ਨਵੀਂ ਦਿੱਲੀ (ਵਿਸ਼ਵਾਸ ਨਿਊਜ਼)। ਸੋਸ਼ਲ ਮੀਡੀਆ ਤੇ ਵਿੰਗ ਕਮਾਂਡਰ ਅਭਿਨੰਦਨ ਦਾ ਇਕ ਫਰਜ਼ੀ ਮੈਸਜ ਵਾਇਰਲ ਹੋ ਰਿਹਾ ਹੈ। ਇਸ ਵਿਚ ਪੁਲਵਾਮਾ ਦੇ ਬਹਾਨੇ ਭਾਜਪਾ ਅਤੇ ਪੀਐਮ ਨਰੇਂਦਰ ਮੋਦੀ ਤੇ ਨਿਸ਼ਾਨਾ ਕਿੱਤਾ ਗਿਆ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਮੈਸਜ ਫਰਜ਼ੀ ਸਾਬਤ ਹੋਇਆ। ਅਭਿਨੰਦਨ ਨੇ ਪਾਕਿਸਤਾਨ ਤੋਂ ਵਾਪਸ ਆਉਣ ਦੇ ਬਾਅਦ ਹਲੇ ਤਕ ਕੋਈ ਵੀ ਰਾਜਨੈਤਿਕ ਬਿਆਨ ਨਹੀਂ ਦਿੱਤਾ ਹੈ। ਫਿਲਹਾਲ ਉਹ ਰਾਜਸਥਾਨ ਵਿਚ ਤੈਨਾਤ ਹਨ।
ਐਸ.ਐਮ. ਮੁਜੰਮਿਲ ਕੁਰੈਸ਼ੀ ਨਾਂ ਦੇ ਇਕ ਫੇਸਬੁੱਕ ਯੂਜ਼ਰ ਨੇ ਵਿੰਗ ਕਮਾਂਡਰ ਅਭਿਨੰਦਨ ਦੀ ਫਰਜ਼ੀ ਪੋਸਟ ਨੂੰ ਅਪਲੋਡ ਕਰਦੇ ਹੋਏ ਲਿਖਿਆ: ਛੁਪਿਆ ਹੋਇਆ ਸੱਚ।
ਇਸ ਪੋਸਟ ਨੂੰ 13 ਮਈ 2019 ਦੀ ਰਾਤ ਵਿਚ ਕਰੀਬ 9 ਵੱਜੇ ਅਪਲੋਡ ਕਿੱਤਾ ਗਿਆ ਸੀ।
ਪੜਤਾਲ
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਪੋਸਟ ਦੇ ਕੰਟੇਂਟ ਦੇ ਕੁੱਝ ਹਿੱਸਿਆਂ ਨੂੰ ਗੂਗਲ ਵਿਚ ਟਾਈਪ ਕਰਕੇ ਸਰਚ ਕਿੱਤਾ। ਪਰ ਸਾਨੂੰ ਵਿੰਗ ਕਮਾਂਡਰ ਅਭਿਨੰਦਨ ਦੇ ਨਾਂ ਦੇ ਨਾਂ ਤੋਂ ਇਹੋ ਜੇਹਾ ਕੋਈ ਬਿਆਨ ਨਹੀਂ ਮਿਲਿਆ। ਕੁੱਝ ਨੇਤਾਵਾਂ ਦੇ ਜ਼ਰੂਰ ਇਹੋ ਜਿਹੇ ਬਿਆਨ ਮਿਲੇ, ਜਿਸ ਵਿੱਚ ਪੁਲਵਾਮਾ ਦੇ ਬਹਾਨੇ ਪੀਐਮ ਮੋਦੀ ਅਤੇ ਭਾਜਪਾ ਤੇ ਨਿਸ਼ਾਨਾ ਕਿੱਤਾ ਗਿਆ ਸੀ। ਪਰ ਗੂਗਲ ਵਿਚ ਕਿੱਤੇ ਵੀ ਅਭਿਨੰਦਨ ਦਾ ਜ਼ਿਕਰ ਨਹੀਂ ਮਿਲਿਆ।
ਵਿੰਗ ਕਮਾਂਡਰ ਅਭਿਨੰਦਨ ਨੂੰ ਲੈ ਕੇ ਲੇਟੈਸਟ ਨਿਊਜ਼ ਸ਼ਨੀਵਾਰ (11 ਮਈ) ਨੂੰ ਆਈ ਸੀ। ਦੈਨਿਕ ਜਾਗਰਣ ਦੀ ਵੈਬਸਾਈਟ Jagran.com ਤੇ ਸੰਪਾਦਤ ਇਕ ਖਬਰ ਵਿਚ ਦਸਿਆ ਗਿਆ ਸੀ ਕਿ ਅਭਿਨੰਦਨ ਦੀ ਰਾਜਸਥਾਨ ਦੇ ਸੁਰਤਗੜ੍ਹ ਏਅਰਬੇਸ ਤੇ ਤੈਨਾਤੀ ਕਰ ਦਿੱਤੀ ਗਈ ਹੈ। ਤੁਸੀਂ ਪੂਰੀ ਖਬਰ ਇਥੇ ਪੜ੍ਹ ਸਕਦੇ ਹੋ।
ਇਸਦੇ ਬਾਅਦ ਅਸੀਂ ਵਾਇਰਲ ਪੋਸਟ ਵਿਚ ਦਿਸ ਰਹੀ ਅਭਿਨੰਦਨ ਦੀ ਤਸਵੀਰ ਦੀ ਤਹਿ ਤੱਕ ਜਾਣ ਆ ਫੈਸਲਾ ਕਿੱਤਾ। ਗੂਗਲ ਰੀਵਰਸ ਇਮੇਜ ਵਿਚ ਇਸ ਫੋਟੋ ਨੂੰ ਅਪਲੋਡ ਕਰਨ ਦੇ ਬਾਅਦ ਸਾਨੂੰ ਇਸ ਨਾਲ ਮਿਲਦੀਆਂ ਕਈ ਹੋਰ ਤਸਵੀਰਾਂ ਮਿਲੀਆਂ। ਅੰਤ ਵਿਚ ਅਸੀਂ ਗੂਗਲ ਵਿਚ ਟਾਈਮਲਾਈਨ ਟੂਲ ਦਾ ਇਸਤੇਮਾਲ ਕਿੱਤਾ। ਪਾਕਿਸਤਾਨ ਨੇ ਅਭਿਨੰਦਨ ਨੂੰ 27 ਫਰਵਰੀ 2019 ਨੂੰ ਫੜਿਆ ਸੀ। ਇਸ ਲਈ ਅਸੀਂ 27 ਫਰਵਰੀ ਤੋਂ ਲੈ ਕੇ 28 ਫਰਵਰੀ ਤੱਕ ਦੀ ਮਿਤੀ ਸੈੱਟ ਕਿੱਤੀ। ਅਸੀਂ The Sun ਦੇ YouTube ਚੈੱਨਲ ਤੇ ਇੱਕ ਵੀਡੀਓ ਮਿਲਿਆ। ਇਸੇ ਪਾਕਿਸਤਾਨੀ ਆਰਮੀ ਦੀ ਤਰਫ਼ੋਂ ਜਾਰੀ ਕਿੱਤਾ ਗਿਆ ਸੀ। ਇਸ ਵੀਡੀਓ ਵਿਚ ਅਭਿਨੰਦਨ ਨੂੰ ਬੋਲਦੇ ਹੋਏ ਵੇਖਿਆ ਜਾ ਸਕਦਾ ਹੈ। ਵਾਇਰਲ ਤਸਵੀਰ ਨੂੰ ਇਸੇ ਵੀਡੀਓ ਤੋਂ ਕ੍ਰੋਪ ਕਿੱਤਾ ਗਿਆ ਹੈ।
ਗੋਰਤਲਬ ਹੈ ਕਿ ਇਸਤੋਂ ਪਹਿਲਾਂ ਵੀ ਕਈ ਵਾਰ ਵਿੰਗ ਕਮਾਂਡਰ ਨੂੰ ਲੈ ਕੇ ਕਈ ਫਰਜ਼ੀ ਪੋਸਟ ਵਾਇਰਲ ਹੋ ਚੁਕੇ ਹਨ। ਅਭਿਨੰਦਨ ਦੀ ਫਰਜ਼ੀ ਵਰਦੀ, ਫੇਕ ਪਤਨੀ ਤੋਂ ਲੈ ਕੇ ਫਰਜ਼ੀ ਟਵੀਟ ਤੱਕ ਸੋਸ਼ਲ ਮੀਡੀਆ ਤੇ ਆ ਚੁਕੇ ਹਨ। ਵਿਸ਼ਵਾਸ ਟੀਮ ਦੀ ਜਾਂਚ ਵਿਚ ਇਹ ਸਬ ਫਰਜ਼ੀ ਸਾਬਤ ਹੋਇਆ। ਅਭਿਨੰਦਨ ਨਾਲ ਜੁੜੀ ਖਬਰਾਂ ਨੂੰ ਤੁਸੀਂ ਇਥੇ ਪੜ੍ਹ ਸਕਦੇ ਹੋ।
ਸਾਡੀ ਪੜਤਾਲ ਦੌਰਾਨ ਸਾਨੂੰ ਇੰਡੀਅਨ ਏਅਰ ਫੋਰਸ ਦਾ ਇੱਕ tweet ਮਿਲਿਆ। ਇਸ ਵਿਚ ਕਿਹਾ ਗਿਆ ਹੈ ਕਿ ਅਭਿਨੰਦਨ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟ ਤੇ ਨਹੀਂ ਹੈ। ਨਾਲ ਹੀ ਵਿੰਗ ਕਮਾਂਡਰ ਦੇ ਨਾਂ ਤੋਂ ਬਣੇ ਕੁੱਝ ਫਰਜ਼ੀ ਟਵਿੱਟਰ ਹੈਂਡਲ ਦੀ ਨਾਂ ਵੀ ਦਿੱਤੇ ਗਏ ਹਨ। ਇਹ ਤੁਸੀਂ ਥੱਲੇ ਵੇਖ ਸਕਦੇ ਹੋ।
https://twitter.com/IAF_MCC/status/1103203607594369024/photo/1
ਇੰਨ੍ਹਾਂ ਕਰਨ ਦੇ ਬਾਅਦ ਅਸੀਂ ਵਿੰਗ ਕਮਾਂਡਰ ਅਭਿਨੰਦਨ ਦੇ ਫਰਜ਼ੀ ਪੋਸਟ ਕਰਨ ਵਾਲੇ ਫੇਸਬੁੱਕ ਯੂਜ਼ਰ ਐਸ. ਐਮ. ਮੁਜੰਮਿਲ ਕੁਰੈਸ਼ੀ ਦੀ ਸੋਸ਼ਲ ਸਕੈਨਿੰਗ ਕਿੱਤੀ। ਇਹ ਅਸੀਂ Stalkscan ਟੂਲ ਦੀ ਮਦਦ ਨਾਲ ਕਿੱਤਾ। ਐਸ. ਐਮ. ਮੁਜੰਮਿਲ ਕੁਰੈਸ਼ੀ ਦੇ ਅਕਾਊਂਟ ਮੁਤਾਬਕ, ਉਹ ਮੱਧ ਪ੍ਰਦੇਸ਼ ਦੇ ਦਮੋਹ ਦੇ ਕਾਂਗਰਸ ਆਈਟੀ ਨਾਲ ਜੁੜਿਆ ਹੋਇਆ ਹੈ। ਇਸ ਅਕਾਊਂਟ ਤੇ ਅਧਿਕਾਂਸ਼ ਪੋਸਟ ਕਾਂਗਰਸ ਦੇ ਸਮਰਥਨ ਵਿਚ ਹੀ ਹੁੰਦੀਆਂ ਹਨ।
ਨਤੀਜਾ: ਵਿਸ਼ਵਾਸ ਟੀਮ ਦੀ ਜਾਂਚ ਵਿਚ ਵਿੰਗ ਕਮਾਂਡਰ ਅਭਿਨੰਦਨ ਦੇ ਨਾਂ ਦੇ ਵਾਇਰਲ ਮੈਸਜ ਫਰਜ਼ੀ ਨਿਕਲਿਆ। ਪਾਕਿਸਤਾਨ ਤੋਂ ਰਿਹਾ ਹੋਣ ਦੇ ਬਾਅਦ ਅਜੇ ਤੱਕ ਅਭਿਨੰਦਨ ਨੇ ਕੋਈ ਰਾਜਨੈਤਿਕ ਬਿਆਨ ਨਹੀਂ ਦਿੱਤਾ ਹੈ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।