X
X

Fact Check : ਪੈਟਰੋਲ ਪੰਪ ਤੇ ਹੋਏ ਬਲਾਸਟ ਦਾ ਨਹੀਂ ਹੈ ਬਲਕਿ ਇੱਕ ਵਿਆਹ ਦੇ ਪੰਡਾਲ ‘ਚ ਲੱਗੀ ਅੱਗ ਦਾ ਹੈ ਵਾਇਰਲ ਵੀਡੀਓ

ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ । ਇਹ ਵੀਡੀਓ CNG ਪੰਪ ਤੇ ਲੱਗੀ ਅੱਗ ਦਾ ਨਹੀਂ ਹੈ ਬਲਕਿ ਇੱਕ ਵਿਆਹ ਦੇ ਪੰਡਾਲ ‘ਚ ਲੱਗੀ ਅੱਗ ਦਾ ਹੈ। ਹੁਣ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

  • By: Jyoti Kumari
  • Published: Mar 29, 2022 at 07:32 PM
  • Updated: Mar 30, 2022 at 11:09 AM

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ਤੇ ਭਿਆਨਕ ਅੱਗ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 30 ਸੈਕੰਡ ਦੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਰਾਜਧਾਨੀ ਦਿੱਲੀ ਦੇ ਰੋਹਿਣੀ ਇਲਾਕੇ ਦਾ ਹੈ। ਜਿੱਥੇ ਸੈਕਟਰ-11 ਸਥਿਤ ਸੀਐਨਜੀ ਪੈਟਰੋਲ ਪੰਪ ਚ ਬਲਾਸਟ ਹੋ ਗਿਆ ਹੈ ਅਤੇ ਪੈਟਰੋਲ ਪੰਪ ਸੜ ਕੇ ਸਵਾਹ ਹੋ ਗਿਆ। ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਵੀਡੀਓ ਦਿੱਲੀ ਦੇ CNG ਪੈਟਰੋਲ ਪੰਪ ਤੇ ਲੱਗੀ ਅੱਗ ਦਾ ਨਹੀਂ ਹੈ ਬਲਕਿ ਇੱਕ ਵਿਆਹ ਦੇ ਪੰਡਾਲ ‘ਚ ਲੱਗੀ ਅੱਗ ਦਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ “ਜਾਗਰ ਉਸਤਾਦ जागर उस्ताद” ਨੇ 28 ਮਾਰਚ ਨੂੰ ਇਹ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ,’ਦਿੱਲੀ ਸੈਕਟਰ 11 ਰੋਹਿਣੀ ਦੇ CNG ਪੰਪ ਤੇ ਹੋਇਆ ਜ਼ਬਰਦਸਤ ਧਮਾਕਾ’

ਪੋਸਟ ਦੇ ਕੰਟੇੰਟ ਨੂੰ ਹੂਬਹੂ ਲਿਖਿਆ ਗਿਆ ਹੈ। ਇਸਦਾ ਆਰਕਾਈਵ ਵਰਜਨ ਇੱਥੇ ਦੇਖਿਆ ਜਾ ਸਕਦਾ ਹੈ। ਫੇਸਬੁੱਕ ਤੇ ਕਈ ਯੂਜ਼ਰਸ ਇਸ ਵੀਡੀਓ ਨੂੰ ਸਮਾਨ ਅਤੇ ਮਿਲਦੇ – ਜੁਲਦੇ ਦਾਅਵਿਆਂ ਨਾਲ ਸਾਂਝਾ ਕਰ ਰਹੇ ਹਨ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਇਸ ਵੀਡੀਓ ਬਾਰੇ ਕੀਵਰਡ ਰਾਹੀਂ ਸਰਚ ਕੀਤਾ। ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਅਤੇ ਵੀਡੀਓਜ਼ ਮਿਲੀਆਂ। ਦੈਨਿਕ ਜਾਗਰਣ ਦੀ ਵੈੱਬਸਾਈਟ ਤੇ 24 ਮਾਰਚ ਨੂੰ ਇਸ ਨਾਲ ਜੁੜੀ ਇੱਕ ਖਬਰ ਮਿਲੀ। ਖਬਰ ਅਨੁਸਾਰ ,’दिल्ली के रोहिणी इलाके में शादी समारोह के लिए बने पंडाल में लगी भीषण आग, दमकल की सात गाड़ियां मौके पर’ ਪੂਰੀ ਖਬਰ ਇੱਥੇ ਪੜ੍ਹੋ।

NDTV India ਦੇ ਯੂਟਿਊਬ ਚੈਨਲ ਤੇ ਵੀ ਇਸ ਨਾਲ ਜੁੜੇ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਅਪਲੋਡ ਕਰਕੇ ਲਿਖਿਆ ਹੋਇਆ ਸੀ ,’Delhi के Rohini में शादी पंडाल में लगी भीषण आग, दमकल की 12 गाड़ियां मौके पर’ ਪੂਰਾ ਵੀਡੀਓ ਇੱਥੇ ਵੇਖੋ।

ਸਾਨੂੰ ਇਸ ਮਾਮਲੇ ਦਾ ਵੀਡੀਓ ਭਾਰਤੀ ਸੂਚਨਾ ਸੇਵਾ ਅਧਿਕਾਰੀ Gurmeet Singh, IIS ਦੇ ਟਵਿੱਟਰ ਅਕਾਊਂਟ ਤੇ ਸਾਂਝਾ ਕੀਤਾ ਮਿਲਿਆ। 28 ਮਾਰਚ ਨੂੰ ਵੀਡੀਓ ਨੂੰ ਸ਼ੇਅਰ ਕਰਕੇ ਉਨ੍ਹਾਂ ਨੇ ਲਿਖਿਆ ਹੈ ,’This video being spread on social media, of fire at a #CNG #pump in #Rohini, is factually incorrect. Incident of fire took place on 24th Mar at a pandal, wherein, no casualties were reported. #DelhiPolice acted promptly to help contain the situation.

ਇਸ ਵੀਡੀਓ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਵੀ ਸਾਂਝਾ ਕੀਤਾ ਗਿਆ ਸਪਸ਼ਟੀਕਰਨ ਮਿਲਿਆ। 28 ਮਾਰਚ 2022 ਨੂੰ ਵਾਇਰਲ ਵੀਡੀਓ ਨੂੰ ਲੈ ਕੇ ਦਿੱਲੀ ਪੁਲਿਸ ਨੇ ਸਪਸ਼ਟੀਕਰਨ ਸ਼ੇਅਰ ਕਰਦਿਆਂ ਲਿਖਿਆ, “A video being spread on social media, of fire at a CNG pump in Rohini, is factually incorrect. Incident of fire took place on 24th Mar at a pandal wherein no casualties were reported. #DelhiPolice acted promptly to help contain the situation. “

ਵੀਡੀਓ ਬਾਰੇ ਵੱਧ ਜਾਣਕਾਰੀ ਲਈ ਅਸੀਂ ਦੈਨਿਕ ਜਾਗਰਣ ਦੇ ਕਰਾਈਮ ਬੀਟ ਦੇ ਜਾਣਕਾਰ ਵਰਿਸ਼ਠ ਪੱਤਰਕਾਰ ਰਾਕੇਸ਼ ਸਿੰਘ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਵੀਡੀਓ CNG ਪੰਪ ਤੇ ਲੱਗੀ ਅੱਗ ਦਾ ਨਹੀਂ ਹੈ। ਲੋਕ ਇਸਨੂੰ ਗ਼ਲਤ ਦਾਅਵੇ ਨਾਲ ਵਾਇਰਲ ਕਰ ਰਹੇ ਹਨ ਇਹ ਇੱਕ ਵਿਆਹ ਦੇ ਪੰਡਾਲ ਤੇ ਲੱਗੀ ਅੱਗ ਦਾ ਵੀਡੀਓ ਹੈ।

ਪੜਤਾਲ ਦੇ ਅੰਤ ਵਿੱਚ ਅਸੀਂ ਇਸ ਵੀਡੀਓ ਨੂੰ ਵਾਇਰਲ ਕਰਨ ਵਾਲੇ ਪੇਜ ਦੀ ਜਾਂਚ ਕੀਤੀ। ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 288 ਲੋਕ ਫੋਲੋ ਕਰਦੇ ਹਨ ਅਤੇ ਪੇਜ ਨੂੰ 11 ਜਨਵਰੀ 2019 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਜਾਂਚ ਵਿੱਚ ਵਾਇਰਲ ਦਾਅਵਾ ਗ਼ਲਤ ਨਿਕਲਿਆ । ਇਹ ਵੀਡੀਓ CNG ਪੰਪ ਤੇ ਲੱਗੀ ਅੱਗ ਦਾ ਨਹੀਂ ਹੈ ਬਲਕਿ ਇੱਕ ਵਿਆਹ ਦੇ ਪੰਡਾਲ ‘ਚ ਲੱਗੀ ਅੱਗ ਦਾ ਹੈ। ਹੁਣ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

  • Claim Review : ਦਿੱਲੀ ਸੈਕਟਰ 11 ਰੋਹਿਣੀ ਦੇ CNG ਪੰਪ 'ਤੇ ਹੋਯਾ ਜ਼ਬਰਦਸਤ ਧਮਾਕਾ
  • Claimed By : ਜਾਗਰ ਉਸਤਾਦ जागर उस्ताद
  • Fact Check : ਭ੍ਰਮਕ
ਭ੍ਰਮਕ
ਫਰਜ਼ੀ ਖਬਰਾਂ ਦੇ ਰੂਪ ਨੂੰ ਦਰਸਾਉਂਦਾ ਪ੍ਰਤੀਕ
  • ਸੱਚ
  • ਭ੍ਰਮਕ
  • ਫਰਜ਼ੀ

ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...

Tags

ਆਪਣੇ ਸੁਝਾਅ ਪੋਸਟ ਕਰੋ

No more pages to load

RELATED ARTICLES

Next pageNext pageNext page

Post saved! You can read it later