FACT CHECK: ਪਤੰਜਲੀ ਉਤਪਾਦਾਂ ਦੇ ਕਤਰ ਵਿੱਚ ਬੈਨ ਕਰੇ ਜਾਣ ਵਾਲੀ ਖ਼ਬਰ ਭ੍ਰਮਕ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਅੱਜਕਲ੍ਹ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਬਾਬਾ ਰਾਮਦੇਵ ਦੀ ਇੱਕ ਤਸਵੀਰ ਨਾਲ ਟੈਕਸਟ ਲਿਖਿਆ ਹੋਇਆ ਹੈ ਕਿ ਕਤਰ ਵਿੱਚ ਪਤੰਜਲੀ ਦੇ ਸਾਰੇ ਉਤਪਾਦ ਬੈਨ ਕਰ ਦਿੱਤੇ ਗਏ ਹਨ। ਆਪਣੀ ਪੜਤਾਲ ਵਿੱਚ ਅਸੀਂ ਪਾਇਆ ਕਿ ਪਤੰਜਲੀ ਉਤਪਾਦਾਂ ਦੇ ਕਤਰ ਵਿੱਚ ਬੈਨ ਹੋਣ ਵਾਲੀ ਖਬਰ ਭ੍ਰਮਕ ਹੈ। ਕਤਰ ਸਰਕਾਰ ਦੇ ਸਿਹਤ ਵਿਭਾਗ ਨੇ ਪਤੰਜਲੀ ਉਤਪਾਦਾਂ ਦਾ ਹਲਾਲ ਸਰਟੀਫਿਕੇਟ ਮੰਗਿਆ ਸੀ ਅਤੇ ਉਤਪਾਦਾਂ ਨੂੰ ਬੈਨ ਕੀਤਾ ਸੀ। ਪਤੰਜਲੀ ਨੇ ਪਹਿਲਾਂ ਤੋਂ ਹੀ ਜਾਰੀ ਸਰਟੀਫਿਕੇਟ ਨੂੰ ਪੇਸ਼ ਕਰਿਆ ਸੀ ਅਤੇ ਪਤੰਜਲੀ ਦੇ ਸਪੋਕਸਪਰਸਨ ਦਾ ਕਹਿਣਾ ਹੈ ਕਿ ਇਸਦੇ ਬਾਅਦ ਇਹ ਬੈਨ ਉਠਾ ਦਿੱਤਾ ਗਿਆ ਹੈ। ਇਹ ਬੈਨ ਕੇਮਿਕਲਸ ਦੀ ਵਜ੍ਹਾ ਤੋਂ ਨਹੀਂ ਬਲਕਿ ਹਲਾਲ ਸਰਟੀਫਿਕੇਟ ਲਈ ਲੱਗਿਆ ਸੀ। ਵਾਇਰਲ ਪੋਸਟ ਭ੍ਰਮਕ ਹੈ।

ਕਿ ਹੋ ਰਿਹਾ ਹੈ ਵਾਇਰਲ?

ਵਾਇਰਲ ਪੋਸਟ ਵਿੱਚ ਕਲੇਮ ਕਰਿਆ ਜਾ ਰਿਹਾ ਹੈ ਕਿ, “ਕਤਰ ਵਿੱਚ ਪਤੰਜਲੀ ਦੇ ਸਾਰੇ ਉਤਪਾਦ ਬੈਨ, ਪ੍ਰਾਕ੍ਰਤਿਕ ਦੱਸ ਕੇ ਖ਼ਤਰਨਾਕ ਕੈਮੀਕਲ ਵੇਚ ਰਿਹਾ ਹੈ ਰਾਮਦੇਵ।” ਇਸ ਪੋਸਟ ਨੂੰ ਪਾਰਸ ਸੋਲੰਕੀ ਨਾਂ ਦੇ ਵਿਅਕਤੀ ਨੇ Rajkotians ROX ( Rangilu Rajkot ) ਨਾਂ ਦੇ ਪੇਜ ਤੇ ਸ਼ੇਅਰ ਕਰਿਆ ਸੀ।

ਪੜਤਾਲ

ਪੜਤਾਲ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਲਿਖੇ ਗਏ ਕਥਨ ਨੂੰ ਧਿਆਨ ਨਾਲ ਪੜ੍ਹਿਆ। ਪੋਸਟ ਵਿੱਚ 2 ਕਲੇਮ ਕੀਤੇ ਗਏ ਸਨ।

1) ਕਤਰ ਦੇਸ਼ ਵਿੱਚ ਪਤੰਜਲੀ ਦੇ ਸਾਰੇ ਉਤਪਾਦ ਬੈਨ ਹੋ ਗਏ ਹਨ।

2 ) ਪਤੰਜਲੀ ਦੇ ਉਤਪਾਦਾਂ ਨੂੰ ਬੈਨ ਕਰਨ ਦਾ ਕਾਰਨ ਹੈ- ਉਤਪਾਦਾਂ ਵਿੱਚ ਖਤਰਨਾਕ ਕੇਮਿਕਲਸ ਦਾ ਹੋਣਾ।

ਅਸੀਂ ਇਨ੍ਹਾਂ ਦੋਨਾਂ ਸੰਧਰਭਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੜਤਾਲ ਨੂੰ ਸ਼ੁਰੂ ਕੀਤਾ। ਇਸ ਪੋਸਟ ਵਿੱਚ ਵਿੱਚ ਸਬਤੋਂ ਪਹਿਲਾ ਕਲੇਮ ਕੀਤਾ ਗਿਆ ਸੀ ਕਿ ਪਤੰਜਲੀ ਦੇ ਸਾਰੇ ਉਤਪਾਦਾਂ ਨੂੰ ਕਤਰ ਵਿੱਚ ਬੈਨ ਕਰ ਦਿੱਤਾ ਗਿਆ ਹੈ। ਇਸ ਦਾਅਵੇ ਦੀ ਸੱਚਾਈ ਜਾਨਣ ਲਈ ਅਸੀਂ ਸਬਤੋਂ ਪਹਿਲਾਂ ਕੁੱਝ ਔਨਲਾਈਨ ਸਟੋਰਾਂ ਨੂੰ ਲੱਭਿਆ ਕਿ ਕੀ ਕਤਰ ਵਿੱਚ ਕੋਈ ਪਤੰਜਲੀ ਦਾ ਉਤਪਾਦ ਮੌਜੂਦ ਹੈ ਜਾਂ ਨਹੀਂ। ਇਸੇ ਪੜਤਾਲ ਵਿੱਚ ਅਸੀਂ ਇੱਕ ਇੰਟਰਨੈਸ਼ਨਲ ਔਨਲਾਈਨ ਸ਼ੋਪਿੰਗ ਵੈੱਬਸਾਈਟ Ubuy ਤੇ ਪੁੱਜੇ। ਸਰਚ ਬਾਕਸ ਵਿੱਚ ਦਿਵਯ ਪਤੰਜਲੀ ਲਿੱਖਣ ਤੇ ਸਾਡੇ ਸਾਹਮਣੇ ਪਤੰਜਲੀ ਦੇ ਕਈ ਉਤਪਾਦ ਨਿੱਕਲ ਕੇ ਸਾਹਮਣੇ ਆਏ ਜਿਹੜੇ ਕਿ ਦੋਹਾ ਵਿੱਚ ਡਿਲੀਵਰੀ ਲਈ ਮੌਜੂਦ ਸਨ। ਇਸ ਨਾਲ ਸਾਫ ਹੋਇਆ ਕਿ ਪਤੰਜਲੀ ਦੇ ਸਾਰੇ ਉਤਪਾਦ ਦੋਹਾ ਵਿੱਚ ਜਾਂ ਕਤਰ ਵਿੱਚ ਬੈਨ ਨਹੀਂ ਹੋਏ ਹਨ।

ਇਸਦੇ ਬਾਅਦ ਸਾਨੂੰ ਇਹ ਜਾਨਣਾ ਸੀ ਕਿ ਆਖ਼ਰ ਪੂਰੀ ਗੱਲ ਹੈ ਕੀ। ਇਸ ਸਿਲਸਿਲੇ ਵਿੱਚ ਸਾਡੇ ਹੱਥ ਨਿਊਜ਼ ਏਜੇਂਸੀ ANI ਦੀ ਇੱਕ ਖ਼ਬਰ ਲੱਗੀ। ਇਸ ਖ਼ਬਰ ਅਨੁਸਾਰ, ਪਤੰਜਲੀ ਦੇ ਸਪੋਕਸਪਰਸਨ ਨੇ ਕਿਹਾ ਕਿ ਕਤਰ ਦੇ ਸਿਹਤ ਵਿਭਾਗ ਨੇ ਪਤੰਜਲੀ ਦੇ ਕੁੱਝ ਉਤਪਾਦਾਂ ਦਾ ਹਲਾਲ ਸਰਟੀਫਿਕੇਟ ਮੰਗਿਆ ਸੀ। ਤੁਹਾਨੂੰ ਦੱਸ ਦਈਏ ਕਿ ਇਸਲਾਮ ਵਿੱਚ ਹਲਾਲ ਦਾ ਮਤਲਬ ਹੁੰਦਾ ਹੈ – ਜਾਇਜ਼। ਹਲਾਲ ਸ਼ਬਦ ਵਿਸ਼ੇਸ਼ ਰੂਪ ਤੋਂ ਆਹਾਰ ਕਾਨੂੰਨਾਂ ਅਤੇ ਵਿਸ਼ੇਸ਼ ਰੂਪ ਤੋਂ ਮਾਸ ਨਾਲ ਜੁੜਿਆ ਹੋਇਆ ਹੈ। ਇਸੇ ਸਿਲਸਿਲੇ ਵਿੱਚ ਪਤੰਜਲੀ ਨੇ Jamiat Ulama-i-Hind Halal Trust ਦੁਆਰਾ ਪਤੰਜਲੀ ਦੇ ਉਤਪਾਦ ਨੂੰ ਮਾਨਨੀਏ ਮੰਨਦੇ ਹੋਏ ਜਾਰੀ ਕਰਿਆ ਗਿਆ ਹਲਾਲ ਸਰਟੀਫਿਕੇਟ ਕਤਰ ਸਿਹਤ ਵਿਭਾਗ ਨੂੰ ਸੋਪਿਆ ਸੀ ਜਿਸਦੇ ਬਾਅਦ ਸਿਹਤ ਵਿਭਾਗ ਨੇ ਪਤੰਜਲੀ ਉਤਪਾਦਾਂ ਦੇ ਇੰਪੋਰਟ ਨੂੰ ਅਪਰੂਵ ਕਰ ਦਿੱਤਾ ਸੀ। ਪੜਤਾਲ ਵਿੱਚ ਪਾਏ ਗਏ ਦਸਤਾਵੇਜ਼ ਥੱਲੇ ਵੇਖੇ ਜਾ ਸਕਦੇ ਹਨ। ਇਹ ਸਾਰੇ ਦਸਤਾਵੇਜ਼ ਪਤੰਜਲੀ ਦੁਆਰਾ ਵੀ ਦਿੱਤੇ ਗਏ ਸਨ। ਹਾਲਾਂਕਿ ਇੱਥੇ ਕੀਤੇ ਵੀ ਕਤਰ ਦਾ NO OBJECTION ਸਰਟੀਫਿਕੇਟ ਨਹੀਂ ਹੈ।

ਅਸੀਂ ਆਪਣੀ ਪੜਤਾਲ ਵਿੱਚ ਪਾਇਆ ਕਿ 30 ਮਈ 2018 ਨੂੰ ਕਤਰ ਹੈੱਲਥ ਮਿਨਿਸਟਰੀ ਨੇ ਇੱਕ ਸੂਚੀ ਜਾਰੀ ਕਿੱਤੀ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇਕਰ ਕਿਸੇ ਵੀ ਖਾਣ ਦੇ ਪਦਾਰਥ ਨੂੰ ਹਲਾਲ ਸਰਟੀਫਿਕੇਟ ਨਹੀਂ ਮਿਲਿਆ ਹੈ ਤਾਂ ਉਸਨੂੰ ਕਤਰ ਵਿੱਚ ਬੈਨ ਕਰ ਦਿੱਤਾ ਜਾਵੇਗਾ ਅਤੇ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਪਤੰਜਲੀ ਨੂੰ ਹਲਾਲ ਸਰਟੀਫਿਕੇਟ ਨਾ ਹੋਣ ਕਾਰਨ ਬੈਨ ਕਰਨਾ ਪਿਆ ਸੀ।

ਇਸੇ ਸਿਲਸਿਲੇ ਵਿੱਚ ਦੋਹਾ ਹੈੱਲਥ ਮਿਨਿਸਟਰੀ ਨੇ ਪਤੰਜਲੀ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸਦੇ ਜਵਾਬ ਵਿੱਚ ਪਤੰਜਲੀ ਨੇ Jamiat Ulama-i-Hind Halal Trust ਦੁਆਰਾ ਜਾਰੀ ਕਰਿਆ ਗਿਆ ਇੱਕ ਹਲਾਲ ਰਜਿਸਟ੍ਰੇਸ਼ਨ ਸਰਟੀਫਿਕੇਟ ਹੈੱਲਥ ਮਿਨਿਸਟਰੀ ਨੂੰ ਦਿੱਤਾ ਸੀ। ਇਸ ਸਰਟੀਫਿਕੇਟ ਦੇ ਅਨੁਸਾਰ, ਪਤੰਜਲੀ ਦੇ ਸਾਰੇ ਉਤਪਾਦ ਹਲਾਲ ਮਾਨਦੰਡਾ ਤੇ ਖਰੇ ਉਤਰਦੇ ਹਨ।

ਇਸੇ ਸਿਲਸਿਲੇ ਵਿੱਚ 1 ਅਗਸਤ 2018 ਨੂੰ ਕਤਰ ਹੈੱਲਥ ਮਿਨਿਸਟਰੀ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਿਆ ਸੀ, ਜਿਸ ਵਿੱਚ ਸਾਫ ਲਿਖਿਆ ਹੈ ਕਿ ਪਤੰਜਲੀ ਨੂੰ ਹਲਾਲ ਸਰਟੀਫ਼ਿਕੇਸ਼ਨ ਦੇਣਾ ਹੋਵੇਗਾ ਆਪਣੇ ਹਰ ਪ੍ਰੋਡਕਟ ਨਾਲ। ਹਾਲਾਂਕਿ ਸਾਨੂੰ ਕਤਰ ਦੁਆਰਾ ਜਾਰੀ ਕੀਤਾ ਗਿਆ NO OBJECTION ਸਰਟੀਫਿਕੇਟ ਨਹੀਂ ਮਿਲਿਆ।

ਵੱਧ ਪੁਸ਼ਟੀ ਲਈ ਅਸੀਂ ਪਤੰਜਲੀ ਦੇ ਸਪੋਕਸਪਰਸਨ ਐਸ ਤਿਜਾਰਾਵਾਲਾ ਨਾਲ ਗੱਲ ਕਿੱਤੀ, ਜ੍ਹਿਨਾਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਸਾਲ 10 ਅਕਤੂਬਰ 2018 ਨੂੰ ਇੱਕ ਟਵੀਟ ਕਰਕੇ ਇਹ ਗੱਲ ਕਹੀ ਸੀ ਕਿ ਕਤਰ ਵਿੱਚ ਪਤੰਜਲੀ ਦੇ ਉਤਪਾਦਾਂ ਤੋਂ ਬੈਨ ਉੱਠ ਗਿਆ ਹੈ ਅਤੇ ਇਸ ਨਾਲ ਸਬੰਧਤ ਸਾਰੇ ਦਸਤਾਵੇਜ਼ ਵੀ ਉਹਨਾਂ ਨੇ ਇਸ ਟਵੀਟ ਵਿੱਚ ਸ਼ੇਅਰ ਕੀਤੇ ਸਨ। ਤੁਸੀਂ ਇਹ ਟਵੀਟ ਥੱਲੇ ਵੇਖ ਸਕਦੇ ਹੋ। ਹਾਲਾਂਕਿ ਸਾਨੂੰ ਕਤਰ ਦੁਆਰਾ ਜਾਰੀ ਕੀਤਾ ਗਿਆ NO OBJECTION ਸਰਟੀਫਿਕੇਟ ਨਹੀਂ ਮਿਲਿਆ।

https://twitter.com/tijarawala/status/1050035009040605184/photo/1

ਇਸ ਪੋਸਟ ਨੂੰ ਪਾਰਸ ਸੋਲੰਕੀ ਨਾਂ ਦੇ ਵਿਅਕਤੀ ਨੇ Rajkotians ROX ( Rangilu Rajkot ) ਨਾਂ ਦੇ ਪੇਜ ਤੇ ਸ਼ੇਅਰ ਕਰਿਆ ਸੀ। ਇਸ ਪੇਜ ਦੇ ਲੱਗਭਗ 1,19,000 ਤੋਂ ਵੀ ਵੱਧ ਫਾਲੋਅਰਸ ਹਨ।

ਨਤੀਜਾ: ਆਪਣੀ ਪੜਤਾਲ ਵਿੱਚ ਅਸੀਂ ਪਾਇਆ ਕਿ ਪਤੰਜਲੀ ਉਤਪਾਦਾਂ ਦੇ ਕਤਰ ਵਿੱਚ ਬੈਨ ਹੋਣ ਦੀ ਗੱਲ ਭ੍ਰਮਕ ਹੈ। ਇਸ ਸਿਲਸਿਲੇ ਵਿੱਚ ਦੋਹਾ ਹੈੱਲਥ ਮਿਨਿਸਟਰੀ ਨੇ ਪਤੰਜਲੀ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸਦੇ ਜਵਾਬ ਵਿੱਚ ਪਤੰਜਲੀ ਨੇ Jamiat Ulama-i-Hind Halal Trust ਦੁਆਰਾ ਜਾਰੀ ਕਰਿਆ ਗਿਆ ਇੱਕ ਹਲਾਲ ਰਜਿਸਟ੍ਰੇਸ਼ਨ ਸਰਟੀਫਿਕੇਟ ਹੈੱਲਥ ਮਿਨਿਸਟਰੀ ਨੂੰ ਦਿੱਤਾ ਸੀ। ਜਿਸਦੇ ਕਰਕੇ ਉਹ ਬੈਨ ਉੱਠ ਗਿਆ ਸੀ। ਵਾਇਰਲ ਕਰਿਆ ਜਾ ਰਿਹਾ ਪੋਸਟ ਭ੍ਰਮਕ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts