Fact Check: 600 ਰੁਪਏ ਵਿਚ ਕੋਰੋਨਾ ਵਾਇਰਸ ਦੇ ਇਲਾਜ ਦੇ ਦਾਅਵੇ ਨਾਲ ਵਾਇਰਲ ਪੋਸਟ ਫਰਜੀ, ਆਯੂਸ਼ ਮੰਤਰਾਲੇ ਦਾ ਲੈੱਟਰ ਸਰਟੀਫਿਕੇਟ ਦੇ ਤੋਰ ‘ਤੇ ਵਾਇਰਲ
ਸਿਰਫ 600 ਰੁਪਏ ਵਿਚ ਕੋਰੋਨਾ ਵਾਇਰਸ ਦੇ ਇਲਾਜ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਪੋਸਟ ਗਲਤ ਹੈ। ਜਿਹੜੀ ਚਿੱਠੀ ਦੇ ਅਧਾਰ ‘ਤੇ ‘ਕੋਰੋਨਿਲ’ ਨੂੰ ਆਯੂਸ਼ ਮੰਤਰਾਲੇ ਦੀ ਮਨਜੂਰੀ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਅਸਲ ਵਿਚ ਆਯੂਸ਼ ਮੰਤਰਾਲੇ ਦੀ ਤਰਫ਼ੋਂ ਮੰਗੇ ਗਏ ਦਸਤਾਵੇਜਾਂ ਦੇ ਮਿਲਣ ਦੀ ਪੁਸ਼ਟੀ ਹੈ। ਆਯੂਸ਼ ਮੰਤਰਾਲੇ ਨੇ ਕੋਰੋਨਿਲ ਨੂੰ ਈਮੁਨਿਟੀ ਬੂਸਟਰ ਦੇ ਤੌਰ ‘ਤੇ ਵੇਚਣ ਦੀ ਇਜਾਜ਼ਤ ਦਿੱਤੀ ਹੈ।
- By: Abhishek Parashar
- Published: Jul 5, 2020 at 07:07 PM
- Updated: Jul 7, 2020 at 10:29 AM
ਨਵੀਂ ਦਿੱਲੀ (ਵਿਸ਼ਵਾਸ ਟੀਮ)। ਕੇਂਦਰੀ ਆਯੂਸ਼ ਮੰਤਰਾਲੇ ਤਰਫੋਂ “ਕੋਰੋਨਿਲ” ਨੂੰ ਇਮੁਨਿਟੀ ਬੂਸਟਰ ਦੇ ਤੌਰ ‘ਤੇ ਵੇਚੇ ਜਾਣ ਦੀ ਮਨਜੂਰੀ ਮਿਲਣ ਦੇ ਬਾਅਦ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਸਿਰਫ 600 ਰੁਪਏ ਵਿਚ ਕੋਰੋਨਾ ਦਾ ਇਲਾਜ ਹੋ ਸਕੇਗਾ। ਵਾਇਰਲ ਪੋਸਟ ਵਿਚ ਇੱਕ ਚਿੱਠੀ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ, ਜਿਸਦੇ ਅਧਾਰ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਤੰਜਲੀ ਨੂੰ ਕੋਰੋਨਾ ਦੇ ਇਲਾਜ ਵਾਲੀ ਦਵਾ ਵੇਚਣ ਦੀ ਅਨੁਮਤੀ ਮਿਲ ਗਈ ਹੈ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿਚ ਇਹ ਦਾਅਵਾ ਫਰਜੀ ਨਿਕਲਿਆ। ਜਿਹੜੀ ਚਿੱਠੀ ਦੇ ਅਧਾਰ ‘ਤੇ ‘ਕੋਰੋਨਿਲ’ ਨੂੰ ਆਯੂਸ਼ ਮੰਤਰਾਲੇ ਦੀ ਮਨਜੂਰੀ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਅਸਲ ਵਿਚ ਆਯੂਸ਼ ਮੰਤਰਾਲੇ ਦੀ ਤਰਫ਼ੋਂ ਮੰਗੇ ਗਏ ਦਸਤਾਵੇਜਾਂ ਦੇ ਮਿਲਣ ਦੀ ਪੁਸ਼ਟੀ ਹੈ। ਇਸਤੋਂ ਪਹਿਲਾਂ ਵੀ ਇਸ ਚਿੱਠੀ ਨੂੰ ਆਯੂਸ਼ ਮੰਤਰਾਲੇ ਦੀ ਤਰਫ਼ੋਂ ਮਨਜੂਰੀ ਮਿਲਣ ਦਾ ਸਰਟੀਫਿਕੇਟ ਦੱਸਕੇ ਵਾਇਰਲ ਕੀਤਾ ਗਿਆ ਸੀ।
ਕੀ ਹੋ ਰਿਹਾ ਹੈ ਵਾਇਰਲ?
ਫੇਸਬੁੱਕ ਪੇਜ ‘Upender Singh’ ਨੇ ਵਾਇਰਲ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ”600 रुपए में अगर कोरोना का इलाज हो गया तो ?? एलोपैथी, हॉस्पिटल से लूट का क्या होगा पूरी लॉबी रोएगी मैं आयुर्वेद के साथ खड़ा हूँ। आयुर्वेद का विरोध एवं नफरत करने वालों के लिए घोर निराशा की खबर…”
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
23 ਜੂਨ ਨੂੰ ਸਵਾਮੀ ਰਾਮਦੇਵ ਦੀ ਦਿਵਯ ਯੋਗ ਫਾਰਮੇਸੀ ਨੇ ਕੋਰੋਨਾ ਮਹਾਮਾਰੀ ਦੀ ਦਵਾ ਖੋਜ ਕੱਢੀ ਜਾਣ ਦਾ ਦਾਅਵਾ ਕਰਦੇ ਹੋਏ ਕੋਰੋਨਿਲ ਟੈਬਲੇਟ ਨੂੰ ਲੌਂਚ ਕੀਤਾ ਸੀ। ਪਤੰਜਲੀ ਆਯੁਰਵੈਦਿਕ ਦੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਟਵੀਟ ਕਰ ਇਸਦੀ ਜਾਣਕਾਰੀ ਦਿੱਤੀ ਗਈ ਸੀ, ਜਿਸਨੂੰ ਹੁਣ ਹਟਾਇਆ ਜਾ ਚੁੱਕਿਆ ਹੈ। ਪਤੰਜਲੀ ਦੇ ਬੁਲਾਰੇ ਐਸ ਕੇ ਤਿਜਾਰਾਵਾਲਾ ਨੇ ਵੀ ਆਪਣੀ ਟਵਿੱਟਰ ਪ੍ਰੋਫ਼ਾਈਲ ‘ਤੇ ਇਸਨੂੰ ਸ਼ੇਅਰ ਕੀਤਾ ਸੀ।
ਲਾਈਵ ਮਿੰਟ ਵਿਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ਪਤੰਜਲੀ ਨੇ ਇਸ ਕਿੱਟ ਦੀ ਕੀਮਤ 545 ਰੁਪਏ ਰੱਖੀ ਸੀ।
ਹਾਲਾਂਕਿ, ਦਵਾ ਨੂੰ ਲੌਂਚ ਕੀਤੇ ਜਾਣ ਦੇ ਕੁਝ ਹੀ ਘੰਟਿਆਂ ਬਾਅਦ ਆਯੂਸ਼ ਮੰਤਰਾਲੇ ਹਰਕਤ ਵਿਚ ਆਇਆ ਅਤੇ ਇਸਦੇ ਪ੍ਰਚਾਰ ਉੱਤੇ ਰੋਕ ਲਾ ਦਿੱਤੀ। 24 ਜੂਨ 2020 ਨੂੰ ਪ੍ਰਕਾਸ਼ਿਤ ‘ਦੈਨਿਕ ਜਾਗਰਣ’ ਦੀ ਰਿਪੋਰਟ ਮੁਤਾਬਕ, ‘ਕੇਂਦਰ ਸਰਕਾਰ ਨੇ ਕੋਰੋਨਾ ਨੂੰ ਠੀਕ ਕਰਨ ਦੇ ਦਾਅਵੇ ਨਾਲ ਲੌਂਚ ਕੀਤੀ ਗਈ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੀ ਕੋਰੋਨਿਲ ਦੇ ਪ੍ਰਚਾਰ ‘ਤੇ ਰੋਕ ਲਗਾਈ ਹੈ। ਸਰਕਾਰ ਨੇ ਇਸ ਦਵਾਈ ਲਈ ਕੀਤੇ ਜਾ ਰਹੇ ਦਾਅਵਿਆਂ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ।’
ਇਸਦੇ ਬਾਅਦ ਆਯੂਸ਼ ਮੰਤਰਾਲੇ ਨੇ ਮੀਡੀਆ ਵਿਚ ਆਈ ਰਿਪੋਰਟ ਨੂੰ ਧਿਆਨ ਵਿਚ ਰੱਖਦੇ ਹੋਏ ਪਤੰਜਲੀ ਤੋਂ ਦਵਾ ਬਾਰੇ ਵਿਸਤਾਰ ਵਿਚ ਜਾਣਕਾਰੀ ਮੰਗੀ ਸੀ। ਮੰਤਰਾਲੇ ਨੇ ਕਿਹਾ ਸੀ ਕਿ ਜਦੋਂ ਤਕ ਦਵਾ ਨਾਲ ਜੁੜੇ ਸਾਰੇ ਦਾਅਵਿਆਂ ਦਾ ਪ੍ਰੀਖਣ ਨਹੀਂ ਕਰ ਲਿਆ ਜਾਂਦਾ, ਓਦੋਂ ਤਕ ਵਿਗਿਆਪਨ ਅਤੇ ਪ੍ਰਚਾਰ-ਪ੍ਰਸਾਰ ‘ਤੇ ਲੱਗੀ ਰੋਕ ਜਾਰੀ ਰਹੇਗੀ।
ਪਤੰਜਲੀ ਦੇ ਬੁਲਾਰੇ ਐਸ ਕੇ ਤਿਜਾਰਾਵਾਲਾ ਨੇ 24 ਜੂਨ ਨੂੰ ਟਵਿੱਟਰ ‘ਤੇ ਦਿੱਤੀ ਗਈ ਜਾਣਕਾਰੀ ਵਿਚ ਦੱਸਿਆ ਹੈ ਕਿ ਮੰਤਰਾਲੇ ਦੀ ਤਰਫ਼ੋਂ ਮੰਗੀ ਗਈ ਜਾਣਕਾਰੀ ਉਨ੍ਹਾਂ ਨੂੰ ਦੇ ਦਿੱਤੀ ਗਈ ਹੈ ਅਤੇ ਸਾਰੇ ਦਸਤਾਵੇਜ ਉਨ੍ਹਾਂ ਨੂੰ ਮਿਲ ਵੀ ਗਏ ਹਨ।
ਇਸੇ ਟਵੀਟ ਵਿਚ ਉਨ੍ਹਾਂ ਨੇ ਆਯੂਸ਼ ਮੰਤਰਾਲੇ ਦੀ ਤਰਫੋਂ 24 ਜੂਨ ਨੂੰ ਭੇਜੇ ਗਏ ਈ-ਮੇਲ ਦੀ ਕੋਪੀ ਨੂੰ ਟਵੀਟ ਕੀਤਾ ਸੀ। ਇਸਦੇ ਅਨੁਸਾਰ, ਮੰਤਰਾਲੇ ਨੇ ਜਿਹੜੇ ਦਸਤਾਵੇਜ ਮੰਗੇ ਸਨ, ਉਨ੍ਹਾਂ ਨੂੰ ਪਤੰਜਲੀ ਨੇ ਭੇਜ ਦਿੱਤਾ ਹੈ ਅਤੇ ਹੁਣ ਇਨ੍ਹਾਂ ਦਸਤਾਵੇਜਾਂ ਦੀ ਜਾਂਚ ਕੀਤੀ ਜਾਵੇਗੀ। ਵਾਇਰਲ ਪੋਸਟ ਵਿਚ ਇਸੇ ਚਿੱਠੀ ਦੀ ਤਸਵੀਰ ਨੂੰ ਮਨਜੂਰੀ ‘ਸਰਟੀਫਿਕੇਟ’ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਹੈ।
ਆਯੂਸ਼ ਮੰਤਰਾਲੇ ਦੀ ਤਰਫੋਂ ਪਤੰਜਲੀ ਰਿਸਰਚ ਫਾਊਂਡੇਸ਼ਨ ਨੂੰ ਭੇਜੀ ਗਈ ਚਿੱਠੀ, ਜਿਸਦੇ ਵਿਚ ਦਸਤਾਵੇਜਾਂ ਦੇ ਮਿਲਣ ਦੀ ਪੁਸ਼ਟੀ ਕੀਤੀ ਗਈ ਹੈ
ਪਤੰਜਲੀ ਦੀ ਤਰਫੋਂ ਦਿੱਤੇ ਗਏ ਦਸਤਾਵੇਜਾਂ ਦੀ ਸਮੀਕਸ਼ਾ ਕੀਤੇ ਜਾਣ ਦੇ ਬਾਅਦ ਕੇਂਦਰੀ ਆਯੂਸ਼ ਮੰਤਰਾਲੇ ਨੇ ਕੋਰੋਨਿਲ ਦੀ ਬਿਕਰੀ ਨੂੰ ਸ਼ਰਤਾਂ ‘ਤੇ ਮਨਜੂਰੀ ਦਿੱਤੀ। ਇਸਨੂੰ ਕੋਰੋਨਾ ਦੀ ਦਵਾ ਦੇ ਰੂਪ ਵਿਚ ਨਹੀਂ, ਬਲਕਿ ਇਮੁਨਿਟੀ ਬੂਸਟਰ ਦੇ ਤੌਰ ‘ਤੇ ਹੀ ਵੇਚਿਆ ਜਾਵੇਗਾ।
ਦੈਨਿਕ ਜਾਗਰਣ ਵਿਚ ਇੱਕ ਜੁਲਾਈ ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ, ‘ਯੋਗਗੁਰੁ ਬਾਬਾ ਰਾਮਦੇਵ ਦੀ ਦਿਵਯ ਯੋਗ ਫਾਰਮੇਸੀ ਦੁਆਰਾ ਤਿਆਰ ਦਵਾ ‘ਕੋਰੋਨਿਲ’ ਨੂੰ ਕੇਂਦਰੀ ਆਯੂਸ਼ ਮੰਤਰਾਲੇ ਤੋਂ ਸ਼ਰਤਾਂ ‘ਤੇ ਹਰੀ ਝੰਡੀ ਮਿਲ ਗਈ ਹੈ। ਦਿਵਯ ਫਾਰਮੇਸੀ ਹੁਣ ਇਨ੍ਹਾਂ ਦਵਾਵਾਂ ਦੀ ਵਿਕਰੀ ਕਰ ਸਕੇਗਾ।
ਆਯੂਸ਼ ਮੰਤਰਾਲੇ ਦੁਆਰਾ ਤੇਯ ਸ਼ਰਤਾਂ ਮੁਤਾਬਕ, ਇਨ੍ਹਾਂ ਦਵਾਵਾਂ ਦੀ ਵਿਕਰੀ ਅਤੇ ਪ੍ਰਚਾਰ-ਪ੍ਰਸਾਰ ਕੋਰੋਨਾ ਦੀ ਦਵਾ ਦੇ ਰੂਪ ਵਿਚ ਨਹੀਂ ਕੀਤਾ ਜਾਵੇਗਾ। ਨਾ ਦਵਾਵਾਂ ਦੀ ਪੈਕਿੰਗ ‘ਤੇ ਕੋਰੋਨਾ ਦਾ ਕੀਤੇ ਉੱਲੇਖ ਹੋਵੇਗਾ ਨਾ ਤਸਵੀਰ ਛਾਪੀ ਜਾਵੇਗੀ। ਰਾਜ ਔਸ਼ਧੀ ਨਿਯੰਤ੍ਰਕ ਦੁਆਰਾ ਜਾਰੀ ਲਾਈਸੇਂਸ ਦੇ ਅਧਾਰ ‘ਤੇ ਹੀ ਇਨ੍ਹਾਂ ਦਵਾਵਾਂ ਦੀ ਵਿਕਰੀ ਹੋ ਸਕੇਗੀ। ਇਨ੍ਹਾਂ ਨੂੰ ਇਮੁਨਿਟੀ ਬੂਸਟਰ ਦੇ ਤੌਰ ‘ਤੇ ਹੀ ਵੇਚਿਆ ਜਾਵੇਗਾ।’
ਉੱਤਰਾਖੰਡ ਆਯੁਰਵੈਦਿਕ ਵਿਭਾਗ ਨੇ ਹੀ ਇਸ ਮਾਮਲੇ ਵਿਚ ਪਤੰਜਲੀ ਨੂੰ ਨੋਟਿਸ ਜਾਰੀ ਕੀਤਾ ਸੀ। ਵਿਭਾਗ ਦੇ ਲਾਈਸੇਂਸ ਅਧਿਕਾਰੀ ਡਾਕਟਰ. ਯਤਿੰਦਰ ਸਿੰਘ ਰਾਵਤ ਨੇ ਵਿਸ਼ਵਾਸ ਟੀਮ ਨੂੰ ਦੱਸਿਆ, ‘ਆਯੂਸ਼ ਮੰਤਰਾਲੇ ਮੁਤਾਬਕ, ਇਹ ਦਵਾਵਾਂ ਰਾਜ ਸਰਕਾਰ ਦੀ ਤਰਫੋਂ ਮਿਲੇ ਲਾਈਸੇਂਸ ਦੇ ਅਧਾਰ ‘ਤੇ ਹੀ ਵੇਚੀਆਂ ਜਾਣਗੀਆਂ ਅਤੇ ਸਾਡੀ ਤਰਫੋਂ ਲਾਈਸੇਂਸ ਇਮੁਨਿਟੀ ਬੂਸਟਰ ਦੇ ਪ੍ਰੋਡਕਟ ਲਈ ਦਿੱਤਾ ਗਿਆ ਸੀ।’ ਉਨ੍ਹਾਂ ਨੇ ਕਿਹਾ, ‘ਕੋਰੋਨਾ ਵਾਇਰਸ ਦੇ ਇਲਾਜ ਦੇ ਨਾਂ ‘ਤੇ ਇਨ੍ਹਾਂ ਦਵਾਵਾਂ ਨੂੰ ਨਹੀਂ ਵੇਚਿਆ ਜਾ ਸਕਦਾ ਹੈ।’
2 ਜੁਲਾਈ ਨੂੰ ਇਕੋਨੋਮਿਕ ਟਾਇਮਸ ਵਿਚ ਪ੍ਰਕਾਸ਼ਿਤ ਖਬਰ ਵਿਚ ਵੀ ਇਸਦਾ ਜਿਕਰ ਹੈ। ਰਿਪੋਰਟ ਮੁਤਾਬਕ, ‘ਪਤੰਜਲੀ ਤਰਫ਼ੋਂ ਕਿਹਾ ਗਿਆ ਹੈ ਕਿ ਉਸਨੇ ਕਦੇ ਵੀ ਕੋਰੋਨਾ ਵਾਇਰਸ ਦੇ ਇਲਾਜ ਦਾ ਦਾਅਵਾ ਨਹੀਂ ਕੀਤਾ ਹੈ। ਆਯੂਸ਼ ਮੰਤਰਾਲੇ ਨੇ ਕੋਰੋਨਿਲ ਨੂੰ ਈਮੁਨਿਟੀ ਬੂਸਟਰ ਦੇ ਤੌਰ ‘ਤੇ ਵੇਚਣ ਦੀ ਇਜਾਜ਼ਤ ਦਿੱਤੀ ਹੈ।’
ਵਿਸ਼ਵਾਸ ਸਿਹਤ ਸੰਗਠਨ (WHO) ਮੁਤਾਬਕ ਫਿਲਹਾਲ ਅਜੇਹੀ ਕੋਈ ਦਵਾ ਮੌਜੂਦ ਨਹੀਂ ਹੈ, ਜਿਸ ਨਾਲ ਇਸ ਵਾਇਰਸ ਦੇ ਸੰਕ੍ਰਮਣ ਨੂੰ ਠੀਕ ਕੀਤਾ ਜਾ ਸਕਦਾ ਹੈ। ਹਾਲਾਂਕਿ, ਦਵਾ ਖੋਜੇ ਜਾਣ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਸ਼ੋਧ ਅਤੇ ਪ੍ਰੀਖਣ ਜਾਰੀ ਹੈ।
ਇਸ ਪੋਸਟ ਨੂੰ ਕਈ ਲੋਕਾਂ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ Upender Singh ਨਾਂ ਦਾ ਫੇਸਬੁੱਕ ਯੂਜ਼ਰ।
ਨਤੀਜਾ: ਸਿਰਫ 600 ਰੁਪਏ ਵਿਚ ਕੋਰੋਨਾ ਵਾਇਰਸ ਦੇ ਇਲਾਜ ਦੇ ਦਾਅਵੇ ਨਾਲ ਵਾਇਰਲ ਹੋ ਰਿਹਾ ਪੋਸਟ ਗਲਤ ਹੈ। ਜਿਹੜੀ ਚਿੱਠੀ ਦੇ ਅਧਾਰ ‘ਤੇ ‘ਕੋਰੋਨਿਲ’ ਨੂੰ ਆਯੂਸ਼ ਮੰਤਰਾਲੇ ਦੀ ਮਨਜੂਰੀ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਅਸਲ ਵਿਚ ਆਯੂਸ਼ ਮੰਤਰਾਲੇ ਦੀ ਤਰਫ਼ੋਂ ਮੰਗੇ ਗਏ ਦਸਤਾਵੇਜਾਂ ਦੇ ਮਿਲਣ ਦੀ ਪੁਸ਼ਟੀ ਹੈ। ਆਯੂਸ਼ ਮੰਤਰਾਲੇ ਨੇ ਕੋਰੋਨਿਲ ਨੂੰ ਈਮੁਨਿਟੀ ਬੂਸਟਰ ਦੇ ਤੌਰ ‘ਤੇ ਵੇਚਣ ਦੀ ਇਜਾਜ਼ਤ ਦਿੱਤੀ ਹੈ।
- Claim Review : ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਸਿਰਫ 600 ਰੁਪਏ ਵਿਚ ਕੋਰੋਨਾ ਦਾ ਇਲਾਜ ਹੋ ਸਕੇਗਾ। ਵਾਇਰਲ ਪੋਸਟ ਵਿਚ ਇੱਕ ਚਿੱਠੀ ਦੀ ਤਸਵੀਰ ਵੀ ਨਜ਼ਰ ਆ ਰਹੀ ਹੈ, ਜਿਸਦੇ ਅਧਾਰ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਤੰਜਲੀ ਨੂੰ ਕੋਰੋਨਾ ਦੇ ਇਲਾਜ ਵਾਲੀ ਦਵਾ ਵੇਚਣ ਦੀ ਅਨੁਮਤੀ ਮਿਲ ਗਈ ਹੈ।
- Claimed By : FB User- Upender Singh
- Fact Check : ਫਰਜ਼ੀ
ਪੂਰਾ ਸੱਚ ਜਾਣੋ...ਕਿਸੇ ਸੂਚਨਾ ਜਾਂ ਅਫਵਾਹ 'ਤੇ ਸ਼ੱਕ ਹੋਵੇ ਤਾਂ ਸਾਨੂੰ ਦੱਸੋ
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਤੁਸੀਂ ਸਾਨੂੰ ਹੇਠਾਂ ਦਿੱਤੇ ਗਏ ਕਿਸੇ ਵੀ ਮਾਧਿਅਮ ਰਾਹੀਂ ਜਾਣਕਾਰੀ ਭੇਜ ਸਕਦੇ ਹੋ...