। ਤਸਵੀਰਾਂ ਸਾਲ 2015 ਤੋਂ ਇੰਟਰਨੈੱਟ ‘ਤੇ ਮੌਜੂਦ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਪੁਰਾਣੀ ਤਸਵੀਰਾਂ ਨੂੰ ਗ਼ਲਤ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲੱਗਿਆ ਕਿ ਫੇਸਬੁੱਕ ‘ਤੇ ਯੂਜ਼ਰ ਨੂੰ 105 ਲੋਕ ਫੋਲੋ ਕਰਦੇ ਹਨ ਅਤੇ ਯੂਜ਼ਰ ਦੇ 62 ਮਿੱਤਰ ਹੈ।

ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ। ਵਾਇਰਲ ਪੋਸਟ ਨਾਲ ਦੱਸੀ ਗਈ ਭਾਵਨਾਤਮਕ ਕਹਾਣੀ ਮਨਘੜਤ ਹੈ। ਇਹ ਤਸਵੀਰਾਂ ਸਾਲ 2015 ਤੋਂ ਇੰਟਰਨੈੱਟ ‘ਤੇ ਮੌਜੂਦ ਹੈ।

  • Claim Review : ਮਾਂ ਅਤੇ ਨਵਜੰਮੇ ਬੱਚੇ ਦੀਆਂ ਇਹ ਤਸਵੀਰਾਂ ਰਾਜਸਥਾਨ ਦੇ ਕੋਟਾ ਦੀ ਹੈ।
  • Claimed By : Gurpreet Sekha Gurpreet Sekha
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later