ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗ਼ਲਤ ਪਾਇਆ ਹੈ। ਫੋਟੋ ਵਿੱਚ ਨਜ਼ਰ ਆ ਰਹੇ ਬੌਧ ਸਾਧੂ ਲੁਆਂਗ ਫੋਰ ਪਿਯਾਨ ਹਨ । ਲੁਆਂਗ ਫੋਰ ਪਿਯਾਨ ਦੀ ਮੌਤ 92 ਸਾਲ ਦੀ ਉਮਰ ਵਿੱਚ ਥਾਈਲੈਂਡ ਦੇ ਬੈਂਕਾਕ ਵਿੱਚ ਹੋਈ ਸੀ ।
ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡੀਆ ‘ਤੇ ਇੱਕ ਬੌਧ ਸਾਧੂ ਦੀ ਤਸਵੀਰ ਇਨ੍ਹੀਂ ਦਿਨੀਂ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੋਟੋ ਵਿੱਚ ਇੱਕ ਬਜ਼ੁਰਗ ਸਾਧੂ ਖੜੇ ਦਿਖਾਈ ਦੇ ਰਿਹਾ ਹੈ ਅਤੇ ਦੋ ਗਾਰਡਸ ਉਨ੍ਹਾਂ ਨੂੰ ਫੜ ਕੇ ਖੜੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਕੇ ਯੂਜ਼ਰਸ ਸੋਸ਼ਲ ਮੀਡੀਆ ‘ਤੇ ਦਾਅਵਾ ਕਰ ਰਹੇ ਹਨ ਕਿ ਫੋਟੋ ‘ਚ ਨਜ਼ਰ ਆ ਰਹੇ ਬੌਧ ਸਾਧੂ ਨੇਪਾਲ ਦੇ ਪਹਾੜਾਂ ‘ਚ ਪਾਏ ਗਏ ਹਨ। ਇਹ ਦੁਨੀਆ ਦੇ ਸਭ ਤੋਂ ਬੁਜੁਰਗ ਵਿਅਕਤੀ ਹਨ ਅਤੇ ਉਨ੍ਹਾਂ ਦੀ ਉਮਰ 201 ਸਾਲ ਹੈ। ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਹੋਏ ਦਾਅਵੇ ਨੂੰ ਗ਼ਲਤ ਪਾਇਆ ਹੈ। ਫੋਟੋ ਵਿੱਚ ਦਿਖਾਈ ਦੇਣ ਵਾਲਾ ਬੌਧ ਸਾਧੂ ਲੁਆਂਗ ਫੋਰ ਪਿਯਾਨ ਹਨ । ਲੁਆਂਗ ਫੋਰ ਪਿਯਾਨ ਦੀ 92 ਸਾਲ ਦੀ ਉਮਰ ਵਿੱਚ ਥਾਈਲੈਂਡ ਦੇ ਬੈਂਕਾਕ ਵਿੱਚ ਮੌਤ ਹੋ ਗਈ ਸੀ ।
ਟਵਿਟਰ ਯੂਜ਼ਰ LOVE YOUR COUNTRY ਨੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ , * ਨੇਪਾਲ ਦੇ ਪਹਾੜਾਂ ਵਿੱਚ ਇੱਕ ਤਿੱਬਤੀ ਭਿਕਸ਼ੂ ਮਿਲਿਆ ਹੈ। ਉਨ੍ਹਾਂ ਨੂੰ 201 ਸਾਲ ਦੀ ਉਮਰ ਦਾ ਦੁਨੀਆ ਦਾ ਸਭ ਤੋਂ ਬਜ਼ੁਰਗ ਵਿਅਕਤੀ ਮੰਨਿਆ ਜਾ ਰਿਹਾ ਹੈ। ਉਹ ਇੱਕ ਡੂੰਘੀ ਸਮਾਧੀ ਜਾਂ ਧਿਆਨ ਦੀ ਅਵਸਥਾ ਵਿੱਚ ਹੈ ਜਿਸਨੂੰ “ਤਾਕਾਟੇਟ ” ਕਿਹਾ ਜਾਂਦਾ ਹੈ। ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਇੱਕ ਪਹਾੜੀ ਗੁਫਾ ਵਿੱਚ ਖੋਜਿਆ ਗਿਆ ਤਾਂ ਲੋਕਾਂ ਨੂੰ ਲੱਗਿਆ ਕਿ ਉਹ ਇੱਕ ਮਮੀ ਹਨ ।
ਵਾਇਰਲ ਪੋਸਟ ਦੇ ਕੰਟੇੰਟ ਨੂੰ ਬਦਲਿਆ ਨਹੀਂ ਗਿਆ ਹੈ । ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਦੇਖੋ। ਫੇਸਬੁੱਕ ਤੇ ਵੀ ਇਸ ਦਾਅਵੇ ਨੂੰ ਯੂਜ਼ਰਸ ਖ਼ੂਬ ਸ਼ੇਅਰ ਕਰ ਰਹੇ ਹਨ।
ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ । ਇਸ ਦੌਰਾਨ ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਇੱਕ ਮੀਡਿਆ ਰਿਪੋਰਟ 22 ਜਨਵਰੀ, 2018 ਨੂੰ The Mirror ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਮਿਲੀ। ਰਿਪੋਰਟ ‘ਚ ਦਿੱਤੀ ਗਈ ਜਾਣਕਾਰੀ ਮੁਤਾਬਿਕ ਵਾਇਰਲ ਤਸਵੀਰ ‘ਚ ਨਜ਼ਰ ਆ ਰਹੇ ਬੌਧ ਸਾਧੂ ਦਾ ਨਾਂ ਲੁਆਂਗ ਫੋਰ ਪਿਯਾਨ ਹੈ। ਉਹਨਾਂ ਦੀ ਮੌਤ 92 ਸਾਲ ਦੀ ਉਮਰ ਵਿੱਚ ਥਾਈਲੈਂਡ ਦੇ ਬੈਂਕਾਕ ਵਿੱਚ ਹੋਈ ਸੀ ।
ਜਾਂਚ ਦੌਰਾਨ ਵਾਇਰਲ ਦਾਅਵੇ ਨਾਲ ਜੁੜਿਆ ਇੱਕ ਵੀਡੀਓ Did You Know ਨਾਮਕ ਇੱਕ ਯੂਟਿਊਬ ਚੈਨਲ ‘ਤੇ ਮਿਲਿਆ । ਵੀਡੀਓ ਨੂੰ 4 ਅਗਸਤ 2018 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ‘ਚ ਦਿੱਤੀ ਗਈ ਜਾਣਕਾਰੀ ਮੁਤਾਬਿਕ ਬੌਧ ਸਾਧੂ ਲੁਆਂਗ ਫੋਰ ਪਿਯਾਨ ਦੀ ਮੌਤ ਨਵੰਬਰ 2017 ‘ਚ ਬਿਮਾਰੀ ਦੇ ਕਾਰਣ ਬੈਂਕਾਕ ਦੇ ਇੱਕ ਹਸਪਤਾਲ ‘ਚ ਹੋ ਗਈ ਸੀ। ਉਨ੍ਹਾਂ ਦੇ ਅਨੂਯਾਈਆਂ ਨੇ ਉਨ੍ਹਾਂ ਦੇ ਸ਼ਰੀਰ ਨੂੰ ਦਫ਼ਨਾਉਣ ਦੇ ਤਕਰੀਬਨ 2 ਮਹੀਨੇ ਬਾਅਦ ਇੱਕ ਪਾਰੰਪਰਿਕ ਬੌਧ ਸਮਾਰੋਹ ਦੇ ਲਈ ਕੱਢਿਆ ਸੀ । ਇਹ ਤਸਵੀਰ ਉਸ ਸਮੇਂ ਦੌਰਾਨ ਦੀ ਹੈ।
ਵੱਧ ਜਾਣਕਾਰੀ ਲਈ ਅਸੀਂ ਨੇਪਾਲ ਦੇ ਪੱਤਰਕਾਰ Sagar Ghimire ਨਾਲ ਸੰਪਰਕ ਕੀਤਾ। ਅਸੀਂ ਉਨ੍ਹਾਂ ਦੇ ਨਾਲ ਵਾਇਰਲ ਤਸਵੀਰ ਸਾਂਝੀ ਕੀਤੀ । ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਦਾਅਵਾ ਗ਼ਲਤ ਹੈ। ਇਹ ਸਾਧੂ ਨੇਪਾਲ ਵਿੱਚ ਨਹੀਂ ਪਾਏ ਗਏ ਹਨ। ਅਜਿਹੀ ਕੋਈ ਘਟਨਾ ਨੇਪਾਲ ਵਿੱਚ ਨਹੀਂ ਵਾਪਰੀ ਹੈ। ਉਨ੍ਹਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਵਾਇਰਲ ਤਸਵੀਰ ਵਿੱਚ ਨਜ਼ਰ ਆ ਰਹੀ ਪੁਲਿਸ ਜਾਂ ਗਾਰਡ ਨੇ ਜਿਸ ਤਰ੍ਹਾਂ ਦਾ ਪਹਿਰਾਵਾ ਪਾਇਆ ਹੋਇਆ ਹੈ, ਉਹ ਨੇਪਾਲ ਦੀ ਨਹੀਂ ਹੈ।
ਪੜਤਾਲ ਦੇ ਅੰਤ ‘ਤੇ ਵਿੱਚ ਅਸੀਂ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਟਵਿੱਟਰ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਤੋਂ ਸਾਨੂੰ ਪਤਾ ਲੱਗਾ ਕਿ ਟਵਿੱਟਰ ਯੂਜ਼ਰ LOVE YOUR COUNTRY ਨੂੰ 3 ਹਜ਼ਾਰ 500 ਤੋਂ ਜ਼ਿਆਦਾ ਲੋਕ ਫੋਲੋ ਕਰਦੇ ਹਨ। ਯੂਜ਼ਰ ਸਾਲ 2011 ਤੋਂ ਟਵਿੱਟਰ ‘ਤੇ ਐਕਟਿਵ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਵਾਇਰਲ ਦਾਅਵੇ ਨੂੰ ਗ਼ਲਤ ਪਾਇਆ ਹੈ। ਫੋਟੋ ਵਿੱਚ ਨਜ਼ਰ ਆ ਰਹੇ ਬੌਧ ਸਾਧੂ ਲੁਆਂਗ ਫੋਰ ਪਿਯਾਨ ਹਨ । ਲੁਆਂਗ ਫੋਰ ਪਿਯਾਨ ਦੀ ਮੌਤ 92 ਸਾਲ ਦੀ ਉਮਰ ਵਿੱਚ ਥਾਈਲੈਂਡ ਦੇ ਬੈਂਕਾਕ ਵਿੱਚ ਹੋਈ ਸੀ ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।