Fact Check: ਯੂਨੇਸਕੋ ਨੇ ਇਡਲੀ ਨੂੰ ਨਹੀਂ ਘੋਸ਼ਤ ਕੀਤਾ ਹੈ ਦੁਨੀਆਂ ਦਾ ਸਬਤੋ ਸਿਹਤਮੰਦ ਨਾਸ਼ਤਾ, ਵਾਇਰਲ ਦਾਅਵਾ ਫਰਜ਼ੀ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਇੱਕ ਸਰਟੀਫਿਕੇਟ ਵਰਗੀ ਦਿੱਸਣ ਵਾਲੀ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ। ਇਸ ਤਸਵੀਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਡਲੀ ਦੁਨੀਆਂ ਦਾ ਸਬਤੋਂ ਸਿਹਤਮੰਦ ਨਾਸ਼ਤਾ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਹ ਸਰਟੀਫਿਕੇਟ ਯੂਨੇਸਕੋ ਨੇ ਜਾਰੀ ਕੀਤਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਫੋਟੋ ਵਿਚ ਦਾਅਵਾ ਕੀਤਾ ਗਿਆ ਹੈ ਕਿ ਯੂਨੇਸਕੋ ਨੇ ਘੋਸ਼ਣਾ ਕੀਤੀ ਹੈ ਕਿ ਇਡਲੀ ਦੁਨੀਆਂ ਦਾ ਸਬਤੋਂ ਸਿਹਤਮੰਦ ਨਾਸ਼ਤਾ ਹੈ। ਵਿਸ਼ਵਾਸ ਨਿਊਜ਼ ਨੇ ਇਸ ਮਾਮਲੇ ਦੀ ਪੜਤਾਲ ਕੀਤੀ ਤਾਂ ਇਹ ਪੋਸਟ ਫਰਜ਼ੀ ਪਾਇਆ। ਯੂਨੇਸਕੋ ਨੇ ਅਜਿਹਾ ਕੋਈ ਸਰਟੀਫਿਕੇਟ ਜਾਰੀ ਨਹੀਂ ਕੀਤਾ ਹੈ। ਇਸ ਫੋਟੋ ਨੂੰ ਫੇਸਬੁੱਕ ‘ਤੇ Veerappa Sivaiah ਨਾਂ ਦੇ ਯੂਜ਼ਰ ਨੇ ਪੋਸਟ ਕੀਤਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਸਬਤੋਂ ਪਹਿਲਾਂ ਔਨਲਾਈਨ ਇਹ ਤਲਾਸ਼ ਕੀਤਾ ਕਿ ਕੀ ਯੂਨੇਸਕੋ ਨੇ ਇਡਲੀ ਨੂੰ ਦੁਨੀਆਂ ਦਾ ਸਬਤੋਂ ਸਿਹਤਮੰਦ ਨਾਸ਼ਤਾ ਦੱਸਿਆ ਹੈ ਜਾਂ ਨਹੀਂ।

ਸਾਨੂੰ ਅਜਿਹਾ ਕੋਈ ਵੀ ਅਧਿਕਾਰਕ ਬਿਆਨ ਔਨਲਾਈਨ ਨਹੀਂ ਮਿਲਿਆ।

ਵਿਸ਼ਵਾਸ ਨਿਊਜ਼ ਨੇ ਯੂਨੇਸਕੋ ਦੀ ਅੰਗ੍ਰੇਜ਼ੀ ਐਡੀਟਰ ਰੋਨੀ ਅਮੇਲਨ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ, ‘ਅਸਲ ਵਿਚ ਇਹ ਦਾਅਵਾ ਸਹੀ ਨਹੀਂ ਹੈ। ਯੂਨੇਸਕੋ ਅਜਿਹੀ ਕੋਈ ਵੀ ਰੈੰਕਿੰਗ ਨਹੀਂ ਦਿੰਦਾ ਹੈ। ਤੁਹਾਡਾ ਧੰਨਵਾਦ ਕਿ ਤੁਸੀਂ ਇਸ ਦਾਅਵੇ ਦੀ ਜਾਂਚ ਕੀਤੀ ਅਤੇ ਇਹ ਗੱਲ ਸਾਡੇ ਤੱਕ ਲੈ ਕੇ ਆਏ।’

ਯੂਨੇਸਕੋ ਦੇ ਮੁਤਾਬਕ ਇਹ ਖਬਰ ਫਰਜ਼ੀ ਹੈ ਅਤੇ ਉਨ੍ਹਾਂ ਤਰਫ਼ੋਂ ਅਜਿਹਾ ਕੋਈ ਵੀ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਹੈ।

ਹਾਲਾਂਕਿ, 2013 ਵਿਚ ਇੱਕ ਨਿਊਜ਼ ਏਜੇਂਸੀ ਨੇ ਸਰਵੇ ਕੀਤਾ ਸੀ ਜਿਸਵਿਚ ਇਡਲੀ, ਸਾਂਭਰ ਨੂੰ ਸਬਤੋਂ ਪੋਸ਼ਟਿਕ ਨਾਸ਼ਤਾ ਮੰਨਿਆ ਗਿਆ ਸੀ। ਇਹ ਸਰਵੇ ਕੁੱਝ ਲੋਕਾਂ ਦੇ ਸਮੂਹ ‘ਤੇ ਅਧਾਰਤ ਸੀ। ਯੂਨੇਸਕੋ ਨੇ ਅਜਿਹਾ ਕੋਈ ਸਰਟੀਫਿਕੇਟ ਜਾਰੀ ਨਹੀਂ ਕੀਤਾ ਹੈ।

ਨਤੀਜਾ: ਯੂਨੇਸਕੋ ਨੇ ਇਡਲੀ ਨੂੰ ਦੁਨੀਆਂ ਦਾ ਸਬਤੋਂ ਸਿਹਤਮੰਦ ਨਾਸ਼ਤਾ ਘੋਸ਼ਤ ਨਹੀਂ ਕੀਤਾ ਹੈ। ਵਾਇਰਲ ਪੋਸਟ ਵਿਚ ਦਿਖਾਇਆ ਜਾ ਰਿਹਾ ਸਰਟੀਫਿਕੇਟ ਫਰਜ਼ੀ ਹੈ ਅਤੇ ਯੂਨੇਸਕੋ ਦੇ ਨਾਂ ਦਾ ਗਲਤ ਇਸਤੇਮਾਲ ਕਿਤਾ ਗਿਆ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts