X
X

Fact Check: ਸੋਨੂੰ ਸੂਦ ਨਹੀਂ, ਬਲਕਿ ਉਨ੍ਹਾਂ ਦੀ ਭੈਣ ਮਾਲਵਿਕਾ ਨੇ ਜਵਾਇਨ ਕੀਤੀ ਹੈ ਕਾਂਗਰਸ , ਗੁੰਮਰਾਹਕੁੰਨ ਦਾਅਵਾ ਹੋ ਰਿਹਾ ਹੈ ਵਾਇਰਲ

ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੇ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਕਾਂਗਰਸ ਜਵਾਇਨ ਕੀਤੀ ਹੈ। ਫਿਲਮ ਅਭਿਨੇਤਾ ਸੋਨੂੰ ਸੂਦ ਕਾਂਗਰਸ ਵਿੱਚ ਸ਼ਾਮਲ ਨਹੀਂ ਹੋਏ ਹਨ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਉੱਤਰ ਪ੍ਰਦੇਸ਼, ਪੰਜਾਬ ਅਤੇ ਉੱਤਰਾਖੰਡ ਸਮੇਤ ਹੋਰ ਪੰਜ ਰਾਜਾਂ ਵਿੱਚ ਚੋਣਾਂ ਦਾ ਐਲਾਨ ਹੋ ਗਿਆ ਹੈ। ਇਸਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਸੋਸ਼ਲ ਮੀਡੀਆ ਤੇ ਆਪਣਾ ਜ਼ੋਰ ਲਗਾ ਦਿੱਤਾ ਹੈ। ਇਸ ਵਿੱਚਕਾਰ ਸੋਸ਼ਲ ਮੀਡੀਆ ਤੇ ਸੋਨੂੰ ਸੂਦ ਅਤੇ ਨਵਜੋਤ ਸਿੰਘ ਸਿੱਧੂ ਸਮੇਤ ਪੰਜ ਲੋਕਾਂ ਦੀਆਂ ਤਸਵੀਰ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਲਮ ਅਭਿਨੇਤਾ ਸੋਨੂੰ ਸੂਦ ਅਤੇ ਉਨ੍ਹਾਂ ਦੀ ਭੈਣ ਪੰਜਾਬ ਦੀ ਸਮਾਜਸੇਵੀ ਮਾਲਵਿਕਾ ਸੂਦ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਇਹ ਦਾਅਵਾ ਗੁੰਮਰਾਹਕੁੰਨ ਪਾਇਆ। ਅਸਲ ‘ਚ ਸੋਨੂੰ ਸੂਦ ਦੀ ਭੈਣ ਕਾਂਗਰਸ ਵਿੱਚ ਸ਼ਾਮਲ ਹੋਈ ਹੈ, ਨਾ ਕਿ ਖੁਦ ਸੋਨੂੰ ਸੂਦ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ ਰਾਹੁਲ ਗਾਂਧੀ ਸਮਰਥਕ ਪੇਜ ਲਾਈਕ ਕਰਿਓ ਤੇ 10 ਜਨਵਰੀ ਨੂੰ ਇਸ ਫੋਟੋ ਨੂੰ ਪੋਸਟ ਕੀਤਾ ਗਿਆ । ਇਸ ਵਿੱਚ ਸੋਨੂੰ ਸੂਦ ਦੀ ਭੈਣ ਮਾਲਵਿਕਾ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਦਿੱਖ ਰਹੇ ਹਨ। ਇਸ ਦੇ ਨਾਲ ਲਿਖਿਆ ਹੈ,ਗਰੀਬਾਂ ਦੇ ਮਸੀਹਾ ਸੋਨੂੰ ਸੂਦ ਜੀ ਅਤੇ ਉਨ੍ਹਾਂ ਦੀ ਭੈਣ ਪੰਜਾਬ ਦੀ ਸਮਾਜਸੇਵੀ ਮਾਲਵਿਕਾ ਸੂਦ ਜੀ ਹੋਈ ਕਾਂਗਰਸ ਵਿੱਚ ਸ਼ਾਮਿਲ!

