Fact Check : ਉਤਰਾਖੰਡ ਦੇ ਨਾਮ ‘ਤੇ ਵਾਇਰਲ ਹੋ ਰਹੀ ਹੈ ਮੋਰੱਕੋ ਦੀ ਤਸਵੀਰ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਲਈ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇਮੇਜ ਉਤਰਾਖੰਡ ਦੇ ਚਾਰਧਾਮ ਪਰਿਯੋਜਨਾ ਦੀ ਹੈ। ਵਿਸ਼ਵਾਸ ਟੀਮ ਨੇ ਜਦ ਇਸ ਦੀ ਜਾਂਚ ਕੀਤੀ ਤਾਂ ਇਹ ਪੋਸਟ ਫਰਜ਼ੀ ਸਾਬਿਤ ਹੋਈ, ਜਿਸ ਤਸਵੀਰ ਨੂੰ ਉਤਰਾਖੰਡ ਦੀ ਦੱਸ ਤੇ ਵਾਇਰਲ ਕੀਤਾ ਜਾ ਰਿਹਾ ਹੈ, ਦਰਅਸਲ ਉਹ ਮੋਰੱਕੋ ਦੇ ਤਾਂਗੇਰ ਦੀ ਹੈ।

ਕੀ ਹੈ ਵਾਇਰਲ ਪੋਸਟ ਵਿਚ?

ਫੇਸਬੁੱਕ (Facebook) ‘ਤੇ ਦਿਲੀਪ ਸਿੰਘ ਨਾਮ ਦੇ ਯੂਜ਼ਰ ਨੇ ਮੋਰੱਕੋ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਲਿਖਿਆ : ਮੋਦੀ ਜੀ ਦੀ ਵਿਕਾਸ ਯਾਤਰਾ ਦਾ ਇਕ ਹੋਰ ਦ੍ਰਿਸ਼। ਉਤਰਾਖੰਡ ਦੇ ਚਾਰਧਰਮ ਪਰਿਯੋਜਨਾ ਦਾ ਮਨਮੋਹਕ ਦ੍ਰਿਸ਼।
ਇਸ ਪੋਸਟ ਨੂੰ 17 ਅਪ੍ਰੈਲ ਦੀ ਅੱਧੀ ਰਾਤ ਨੂੰ ਅਪਲੋਡ ਕੀਤਾ ਗਿਆ ਸੀ । ਹੁਣ ਤੱਕ ਇਸ ਨੂੰ 285 ਵਾਰ ਤੋਂ ਜ਼ਿਆਦਾ ਸ਼ੇਅਰ ਕੀਤਾ ਜਾ ਚੁੱਕਾ ਹੈ।

ਪੜਤਾਲ

ਸਭ ਤੋਂ ਪਹਿਲਾਂ ਅਸੀਂ ਤਸਵੀਰ ਨੂੰ ਧਿਆਨ ਨਾਲ ਦੇਖਿਆ। ਦੋ ਚੀਜ਼ਾਂ ਇਕਦਮ ਸਾਫ ਸਨ। ਸੜਕ ਦੇ ਕਿਨਾਰੇ ਸਮੁੰਦਰ ਦਿਸ ਰਿਹਾ ਸੀ। ਜਦਕਿ ਉਤਰਾਖੰਡ ਵਿਚ ਸਮੁੰਦਰ ਹੈ ਹੀ ਨਹੀਂ। ਦੂਸਰੀ ਗੱਲ ਇਹ ਹੈ ਕਿ ਤਸਵੀਰ ਵਿਚ ਰਾਈਟ ਹੈਂਡ ਡਰਾਈਵ ਦਿਸ ਰਹੀ ਹੈ। ਜਦਕਿ ਇੰਡੀਆ ਵਿਚ ਕਿਤੇ ਵੀ ਰਾਈਟ ਹੈਂਡ ਡਰਾਈਵ ਨਹੀਂ ਹੈ।
ਵਿਸ਼ਵਾਸ ਟੀਮ ਨੇ ਸਭ ਤੋਂ ਪਹਿਲੇ ਵਾਇਰਲ ਤਸਵੀਰ ਨੂੰ ਗੂਗਲ (Google) ਰੀਵਰਸ ਇਮੇਜ ਵਿਚ ਅਪਲੋਡ ਕਰਕੇ ਸਰਚ ਕੀਤਾ। ਇਥੋਂ ਸਾਨੂੰ ਇਹ ਤਸਵੀਰ ਕਈ ਜਗ੍ਹਾ ਮਿਲੀ। ਪਰ ਸਭ ਤੋਂ ਪੁਰਾਣੀ ਪੋਸਟ ਸਾਨੂੰ Twgram ‘ਤੇ ਮਿਲੀ। ਪੋਸਟ ਵਿਚ ਲਿਖਿਆ ਸੀ  ———– 
ਇਸ ਨੂੰ ਜਦੋਂ ਅਸੀਂ ਗੂਗਲ ਟਰਾਂਸਲੇਸ਼ਨ (Google Translation) ਦੀ ਮਦਦ ਨਾਲ ਅਨੁਵਾਦ ਕੀਤਾ ਤਾਂ ਸਾਨੂੰ ‘ਸੂਰਯਅਸਤ ਦੇ ਸਮੇਂ ਤਾਂਗ’ ਲਿਖਿਆ ਹੋਇਆ ਆਇਆ। ਪੋਸਟ ਦੇ ਨਾਲ Tangier, Morocco ਵੀ ਟੈਗ ਸੀ। ਭਾਵ ਤਸਵੀਰ ਮੋਰੱਕੋ ਦੀ ਹੈ। ਇਸ ਤਸਵੀਰ ਨੂੰ @3shag_tanger ਨਾਮ ਦੇ ਯੂਜ਼ਰ ਨੇ ਇਕ ਸਾਲ ਪਹਿਲਾਂ ਅਪਲੋਡ ਕੀਤਾ ਸੀ।


ਇਸ ਦੇ ਬਾਅਦ ਅਸੀਂ ਗੂਗਲ (Google) ‘ਤੇ Tangier ਟਾਈਪ ਕਰਕੇ ਕੁਝ ਹੋਰ ਤਸਵੀਰਾਂ ਸਰਚ ਕੀਤੀਆਂ। ਤਾਂਗੇਰ ਦੀਆਂ ਕਈ ਤਸਵੀਰਾਂ ਸਾਨੂੰ ਮਿਲੀਆਂ। ਕੁਝ ਵੈਬਸਾਈਟ ‘ਤੇ ਤਾਂ ਕੁਝ ਸ਼ੋਸਲ ਮੀਡੀਆ ‘ਤੇ।
“Twitter” ‘ਤੇ 16 ਨਵੰਬਰ 2015 ਨੂੰ @justUenjoy ਨਾਮ ਦੇ ਯੂਜ਼ਰ ਨੇ ਤਾਂਗੇਰ ਦੀ ਸੜਕ ਅਪਲੋਡ ਕੀਤੀ ਸੀ। ਇਹ ਤਸਵੀਰ ਤੁਸੀਂ ਥੱਲੇ ਦੇਖ ਸਕਦੇ ਹੋ। ਜੇਕਰ ਇਨ੍ਹਾਂ ਤਸਵੀਰਾਂ ਨੂੰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਸੜਕ ਕਿਨਾਰੇ ਲੱਗੇ ਲੈਂਪ ਦੀ ਡਿਜ਼ਾਇਨ ਵਾਇਰਲ ਤਸਵੀਰ ਵਿਚ ਲੱਗੇ ਲੈਂਪ ਵਰਗੀ ਹੀ ਹੈ। ਇਸ ਦੇ ਇਲਾਵਾ ਵਾਇਰਲ ਤਸਵੀਰ ਅਤੇ ਇੰਟਰਨੈੱਟ ਤੇ ਮੌਜੂਦ ਤਸਵੀਰਾਂ ਦੇ ਫੁਟਪਾਥ ਵੀ ਇਕ ਹੀ ਹਨ।

ਅੰਤ ਵਿਚ ਅਸੀਂ ਵਾਇਰਲ ਪੋਸਟ ਕਰਨ ਵਾਲੇ ਫੇਸਬੁੱਕ ਯੂਜ਼ਰ ਦਿਲੀਪ ਸਿੰਘ ਦੇ ਸੋਸਲ ਪੇਜ਼ ਦੀ ਸਕੈਨਿੰਗ ਕੀਤੀ। Stalkscan ਤੋਂ ਸਾਨੂੰ ਪਤਾ ਲੱਗਾ ਕਿ 2017 ਦੇ ਅਕਤੂਬਰ ਮਹੀਨੇ ਵਿਚ ਦਿਲੀਪ ਸਿੰਘ ਨੇ ਆਪਣਾ ਫੇਸਬੁੱਕ ਅਕਾਊਂਟ ਬਣਾਇਆ ਸੀ। ਇਨ੍ਹਾਂ ਦੇ ਨਿਸ਼ਾਨੇ ‘ਤੇ ਅਕਸਰ ਕਾਂਗਰਸ ਅਤੇ ਦੂਸਰੀ ਵਿਰੋਧੀ ਦਲ ਹੀ ਰਹਿੰਦੇ ਹਨ। ਇਸ ਨੂੰ 13 ਹਜ਼ਾਰ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ।

ਨਤੀਜਾ : ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਲੱਗਾ ਕਿ ਜਿਸ ਤਸਵੀਰ ਨੂੰ ਉਤਰਾਖੰਡ ਦੀ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਫੇਕ ਹੈ। ਤਸਵੀਰ ਮੋਰੱਕੋ ਦੇ ਤਾਂਗੇਰ ਦੀ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts