Fact Check : ਗੋਂਡਾ ਦੀ ਘਟਨਾ ਦੇ ਨਾਂ ‘ਤੇ ਵਾਇਰਲ ਹੋ ਰਹੀ ਹੈ 6 ਸਾਲ ਪੁਰਾਣੀ ਤਸਵੀਰ
- By: Bhagwant Singh
- Published: May 22, 2019 at 10:55 AM
- Updated: Aug 30, 2020 at 01:35 PM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ਤੇ ਜਲਦੇ ਹੋਏ ਇੱਕ ਆਦਮੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਬਾਰੇ ਵਿੱਚ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਤਸਵੀਰ ਯੂਪੀ ਦੇ ਗੋਂਡਾ ਜਿਲੇ ਦੀ ਹੈ। ਕਿਹਾ ਜੇ ਰਿਹਾ ਹੈ ਕਿ ਕੁੱਝ ਦਿਨਾਂ ਪਹਿਲਾਂ ਇੱਕ ਖਾਸ ਸਮੁਦਾਏ ਦੇ ਲੋਕਾਂ ਨੇ ਯੁਵਕ ਨੂੰ ਜ਼ਿੰਦਾ ਜਲਾ ਦਿੱਤਾ ਸੀ। ਵਿਸ਼ਵਾਸ ਟੀਮ ਦੀ ਪੜਤਾਲ ਵਿੱਚ ਪਤਾ ਚੱਲਿਆ ਕਿ ਘਟਨਾ ਵਾਪਰੀ ਤਾਂ ਸੀ, ਪਰ ਜਿਸ ਤਸਵੀਰ ਨੂੰ ਉਸ ਘਟਨਾ ਦੀ ਦੱਸਿਆ ਜਾ ਰਿਹਾ ਹੈ, ਫਰਜ਼ੀ ਹੈ।
ਕੀ ਹੋ ਰਿਹਾ ਹੈ ਵਾਇਰਲ?
ਪਿਛਲੇ ਕਈ ਦਿਨਾਂ ਤੋਂ ਫੇਸਬੁੱਕ ਤੋਂ ਲੈ ਕੇ ਟਵਿੱਟਰ ਤੱਕ ਇੱਕ ਆਦਮੀ ਦੀ ਜਲਦੀ ਹੋਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਤਸਵੀਰ ਦੇ ਜਰੀਏ ਇੱਕ ਖਾਸ ਸਮੁਦਾਏਨੂੰ ਨਿਸ਼ਾਨੇ ਤੇ ਲਿੱਤਾ ਜਾ ਰਿਹਾ ਹੈ। Brijendra Shukla ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਵੀ 19 ਮਈ ਨੂੰ ਇਸ ਤਸਵੀਰ ਨੂੰ ਅਪਲੋਡ ਕਿੱਤਾ। ਇਸਨੂੰ ਹੁਣ ਤੱਕ 130 ਤੋਂ ਵੱਧ ਵਾਰ ਸ਼ੇਅਰ ਕਿੱਤਾ ਜਾ ਚੁਕਿਆ ਹੈ।
ਪੜਤਾਲ
ਵਿਸ਼ਵਾਸ ਟੀਮ ਨੇ ਸਬਤੋਂ ਪਹਿਲਾਂ ਵਾਇਰਲ ਹੋ ਰਹੀ ਪੋਸਟ ਵਿਚੋਂ ਤਸਵੀਰ ਨੂੰ ਕ੍ਰੋਪ ਕਰਕੇ ਗੂਗਲ ਰੀਵਰਸ ਇਮੇਜ ਤੇ ਸਰਚ ਕਿੱਤਾ। ਗੂਗਲ ਵਿੱਚ ਸਾਨੂੰ ਇਹ ਤਸਵੀਰ ਕਈ ਥਾਵਾਂ ਤੇ ਮਿਲੀ, ਪਰ ਸਬਤੋਂ ਪੁਰਾਣਾ ਲਿੰਕ ਸਾਨੂੰ Youtube ਦੇ ਇੱਕ ਚੈਨਲ ਦਾ ਮਿਲਿਆ। @hetal893 ਨਾਂ ਦੇ ਇਸ ਚੈਨਲ ਤੇ 36 ਸੈਕੰਡ ਦਾ ਇੱਕ ਵੀਡੀਓ ਅਪਲੋਡ ਕਿੱਤਾ ਹੋਇਆ ਹੈ। ਇਸਨੂੰ 25 ਮਾਰਚ 2013 ਨੂੰ ਅਪਲੋਡ ਕਿੱਤਾ ਗਿਆ ਸੀ। ਇਸਤੋਂ ਇੱਕ ਗੱਲ ਤਾਂ ਸਾਫ ਹੋਈ ਕਿ ਵੀਡੀਓ 6 ਸਾਲ ਪਹਿਲਾਂ ਹੀ Youtube ਤੇ ਅਪਲੋਡ ਕਿੱਤੀ ਗਈ ਸੀ। ਹੁਣ ਵਾਇਰਲ ਹੋ ਰਹੀ ਤਸਵੀਰ ਵੀ ਇਸੇ ਵੀਡੀਓ ਤੋਂ ਲਿੱਤੀ ਗਈ ਸੀ।
ਹੁਣ ਸਾਨੂੰ ਇਹ ਜਾਨਣਾ ਸੀ ਕਿ ਕੁੱਝ ਦਿਨ ਪਹਿਲਾਂ ਗੋਂਡਾ ਵਿੱਚ ਕਿ ਹੋਇਆ ਸੀ? ਇਸਦੇ ਲਈ ਸਬਤੋਂ ਪਹਿਲਾਂ ਅਸੀਂ ਦੈਨਿਕ ਜਾਗਰਣ ਦੇ e-Paper ਨੂੰ ਖੰਗਾਲਣਾ ਸ਼ੁਰੂ ਕਿੱਤਾ। 20 ਮਈ ਦੇ ਗੋਂਡਾ ਸੰਸਕਰਣ ਵਿੱਚ ਸਾਨੂੰ ਇੱਕ ਖਬਰ ਮਿਲੀ। ਪੇਜ ਨੰਬਰ 4 ਤੇ ਪ੍ਰਕਾਸ਼ਿਤ ਖਬਰ ਮੁਤਾਬਕ, 14 ਮਈ ਨੂੰ ਦੇਰ ਸ਼ਾਮੀ ਵਿਸ਼ਨੂੰ ਕੁਮਾਰ ਆਪਣੇ ਭਰਾ ਦੇ ਨਾਲ ਆਪਣੇ ਪਿਤਾ ਨੂੰ ਲੈਣ ਲਈ ਜਮੁਨਿਆਬਾਗ਼ ਗਿਆ ਸੀ। ਉੱਥੇ ਕੁੱਝ ਯੁਵਕਾਂ ਨਾਲ ਉਸਦਾ ਵਿਵਾਦ ਹੋ ਗਿਆ ਸੀ। ਜਿਸਦੇ ਬਾਅਦ ਉਸਨੂੰ ਪੈਟ੍ਰੋਲ ਪਾ ਕੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਪੰਜ ਦਿਨਾਂ ਤੱਕ ਮੌਤ ਦੀ ਜੰਗ ਲੜਨ ਬਾਅਦ ਐਤਵਾਰ (19 ਮਈ) ਨੂੰ ਉਸਦੀ ਮੌਤ ਹੋ ਗਈ ਸੀ। ਪੂਰੀ ਖਬਰ ਤੁਸੀਂ ਥੱਲੇ ਪੜ੍ਹ ਸਕਦੇ ਹੋ।
ਇਸਦੇ ਬਾਅਦ ਅਸੀਂ ਗੋਂਡਾ ਪੁਲਿਸ ਦੇ ਟਵਿੱਟਰ ਹੈਂਡਲ (@gondapolice) ਨੂੰ ਖੰਗਾਲਿਆ। ਇੱਥੇ ਸਾਨੂੰ 19 ਮਈ ਨੂੰ ਕਰਿਆ ਗਿਆ ਇੱਕ ਟਵੀਟ ਮਿਲਿਆ। ਇਸ ਵਿੱਚ ਸਾਫਤੋਰ ਤੇ ਕਿਹਾ ਗਿਆ ਹੈ ਕਿ 6 ਸਾਲ ਪੁਰਾਣੇ ਇਕ ਵੇਅਕਤੀ ਦੇ ਜਲਣ ਦੀ ਫੋਟੋ ਅਤੇ ਵੀਡੀਓ ਨੂੰ ਜਮੁਨਿਆਬਾਗ਼ ਦੀ ਘਟਨਾ ਨਾਲ ਜੋੜ ਪ੍ਰਸਾਰਤ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਿੱਤੀ ਜਾਵੇਗੀ।
https://twitter.com/gondapolice/status/1130107282635624448/photo/1
ਅੰਤ ਵਿੱਚ ਅਸੀਂ ਗੋਂਡਾ ਦੇ ਨਾਂ ਤੇ ਫਰਜ਼ੀ ਤਸਵੀਰ ਪੋਸਟ ਕਰਨ ਵਾਲੇ ਫੇਸਬੁੱਕ ਯੂਜ਼ਰ ਬ੍ਰਿਜੇਨਦ੍ਰ ਸ਼ੁਕਲਾ ਦੀ ਸੋਸ਼ਲ ਸਕੈਨਿੰਗ ਕਿੱਤੀ। ਰੀਵਾ ਦੇ ਰਹਿਣ ਵਾਲੇ ਬ੍ਰਿਜੇਨਦ੍ਰ ਸ਼ੁਕਲਾ ਨੂੰ 8 ਹਜ਼ਾਰ ਤੋਂ ਵੀ ਵੱਧ ਲੋਕੀ ਫਾਲੋ ਕਰਦੇ ਹਨ। Stalkscan ਤੋਂ ਸਾਨੂੰ ਪਤਾ ਚਲਿਆ ਕਿ ਉਹਨਾਂ ਨੇ ਸਤੰਬਰ 2017 ਨੂੰ ਫੇਸਬੁੱਕ ਤੇ ਆਪਣਾ ਪੇਜ ਬਣਾਇਆ ਸੀ।
ਨਤੀਜਾ: ਵਿਸ਼ਵਾਸ ਟੀਮ ਦੀ ਜਾਂਚ ਵਿੱਚ ਪਤਾ ਚੱਲਿਆ ਕਿ ਗੋਂਡਾ ਦੇ ਨਾਂ ਤੇ ਜਿਹੜੀ ਤਸਵੀਰ ਵਾਇਰਲ ਹੋ ਰਹੀ ਹੈ ਉਹ ਅਸਲ ਵਿੱਚ 6 ਸਾਲ ਪੁਰਾਣੀ ਇਕ ਵੀਡੀਓ ਦੀ ਹੈ। ਇਸ ਤਸਵੀਰ ਦਾ ਗੋਂਡਾ ਦੀ ਘਟਨਾ ਨਾਲ ਕੋਈ ਸਬੰਧ ਨਹੀਂ ਹੈ।
ਪੂਰਾ ਸੱਚ ਜਾਣੋ. . .
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।
- Claim Review : ਗੋਂਡਾ ਦੀ ਘਟਨਾ
- Claimed By : FB User- बृजेन्द्र शुक्ला
- Fact Check : ਫਰਜ਼ੀ