Fact Check : ਨਹਿਰੂ ਦੇ ਨਾਮ ‘ਤੇ ਫੈਲਾਈ ਜਾ ਰਹੀ ਹੈ ਬ੍ਰਿਟਿਸ਼ ਐਕਟਰ ਸਿਲਾਸ ਕਾਰਸਨ ਦੀ ਤਸਵੀਰ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਮ ‘ਤੇ ਉਨ੍ਹਾਂ ਦੀ ਫਰਜ਼ੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਨਹਿਰੂ ਨੂੰ ਇਕ ਮਹਿਲਾ ਦੇ ਕਾਫ਼ੀ ਕਰੀਬ ਦਿਖਾਇਆ ਗਿਆ ਹੈ। ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਲੱਗਾ ਕਿ ਵਾਇਰਲ ਪੋਸਟ ਗਲਤ ਹੈ। ਤਸਵੀਰ ਵਿਚ ਦਿਖ ਰਹੇ ਸ਼ਖਸ ਸਿਲਾਸ ਕਾਰਸ਼ਨ (Silas Carson) ਹੈ। ਵਾਇਰਲ ਤਸਵੀਰ ਜਵਾਹਰ ਲਾਲ ਨਹਿਰੂ ‘ਤੇ ਆਧਾਰਿਤ ਨਾਟਕ ‘ਡਰਾਇੰਗ ਦਾ ਲਾਇਨ’ (Drawing the Line) ਦੀ ਹੈ।

ਕੀ ਹੈ ਵਾਇਰਲ ਪੋਸਟ ਵਿਚ?

ਫੇਸਬੁਕ ਯੂਜ਼ਰ ਸੁਜੀਤ ਸਿੰਘ ਰਾਜਪੂਤ ਨੇ 17 ਅਪ੍ਰੈਲ, 2019 ਨੂੰ ਜਵਾਹਰ ਲਾਲ ਨਹਿਰੂ ਦੀ ਮਨਗੜਤ ਤਸਵੀਰ ਨੂੰ ਅਪਲੋਡ ਕੀਤਾ। ਤਸਵੀਰ ਵਿਚ ਨਹਿਰੂ ਵਰਗੇ ਦਿਸਣ ਵਾਲੇ ਇਕ ਸ਼ਖ਼ਸ ਦੇ ਨਾਲ ਇਕ ਮਹਿਲਾ ਵੀ ਖੜੀ ਹੈ। ਤਸਵੀਰ ਦੇ ਉਪਰ ਲਿਖਿਆ ਹੋਇਆ ਹੈ ਕਿ ਆਪਣੇ ਪਿਆਰੇ ਚਾਚਾਜਾਨ ਆਜ਼ਾਦੀ ਦੀ ਲੜਾਈ ਦੇ ਵਕਤ ਇਕ ਅੰਗ੍ਰੇਜ਼ਨ ਦਾ ਗਲਾ ਕੱਟਣ ਦੀ ਕੋਸ਼ਿਸ਼ ਕਰਦੇ ਹੋਏ।
ਇਸ ਤਸਵੀਰ ਨੂੰ ਵੱਡੀ ਸੰਖਿਆਂ ਵਿਚ ਫੇਸਬੁੱਕ (Facebook), ਟਵਿੱਟਰ (Twitter) ਅਤੇ ਵੱਟਸਅੱਪ (Whatsapp) ‘ਤੇ ਵੀ ਫੈਲਾਇਆ ਜਾ ਰਿਹਾ ਹੈ।

ਪੜਤਾਲ

ਵਿਸ਼ਵਾਸ ਟੀਮ ਨੇ ਸਭ ਤੋਂ ਪਹਿਲੇ ਵਾਇਰਲ ਤਸਵੀਰ ਨੂੰ ਗੂਗਲ (Google) ਰੀਵਰਸ ਇਮੇਜ ਦੇ ਮਾਧਿਅਮ ਨਾਲ ਸਰਚ ਕੀਤਾ। ਕਈ ਪੇਜਾਂ ਨੂੰ ਸਕੈਨ ਕਰਨ ਦੇ ਬਾਅਦ ਆਖਿਰਕਾਰ ਸਾਨੂੰ ਇਕ ਲਿੰਕ ਮਿਲਿਆ। ਇਹ ਲਿੰਕ metro.co.uk ਨਾਮ ਦੀ ਇਕ ਵੈੱਬਸਾਈਟ ਦਾ ਸੀ। ਇਹ ਵੈੱਬਸਾਈਟ ਬ੍ਰਿਟੇਨ ਵਿਚ ਰਜਿਸਟਰਡ ਹੈ।

ਸਾਡੀ ਪੜਤਾਲ ਵਿਚ ਪਤਾ ਲੱਗਾ ਕਿ ਤਸਵੀਰ ਵਿਚ ਦਿਸ ਰਹੇ ਸ਼ਖ਼ਸ ਨਹਿਰੂ ਅਤੇ ਐਡਵਿਨਾ ਨਹੀਂ ਹਨ। ਤਸਵੀਰ ਫੇਕ ਹੈ। ਦਰਅਸਲ ਇਹ ਇਕ ਨਾਟਕ ‘ਡਰਾਇੰਗ ਦਾ ਲਾਇਨ’ ਦੀ ਤਸਵੀਰ ਹੈ। ਇਸ ਨਾਟਕ ਨੂੰ ਹੋਵਾਰਡ ਬ੍ਰੇਨਟਨ ਨੇ ਲਿਖਿਆ ਸੀ। ਨਹਿਰੂ ਦੇ ਰੂਪ ਵਿਚ ਦਿਸ ਰਹੇ ਸ਼ਖਸ ਦਾ ਨਾਮ ਸਿਲਾਸ ਕਾਰਸਨ ਹੈ, ਜਦਕਿ ਐਡਵਿਨਾ ਦੇ ਕਿਰਦਾਰ ਵਿਚ ਲੂਸੀ ਬਲੈਕ ਹੈ।

ਕਦੋਂ ਅਤੇ ਕਿਥੇ ਖੇਲ੍ਹਿਆ ਗਿਆ ਸੀ ਇਹ ਨਾਟਕ ?

ਸਾਨੂੰ ਇਹ ਪਤਾ ਕਰਨਾ ਸੀ ਕਿ ਇਹ ਤਸਵੀਰ ਕਦੋਂ ਦੀ ਅਤੇ ਕਿਥੋਂ ਦੀ ਹੈ। ਇਸ ਦੇ ਲਈ ਅਸੀਂ ਗੂਗਲ (Google) ਸਰਚ ਵਿਚ ਨਾਟਕ ਦਾ ਨਾਮ Drawing The Line ਟਾਈਪ ਕਰਕੇ ਸਰਚ ਕੀਤਾ। ਕਈ ਪੇਜ਼ਾਂ ਦੇ ਬਾਅਦ ਸਾਨੂੰ ਇਕ ਜਗ੍ਹਾ hampsteadtheatre.com ਦਾ ਇਕ ਲਿੰਕ ਮਿਲਿਆ। ਇਥੇ ਸਾਨੂੰ ਨਹਿਰੂ ‘ਤੇ ਆਧਾਰਿਤ ਨਾਟਕ ‘ਡਰਾਇੰਗ ਦਾ ਲਾਇਨ’ ਦਾ ਲਿੰਕ ਮਿਲਿਆ। ਇਹ ਨਾਟਕ 3 ਦਸੰਬਰ, 2013 ਤੋਂ ਲੈ ਕੇ 11 ਜਨਵਰੀ 2014 ਦੇ ਵਿਚ ਖੇਡਿਆ ਗਿਆ ਸੀ। Hampstead Theatre ਲੰਡਨ ਵਿਚ ਸਥਿਤ ਹੈ। ਪੰਜਾਹ ਸਾਲ ਪੁਰਾਣਾ ਇਹ ਥਿਏਟਰ ਦੁਨੀਆ ਭਰ ਦੇ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ।


hampsteadtheatre.com ‘ਤੇ ਹੀ ਸਾਨੂੰ ‘ਡਰਾਇੰਗ ਦ ਲਾਇਨ’ ਨਾਟਕ ਦੀਆਂ ਕੁਝ ਤਸਵੀਰਾਂ ਵੀ ਮਿਲੀਆਂ। ਇਸ ਵਿਚ ਇਕ ਤਸਵੀਰ ਉਹੀ ਸੀ, ਜੋ ਨਹਿਰੂ ਦੇ ਨਾਮ ‘ਤੇ ਵਾਇਰਲ ਹੋ ਰਹੀ ਹੈ।

ਕੀ ਹੈ ਨਾਟਕ ਵਿਚ ?

ਇਸ ਦੇ ਬਾਅਦ ਅਸੀਂ ‘ਡਰਾਇੰਗ ਦਾ ਲਾਇਨ’ ਨਾਟਕ ਦੇ ਬਾਰੇ ਵਿਚ ਜਾਣਕਾਰੀ ਇਕੱਠੀ ਕੀਤੀ। ‘ਡਰਾਇੰਗ ਦਾ ਲਾਇਨ’ ਭਾਰਤ-ਪਾਕਿਸਤਾਨ ਦੇ ਬਟਵਾਰੇ ਦੀ ਪਿੱਠਭੂਮੀ ਵਿਚ ਲਿਖਿਆ ਗਿਆ ਇਕ ਨਾਟਕ ਹੈ। ਇਸ ਵਿਚ ਲਾਰਡ ਮਾਊਂਟਬੇਟਨ, ਉਨ੍ਹਾਂ ਦੀ ਪਤਨੀ ਲੇਡੀ ਮਾਊਂਟਬੇਟਨ ਅਤੇ ਜਵਾਹਰ ਲਾਲ ਨਹਿਰੂ ਦੇ ਰਿਸ਼ਤਿਆਂ ‘ਤੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਾਟਕ ਵਿਚ ਸਿਲਾਸ ਕਾਰਸਨ ਨੇ ਨਹਿਰੂ ਅਤੇ ਲੂਸੀ ਬਲੈਕ ਨੇ ਐਡਵਿਨਾ ਦਾ ਰੋਲ ਕੀਤਾ ਸੀ।
ਅੰਤ ਵਿਚ ਅਸੀਂ ਫੇਸਬੁੱਕ ‘ਤੇ ਫਰਜ਼ੀ ਤਸਵੀਰ ਫੈਲਾਉਣ ਵਾਲੇ ਫੇਸਬੁੱਕ ਯੂਜ਼ਰ ਸੁਜੀਤ ਸਿੰਘ ਰਾਜਪੂਤ ਦੀ ਸੋਸਲ ਸਕੈਨਿੰਗ ਕੀਤੀ। Stalkscan ਦੀ ਮਦਦ ਨਾਲ ਸਾਨੂੰ ਪਤਾ ਲੱਗਾ ਕਿ ਸੁਜੀਤ ਨੇ ਫਰਵਰੀ 2013 ਵਿਚ ਫੇਸਬੁਕ ਅਕਾਊਂਟ ਬਣਾਇਆ ਸੀ। ਜਮਸ਼ੇਦਪੁਰ ਦੇ ਰਹਿਣ ਵਾਲੇ ਸੁਜੀਤ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਹੈ। ਉਨ੍ਹਾਂ ਦੇ ਨਿਸ਼ਾਨੇ ‘ਤੇ ਅਕਸਰ ਵਿਰੋਧੀ ਪਾਰਟੀਆਂ ਹੀ ਰਹਿੰਦੀਆਂ ਹਨ।

ਨਤੀਜਾ : ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਲੱਗਿਆ ਕਿ ਤਸਵੀਰ ਵਿਚ ਦਿਸ ਰਹੇ ਸ਼ਖ਼ਸ ਜਵਾਹਰ ਲਾਲ ਨਹਿਰੂ ਨਹੀਂ ਹਨ। ਇਹ ‘ਡਰਾਇੰਗ ਦਾ ਲਾਇਨ’ ਨਾਟਕ ਵਿਚ ਨਹਿਰੂ ਦੀ ਭੂਮਿਕਾ ਨਿਭਾਉਣ ਵਾਲੇ ਬ੍ਰਿਟੇਨ ਦੇ ਐਕਟਰ ਸਿਲਾਸ ਕਾਰਸਨ ਹਨ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts