Fact Check : ਭਾਰਤੀ ਜਵਾਨ ਦੀ ਨਹੀਂ, ਕੁਰਦਿਸ਼ ਮਹਿਲਾ ਫਾਈਟਰ ਦੀ ਹੈ ਇਹ ਤਸਵੀਰ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਮਹਿਲਾ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸਦੇ ਬਾਰੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਹਿਲਾ ਰਾਜਸਥਾਨ ਦੇ ਰੇਗਿਸਤਾਨ ਵਿੱਚ ਪਹਿਰਾ ਦੇਂਦੀ ਹੋਈ ਭਾਰਤੀ ਜਵਾਨ ਹੈ। ਵਿਸ਼ਵਾਸ ਟੀਮ ਦੀ ਪੜਤਾਲ ਵਿੱਚ ਇਹ ਪੋਸਟ ਫਰਜ਼ੀ ਸਾਬਤ ਹੋਈ ਹੈ। ਵਾਇਰਲ ਪੋਸਟ ਵਿੱਚ ਦਿੱਸ ਰਹੀ ਮਹਿਲਾ ਦਾ ਨਾਂ ਆਸੀਆ ਰਮਜ਼ਾਨ ਆਂਤਰ ਹੈ। ਇਹ ਇੱਕ ਕੁਰਦਿਸ਼ ਮਹਿਲਾ ਜਵਾਨ ਸੀ ਜਿਸਦੀ ਸੀਰੀਆ ਵਿੱਚ ਆਤੰਕੀਆਂ ਨਾਲ ਲੜਦੇ ਹੋਏ 30 ਅਗਸਤ 2016 ਵਿੱਚ ਮੌਤ ਹੋ ਗਈ ਸੀ।

ਕੀ ਹੋ ਰਿਹਾ ਹੈ ਵਾਇਰਲ?

ਫੇਸਬੁੱਕ ਯੂਜ਼ਰ ਪ੍ਰੀਤੀ ਸ਼ਰਮਾ ਨੇ ਇੱਕ ਮਹਿਲਾ ਜਵਾਨ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ: ਰਾਜਸਥਾਨ ਦੇ ਤਪਦੇ ਰੇਗਿਸਤਾਨ ਵਿੱਚ ਪਹਿਰਾ ਦੇਂਦੀ ਭਾਰਤੀ ਜਵਾਨ। ਰੁੱਕ ਕਿਉਂ ਗਏ। ਹੁਣ ਬੋਲੋ ਜੈ ਹਿੰਦ।

ਇਹ ਤਸਵੀਰ ਨਾ ਸਿਰਫ ਫੇਸਬੁੱਕ ਤੇ, ਬਲਕਿ Twitter ਅਤੇ WhatsApp ਦੇ ਜਰੀਏ ਲੋਕਾਂ ਦੇ ਮੋਬਾਈਲ ਤੱਕ ਫੈਲ ਗਈ ਹੈ।

ਪੜਤਾਲ

ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰੀਵਰਸ ਇਮੇਜ ਵਿੱਚ ਅਪਲੋਡ ਕਰਕੇ ਸਰਚ ਕੀਤਾ। ਸਾਡੇ ਸਾਹਮਣੇ ਗੂਗਲ ‘ਤੇ ਕਈ ਪੇਜ ਖੁੱਲ ਗਏ। ਰਿਲੇਟਡ ਸਰਚ ਵਿੱਚ ਆਸੀਆ ਰਮਜ਼ਾਨ ਆਂਤਰ ਦਾ ਨਾਂ ਸਜੇਸਟ ਕੀਤਾ ਗਿਆ। ਦੇਸ਼-ਦੁਨੀਆ ਦੀ ਕਈ ਵੈੱਬਸਾਈਟ ‘ਤੇ ਇਹ ਤਸਵੀਰ ਮੌਜੂਦ ਵੀ ਹੈ।

ਇਸਦੇ ਬਾਅਦ ਅਸੀਂ ਆਸੀਆ ਦੇ ਵਿਕੀਪੀਡੀਆ ਪੇਜ ‘ਤੇ ਗਏ। ਇੱਥੋਂ ਸਾਨੂੰ ਜਾਣਕਾਰੀ ਮਿਲੀ ਕਿ 30 ਅਗਸਤ 2016 ਨੂੰ ਆਤੰਕੀਆਂ ਨਾਲ ਲੜਦੇ ਹੋਏ ਆਸੀਆ ਦੀ ਮੌਤ ਹੋ ਗਈ ਸੀ। ਉਹ ਇੱਕ ਕੁਰਦਿਸ਼ ਫਾਈਟਰ ਸਨ।

ਆਪਣੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇੱਕ ਵਾਰ ਫੇਰ ਤਸਵੀਰ ਨੂੰ ਗੂਗਲ ਰੀਵਰਸ ਇਮੇਜ ਵਿੱਚ ਸਰਚ ਕੀਤਾ। ਸਾਨੂੰ ਬ੍ਰਿਟੇਨ ਦੀ ਵੈੱਬਸਾਈਟ thesun.co.uk ‘ਤੇ ਇੱਕ ਖ਼ਬਰ ਮਿਲੀ। ਇਸ ਖ਼ਬਰ ਵਿੱਚ ਵਾਇਰਲ ਫੋਟੋ ਦਾ ਇਸਤੇਮਾਲ ਕੀਤਾ ਗਿਆ ਸੀ। ਤਸਵੀਰ Alberto Hugo Rojas ਨੇ ਕਲਿੱਕ ਕਿੱਤੀ ਸੀ। ਇਹ ਤੁਸੀਂ ਫੋਟੋ ਦੇ ਥੱਲੇ ਵੇਖ ਸਕਦੇ ਹੋ।

ਇਸ ਖ਼ਬਰ ਵਿੱਚ ਵਿਸਥਾਰ ਨਾਲ ਆਸੀਆ ਬਾਰੇ ਦੱਸਿਆ ਗਿਆ ਹੈ। ਖ਼ਬਰ ਮੁਤਾਬਕ, ਤੁਰਕੀ ਨਾਲ ਸਟੀ ਸੀਰੀਆ ਦੀ ਸੀਮਾ ‘ਤੇ ISIS ਦੇ ਆਤੰਕੀਆਂ ਨਾਲ ਲੜਦੇ ਹੋਏ ਆਸੀਆ ਦੀ ਮੌਤ ਹੋ ਗਈ ਸੀ। 2014 ਤੋਂ ਇਹ ਆਤੰਕੀਆਂ ਤੋਂ ਲੋਹਾ ਲੈ ਰਹੀ ਸੀ। ਇਹ ਖ਼ਬਰ ਤੁਸੀਂ ਇਰਾਨ ਦੀ ਵੈੱਬਸਾਈਟ ifpnews.com ਤੇ ਵੀ ਪੜ੍ਹ ਸਕਦੇ ਹੋ।

ਆਖ਼ਰਕਾਰ ਅਸੀਂ ਜਾਣੂ ਹੋ ਗਏ ਕਿ ਭਾਰਤੀ ਜਵਾਨ ਦੇ ਨਾਂ ‘ਤੇ ਇੱਕ ਕੁਰਦਿਸ਼ ਮਹਿਲਾ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸਦੇ ਬਾਅਦ ਅਸੀਂ ਸੀਮਾ ਸੁਰੱਖਿਆ ਬਲ (BSF) ਦੇ ਜਨਸੰਪਰਕ ਅਧਿਕਾਰੀ ਸ਼ੁਭੇਨਦੁ ਭਾਰਦਵਾਜ ਨਾਲ ਸੰਪਰਕ ਕੀਤਾ। ਉਹਨਾਂ ਨੇ ਦੱਸਿਆ ਕਿ ਵਾਇਰਲ ਹੋ ਰਹੀ ਪੋਸਟ ਵਿੱਚ ਦਿੱਸ ਰਹੀ ਮਹਿਲਾ ਦਾ BSF ਨਾਲ ਕੋਈ ਸਬੰਧ ਨਹੀਂ ਹੈ।

ਇਸਦੇ ਬਾਅਦ ਅਸੀਂ ਫਰਜ਼ੀ ਪੋਸਟ ਕਰਨ ਵਾਲੇ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। Stalkscan ਟੂਲ ਤੋਂ ਸਾਨੂੰ ਪਤਾ ਚੱਲਿਆ ਕਿ ਪ੍ਰੀਤੀ ਸਿਨਹਾ ਨਾਂ ਦੇ ਇਸ ਫੇਸਬੁੱਕ ਪੇਜ ਨੂੰ 27 ਮਾਰਚ 2019 ਵਿੱਚ ਬਣਾਇਆ ਗਿਆ ਸੀ। ਇਸ ਪੇਜ ਨੂੰ 19 ਹਜ਼ਾਰ ਤੋਂ ਵੱਧ ਲੋਕੀਂ ਫਾਲੋ ਕਰਦੇ ਹਨ। ਇਸ ਪੇਜ ਤੇ ਅਣਜਾਣ ਕੁੜੀਆਂ ਦੀ ਤਸਵੀਰਾਂ ਨੂੰ ਗਲਤ ਸੰਧਰਬ ਦੇ ਨਾਲ ਪੋਸਟ ਕੀਤਾ ਜਾਂਦਾ ਹੈ।

ਨਤੀਜਾ: ਵਿਸ਼ਵਾਸ ਟੀਮ ਦੀ ਪੜਤਾਲ ਵਿੱਚ ਪਤਾ ਚੱਲਿਆ ਕਿ ਵਾਇਰਲ ਪੋਸਟ ਵਿੱਚ ਦਿੱਸ ਰਹੀ ਮਹਿਲਾ ਦਾ ਭਾਰਤੀ ਸੈਨਾ ਨਾਲ ਕੋਈ ਸਬੰਧ ਨਹੀਂ ਹੈ। ਇਹ ਇੱਕ ਕੁਰਦਿਸ਼ ਫਾਈਟਰ ਸੀ। ਇਸਦਾ ਨਾਂ ਆਸੀਆ ਰਮਜ਼ਾਨ ਆਂਤਰ ਸੀ। ਇਹਨਾਂ ਦੀ 2016 ਵਿੱਚ ਹੀ ਮੌਤ ਹੋ ਗਈ ਸੀ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts