X
X

Fact Check: ਬੀੜੀ ਬੰਡਲ ‘ਤੇ ਸਿੱਖ ਧਾਰਮਿਕ ਨਿਸ਼ਾਨ ਵਾਲਾ ਇਹ ਮਾਮਲਾ ਪੁਰਾਣਾ ਹੈ ਹਾਲੀਆ ਨਹੀਂ

ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਦਾਅਵਾ ਪੁਰਾਣਾ ਹੈ ਹਾਲੀਆ ਨਹੀਂ। ਪਿਛਲੇ ਸਾਲ ਅਗਸਤ ਵਿਚ ਇਹ ਮਾਮਲਾ ਵਾਪਰਿਆ ਸੀ ਅਤੇ ਕਾਰਵਾਈ ਹੋਣ ਤੋਂ ਬਾਅਦ ਕੰਪਨੀ ਨੇ ਮੁਆਫੀ ਵੀ ਮੰਗੀ ਸੀ। ਇਸ ਪੋਸਟ ਨੂੰ ਭੜਕਾਉਣ ਖਾਤਰ ਮੁੜ ਵਾਇਰਲ ਕੀਤਾ ਜਾ ਰਿਹਾ ਹੈ।

  • By: Bhagwant Singh
  • Published: May 22, 2020 at 02:17 PM
  • Updated: Aug 29, 2020 at 04:09 PM

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸਨੂੰ ਵੇਖ ਕੇ ਧਾਰਮਿਕ ਭਾਵਨਾਵਾਂ ਭੜਕਦੀਆਂ ਹਨ। ਇਸ ਪੋਸਟ ਵਿਚ ਇੱਕ ਬੀੜੀ ਦੇ ਪੈਕਟ ਨੂੰ ਵੇਖਿਆ ਜਾ ਸਕਦਾ ਹੈ ਜਿਸਦੇ ਉੱਤੇ ਇੱਕ ਬੱਚੇ ਦੀ ਤਸਵੀਰ ਛਪੀ ਹੋਈ ਹੈ ਜਿਸਨੇ ਪਟਕਾ ਬੰਨਿਆ ਹੋਇਆ ਹੈ। ਇਸ ਪਟਕੇ ‘ਤੇ ਸਿੱਖ ਧਾਰਮਿਕ ਨਿਸ਼ਾਨ ਖੰਡਾ ਛਪਿਆ ਹੋਇਆ ਹੈ। ਇਹ ਪੋਸਟ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਪੋਸਟ ਵਿਚ ਆਏ ਕਮੈਂਟਾਂ ਵਿਚ ਲੋਕ ਕਾਫੀ ਗੁੱਸਾ ਪ੍ਰਗਟਾ ਰਹੇ ਹਨ।

ਵਿਸ਼ਵਾਸ ਟੀਮ ਨੇ ਜਦੋਂ ਇਸ ਪੋਸਟ ਦੀ ਪੜਤਾਲ ਕੀਤੀ ਤਾਂ ਪਾਇਆ ਕਿ ਇਹ ਵਾਇਰਲ ਦਾਅਵਾ ਪੁਰਾਣਾ ਹੈ ਹਾਲੀਆ ਨਹੀਂ। ਪਿਛਲੇ ਸਾਲ ਅਗਸਤ ਵਿਚ ਇਹ ਮਾਮਲਾ ਵਾਪਰਿਆ ਸੀ ਅਤੇ ਕਾਰਵਾਈ ਹੋਣ ਤੋਂ ਬਾਅਦ ਕੰਪਨੀ ਨੇ ਮੁਆਫੀ ਵੀ ਮੰਗੀ ਸੀ। ਇਸ ਪੋਸਟ ਨੂੰ ਭੜਕਾਉਣ ਖਾਤਰ ਮੁੜ ਵਾਇਰਲ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਪੇਜ “Jorawar TV” ਨੇ ਇਸ ਤਸਵੀਰ ਨੂੰ ਅਪਲੋਡ ਕਰਦੇ ਹੋਏ ਡਿਸਕ੍ਰਿਪਸ਼ਨ ਲਿਖਿਆ: “ਸ਼ੇਅਰ ਕਰ ਦਿਉ ਜਦੋ ਤੱਕ ਇਹ ਫੈਕਟਰੀ ਸੀਲ ਨਹੀ ਕਰਦੇ,,ਇਹ ਦੇਖੋ ਦੋਸਤੋ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜਿਸ਼!😡😠😠 ਬੀੜੀਆਂ ਵਾਲੇ ਬੰਡਲ ਤੇ ਖੰਡੇ ਦਾ ਨਿਸ਼ਾਨ ਤੇ ਨਾਲ ਖਾਲਸਾ ਲਿਖਿਆ। ਐਹੋ ਜਿਹੀ ਕੰਪਨੀ ਤੇ ਕਾਰਵਾਈ ਹੋਣੀ ਚਾਹੀਦੀ ਹੈ।- ਪੇਜ ਨੂੰ ਲਾਇਕ follow ਜਰੂਰ ਕਰੋ ਜੀ

ਇਸ ਪੋਸਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ‘ਤੇ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਇਹ ਸਾਫ ਹੋ ਗਿਆ ਕਿ ਵਾਇਰਲ ਦਾਅਵਾ ਇੱਕ ਸਾਲ ਪੁਰਾਣਾ ਹੈ ਹਾਲੀਆ ਨਹੀਂ।

ਸਾਨੂੰ ਇਸ ਮਾਮਲੇ ਨੂੰ ਲੈ ਕੇ Rozana Spokesman ਦੀ ਪ੍ਰਕਾਸ਼ਿਤ ਇੱਕ ਖਬਰ ਮਿਲੀ। ਇਹ ਖਬਰ 19 ਅਗਸਤ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸਦੇ ਨਾਲ ਹੇਡਲਾਈਨ ਲਿਖੀ ਗਈ ਸੀ: “ਬੀੜੀ ਦੇ ਪੈਕਟ ‘ਤੇ ਖੰਡੇ ਦਾ ਨਿਸ਼ਾਨ, ਕਾਨੂੰਨੀ ਕਾਰਵਾਈ ਵੱਲ ਵਧਿਆ ਮਾਮਲਾ

ਖਬਰ ਅਨੁਸਾਰ: ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਕਈ ਕਿੱਸੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿਚ ਸਿੱਖਾਂ ਦੇ ਧਾਰਮਿਕ ਚਿਨ੍ਹਾਂ ‘ਤੇ ਨਿਸ਼ਾਨਾ ਦੀ ਵਰਤੋਂ ਕਰ ਕੁਝ ਲੋਕ ਆਪਣੇ ਸਮਾਨ ਨੂੰ ਬਜ਼ਾਰ ਵਿਚ ਵੇਚ ਰਹੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇੱਕ ਬੀੜੀ ਦੇ ਪੈਕਟ ‘ਤੇ ਖੰਡੇ ਦਾ ਨਿਸ਼ਾਨ ਬਣਿਆ ਹੈ ਅਤੇ ਨਾਲ ਖਾਲਸਾ ਵੀ ਲਿਖਿਆ ਹੋਇਆ ਹੈ। ਇਸ ਪੈਕਟ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਸਾਹਮਣੇ ਆਈ ਇਸ ਬੀੜੀ ਦੇ ਪੈਕੇਟ ਦੀ ਤਸਵੀਰ ਵਿਚ ਇੱਕ ਬੱਚੇ ਦੀ ਤਸਵੀਰ ਲੱਗੀ ਹੋਈ ਹੈ ਜਿਸਦੇ ਸਿਰ ‘ਤੇ ਪਟਕਾ ਬੰਨਿਆ ਹੋਇਆ ਹੈ ਅਤੇ ਉਪਰ ਖੰਡੇ ਦੇ ਨਿਸ਼ਾਨ ਨਾਲ ਖਾਲਸਾ ਲਿਖਿਆ ਹੋਇਆ ਹੈ। ਉਧਰ ਇਸ ਮਾਮਲੇ ਵਿਚ ਦਿਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਵੱਲੋਂ ਬੀੜੀ ਬਣਾਉਣ ਵਾਲੇ ਮਲਿਕ ਦੇ ਖਿਲਾਫ਼ ਸਖਤ ਨੋਟਿਸ ਲਿਆ ਗਿਆ ਹੈ।

ਇਸ ਖਬਰ ਦੇ ਅਲਾਵਾ ਸਾਨੂੰ ਅਜੀਤ ਜਲੰਧਰ ਦੀ ਵੀ ਇਸ ਮਾਮਲੇ ਨੂੰ ਲੈ ਕੇ ਖਬਰ ਮਿਲੀ। ਇਹ ਖਬਰ ਵੀ ਅਗਸਤ 2019 ਵਿਚ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਖਬਰ ਦੀ ਹੇਡਲਾਈਨ ਸੀ: “ਸ਼੍ਰੋਮਣੀ ਕਮੇਟੀ ਵਲੋਂ ਬੀੜੀ ਦੇ ਪੈਕਟ ‘ਤੇ ਖੰਡੇ ਦੀ ਤਸਵੀਰ ਛਾਪਣ ਵਾਲੇ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ

ਇਸ ਖਬਰ ਅਨੁਸਾਰ: “ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਵਲੋਂ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਨੂੰ ਇਕ ਪੱਤਰ ਲਿਖ ਕੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਖੰਡੇ ਦੀ ਤਸਵੀਰ ਇੱਕ ਬੀੜੀ ਦੇ ਪੈਕਟ ‘ਤੇ ਛਾਪ ਕੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਜੈ ਨਮਹੋ ਕੰਪਨੀ ਦੇ ਮਾਲਕ ਸਨੀ ਛਾਬੜਾ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈੈ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਜੈ ਨਮਹੋ ਕੰਪਨੀ ਦੇ ਬੀੜੀ ਦੇ ਪੈਕਟ ‘ਤੇ ਇਕ ਬੱਚੇ ਦੀ ਤਸਵੀਰ ਛਾਪੀ ਗਈ ਹੈ, ਜਿਸ ਦੇ ਸਿਰ ਉਪਰ ਬੰਨੇ ਪਟਕੇ ਉਪਰ ਸਿੱਖਾਂ ਦਾ ਧਾਰਮਿਕ ਚਿੰਨ੍ਹ ਖੰਡਾਂ ਛਪਿਆ ਹੋਇਆ ਹੈ ਅਤੇ ਖ਼ਾਲਸਾ ਲਿਖਿਆ ਹੋਇਆ ਹੈ। ਇਹ ਤਸਵੀਰ ਸਾਹਮਣੇ ਆਉਣ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਤੰਮਾਕੂ ਦੀ ਵਰਤੋਂ ਸਿੱਖਾਂ ਲਈ ਬੱਜਰ ਕੁਰਹਿਤ ਹੈ, ਇਸ ਲਈ ਅਜਿਹੇ ਉਤਪਾਦ ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਦੀ ਤਸਵੀਰ ਲਗਾਉਣੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੋਸ਼ੀ ਖਿਲਾਫ ਬਣਦੀਆਂ ਕਾਨੂੰਨੀ ਧਰਾਵਾਂ ਤਹਿਤ ਤੁਰੰਤ ਸਖ਼ਤ ਕਾਰਵਾਈ ਕਰੇ ਤਾਂ ਕਿ ਅਗੋਂ ਕੋਈ ਵੀ ਅਜਿਹੀ ਹਰਕਤ ਨਾ ਕਰ ਸਕੇ।”

ਇਹ ਗੱਲ ਸਾਫ ਹੋ ਗਈ ਸੀ ਕਿ ਇਹ ਮਾਮਲਾ ਪੁਰਾਣਾ ਹੈ। ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਇੰਚਾਰਜ ਕੁਲਵੰਤ ਸਿੰਘ ਨਾਲ ਗੱਲ ਕੀਤੀ। ਕੁਲਵੰਤ ਨੇ ਸਾਨੂੰ ਦੱਸਿਆ, “ਇਹ ਮਾਮਲਾ ਪੁਰਾਣਾ ਹੈ ਅਤੇ ਲੋਕ ਪੁਰਾਣੀ ਤਸਵੀਰਾਂ ਨੂੰ ਮੁੜ ਵਾਇਰਲ ਕਰ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਬੀੜੀ ਕੰਪਨੀ ਨੇ ਮੁਆਫੀ ਵੀ ਮੰਗੀ ਸੀ।

ਇਸ ਤਸਵੀਰ ਨੂੰ Jorawar TV ਨਾਂ ਦੇ ਪੇਜ ਨੇ ਸ਼ੇਅਰ ਕੀਤਾ ਹੈ। ਇਹ ਪੇਜ ਦੇਸ਼ ਅਤੇ ਪੰਜਾਬ ਦੀਆਂ ਖਬਰਾਂ ਨੂੰ ਵੱਧ ਸ਼ੇਅਰ ਕਰਦਾ ਹੈ। ਇਸ ਪੇਜ ਨੂੰ “19,867” ਲੋਕ ਫਾਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵਾਇਰਲ ਦਾਅਵਾ ਪੁਰਾਣਾ ਹੈ ਹਾਲੀਆ ਨਹੀਂ। ਪਿਛਲੇ ਸਾਲ ਅਗਸਤ ਵਿਚ ਇਹ ਮਾਮਲਾ ਵਾਪਰਿਆ ਸੀ ਅਤੇ ਕਾਰਵਾਈ ਹੋਣ ਤੋਂ ਬਾਅਦ ਕੰਪਨੀ ਨੇ ਮੁਆਫੀ ਵੀ ਮੰਗੀ ਸੀ। ਇਸ ਪੋਸਟ ਨੂੰ ਭੜਕਾਉਣ ਖਾਤਰ ਮੁੜ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਬੀੜੀਆਂ ਵਾਲੇ ਬੰਡਲ ਤੇ ਖੰਡੇ ਦਾ ਨਿਸ਼ਾਨ ਤੇ ਨਾਲ ਖਾਲਸਾ ਲਿਖਿਆ।
  • Claimed By : FB Page- Jorawar TV
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later