Fact Check : ਵਾਇਰਲ ਪੋਸਟ ਵਿਚ ਦਿਸ ਰਹੀ ਮਹਿਲਾ ਜੈਪੁਰ ਦੀ ਨਾਲਿਨੀ ਸਿੰਘ ਨਹੀਂ, ਯੂਪੀ ਦੀ ਰੀਨਾ ਦ੍ਵਿਵੇਦੀ ਹੈ

ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਪੀਲੀ ਸਾੜੀ ਪਾਈ ਹੋਈ ਇਕ ਮਹਿਲਾ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਮਹਿਲਾ ਦੇ ਬਾਰੇ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਿਸੇਜ ਜੈਪੁਰ ਨਾਲਿਨੀ ਸਿੰਘ ਹੈ। ਇਹਨਾਂ ਦੇ ਬੂਥ ਤੇ 100 ਫੀਸਦੀ ਮਤਦਾਨ ਹੋਇਆ ਹੈ। ਵਿਸ਼ਵਾਸ ਟੀਮ ਨੇ ਜਦੋਂ ਵਾਇਰਲ ਤਸਵੀਰ ਦੀ ਜਾਂਚ ਕਿੱਤੀ ਤਾਂ ਇਹ ਦਾਅਵਾ ਫਰਜ਼ੀ ਸਾਬਤ ਹੋਇਆ। ਸਾਡੀ ਜਾਂਚ ਵਿਚ ਪਤਾ ਚਲਿਆ ਕਿ ਵਾਇਰਲ ਪੋਸਟ ਵਿਚ ਦਿਸ ਰਹੀ ਮਹਿਲਾ ਰੀਨਾ ਦ੍ਵਿਵੇਦੀ ਹੈ। ਇਹਨਾਂ ਦੀ ਡਿਊਟੀ ਲਖਨਊ ਤੋਂ 40 ਕਿਮੀ ਦੂਰ ਪੈਂਦੇ ਨਗਰਾਮ ਦੇ ਇਕ ਬੂਥ ਤੇ ਲੱਗੀ ਸੀ। ਇਸ ਤਸਵੀਰ ਨੂੰ ਦੈਨਿਕ ਜਾਗਰਣ ਗਰੁੱਪ ਦੇ I-next ਅਖਬਾਰ ਦੇ ਫੋਟੋਗ੍ਰਾਫਰ ਤੁਸ਼ਾਰ ਚੰਦ ਰਾਏ ਨੇ ਖਿੱਚੀ ਸੀ। ਰੀਨਾ ਦੇ ਬੂਥ ਤੇ ਕਰੀਬ 70 ਪ੍ਰਤੀਸ਼ਤ ਵੋਟਿੰਗ ਹੋਈ ਸੀ।

ਕੀ ਹੈ ਵਾਇਰਲ ਪੋਸਟ ਵਿਚ?

ਫੇਸਬੁੱਕ ਯੂਜ਼ਰ ਸੰਦੀਪ ਸਿੰਘ ਸਾਂਗਵਾਨ (@sangusudeep) ਨੇ 8 ਮਈ ਨੂੰ ਇਕ ਮਹਿਲਾ ਦੀ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਦਾਅਵਾ ਕਿੱਤਾ: ”ਇਹ ਹੈ ਮਿਸੇਜ ਜੈਪੁਰ ਨਾਲਿਨੀ ਸਿੰਘ। ਆਪ ਸਮਾਜ ਕਲਿਆਣ ਵਿਭਾਗ ਵਿਚ ਹੋ। ਚੋਣਾਂ ਵਿਚ ਇਹਨਾਂ ਦੀ ਡਿਊਟੀ ਈਐਸਆਈ ਨੇੜੇ ਕੁਮਾਵਤ ਸਕੂਲ ਵਿਚ ਸੀ। ਇਹਨਾਂ ਦੇ ਬੂਥ ਤੇ 100% ਮਤਦਾਨ ਹੋਇਆ !!”

ਇਸ ਤਸਵੀਰ ਨੂੰ ਨਾ ਸਿਰਫ ਫੇਸਬੁੱਕ ਤੇ ਵਾਇਰਲ ਕਰਿਆ ਗਿਆ, ਬਲਕਿ ਵੱਟਸਐਪ ਅਤੇ ਟਵਿੱਟਰ ਤੇ ਵੀ ਖੂਬ ਫੈਲਾਇਆ ਗਿਆ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੀ ਤਸਵੀਰ ਦੀ ਸਚਾਈ ਜਾਨਣ ਲਈ ਇਕ ਤਸਵੀਰ ਨੂੰ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ। ਸਾਡੇ ਸਾਹਮਣੇ ਗੂਗਲ ਦੇ ਕਈ ਪੇਜ ਖੁਲ ਗਏ। ਹਰ ਪੇਜ ਨੂੰ ਸਕੇਨ ਕਰਨ ਬਾਅਦ ਸਾਨੂੰ I-next ਦੀ ਇਕ ਖਬਰ ਦਾ ਲਿੰਕ ਮਿਲਿਆ। ਇਸ ਖਬਰ ਵਿਚ ਦਸਿਆ ਗਿਆ ਹੈ ਕਿ ਜੋ ਤਸਵੀਰ ਵਾਇਰਲ ਹੋ ਰਹੀ ਹੈ, ਉਸਨੂੰ ਫੋਟੋਗ੍ਰਾਫਰ ਤੁਸ਼ਾਰ ਰਾਏ ਨੇ 5 ਮਈ ਨੂੰ ਕਲਿਕ ਕਿੱਤੀ ਸੀ।

ਅਖਬਾਰ ਨੇ ਇਸਨੂੰ 6 ਮਈ ਦੇ ਅੰਕ ਵਿਚ ਛਾਪਿਆ ਸੀ। ਪੂਰੀ ਖਬਰ ਤੁਸੀਂ ਇਥੇ ਪੜ੍ਹ ਸਕਦੇ ਹੋ।

ਆਪਣੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਅੱਗੇ ਵੱਧੇ। ਸਾਡੀ ਜਾਂਚ ਵਿਚ ਪਤਾ ਚਲਿਆ ਕਿ ਤਸਵੀਰ ਵਿਚ ਦਿਸ ਰਹੀ ਮਹਿਲਾ ਰੀਨਾ ਦ੍ਵਿਵੇਦੀ ਹੈ। ਇਹ ਲਖਨਊ ਵਿਚ ਪੀਡਬਲਿਊਡੀ ਵਿਭਾਗ ਵਿਚ ਕੰਮ ਕਰਦੀ ਹਨ। ਇਨ੍ਹਾਂ ਦੀ ਡਿਊਟੀ 5ਵੇਂ ਚਰਨ ਦੇ ਮਤਦਾਨ ਸਮੇਂ ਲਖਨਊ ਦੇ 40 ਕਿਮੀ ਦੂਰ ਪੈਂਦੇ ਨਗਰਾਮ ਦੇ ਬੂਥ ਨੰਬਰ 173 ਤੇ ਲੱਗੀ ਸੀ। ਵੋਟਿੰਗ ਤੋਂ ਇਕ ਦਿਨ ਪਹਿਲਾਂ ਉਹ ਹੱਥ ਵਿਚ ਈਵੀਐਮ ਮਸ਼ੀਨ ਲੈਕੇ ਪੋਲਿੰਗ ਬੂਥ ਜਾ ਰਹੀ ਸੀ। ਜਿਸ ਸਮੇਂ ਉਹਨਾਂ ਦੀ ਤਸਵੀਰ ਲਿੱਤੀ ਗਈ ਸੀ, ਤਦ ਉਹ ਵੀਵੀਪੈਟ ਅਤੇ ਈਵੀਐਮ ਮਸ਼ੀਨਾਂ ਲੈਕੇ ਆਪਣੇ ਬੂਥ ਲਈ ਰਵਾਨਾ ਹੋ ਰਹੀ ਸੀ।

ਅਸੀਂ ਫੋਟੋ ਜਰਨਲਿਸਟ ਤੁਸ਼ਾਰ ਰਾਏ ਨਾਲ ਸੰਪਰਕ ਕਿੱਤਾ। ਉਹਨਾਂ ਨੇ ਦਸਿਆ ਕਿ ਵਾਇਰਲ ਤਸਵੀਰ 5 ਮਈ ਨੂੰ ਲਖਨਊ ਦੇ ਰਮਾ ਬਾਈ ਮੈਦਾਨ ਦੀ ਹੈ। ਓਥੇ ਲਖਨਊ ਅਤੇ ਮੋਹਨਲਾਲ ਗੰਜ ਲਈ ਈਵੀਐਮ ਵੰਡਣ ਲਈ ਕਰਮਚਾਰੀਆਂ ਨੂੰ ਬੁਲਾਇਆ ਸੀ। ਓਥੇ ਹੀ ਸਾਨੂੰ ਰੀਨਾ ਦ੍ਵਿਵੇਦੀ ਮਿਲੇ। ਉਹਨਾਂ ਤੋਂ ਵਿਨਤੀ ਕਰਕੇ ਉਹ ਤਸਵੀਰ ਖਿੱਚੀ ਗਈ ਸੀ। 6 ਮਈ ਨੂੰ ਮਤਦਾਨ ਦੇ ਬਾਅਦ ਇਹਨਾਂ ਤਸਵੀਰਾਂ ਨੂੰ ਆਪਣੇ ਫੇਸਬੁੱਕ ਅਕਾਊਂਟ ਤੇ ਅਪਲੋਡ ਕਿੱਤਾ ਗਿਆ। ਇਸਦੇ ਬਾਅਦ ਰੀਨਾ ਦ੍ਵਿਵੇਦੀ ਦੀ ਤਸਵੀਰਾਂ ਪੂਰੇ ਦੇਸ਼ ਵਿਚ ਵਾਇਰਲ ਹੋ ਗਈ ਸੀ।

ਤੁਸ਼ਾਰ ਨੇ ਸਾਨੂੰ ਆਪਣੇ ਕੈਮਰੇ ਤੋਂ ਕਲਿਕ ਕਿੱਤੀ ਗਈ ਰੀਨਾ ਦ੍ਵਿਵੇਦੀ ਦੀ ਤਸਵੀਰਾਂ ਭੇਜੀਆਂ। ਇੰਨਾ ਫੋਟੋਆਂ ਨੂੰ ਤੁਸੀਂ ਥੱਲੇ ਵੇਖ ਸਕਦੇ ਹੋ।

ਇਸਦੇ ਬਾਅਦ ਅਸੀਂ ਰੀਨਾ ਦ੍ਵਿਵੇਦੀ ਨਾਲ ਗੱਲ ਕਿੱਤੀ। ਉਹਨਾਂ ਨੇ ਵਿਸ਼ਵਾਸ ਟੀਮ ਨੂੰ ਦੱਸਿਆ ਕਿ ਤਸਵੀਰ ਵਾਇਰਲ ਹੋਣ ਦੇ ਬਾਅਦ ਉਹਨਾਂ ਦੀ ਜ਼ਿੰਦਗੀ ਬਦਲ ਗਈ। ਉਹਨਾਂ ਦੀ ਤਸਵੀਰ ਕਿਉਂ ਵਾਇਰਲ ਹੋ ਗਈ, ਹੁਣੇ ਤੱਕ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆਈ। ਉਹਨਾਂ ਨੇ ਸਾਨੂੰ ਦਸਿਆ ਕਿ ਵਾਇਰਲ ਤਸਵੀਰ ਦੇ ਬਾਅਦ ਘਰਵਾਲੇ ਸਾਰੇ ਖੁਸ਼ ਨੇ ਕਿ ਉਹਨਾਂ ਦੀ ਕੁੜੀ ਦਾ ਨਾਂ ਹੋਇਆ।

ਰੀਨਾ ਮੂਲ ਰੂਪ ਤੋਂ ਦੇਵਰਿਆ ਦੀ ਰਹਿਣ ਵਾਲੀ ਹਨ। ਫਿਲਹਾਲ ਉਹ ਲਖਨਊ ਦੇ ਪੀਡਬਲਿਊਡੀ ਸੈਕੰਡ (ਵਿੱਤ) ਵਿਚ ਕੰਮ ਕਰਦੀ ਹਨ।

ਅੰਤ ਵਿਚ ਸਾਨੂੰ ਵਾਇਰਲ ਪੋਸਟ ਕਰਨ ਵਾਲੇ ਸੰਦੀਪ ਸਿੰਘ ਸਾਂਗਵਾਨ ਦੇ ਫੇਸਬੁੱਕ ਅਕਾਊਂਟ ਨੂੰ ਖੰਗਾਲਿਆ। Stalkscan ਟੂਲ ਦੀ ਮਦਦ ਨਾਲ ਸਾਨੂੰ ਪਤਾ ਚਲਿਆ ਕਿ ਉਹਨਾਂ ਦੇ ਅਕਾਊਂਟ ਨੂੰ ਇਕ ਹਜ਼ਾਰ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ। ਫਰੀਦਾਬਾਦ ਦੇ ਰਹਿਣ ਵਾਲੇ ਸੰਦੀਪ ਨੇ ਆਪਣਾ ਫੇਸਬੁੱਕ ਅਕਾਊਂਟ ਜੂਨ 2014 ਵਿੱਚ ਬਣਾਇਆ ਸੀ। ਅਕਸਰ ਸੰਦੀਪ ਇੰਟਰਨੇਟ ਤੇ ਵਾਇਰਲ ਕੰਟੇਂਟ ਨੂੰ ਪੋਸਟ ਕਰਦੇ ਹਨ।

ਨਤੀਜਾ: ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਚਲਿਆ ਕਿ ਵਾਇਰਲ ਤਸਵੀਰ ਵਿਚ ਦਿਸ ਰਹੀ ਮਹਿਲਾ ਜੈਪੁਰ ਦੀ ਨਾਲਿਨੀ ਸਿੰਘ ਨਹੀਂ, ਬਲਕਿ ਲਖਨਊ ਦੀ ਰੀਨਾ ਦ੍ਵਿਵੇਦੀ ਹੈ। ਇਨ੍ਹਾਂ ਦੇ ਬੂਥ ਨੰਬਰ 173 ਤੇ ਕਰੀਬ 70 ਫੀਸਦੀ ਮਤਦਾਨ ਹੋਇਆ ਸੀ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts