Fact Check : ਨੋਟਾਂ ਉਡਾਉਣ ਵਾਲੇ ਵੀਡੀਓ ਦਾ ਭਾਰਤ ਦੇ ਲੋਕਸਭਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਫੇਸਬੁੱਕ, ਟਵਿੱਟਰ, ਵ੍ਹਟਸਐਪ ਤੋਂ ਲੈ ਕੇ ਯੂ-ਟਿਊਬ ਤੱਕ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸਦੇ ਬਾਰੇ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਵਿਚ ਨਰੇਂਦਰ ਮੋਦੀ ਜਿੱਤ ਦੇ ਬਾਅਦ ਅਮਰੀਕਾ ਵਿਚ ਇੱਕ ਗੁਜਰਾਤੀ ਨੇ ਇੱਕ ਲੱਖ ਡਾਲਰ ਹਵਾ ‘ਚ ਉਡਾ ਦਿੱਤੇ ਸਨ। ਵਿਸ਼ਵਾਸ ਟੀਮ ਦੀ ਪੜਤਾਲ ਵਿਚ ਇਹ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਜਿਹੜੇ ਵੀਡੀਓ ਨੂੰ ਗੁਜਰਾਤੀ ਵਿਅਕਤੀ ਦਾ ਦੱਸਿਆ ਜਾ ਰਿਹਾ ਹੈ, ਉਹ ਅਸਲ ਵਿਚ ਇੱਕ ਅਮਰੀਕਨ ਗੀਤਕਾਰ ਦਾ ਹੈ। ਇਸ ਵੀਡੀਓ ਦਾ ਨਰੇਂਦਰ ਮੋਦੀ ਦੀ ਜਿੱਤ ਨਾਲ ਕੋਈ ਸਬੰਧ ਨਹੀਂ ਹੈ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਭਾਰਤੀ ਓਝਾ ਨੇ ਇੱਕ ਵੀਡੀਓ ਨੂੰ ਅਪਲੋਡ ਕਰਦੇ ਹੋਏ ਲਿਖਿਆ : ਅਮਰੀਕਾ ਵਿਚ ਇੱਕ ਗੁਜਰਾਤੀ ਨੇ ਮੋਦੀ ਜੀ ਦੀ ਵਿਸ਼ਾਲ ਜਿੱਤ ਤੇ 1 ਲੱਖ ਡਾਲਰ ਉਡਾਏ ਵੇਖੋ ਗੋਰਿਆਂ ਨੇ ਕਿਵੇਂ ਇਹ ਲੁੱਟੇ।

59 ਸੈਕੰਡ ਦੇ ਇਸ ਵੀਡੀਓ ਨੂੰ ਹੁਣ ਤੱਕ 266 ਲੋਕਾਂ ਨੇ ਸ਼ੇਅਰ ਕੀਤਾ ਹੈ। ਭਾਰਤੀ ਓਝਾ ਦੀ ਤਰ੍ਹਾਂ ਦੂੱਜੇ ਕਈ ਯੂਜ਼ਰ ਨੇ ਆਪਣੀ ਫੇਸਬੁੱਕ ਵਾਲ ਤੇ ਇਸ ਵੀਡੀਓ ਨੂੰ ਅਪਲੋਡ ਕੀਤਾ ਹੈ।

ਪੜਤਾਲ

ਸਬਤੋਂ ਪਹਿਲਾਂ ਵਿਸ਼ਵਾਸ ਟੀਮ ਨੇ ਵਾਇਰਲ ਹੋ ਰਹੇ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵੀਡੀਓ ਵਿਚ ਸਾਨੂੰ ਇੱਕ ਆਦਮੀ ਨੋਟਾਂ ਨੂੰ ਹਵਾ ਵਿਚ ਉਡਾਉਂਦਾ ਨਜ਼ਰ ਆਇਆ। ਲੋਕਾਂ ਦੀ ਭੀੜ ਉਸ ਪੈਸੇ ਨੂੰ ਲੱਟਦੀ ਨਜ਼ਰ ਆ ਰਹੀ ਹੈ। ਓਥੇ ਹੀ ਕੁਝ ਨਾਲ ਗੁਜ਼ਰਦੇ ਲੋਕ ਇਸ ਨਜ਼ਾਰੇ ਦਾ ਵੀਡੀਓ ਬਣਾਉਂਦੇ ਹੋਏ ਵੀ ਨਜ਼ਰ ਆ ਰਹੇ ਹਨ। ਵੀਡੀਓ ਨੂੰ ਧਿਆਨ ਨਾਲ ਵੇਖਣ ਤੇ ਸਾਡੀ ਨਜ਼ਰ ਪਾਸ ਦੀ ਇੱਕ ਇਮਾਰਤ ਤੇ ਗਈ। ਇਮਾਰਤ ਦੀ ਥੱਲੇ ਵਾਲੀ ਮੰਜ਼ਲ ਤੇ ਲਿਖਿਆ ਹੋਇਆ ਹੈ PICO Jewels.

ਹੁਣ ਅਸੀਂ “PICO jewelry stores in america” ਕੀਵਰਡ ਟਾਈਪ ਕਰਕੇ ਸਰਚ ਕੀਤਾ। ਸਾਨੂੰ ਇੱਕ ਲਿੰਕ ਮਿਲਿਆ। ਇਸ ਵਿਚ ਨਿਊ-ਯਾਰਕ ਦੇ PICO jewelry ਸਟੋਰ ਦਾ ਪਤਾ ਸੀ।

ਇਸਦੇ ਬਾਅਦ ਅਸੀਂ ਗੂਗਲ ਮੈਪ ਦਾ ਇਸਤੇਮਾਲ ਕੀਤਾ। ਗੂਗਲ ਮੈਪ ਵਿਚ PICO jewelry ਟਾਈਪ ਕਰਨ ਦੇ ਬਾਅਦ ਸਾਨੂੰ ਸਹੀ ਲੋਕੇਸ਼ਨ ਮਿਲ ਗਈ।

ਸਟ੍ਰੀਟ ਵਿਉ ਇਮੇਜ ਟੂਲ ਦੀ ਮਦਦ ਨਾਲ ਸਾਨੂੰ ਓਸੇ ਥਾਂ ਦੀ ਤਸਵੀਰ ਮਿਲ ਗਈ। ਇਸ ਵਿਚ Pico Jewelry ਦੇ ਸ਼ੋਰੂਮ ਨੂੰ ਵੇਖਿਆ ਜਾ ਸਕਦਾ ਹੈ। ਇਹੀ ਸ਼ੋਰੂਮ ਵਾਇਰਲ ਵੀਡੀਓ ਵਿਚ ਦਿਸ ਰਿਹਾ ਹੈ।

ਇਸਦੇ ਬਾਅਦ ਅਸੀਂ #NewYork ਟਾਈਪ ਕਰਕੇ ਫੇਸਬੁੱਕ ਤੇ ਸਰਚ ਕਰਨਾ ਸ਼ੁਰੂ ਕੀਤਾ। ਅਸੀਂ TheGod Joe Kush ਨਾਂ ਦੇ ਫੇਸਬੁੱਕ ਯੂਜ਼ਰ ਦੀ ਇੱਕ ਪੋਸਟ ਮਿਲੀ।

ਇਸ ਪੋਸਟ ਵਿਚ ਇਕ ਵਿਅਕਤੀ ਹਵਾ ਵਿਚ ਨੋਟ ਉਡਾਉਂਦੇ ਹੋਏ ਦਿਸ ਰਿਹਾ ਹੈ। ਇਸਦੇ ਬਾਅਦ ਅਸੀਂ TheGod Joe Kush ਦੇ ਫੇਸਬੁੱਕ ਅਕਾਊਂਟ ਨੂੰ ਸਕੈਨ ਕਰਨਾ ਸ਼ੁਰੂ ਕੀਤਾ। ਇਸਦੇ ਅਕਾਊਂਟ ਤੇ ਸਾਨੂੰ ਕਈ ਅਜਿਹੇ ਵੀਡੀਓ ਮਿਲੇ, ਜਿਸ ਵਿੱਚ ਇਹਨਾਂ ਨੂੰ ਨੋਟ ਉਡਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਇਥੇ ਸਾਨੂੰ ਵਾਇਰਲ ਹੋ ਰਹੇ ਵੀਡੀਓ ਨਾਲ ਮਿਲਦਾ-ਜੁਲਦਾ ਇੱਕ ਵੀਡੀਓ ਮਿਲਿਆ। ਇਸਨੂੰ 16 ਮਈ ਨੂੰ ਅਪਲੋਡ ਕੀਤਾ ਗਿਆ ਸੀ। ਇਹ ਇੱਕ ਅਲਗ ਐਂਗਲ ਨਾਲ ਫਿਲਮਾਇਆ ਹੋਇਆ ਵੀਡੀਓ ਸੀ, ਪਰ ਵਾਇਰਲ ਹੋ ਰਹੇ ਵੀਡੀਓ ਅਤੇ ਇਸ ਵੀਡੀਓ ਦੀ ਲੋਕੇਸ਼ਨ ਇੱਕ ਹੀ ਸੀ।

ਆਪਣੀ ਖੋਜ ਨੂੰ ਅੱਗੇ ਵਧਾਉਂਦੇ ਹੋਏ ਅਸੀਂ TheGod Joe Kush ਦੇ ਇੰਸਟਾਗ੍ਰਾਮ ਅਕਾਊਂਟ ਤੇ ਗਏ। ਇਥੇ ਸਾਨੂੰ ਇਹ ਵੀਡੀਓ ਮਿਲਿਆ। ਇਸਨੂੰ 16 ਮਈ ਨੂੰ ਅਪਲੋਡ ਕੀਤਾ ਗਿਆ ਸੀ, ਜਦਕਿ ਭਾਰਤ ਵਿਚ ਲੋਕਸਭਾ ਚੋਣਾਂ ਦਾ ਨਤੀਜਾ 23 ਮਈ ਨੂੰ ਆਇਆ ਸੀ। ਇਸ ਵਿਚ ਇਹ ਕਹਿਣਾ ਗਲਤ ਹੋਵੇਗਾ ਕਿ ਇਸ ਵੀਡੀਓ ਦਾ ਸਬੰਧ ਚੋਣਾਂ ਨਤੀਜਿਆਂ ਨਾਲ ਹੈ।

TheGod Joe Kush ਇੰਸਟਾਗ੍ਰਾਮ ਤੇ ਕਾਫੀ ਐਕਟਿਵ ਹਨ। ਉਹਨਾਂ ਨੂੰ 56.6 ਹਜ਼ਾਰ ਲੋਕੀ ਫਾਲੋ ਕਰਦੇ ਹਨ। ਉਹਨਾਂ ਨੇ ਆਪਣੇ ਇੰਟ੍ਰੋ ਵਿਚ ਮਿਊਜ਼ਿਕ ਪ੍ਰੋਡਿਊਸਰ ਅਤੇ ਵੀਡੀਓ ਇੰਜੀਨੀਅਰ ਲਿਖਿਆ ਹੋਇਆ ਹੈ।

ਨਤੀਜਾ : ਵਿਸ਼ਵਾਸ ਟੀਮ ਦੀ ਪੜਤਾਲ ਵਿਚ ਪਤਾ ਚੱਲਿਆ ਕੀ ਨੋਟਾਂ ਉਡਾਉਣ ਵਾਲਾ ਵਿਅਕਤੀ ਕੋਈ ਗੁਜਰਾਤੀ ਨਹੀਂ, ਇੱਕ ਅਮਰੀਕਾ ਦਾ ਗੀਤਕਾਰ ਹੈ। ਇਸ ਵੀਡੀਓ ਨੂੰ ਪਹਿਲੀ ਵਾਰ 16 ਮਈ ਨੂੰ ਅਪਲੋਡ ਕਿੱਤਾ ਗਿਆ ਸੀ। ਜਦਕਿ, ਭਾਰਤ ਵਿਚ ਚੋਣਾਂ ਦੇ ਨਤੀਜੇ 23 ਮਈ ਨੂੰ ਆਏ ਸਨ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts