Fact Check: IAF ਦੀ ਏਅਰ ਸਟ੍ਰਾਇਕ ਵਿਚ ਇਹ ਮਹਿਲਾ ਪਾਇਲਟ ਸ਼ਾਮਿਲ ਨਹੀਂ ਹੋਈ ਸੀ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਭਾਰਤੀ ਹਵਾਈ ਸੈਨਾ ਰਾਹੀਂ ਪਾਕਿਸਤਾਨ ਵਿਚ ਕੀਤੇ ਗਏ ਏਅਰ ਸਟ੍ਰਾਇਕ ਵਿਚ ਇਹ ਮਹਿਲਾ ਪਾਇਲਟ ਸ਼ਾਮਿਲ ਨਹੀਂ ਹੋਈ ਸੀ। ਸੋਸ਼ਲ ਮੀਡੀਆ ‘ਤੇ ਕੁਝ ਪੋਸਟਰ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿਚ ਭਾਰਤੀ ਏਅਰ ਫੋਰਸ ਦੀ ਮਹਿਲਾ-ਕਰਮੀ ਦੀ ਤਸਵੀਰ ਸ਼ੇਅਰ ਕਰਕੇ ਨਾਲ ਲਿਖਿਆ ਜਾ ਰਿਹਾ ਹੈ ਕਿ ਹਾਲ ਵਿਚ ਜੈਸ਼-ਏ-ਮੁਹੰਮਦ ਦੇ ਠਿਕਾਣਿਆਂ ‘ਤੇ ਕੀਤੀ ਗਈ ਭਾਰਤੀ ਸਰਜੀਕਲ ਸਟ੍ਰਾਇਕ ਵਿਚ 1 ਮਹਿਲਾ ਪਾਇਲਟ ਵੀ ਸੀ। ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਸ਼ੇਅਰ ਕੀਤੀ ਜਾ ਰਹੀ ਪੋਸਟ ਫਰਜ਼ੀ ਹੈ।

ਪੜਤਾਲ

ਫੇਸਬੁੱਕ ‘ਤੇ 2 ਤਸਵੀਰਾਂ ਨੂੰ ਸ਼ੇਅਰ ਕਰਕੇ ਉਨ੍ਹਾਂ ਉਪਰ ਲਿਖਿਆ ਹੈ, ”ਅੱਜ ਹੋਏ ਏਅਰ ਸਟ੍ਰਾਇਕ ਵਿਚ ਹਿੱਸਾ ਲੈਣ ਵਾਲੀ ਕੇਵਲ 1 ਮਹਿਲਾ ਚਾਲਕ ਜੈ ਹਿੰਦ”। ਪਹਿਲੀ ਤਸਵੀਰ ਦੇ ਨਾਲ ਡਿਸਕ੍ਰਿਪਸ਼ਨ ਲਿਖਿਆ ਹੈ “Proud to inform you that the pilot of today’s air strike is a girl from Bhulka Bhavan school of Surat 🇮🇳🇮🇳🇮🇳💪🏻💪🏻💪🏻Urvashi Jariwala 💥 hats off mam 👉👏”। ਪੋਸਟ ਦੇ ਮੁਤਾਬਿਕ, ਇਸ ਮਹਿਲਾ ਦਾ ਨਾਮ ਉਰਵਸ਼ੀ ਜਰੀਵਾਲਾ ਹੈ।


ਸਾਡੀ ਪੜਤਾਲ ਵਿਚ ਸਾਡੇ ਹੱਥ ਇਕ ਯੂ-ਟਿਊਬ (YouTube) ਵੀਡੀਓ ਲੱਗਾ। ਇਸ ਵੀਡੀਓ ਵਿਚ ਇਸ ਮਹਿਲਾ AIF ਅਧਿਕਾਰੀ ਦਾ ਇੰਟਰਵਿਓ ਸੀ। ਅਸਲ ਵਿਚ ਇਹ ਤਸਵੀਰ ਸਕਵਾਡ੍ਰਨ ਲੀਡਰ ਸਨੇਹਾ ਸ਼ੇਖਾਵਤ ਦੀ ਹੈ। ਸਨੇਹਾ AIF ਦੀ ਇਕ ਪਾਇਲਟ ਹੈ, ਜੋ ਕਿ ਏਅਰ ਫੋਰਸ ਦੇ ਟ੍ਰਾਂਸਪੋਰਟ ਜਹਾਜ਼ ਉਡਾਉਂਦੀ ਹੈ। ਸਨੇਹਾ ਗਣਤੰਤਰ ਦਿਵਸ 2012 ਦੀ ਪਰੇਡ ਵਿਚ ਏਅਰਫੋਰਸ ਦੀ ਟੁਕੜੀ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ ਸੀ। ਸਨੇਹਾ ਰਾਜਸਥਾਨ ਦੇ ਸੀਕਰ ਜ਼ਿਲੇ ਦੀ ਰਹਿਣ ਵਾਲੀ ਹੈ।


ਸ਼ੇਅਰ ਕੀਤੀ ਜਾ ਰਹੀ ਦੂਸਰੀ ਤਸਵੀਰ ਵਿਚ ਲਿਖਿਆ ਹੈ, ”ਅੱਜ ਹੋਏ ਸਰਜੀਕਲ ਸਟ੍ਰਾਇਕ ਵਿਚ ਹਿੱਸਾ ਲੈਣ ਵਾਲੀ ਇਕੋ 1 ਮਹਿਲਾ ਚਾਲਕ। ਜੈ ਹਿੰਦ ਦੇਸ਼ ਦੀ ਬੇਟੀ ਤੇ ਗੌਰਵ ਹੈ।  Salute to you Anita Sharma 🇮🇳🇮🇳🙏”।।

ਅਸੀਂ ਇਸ ਤਸਵੀਰ ਦਾ ਰੀਵਰਸ਼ ਇਮੇਜ਼ ਸਰਚ ਕੀਤਾ ਅਤੇ ਸਾਡੇ ਹੱਥ NDTV ਦੀ ਇਕ ਖਬਰ ਲੱਗੀ ਜਿਸ ਦੇ ਮੁਤਾਬਿਕ, ਇਹ ਮਹਿਲਾ ਫਲਾਇੰਗ ਅਫ਼ਸਰ ਅਨੀਤਾ ਸ਼ਰਮਾ ਨਹੀਂ, ਅਵਨੀ ਚਤੁਰਵੇਦੀ ਹੈ। ਅਵਨੀ ਏਕਲ ਉਡਾਨ ਭਰਨ ਵਾਲੀ ਪਹਿਲੀ ਭਾਰਤੀ ਮਹਿਲਾ ਫਾਈਟਰ ਪਾਇਲਟ ਹੈ।


ਅਸੀਂ ਤੁਹਾਨੂੰ ਦੱਸ ਦਈਏ ਕਿ ਭਾਰਤੀ ਏਅਰ ਫੋਰਸ ਕਦੇ ਵੀ ਕਿਸੇ ਵੀ ਏਅਰ ਸਟ੍ਰਾਇਕ ਕੰਡਕਟ ਕਰਨ ਵਾਲੇ ਪਾਇਲਟ ਦੀ ਪਛਾਣ ਸਾਹਮਣੇ ਨਹੀਂ ਕਰਦਾ। ਅਸੀਂ ਜ਼ਿਆਦਾ ਪੁਸ਼ਟੀ ਦੇ ਲਈ ਭਾਰਤੀ ਏਅਰ ਫੋਰਸ ਦੇ ਇਕ ਅਧਿਕਾਰੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ”ਹਾਲ ਵਿਚ ਹੋਈ ਹਵਾਈ ਹਮਲੇ ਵਿਚ ਸ਼ਾਮਿਲ ਕਿਸੇ ਵੀ ਪਾਇਲਟ ਦਾ ਨਾਮ ਜਾਰੀ ਨਹੀਂ ਕੀਤਾ ਗਿਆ ਹੈ। ਇਹ ਜਾਣਕਾਰੀ ਗੁਪਤ ਹੈ। ਇਹ ਦਾਅਵਾ ਬਿਲਕੁਲ ਗਲਤ ਹੇ।”
ਅਸੀਂ ਇਸ ਪੋਸਟ ਨੂੰ ਸ਼ੇਅਰ ਕਰਨ ਵਾਲੇ ਪੇਜ਼ ਦਾ ਸਰਚ Stalkscan ਕੀਤਾ ਅਤੇ ਪਾਇਆ ਕਿ ਇਸ ਪੇਜ ਤੇ ਜ਼ਿਆਦਾਤਰ ਜੋਕਸ ਸ਼ੇਅਰ ਕੀਤੇ ਜਾਂਦੇ ਹਨ। ਇਸ ਪੇਜ਼ ਦੇ ਕੁੱਲ 202,080 ਫਾਲੋਅਰਸ ਹਨ।

ਨਤੀਜਾ : ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ AIF ਨੇ ਹਾਲ ਵਿਚ ਹੋਏ ਹਵਾਈ ਹਮਲੇ ਵਿਚ ਸ਼ਾਮਿਲ ਕਿਸੇ ਵੀ ਪਾਇਲਟ ਦਾ ਨਾਮ ਜਾਰੀ ਨਹੀਂ ਕੀਤਾ ਗਿਆ ਹੈ। ਸ਼ੇਅਰ ਕੀਤੇ ਜਾ ਰਹੇ ਪੋਸਟ ਗਲਤ ਹਨ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts