Fact Check- ਉਬਾਮਾ ਨੇ ਨਹੀਂ ਲਾਈ ਸੀ ਆਪਣੇ ਦਫਤਰ ‘ਚ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ, ਵਾਇਰਲ ਦਾਅਵਾ ਫਰਜ਼ੀ ਹੈ

ਨਵੀਂ ਦਿੱਲੀ (ਵਿਸ਼ਵਾਸ ਟੀਮ)– ਸੋਸ਼ਲ ਮੀਡੀਆ ‘ਤੇ ਅੱਜਕਲ੍ਹ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟ੍ਰਪਤੀ ਬਰਾਕ ਉਬਾਮਾ ਨੇ ਆਪਣੇ ਦਫ਼ਤਰ ਵਿਚ ਸਿੱਖਾਂ ਦੇ ਦਸਵੇਂ ਗੁਰੂ, “ਗੁਰੂ ਗੋਬਿਂਦ ਸਿੰਘ ਜੀ” ਦੀ ਤਸਵੀਰ ਲਾਈ ਸੀ। ਵਿਸ਼ਵਾਸ ਟੀਮ ਦੀ ਪੜਤਾਲ ਵਿੱਚ ਇਹ ਦਾਅਵਾ ਫਰਜ਼ੀ ਸਾਬਤ ਹੁੰਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸੇ ਤਰ੍ਹਾਂ ਦਾ ਪੋਸਟ ਪਹਿਲਾਂ ਵੀ ਕਈ ਵਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕਿਆ ਹੈ।

ਕੀ ਹੋ ਰਿਹਾ ਹੈ ਵਾਇਰਲ?

ਅਪ੍ਰੈਲ 22 ਨੂੰ “punjabitrendzz.com” ਨਾਂ ਦਾ ਪੇਜ ਫੇਸਬੁੱਕ ‘ਤੇ ਇੱਕ ਪੋਸਟ ਸ਼ੇਅਰ ਕਰਦਾ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟ੍ਰਪਤੀ ਬਰਾਕ ਉਬਾਮਾ ਨੇ ਆਪਣੇ ਦਫ਼ਤਰ ਵਿਚ ਸਿੱਖਾਂ ਦੇ ਦਸਵੇਂ ਗੁਰੂ, “ਗੁਰੂ ਗੋਬਿਂਦ ਸਿੰਘ ਜੀ” ਦੀ ਤਸਵੀਰ ਲਾਈ ਸੀ। ਇਸ ਪੋਸਟ ਵਿਚ ਡਿਸਕ੍ਰਿਪਸ਼ਨ ਦਿੱਤਾ ਗਿਆ ਹੈ “ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਨੇ ਮਾਣ ਤੇ ਸਤਿਕਾਰ ਨਾਲ ਆਪਣੇ ਦਫ਼ਤਰ ਚ’ ਲਾਈ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ”। ਇਸ ਪੋਸਟ ਨੂੰ ਹੁਣ ਤੱਕ 7 ਹਜ਼ਾਰ ਦੇ ਕਰੀਬ ਸ਼ੇਅਰ ਮਿਲ ਚੁੱਕੇ ਹਨ। ਇਸੇ ਤਰ੍ਹਾਂ ਦਾ ਪੋਸਟ ਪਹਿਲਾਂ ਵੀ ਕਈ ਵਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕਿਆ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਪੋਸਟ ਕਈ ਹੋਰ ਪੇਜਾਂ ਨੇ ਵੀ ਦੱਬ ਕੇ ਸ਼ੇਅਰ ਕੀਤਾ ਹੈ।

ਇਸ ਪੋਸਟ ਵਿੱਚ ਸ਼ੇਅਰ ਕੀਤੇ ਆਰਟੀਕਲ ਦਾ ਲਿੰਕ ਤੁਸੀਂ ਇਥੇ ਕਲਿੱਕ ਕਰ ਪੜ੍ਹ ਸਕਦੇ ਹੋ।

ਪੜਤਾਲ

ਇਸ ਪੋਸਟ ਨੂੰ ਦੇਖਦਿਆਂ ਹੀ ਵਿਸ਼ਵਾਸ ਟੀਮ ਨੇ ਇਸਦੀ ਪੜਤਾਲ ਕਰਨ ਦਾ ਫੈਸਲਾ ਲਿਆ। ਅਸੀਂ ਇਸ ਪੋਸਟ ਦੀ ਅਸਲ ਤਸਵੀਰ ਨੂੰ ਲੱਬਣ ਦਾ ਫੈਸਲਾ ਕੀਤਾ। ਅਸਲ ਤਸਵੀਰ ਲੱਬਣ ਲਈ ਅਸੀਂ ਇਸ ਤਸਵੀਰ ਨੂੰ “Google Reverse Image” ‘ਤੇ ਸਰਚ ਕੀਤਾ ਅਤੇ ਸਾਨੂੰ ਕੁੱਝ ਵੈੱਬਸਾਈਟ ਮਿਲੀਆਂ ਜਿਹਨਾਂ ਵਿੱਚ ਇਸ ਤਸਵੀਰ ਨੂੰ ਦਿਖਾਇਆ ਗਿਆ ਸੀ। ਇਸੇ ਤਰ੍ਹਾਂ ਅਸੀਂ “TrafficClub” ਨਾਂ ਦੀ ਵੈੱਬਸਾਈਟ ਤੇ ਕਲਿੱਕ ਕਿੱਤਾ ਅਤੇ ਥੋੜਾ ਥੱਲੇ ਆਉਣ ਤੇ ਸਾਨੂੰ ਇੱਕ ਤਸਵੀਰ ਦਿਖੀ ਜਿਸ ਵਿੱਚ ਤਸਵੀਰ ਨਾਲ ਮਿਲਦਾ ਪਿਛੋਕੜ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਦੀ ਥਾਂ ਕਿਸੇ ਹੋਰ ਇਨਸਾਨ ਦੀ ਤਸਵੀਰ ਲੱਗੀ ਹੋਈ ਸੀ। ਇਸ ਨਾਲ ਸਾਡਾ ਸ਼ੱਕ ਹੋਰ ਵਧਿਆ ਅਤੇ ਅਸੀਂ ਆਪਣੀ ਪੜਤਾਲ ਨੂੰ ਹੋਰ ਵਧਾਇਆ।

ਪੜਤਾਲ ਕਰਨ ਲਈ ਅਸੀਂ ਉਹਨਾਂ ਦੁੱਜੀਆਂ ਤਸਵੀਰਾਂ ਨੂੰ ਵੀ “Google Reverse Image” ਕੀਤਾ ਅਤੇ ਅੰਤ ਵਿੱਚ ਸਾਡੇ ਸਾਹਮਣੇ ਉਹ ਸਬੂਤ ਆ ਗਿਆ ਜਿਸ ਨਾਲ ਇਹ ਸਾਬਤ ਹੋ ਗਿਆ ਕਿ ਇਹ ਤਸਵੀਰ ਫਰਜ਼ੀ ਹੈ। ਸਾਡੇ ਹੱਥ The New York Times ਦਾ ਇੱਕ ਆਰਟੀਕਲ ਲੱਗਿਆ ਅਤੇ legaltimes.typepad.com ਦਾ ਇੱਕ ਆਰਟੀਕਲ ਲੱਗਿਆ ਜਿਸ ਵਿੱਚ ਦੱਸਿਆ ਗਿਆ ਹੈ ਕਿ ਉਬਾਮਾ ਸੁਪ੍ਰੀਮ ਕੋਰਟ ਵਿੱਚ ਰਾਸ਼ਟ੍ਰਪਤੀ ਚੁਣਨ ਬਾਅਦ John G. Roberts Jr. (ਚੀਫ ਜਸਟਿਸ) ਦੇ ਸੱਦਣ ਤੇ ਉਹਨਾਂ ਨੂੰ ਮਿਲਣ ਗਏ ਸੀ। ਉਬਾਮਾ ਦੇ ਨਾਲ John G. Roberts Jr. (ਚੀਫ ਜਸਟਿਸ) ਹਨ ਜਿਹਨਾਂ ਨੇ ਉਬਾਮਾ ਨੂੰ ਮਿਲਣ ਵਾਸਤੇ ਸੱਦਿਆ ਸੀ।

William Howard Taft

ਇਸ ਤੋਂ ਇਲਾਵਾ ਅਸੀਂ ਪੜਤਾਲ ਨੂੰ ਅੱਗੇ ਵਧਾਇਆ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਿੱਤੀ ਕਿ ਓਬਾਮਾ ਦੇ ਪਿੱਛੇ ਲੱਗੀ ਤਸਵੀਰ ਵਿੱਚ ਸ਼ਕਸ ਕੌਣ ਸਨ। legaltimes.typepad.com ਦੇ ਆਰਟੀਕਲ ਵਿੱਚ ਦੱਸਿਆ ਗਿਆ ਹੈ ਕਿ ਉਹ ਸ਼ਖਸ William Howard Taft ਹਨ। William Howard Taft ਅਮਰੀਕਾ ਦੇ ਇਤਿਹਾਸ ਦੇ ਪਹਿਲੇ ਅਜਿਹੇ ਸ਼ਕਸ ਸਨ ਜਿਹਨਾਂ ਨੇ ਦੋਵੇਂ ਰਾਸ਼ਟ੍ਰਪਤੀ (27ਵੇਂ ਰਾਸ਼ਟ੍ਰਪਤੀ 1909–1913) ਅਤੇ 10ਵੇਂ ਮੁੱਖ ਜਸਟਿਸ (1921–1930) ਦਾ ਰੋਲ ਇੱਕੋ ਸਮੇਂ ਨਿਭਾਇਆ ਸੀ।

The New York Times ਦੇ ਆਰਟੀਕਲ ਦਾ ਲਿੰਕ ਤੁਸੀਂ ਇੱਥੇ ਕਲਿੱਕ ਕਰ ਪੜ੍ਹ ਸਕਦੇ ਹੋ।

Blog of The New York Times

legaltimes.typepad.com ਦੇ ਆਰਟੀਕਲ ਦਾ ਲਿੰਕ ਤੁਸੀਂ ਇੱਥੇ ਕਲਿੱਕ ਕਰ ਪੜ੍ਹ ਸਕਦੇ ਹੋ।

Blog of Legal Times

ਇਹਨਾਂ ਸਬੂਤਾਂ ਤੋਂ ਸਾਡੇ ਸਾਹਮਣੇ ਸਾਫ ਪੇਸ਼ ਹੋਇਆ ਕਿ ਇਹ ਵਾਇਰਲ ਹੋ ਰਿਹਾ ਪੋਸਟ ਫਰਜ਼ੀ ਹੈ।

ਹੁਣ ਅਸੀਂ “punjabitrendzz.com” ਵੈੱਬਸਾਈਟ ਦੀ ਪੜਤਾਲ ਕਿੱਤੀ ਅਤੇ ਪਾਇਆ ਕਿ ਇਹ ਵੈੱਬਸਾਈਟ ਪੰਜਾਬੀ ਸਭਿਆਚਾਰ ਅਤੇ ਪੰਜਾਬ ਨਾਲ ਜੁੜੀਆਂ ਖਬਰਾਂ ਨੂੰ ਹੀ ਪੋਸਟ ਕਰਦੀ ਹੈ। ਇਸਦੇ ਇਸ ਆਰਟੀਕਲ ਨੂੰ ਕਈ ਪੇਜਾਂ ਨੇ ਦੱਬ ਸ਼ੇਅਰ ਕੀਤਾ ਹੈ।

Home Page of punjabitrendzz.com

ਨਤੀਜਾ- ਆਪਣੀ ਪੜਤਾਲ ਵਿੱਚ ਅਸੀਂ ਪਾਇਆ ਕਿ ਵਾਇਰਲ ਕਰਿਆ ਜਾ ਰਿਹਾ ਪੋਸਟ ਫਰਜ਼ੀ ਹੈ ਅਤੇ ਇਹ ਸਾਫ ਹੋਇਆ ਕਿ ਉਬਾਮਾ ਨੇ ਆਪਣੇ ਦਫ਼ਤਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨੂੰ ਨਹੀਂ ਲਾਇਆ ਸੀ। ਇਸ ਤਰ੍ਹਾਂ ਦੇ ਪੋਸਟ ਨੂੰ ਬਣਾਕੇ ਸਿੱਖਾਂ ਦੀ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts