ਵਿਸ਼ਵਾਸ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਪੋਸਟ ਗੁੰਮਰਾਹਕੁੰਨ ਹੈ। ਦਰਅਸਲ ਇਹ ਤਸਵੀਰ 2014 ਦੀ ਹੈ ਜਦੋਂ ਚੀਨ ਦੇ ਹਾਰਬਿਨ ਹਸਪਤਾਲ ‘ਚ ਇੱਕ ਵਿਅਕਤੀ ਅਤੇ ਉਸ ਦੀ ਸਾਬਕਾ ਪ੍ਰੇਮਿਕਾ ਵਿਚਾਲੇ ਵਿਵਾਦ ਤੋਂ ਬਾਅਦ ਉਸ ਵਿਅਕਤੀ ਨੇ ਲੱਖਾਂ ਰੁਪਏ ਜ਼ਮੀਨ ਤੇ ਸੁੱਟ ਦਿੱਤੇ ਸਨ। ਵਿਅਕਤੀ ਦੀ ਸਾਬਕਾ ਪ੍ਰੇਮਿਕਾ ਹਾਰਬਿਨ ਹਸਪਤਾਲ ਵਿੱਚ ਇੱਕ ਨਰਸ ਸੀ। ਇਹ ਵਿਅਕਤੀ ਹਸਪਤਾਲ ਦਾ ਕੋਈ ਮਰੀਜ਼ ਨਹੀਂ ਸੀ ਤੇ ਨਾ ਹੀ ਉਸਨੂੰ ਕੈਂਸਰ ਸੀ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਇੱਕ ਫੋਟੋ ਵਾਇਰਲ ਹੋ ਰਹੀ ਹੈ, ਜਿਸ ‘ਚ ਬਹੁਤ ਸਾਰੇ ਨੋਟ ਜ਼ਮੀਨ ਤੇ ਪਏ ਦੇਖੇ ਜਾ ਸਕਦੇ ਹਨ। ਪੋਸਟ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਚੀਨ ਦੀ ਹੈ, ਜਿੱਥੇ ਇੱਕ ਬੀਮਾਰ ਮਰੀਜ਼ ਨੇ ਠੀਕ ਹੋਣ ਲਈ ਬਹੁਤ ਸਾਰੇ ਪੈਸੇ ਦੇਣ ਦੀ ਪੇਸ਼ਕਸ਼ ਕੀਤੀ ਪਰ ਉਸਦੀ ਬਿਮਾਰੀ ਲਾਇਲਾਜ ਸੀ ਅਤੇ ਹਾਰ ਕੇ ਉਸਨੇ ਸਾਰੇ ਪੈਸੇ ਸੁੱਟ ਦਿੱਤੇ। ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਇਹ ਦਾਅਵਾ ਗ਼ਲਤ ਨਿਕਲਿਆ। ਅਸਲ ਵਿੱਚ ਇਹ ਤਸਵੀਰ 2014 ਦੀ ਹੈ, ਜਦੋਂ ਚੀਨ ਦੇ ਹਾਰਬਿਨ ਹਸਪਤਾਲ ‘ਚ ਇੱਕ ਵਿਅਕਤੀ ਅਤੇ ਉਸ ਦੀ ਸਾਬਕਾ ਪ੍ਰੇਮਿਕਾ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਉਸ ਵਿਅਕਤੀ ਨੇ ਲੱਖਾਂ ਰੁਪਏ ਜ਼ਮੀਨ ਤੇ ਸੁੱਟ ਦਿੱਤੇ ਸੀ। ਵਿਅਕਤੀ ਦੀ ਸਾਬਕਾ ਪ੍ਰੇਮਿਕਾ ਹਾਰਬਿਨ ਹਸਪਤਾਲ ਵਿੱਚ ਇੱਕ ਨਰਸ ਸੀ। ਇਹ ਵਿਅਕਤੀ ਹਸਪਤਾਲ ਦਾ ਕੋਈ ਮਰੀਜ਼ ਨਹੀਂ ਸੀ।
ਕੀ ਹੈ ਵਾਇਰਲ ਪੋਸਟ ‘ਚ ?
ਫੇਸਬੁੱਕ ਯੂਜ਼ਰ MANOJ Kumar Yadav Social worker ਨੇ ਇਹ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਤਸਵੀਰ ਦੇ ਨਾਲ ਲਿਖਿਆ ਹੈ:ये तस्वीर चायनीज़ हेनन हॉस्पिटल में ली गई है जिसमें एक कैंसर की मरीज नोटों से भरा बैग लेकर डॉक्टर के पास आई और उसने डॉक्टर से कहा- मेरी जिंदगी बचाएँ। मेरे पास और भी बहुत दौलत है तुम्हें देने के लिए लेकिन जब डॉक्टर ने बताया- अब उसका इलाज मुमकिन नहीं है क्योंकि उसका कैंसर लास्ट स्टेज पर है और अब डाक्टर्स उसकी जिंदगी नहीं बचा सकते। तो वह बहुत गुस्सा हुई और पागलों की तरह चीखते हुए पूरे हॉस्पिटल के बरामदे में नोटों को फेंकती गई और बोलती रही- क्या फ़ायदा इस दौलत का जो मेरी जान नहीं बचा सकती। क्या फ़ायदा इतना अमीर होने का, ये दौलत मुझे सेहत नहीं दे सकती। ये दौलत जिंदगी नहीं दे सकती। इसलिए दोस्तों भाग-दौड़ वाली इस ज़िन्दगी में सिर्फ पैसे कमाने में व्यस्त ना रहे,अपने स्वास्थ्य,अपने परिवार और मित्रो के साथ देश धर्म के लिये समय निकाल लिया करो,ये जीवन दोबारा नही मिलेगा रुपयों का ढेर कुछ काम नही आएगा, इसलिए आज से ही अपने स्वास्थ और अपनो का ध्यान रखो”
ਪੋਸਟ ਦਾ ਆਰਕਾਈਵ ਵਰਜਨ ਇੱਥੇ ਵੇਖਿਆ ਜਾ ਸਕਦਾ ਹੈ।
ਪੜਤਾਲ
ਅਸੀਂ ਗੂਗਲ ਰਿਵਰਸ ਇਮੇਜ ਸਰਚ ਦੀ ਮਦਦ ਨਾਲ ਵਾਇਰਲ ਤਸਵੀਰ ਨੂੰ ਸਰਚ ਕੀਤਾ। ਸਾਨੂੰ ਇਹ ਤਸਵੀਰ epochtimes.com.tw ਨਾਮਕ ਵੈੱਬਸਾਈਟ ਤੇ 2014 ਦੀ ਇੱਕ ਖਬਰ ਵਿੱਚ ਮਿਲੀ। ਖਬਰ ਦੇ ਮੁਤਾਬਿਕ ,ਇਹ ਚੀਨ ਦੇ ਹਾਰਬਿਨ ਹਸਪਤਾਲ ਦੇ ਇੱਕ ਡਾਕਟਰ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਹੈ, ਜਿੱਥੇ ਇੱਕ ਵਿਅਕਤੀ ਅਤੇ ਉਸ ਦੀ ਸਾਬਕਾ ਪ੍ਰੇਮਿਕਾ ਵਿਚਾਲੇ ਹੋਏ ਵਿਵਾਦ ਦੌਰਾਨ ਉਸ ਵਿਅਕਤੀ ਨੇ ਆਪਣੀ ਸਾਬਕਾ ਪ੍ਰੇਮਿਕਾ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਵਿਵਾਦ ਉਦੋਂ ਹੋਇਆ ਸੀ , ਜਦੋਂ ਮਹਿਲਾ ਨੂੰ ਉਸ ਦੇ ਮੌਜੂਦਾ ਪ੍ਰੇਮੀ ਨੇ ਬੀਐਮਡਬਲਿਊ ਕਾਰ ਦਿੱਤੀ ਸੀ। ਇਸ ਤੋਂ ਬਾਅਦ ਇਹ ਵਿਅਕਤੀ ਨਾਰਾਜ਼ ਹੋ ਕੇ ਮਹਿਲਾ ਕੋਲ ਲੱਖਾਂ ਰੁਪਏ ਲੈ ਕੇ ਪਹੁੰਚ ਗਿਆ ਸੀ ਅਤੇ ਉਨ੍ਹਾਂ ਨੂੰ ਹਵਾ ‘ਚ ਉਡਾ ਦਿੱਤਾ ਸੀ। ਇਹ ਮਹਿਲਾ ਹਾਰਬਿਨ ਹਸਪਤਾਲ ਵਿੱਚ ਨਰਸ ਵਜੋਂ ਕੰਮ ਕਰਦੀ ਸੀ। ਖ਼ਬਰ ਵਿੱਚ ਕਿਤੇ ਵੀ ਇਸ ਵਿਅਕਤੀ ਨੂੰ ਕੈਂਸਰ ਦਾ ਮਰੀਜ਼ ਹੋਣ ਦੀ ਗੱਲ ਨਹੀਂ ਆਖੀ ਗਈ ਸੀ।
ਸਾਨੂੰ ਇਹ ਤਸਵੀਰ ਹੋਰ ਵੀ ਕਈ ਚੀਨੀ ਅਤੇ ਵੀਅਤਨਾਮੀ ਵੈੱਬਸਾਈਟਾਂ ਤੇ ਵੀ ਮਿਲੀ। ਹਰ ਜਗ੍ਹਾ ਪ੍ਰੇਮਿਕਾ ਵਾਲੀ ਕਹਾਣੀ ਹੀ ਸੀ, ਕਿਤੇ ਵੀ ਵਿਅਕਤੀ ਦੇ ਮਰੀਜ਼ ਹੋਣ ਦੀ ਗੱਲ ਨਹੀਂ ਆਖੀ ਗਈ ਸੀ।
ਅਸੀਂ ਇਸ ਵਿਸ਼ੇ ਵਿੱਚ ਚੀਨ ਦੇ ਹਾਰਬਿਨ ਹਸਪਤਾਲ ਨਾਲ ਸੰਪਰਕ ਕੀਤਾ। ਹਸਪਤਾਲ ਦੇ ਕੋਆਰਡੀਨੇਟਰ ਜ਼ੋਨ ਹੋਨ ਨੇ ਸਾਨੂੰ ਦੱਸਿਆ, “ਇਹ ਦਾਅਵਾ ਗ਼ਲਤ ਹੈ। ਅਜਿਹਾ ਕੋਈ ਹਾਦਸਾ ਹਸਪਤਾਲ ਵਿੱਚ ਨਹੀਂ ਵਾਪਰਿਆ ਹੈ। ਅੱਠ ਸਾਲ ਪਹਿਲਾਂ ਪ੍ਰੇਮ ਸੰਬੰਧ ਦੇ ਚੱਲਦੇ ਕੁਝ ਨੋਟ ਸੁੱਟਣ ਦੀ ਘਟਨਾ ਵਾਪਰੀ ਸੀ, ਪਰ ਹਸਪਤਾਲ ਦੇ ਕਿਸੇ ਮਰੀਜ਼ ਨੇ ਅਜਿਹਾ ਨਹੀਂ ਕੀਤਾ ਸੀ।
ਫੇਸਬੁੱਕ ਤੇ ਇਹ ਪੋਸਟ MANOJ Kumar Yadav Social worker ਨਾਂ ਦੇ ਫੇਸਬੁੱਕ ਪੇਜ ਨੇ ਸ਼ੇਅਰ ਕੀਤੀ ਸੀ। ਇਸ ਪੇਜ ਨੂੰ ਸਕੈਨ ਕਰਨ ਤੇ ਅਸੀਂ ਪਾਇਆ ਕਿ ਯੂਜ਼ਰ ਦੇ 15000 ਫੋਲੋਅਰਜ਼ ਹਨ। ਯੂਜ਼ਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਨਤੀਜਾ: ਵਿਸ਼ਵਾਸ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਇਹ ਪੋਸਟ ਗੁੰਮਰਾਹਕੁੰਨ ਹੈ। ਦਰਅਸਲ ਇਹ ਤਸਵੀਰ 2014 ਦੀ ਹੈ ਜਦੋਂ ਚੀਨ ਦੇ ਹਾਰਬਿਨ ਹਸਪਤਾਲ ‘ਚ ਇੱਕ ਵਿਅਕਤੀ ਅਤੇ ਉਸ ਦੀ ਸਾਬਕਾ ਪ੍ਰੇਮਿਕਾ ਵਿਚਾਲੇ ਵਿਵਾਦ ਤੋਂ ਬਾਅਦ ਉਸ ਵਿਅਕਤੀ ਨੇ ਲੱਖਾਂ ਰੁਪਏ ਜ਼ਮੀਨ ਤੇ ਸੁੱਟ ਦਿੱਤੇ ਸਨ। ਵਿਅਕਤੀ ਦੀ ਸਾਬਕਾ ਪ੍ਰੇਮਿਕਾ ਹਾਰਬਿਨ ਹਸਪਤਾਲ ਵਿੱਚ ਇੱਕ ਨਰਸ ਸੀ। ਇਹ ਵਿਅਕਤੀ ਹਸਪਤਾਲ ਦਾ ਕੋਈ ਮਰੀਜ਼ ਨਹੀਂ ਸੀ ਤੇ ਨਾ ਹੀ ਉਸਨੂੰ ਕੈਂਸਰ ਸੀ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।