ਪੜਤਾਲ

ਵਾਇਰਲ ਦਾਅਵੇ ਦੀ ਪੜਤਾਲ ਦੇ ਲਈ ਅਸੀਂ ਕੀਵਰਡਸ ਨਾਲ ਨਿਊਜ਼ ਸਰਚ ਕੀਤੀ। ਇਸ ਵਿੱਚ ਸਾਨੂੰ jagran ਵਿੱਚ 9 ਜਨਵਰੀ ਨੂੰ ਛਪੀ ਖਬਰ ਦਾ ਲਿੰਕ ਮਿਲਿਆ। ਇਸ ਦੇ ਮੁਤਾਬਿਕ, ਸ਼ਨੀਵਾਰ ਨੂੰ ਸੋਨੂੰ ਸੂਦ ਦੀ ਭੈਣ ਮਾਲਵਿਕਾ ਕਾਂਗਰਸ ‘ਚ ਸ਼ਾਮਲ ਹੋ ਗਈ। ਇਸ ਮੌਕੇ ਤੇ ਮਾਲਵਿਕਾ ਨੇ ਕਿਹਾ ਕਿ ਉਹ ਅਜੇ ਸਿਰਫ ਪਾਰਟੀ ਦੀ ਪ੍ਰਾਥਮਿਕ ਮੈਂਬਰ ਹੀ ਬਣੀ ਹੈ। ਮਾਲਵਿਕਾ ਦੇ ਕਾਂਗਰਸ ਜਵਾਇਨ ਕਰਨ ਤੋਂ ਪਹਿਲਾਂ ਹੀ ਚੋਣ ਆਯੋਗ ਨੇ ਸੋਨੂੰ ਸੂਦ ਤੋਂ ਪੰਜਾਬ ਸਟੇਟ ਆਈਕਨ ਦੀ ਨਿਯੁਕਤੀ ਵਾਪਸ ਲੈ ਲਈ ਸੀ। ਚੋਣਾਂ ਵਿੱਚ ਲੋਕਾਂ ਨੂੰ ਵੋਟਿੰਗ ਦੇ ਲਈ ਜਾਗਰੂਕ ਕਰਨ ਲਈ ਸੋਨੂੰ ਸੂਦ ਨੂੰ ਸਟੇਟ ਆਈਕਨ ਬਣਾਇਆ ਗਿਆ ਸੀ ।

ਇਸਦੀ ਹੋਰ ਪੜਤਾਲ ਕਰਨ ਤੇ ਸਾਨੂੰ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਦਾ 10 ਜਨਵਰੀ ਦਾ ਟਵੀਟ ਮਿਲਿਆ। ਇਸ ‘ਚ ਵਾਇਰਲ ਫੋਟੋ ਨੂੰ ਵੀ ਪੋਸਟ ਕੀਤਾ ਗਿਆ ਹੈ। ਨਾਲ ਲਿਖਿਆ ਹੈ,Welcoming Malvika Sood Sachar, sister of Social Worker & Actor, @SonuSood, into the party-fold. I am sure Malvika will serve the people with full honesty and integrity and help spread the message of the Congress party at the grass-root level. (ਸਮਾਜਿਕ ਕਾਰੀ ਕਰਤਾ ਅਤੇ ਅਭਿਨੇਤਾ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਦਾ ਪਾਰਟੀ ਵਿੱਚ ਸੁਆਗਤ ਹੈ। ਮੈਨੂੰ ਵਿਸ਼ਵਾਸ ਹੈ ਕਿ ਮਾਲਵਿਕਾ ਪੂਰੀ ਇਮਾਨਦਾਰੀ ਅਤੇ ਸੱਚਾਈ ਨਾਲ ਲੋਕਾਂ ਦੀ ਸੇਵਾ ਕਰੇਗੀ ਅਤੇ ਪਾਰਟੀ ਦੇ ਸੰਦੇਸ਼ ਨੂੰ ਜਮੀਨੀ ਪੱਧਰ ਤੱਕ ਪਹੁੰਚਾਉਣ ਵਿੱਚ ਮਦਦ ਕਰੇਗੀ।)

https://twitter.com/CHARANJITCHANNI/status/1480504729490771975

ਇਸ ਵਿੱਚ ਅਸੀਂ ਅਭਿਨੇਤਾ ਸੋਨੂੰ ਸੂਦ ਨਾਲ ਸੰਪਰਕ ਕੀਤਾ। ਜਦੋਂ ਅਸੀਂ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਬਾਰੇ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, Not true at all. I have no plans to join politics.(ਇਹ ਸੱਚ ਨਹੀਂ ਹੈ। ਮੇਰਾ ਰਾਜਨੀਤੀ ਜਵਾਇਨ ਕਰਨ ਦੀ ਅਜੇ ਕੋਈ ਯੋਜਨਾ ਨਹੀਂ ਹੈ।) ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਟਵਿਟਰ ਦਾ ਇੱਕ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ। ਇਸ ‘ਚ ਉਹ ਆਪਣੀ ਭੈਣ ਮਾਲਵਿਕਾ ਨੂੰ ਨਵੇਂ ਸਫਰ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ।

ਉੱਥੇ ਹੀ ਪੰਜਾਬ ਵਿੱਚ ਦੈਨਿਕ ਜਾਗਰਣ ਦੇ ਰਿਪੋਰਟਰ ਮਨੂ ਨੇ ਕਿਹਾ ਸੋਨੂੰ ਸੂਦ ਨੇ ਕਾਂਗਰਸ ਜਵਾਇਨ ਨਹੀਂ ਕੀਤੀ ਹੈ। ਉਨ੍ਹਾਂ ਦੀ ਭੈਣ ਮੋਗਾ ਤੋਂ ਕਾਂਗਰਸ ਵਿੱਚ ਸ਼ਾਮਲ ਹੋਈ ਹੈ।

ਫੋਟੋ ਨੂੰ ਭ੍ਰਮਕ ਦਾਅਵੇ ਨਾਲ ਸ਼ੇਅਰ ਕਰਨ ਵਾਲੇ ਫੇਸਬੁੱਕ ਪੇਜ ‘ਰਾਹੁਲ ਗਾਂਧੀ ਸਮਰਥਕ ਪੇਜ ਲਾਈਕ ਕਰਿਓ ‘ ਨੂੰ ਸਕੈਨ ਕੀਤਾ। 22 ਜਨਵਰੀ 2020 ਨੂੰ ਬਣਾਇਆ ਗਿਆ ਇਹ ਪੇਜ ਸਿਆਸੀ ਵਿਚਾਰਧਾਰਾ ਤੋਂ ਪ੍ਰੇਰਿਤ ਹੈ। ਇਸ ਨੂੰ 11 ਹਜ਼ਾਰ ਤੋਂ ਵੱਧ ਲੋਕ ਫੋਲੋ ਕਰਦੇ ਹਨ।

ਨਤੀਜਾ: ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਨੇ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਕਾਂਗਰਸ ਜਵਾਇਨ ਕੀਤੀ ਹੈ। ਫਿਲਮ ਅਭਿਨੇਤਾ ਸੋਨੂੰ ਸੂਦ ਕਾਂਗਰਸ ਵਿੱਚ ਸ਼ਾਮਲ ਨਹੀਂ ਹੋਏ ਹਨ।

  • Claim Review : ਕਾਂਗਰਸ ਵਿੱਚ ਸ਼ਾਮਿਲ ਹੋਏ ਸੋਨੂ ਸੂਦ
  • Claimed By : ਫੇਸਬੁੱਕ ਪੇਜ -'ਰਾਹੁਲ ਗਾਂਧੀ ਸਮਰਥਕ ਪੇਜ ਲਾਈਕ ਕਰਿਓ
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later