ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ। ਇਸ ਵਿਚ ਕੁੱਝ ਲੋਕੀ ਕਈ ਮੂਰਤੀਆਂ ਨੂੰ ਤੋੜਦੇ ਹੋਏ ਦਿਸ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਸ ਦਾ ਦਾਅਵਾ ਹੈ ਕਿ ਇਹ ਤਸਵੀਰਾਂ ਪੱਛਮ ਬੰਗਾਲ ਵਿਚ ਈਸ਼ਵਰ ਚੰਦਰ ਵਿਦਿਆਸਾਗਰ ਦੀ ਮੂਰਤੀ ਨੂੰ ਤੋੜਨ ਦੀ ਹੈ। ਇੰਨ੍ਹਾਂ ਹੀ ਨਹੀਂ, ਦਾਅਵਾ ਤਾਂ ਇਥੋਂ ਤੱਕ ਕਰਿਆ ਜਾ ਰਿਹਾ ਹੈ ਕਿ CCTV ਫੁਟੇਜ ਤੋਂ ਇਹ ਤਸਵੀਰਾਂ ਮਿਲੀਆਂ ਹਨ। ਵਿਸ਼ਵਾਸ ਟੀਮ ਦੀ ਜਾਂਚ ਵਿਚ ਇਹ ਦਾਅਵਾ ਫਰਜ਼ੀ ਨਿਕਲਿਆ। ਤਸਵੀਰਾਂ ਪੱਛਮ ਬੰਗਾਲ ਦੀ ਨਹੀਂ, ਇਰਾਕ ਦੀਆਂ ਹਨ।
ਸੋਸ਼ਲ ਮੀਡੀਆ ਵਿਚ ਕਈ ਲੋਕਾਂ ਨੇ ISIS ਦੀ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਇਸਨੂੰ ਬੰਗਾਲ ਦਾ ਦੱਸਿਆ। ਇੱਕ ਇਹੋ ਜਿਹੇ ਯੂਜ਼ਰ ਵਿਨੋਦ ਗੁਰਜਰ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਲਿਖਿਆ: ”CCTV ਦੇ ਫੁਟੇਜ ਤੋਂ ਸਾਫ ਪਤਾ ਚਲ ਗਿਆ ਹੈ ਕਿ ਇਹ ਬੰਗਾਲ ਵਿਚ ਮਮਤਾ ਬੈਨਰਜੀ ਦੇ ਤਾਲਿਬਾਨੀ ਕੱਟੜਪੰਥੀਓ ਨੇ ਹੀ ਵਿਦਿਆਸਾਗਰ ਦੀ ਮੂਰਤੀ ਨੂੰ ਤੋੜਿਆ ਸੀ, ਜਦਕਿ ਮਮਤਾ ਆਪਣੇ ਇਸ ਕੁਕਰਮ ਨੂੰ ਭਾਜਪਾ ਸੇ ਮੱਥੇ ਮੜ ਰਹੀ ਹੈ।”
ਪੜਤਾਲ ਨੰਬਰ 1
ਸਬਤੋਂ ਪਹਿਲਾਂ ਸਾਨੂੰ ਇਹ ਜਾਨਣਾ ਸੀ ਕਿ ਵਾਇਰਲ ਤਸਵੀਰਾਂ ਕਿਥੋਂ ਆਈਆਂ ਹਨ। ਤਸਵੀਰਾਂ ਨੂੰ ਧਿਆਨ ਨਾਲ ਵੇਖੋਗੇ ਤਾਂ ਸੱਜੇ ਪਾੱਸੇ ਇੱਕ ਲੋਗੋ ਲੱਗਿਆ ਹੋਇਆ ਹੈ। ਆਪਣੀ ਜਾਂਚ ਵਿਚ ਸਾਨੂੰ ਪਤਾ ਚੱਲਿਆ ਕਿ ਇਹ ਸੁਨਹਿਰਾ ਲੋਗੋ Alarabiya.net ਦਾ ਹੈ। ਜਦਕਿ ਕਾਲਾ ਲੋਗੋ ISIS ਦਾ ਹੈ।
ਪੜਤਾਲ ਨੰਬਰ 2
ਵਾਇਰਲ ਤਸਵੀਰ ਨੂੰ ਅਸੀਂ ਗੂਗਲ ਰੀਵਰਸ ਇਮੇਜ ਵਿਚ ਪਾ ਕੇ ਸਰਚ ਕਿੱਤਾ ਤਾਂ ਸਾਨੂੰ ਕਈ ਸਾਰੇ ਲਿੰਕ ਮਿਲੇ। ਇੱਕ ਲਿੰਕ ਸਾਨੂੰ Alrabiya ਨਿਊਜ਼ ਦਾ ਮਿਲਿਆ। ਇਸ ਲਿੰਕ ਵਿਚ ਸਾਨੂੰ ਇਹ ਵੀਡੀਓ ਮਿਲ ਗਿਆ, ਜਿਧਰੋਂ ਤਸਵੀਰ ਲੈ ਕੇ ਕਲਕੱਤਾ ਦੇ ਨਾਂ ਤੇ ਵਾਇਰਲ ਕਿੱਤੀ ਜਾ ਰਹੀ ਹੈ। Alarabiya ਨੇ 26 ਫਰਵਰੀ 2015 ਨੂੰ ISIS ਦੇ ਇੱਕ ਵੀਡੀਓ ਨੂੰ ਅਪਲੋਡ ਕਰਦੇ ਹੋਏ ਦੱਸਿਆ ਕਿ ISIS ਆਤੰਕੀਆਂ ਨੇ ਇਰਾਕ ਦੇ ਮੋਸੂਲ ਸੰਘਰਾਲੇ ਵਿਚ ਪ੍ਰਾਚੀਨ ਕਾਲ ਦੀ ਮੂਰਤੀਆਂ ਨੂੰ ਤੋੜ ਦਿੱਤਾ।
ਦੁੱਜੀ ਤਸਵੀਰ ਨੂੰ ਸਰਚ ਕਰਨ ਲਈ ਵੀ ਅਸੀਂ ਗੂਗਲ ਰੀਵਰਸ ਇਮੇਜ ਟੂਲ ਦਾ ਸਹਾਰਾ ਲਿਆ। ਦੁੱਜੀ ਤਸਵੀਰ ਵੀ ISIS ਦੇ ਵੀਡੀਓ ਦੀ ਹੈ। ਇਸ ਵਿਚ ਆਤੰਕੀਆਂ ਨੂੰ ਸਾਫ ਸਾਫ ਵੇਖਿਆ ਜਾ ਸਕਦਾ ਹੈ।
ਪੜਤਾਲ ਨੰਬਰ 3
ਹੁਣ ਅਸੀਂ ਇਹ ਜਾਨਣਾ ਸੀ ਕਿ 14 ਮਈ ਨੂੰ ਕਲਕੱਤਾ ਵਿਚ ਆਖਰ ਹੋਇਆ ਕਿ ਸੀ? ਖਬਰਾਂ ਮੁਤਾਬਕ, ਕਲਕੱਤਾ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਰੋਡ ਸ਼ੋ ਸੀ। ਇਸੇ ਦੌਰਾਨ ਬਵਾਲ ਮੱਚ ਗਿਆ ਸੀ। ਇਸੇ ਦੌਰਾਨ ਵਿਦਿਆਸਾਗਰ ਕਾਲਜ ਵਿਚ ਲੱਗੀ ਈਸ਼ਵਰ ਚੰਦਰ ਵਿਦਿਆਸਾਗਰ ਦੀ ਮੂਰਤੀ ਤੋੜ ਦਿੱਤੀ ਗਈ ਸੀ। ਆਰੋਪ ਤਰਣਮੁਲ ਕਾਂਗਰਸ ਅਤੇ ਭਾਜਪਾ ਦੇ ਕਾਰਜਕਰਤਾਵਾਂ ਤੇ ਲੱਗਿਆ। ਇਸ ਘਟਨਾ ਨੂੰ ਲੈ ਕੇ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਆਈਆਂ।
ਹਮਲੇ ਤੋਂ ਪਹਿਲਾਂ ਵਿਦਿਆਸਾਗਰ ਦੀ ਮੂਰਤੀ (ਖੱਬੇ)। ਹਮਲੇ ਤੋਂ ਬਾਅਦ ਮੂਰਤੀ (ਸੱਜੇ)
ਕਲਕੱਤਾ ਦੇ ਅੰਗਰੇਜ਼ੀ ਅਖਬਾਰ The Telegraph ਨੇ 13 ਮਈ ਨੂੰ ਰਾਤ 9:48 ਵਜੇ ਆਪਣੇ ਟਵਿੱਟਰ ਹੈਂਡਲ @ttindia ਤੋਂ ਚਾਰ ਤਸਵੀਰਾਂ ਨੂੰ ਪੋਸਟ ਕਿੱਤਾ। ਇਸ ਵਿਚ ਈਸ਼ਵਰ ਚੰਦਰ ਵਿਦਿਆਸਾਗਰ ਦੀ ਟੁੱਟੀ ਹੋਈ ਮੂਰਤੀ, ਮੂਰਤੀ ਦਾ ਸਥਾਨ ਵੇਖਿਆ ਜਾ ਸਕਦਾ ਹੈ।
https://twitter.com/ttindia/status/1128522606917836800/photo/1
ਇਸਦੇ ਇਲਾਵਾ ਵੀ ਕਈ ਨੇਤਾਵਾਂ ਨੇ ਵੀ ਇਸ ਘਟਨਾ ਦੀ ਤਸਵੀਰਾਂ ਸ਼ੇਅਰ ਕਿੱਤਿਆਂ ਸਨ।
https://twitter.com/keshavyadaviyc/status/1128574948820303872/photo/1
ਪੜਤਾਲ ਨੰਬਰ 4
ਅੰਤ ਵਿਚ ਸਾਨੂੰ ਪੱਛਮ ਬੰਗਾਲ ਦੇ ਨਾਂ ਤੇ ਫਰਜ਼ੀ ਤਸਵੀਰ ਫੈਲਾਉਣ ਵਾਲੇ ਵਿਨੋਦ ਗੁਰਜਰ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਸਕੈਨ ਕਿੱਤਾ। ਇਸ ਵਿਚ ਅਸੀਂ Stalkscan ਟੂਲ ਦੀ ਮਦਦ ਲਿੱਤੀ। ਸਾਨੂੰ ਪਤਾ ਚਲਿਆ ਕਿ ਵਿਨੋਦ ਇੱਕ ਖਾਸ ਵਿਚਾਰਧਾਰਾ ਦੇ ਸਮਰਥਕ ਹਨ। ਮੋਦੀਨਗਰ ਦੇ ਰਹਿਣ ਵਾਲੇ ਵਿਨੋਦ ਅਕਸਰ ਰਾਜਨੈਤਿਕ ਪੋਸਟ ਕਰਦੇ ਹਨ।
ਨਤੀਜਾ: ਇਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਚੱਲਿਆ ਕਿ ਪੱਛਮ ਬੰਗਾਲ ਦੇ ਨਾਂ ਤੇ ਇਰਾਕ ਦੀ ਪੁਰਾਣੀਆਂ ਤਸਵੀਰਾਂ ਨੂੰ ਵਾਇਰਲ ਕਿੱਤਾ ਜਾ ਰਿਹਾ ਹੈ। ਤਸਵੀਰ 2015 ਦੀ ਹੈ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।