ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜਕਲ ਸੋਸ਼ਲ ਮੀਡੀਆ ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਲਿੱਖਿਆ ਹੈ ਕਿ ਅਰੁਣਾਚਲ ਪ੍ਰਦੇਸ਼ ਵਿਚ NDA ਲੋਕਸਭਾ ਉਮੀਦਵਾਰ ਦੇ ਸਾਹਮਣੇ ਕਿਸੇ ਨੇ ਵੀ ਪਰਚਾ ਨਹੀਂ ਭਰਿਆ ਜਿਸ ਕਰਕੇ ਭਾਰਤੀਏ ਜਨਤਾ ਪਾਰਟੀ ਦੇ ਉਮੀਦਵਾਰ ਸਰ ਕਿੰਟੋ ਜੇਨੀ ਨਿਰਵਿਰੋਧ ਸਾਂਸਦ ਨਿਰਵਾਚਤ ਹੋਏ। ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਖਬਰ ਫਰਜ਼ੀ ਹੈ।
ਵਾਇਰਲ ਪੋਸਟ ਵਿਚ ਕਿੰਟੋ ਜੇਨੀ ਦੀ ਤਸਵੀਰ ਉੱਤੇ ਲਿਖਿਆ ਹੈ “ਬੀਜੇਪੀ ਖਾਤਾ ਖੁਲਿਆ, ਅਰੁਣਾਚਲ ਪ੍ਰਦੇਸ਼ ਵਿਚ ਪਹਿਲਾਂ ਹੀ ਬੀਜੇਪੀ ਦਾ ਖਾਤਾ, NDA ਦੇ ਸਾਹਮਣੇ ਕਿਸੇ ਨੇ ਨਹੀਂ ਭਰਿਆ ਪਰਚਾ, ਖੌਫ਼ ਤਾਂ ਇੰਨੂੰ ਕਹਿੰਦੇ ਹਨ। 72 ਹਜ਼ਾਰ ਕਿਸੇ ਕੰਮ ਦੇ ਨਹੀਂ, ਭਾਜਪਾ ਨੂੰ ਮਿਲਿਆ ਸ਼ਗੁਨ, ਅਰੁਣਾਚਲ ਪ੍ਰਦੇਸ਼ ਤੋਂ ਸਰ ਕਿੰਟੋ ਜੇਨੀ ਲੋਕਸਭਾ ਲਈ ਨਿਰਵਿਰੋਧ ਸਾਂਸਦ ਨਿਰਵਾਚਤ ਹੋਏ, ਭਾਜਪਾ ਦੇ ਪ੍ਰਥਮ ਸਾਂਸਦ ਨੂੰ ਵਧਾਈ।” ਨਾਲ ਹੀ ਡਿਸਕ੍ਰਿਪਸ਼ਨ ਵਿਚ ਲਿਖਿਆ ਹੈ “ਭਾਰਤੀਏ ਜਨਤਾ ਪਾਰਟੀ ਦਾ ਪ੍ਰਥਮ ਸਾਂਸਦ ਨਿਰਵਿਰੋਧ ਚੁਣਿਆ ਗਿਆ, ਸ਼ੁਭ ਸ਼ਗੁਨ ਜੈ ਹੋ ਮੋਦੀ ਜੀ ਦੀ।”
ਪੜਤਾਲ
ਪੜਤਾਲ ਨੂੰ ਸ਼ੁਰੂ ਕਰਨ ਲਈ ਅਸੀਂ ਇਸ ਤਸਵੀਰ ਵਿਚ ਦਿੱਤੀ ਗਈ ਜਾਣਕਾਰੀ ਨੂੰ ਸਰਚ ਕਰਨ ਦਾ ਫੈਸਲਾ ਕਰਿਆ। ਵਾਇਰਲ ਮੈਸਜ ਮੁਤਾਬਕ, ਕਿੰਟੋ ਜੇਨੀ 2019 ਵਿਚ ਨਿਰਵਾਚਤ ਪਹਿਲੇ ਸਾਂਸਦ ਹਨ। ਅਸੀਂ ਇਲੇਕਸ਼ਨ ਕਮੀਸ਼ਨ ਦੀ ਵੈੱਬਸਾਈਟ ਨੂੰ ਖੋਲ ਕੇ ਚੈੱਕ ਕਰਿਆ ਤੇ ਪਾਇਆ ਕਿ ਅਰੁਣਾਚਲ ਪ੍ਰਦੇਸ਼ ਵਿਚ ਲੋਕਸਭਾ ਦੀ 2 ਸੀਟਾਂ ਹਨ- ਅਰੁਣਾਚਲ ਪ੍ਰਦੇਸ਼ ਪੂਰਬ ਅਤੇ ਅਰੁਣਾਚਲ ਪ੍ਰਦੇਸ਼ ਪੱਛਮ। ਅਸੀਂ ਇੰਨਾ ਦੋਨਾਂ ਸੀਟਾਂ ਨੂੰ ਇਲੇਕਸ਼ਨ ਕਮੀਸ਼ਨ ਦੀ ਵੈਬਸਾਈਟ ਤੇ ਲਭਿਆ। ਪੜਤਾਲ ਵਿਚ ਅਸੀਂ ਪਾਇਆ ਕਿ ਅਰੁਣਾਚਲ ਪ੍ਰਦੇਸ਼ ਵਿਚ ਦੋ ਲੋਕਸਭਾ ਸੀਟਾਂ ਹਨ ਅਤੇ ਇਨ੍ਹਾਂ ਦੋਨਾਂ ਤੇ ਪਹਿਲੇ ਚਰਣ ਵਿਚ, ਅਪ੍ਰੈਲ 11 ਨੂੰ ਸਫਲਤਾ ਨਾਲ ਮਤਦਾਨ ਹੋਇਆ ਸੀ। ਇਸਦੇ ਉਮੀਦਵਾਰਾਂ ਦੇ ਨਾਮਾਂਕਨ ਦੀ ਅੰਤਿਮ ਮਿਤੀ 25, ਮਾਰਚ, 2019 ਸੀ। ਇਥੇ ਅਰੁਣਾਚਲ ਪ੍ਰਦੇਸ਼ ਪੱਛਮ ਵਿਚ ਕੁੱਲ 7 ਪ੍ਰਤਿਆਸ਼ੀ, ਜਦਕਿ ਅਰੁਣਾਚਲ ਪ੍ਰਦੇਸ਼ ਪੂਰਬ ਵਿਚ ਕੁੱਲ 5 ਪ੍ਰਤਿਆਸ਼ੀ ਹਨ।
ਅਰੁਣਾਚਲ ਪ੍ਰਦੇਸ਼ ਦੀ ਲੋਕਸਭਾ ਦੀ ਦੋਨਾਂ ਸੀਟਾਂ ਵਿਚੋਂ ਦੀ ਭਾਜਪਾ ਦੀ ਤਰਫੋਂ ਸਰ ਕਿੰਟੋ ਜੇਨੀ ਨਾਂ ਦਾ ਕੋਈ ਉਮੀਦਵਾਰ ਨਹੀਂ ਖੜਾ ਹੋਇਆ ਹੈ। ਅਰੁਣਾਚਲ ਪੱਛਮ ਲੋਕਸਭਾ ਸੀਟ ਤੋਂ ਕਿਰਣ ਰਿਜੁਜੁ ਅਤੇ ਪੂਰਬ ਤੋਂ ਤਾਪਿਰ ਗਾਓ ਭਾਜਪਾ ਦੇ ਉਮੀਦਵਾਰ ਹਨ। ਅਰੁਣਾਚਲ ਪ੍ਰਦੇਸ਼ ਵਿਚ 11 ਅਪ੍ਰੈਲ ਨੂੰ ਹੋਏ ਚੋਣਾਂ ਵਿਚ ਦੋਨਾਂ ਵਿਚੋਂ ਕਿਸੇ ਵੀ ਸੀਟ ਤੇ ਕੋਈ ਕੱਲਾ ਉਮੀਦਵਾਰ ਨਹੀਂ ਸੀ, ਇਸ ਲਈ ਨਿਰਵਿਰੋਧ ਨਿਰਵਾਚਨ ਦਾ ਸਵਾਲ ਹੀ ਨਹੀਂ ਹੈ।
ਤੁਸੀਂ ਥੱਲੇ ਪਹਿਲੇ ਚਰਣ ਦੇ ਲੋਕਸਭਾ ਉਮੀਦਵਾਰਾਂ ਦੀ ਪੂਰੀ ਸੂਚੀ ਵੇਖ ਸਕਦੇ ਹੋ। ਇਸ ਵਿਚ ਕੀਤੇ ਵੀ ਕਿੰਟੋ ਜੇਨੀ ਦਾ ਨਾਂ ਨਹੀਂ ਹੈ
ਤੁਹਾਨੂੰ ਦੱਸ ਦਈਏ ਕਿ ਅਰੁਣਾਚਲ ਪ੍ਰਦੇਸ਼ ਵਿਚ 11 ਅਪ੍ਰੈਲ ਨੂੰ ਦੋਨਾਂ ਲੋਕਸਭਾ ਸੀਟਾਂ ਦੇ ਨਾਲ ਹੀ 60 ਵਿਧਾਨਸਭਾ ਸੀਟਾਂ ਵਿਚੋਂ 57 ਤੇ ਵੀ ਵੋਟਿੰਗ ਹੋਈ ਸੀ। ਰਹਿੰਦੀ ਤਿੰਨ ਵਿਧਾਨਸਭਾ ਸੀਟਾਂ ਤੇ ਭਾਜਪਾ ਪ੍ਰਤਿਆਸ਼ੀ ਮਤਦਾਨ ਤੋਂ ਪਹਿਲਾਂ ਹੀ ਜੇਤੂ ਘੋਸ਼ਿਤ ਕਰ ਦਿੱਤੇ ਗਏ ਸੀ, ਕਿਉਂਕਿ ਜਾਂ ਤਾਂ ਵਿਪਕ੍ਸ਼ੀ ਪ੍ਰਤਿਆਸ਼ੀਆ ਨੇ ਆਪਣੇ ਨਾਮਾਂਕਨ ਵਾਪਸ ਲੈ ਲਏ ਸੀ ਜਾਂ ਉਹਨਾਂ ਦੇ ਨਾਮਾਂਕਨ ਖਾਰਿਜ ਹੋ ਗਏ ਸਨ। ਇਸ ਤਰਾਂ ਡਿਰਾਂਗ ਵਿਧਾਨਸਭਾ ਸੀਟ ਤੋਂ ਫੁਰਪਾ ਟੇਸਰਿੰਗ, ਯਚੁਲੀ ਤੋਂ ਟਾਬਾ ਟੇਬਿਰ ਅਤੇ ਅਲੰਗ ਪੱਛਮ ਤੋਂ ਕਿੰਟੋ ਜੇਨੀ ਨਿਰਵਿਰੋਧ ਜੇਤੂ ਘੋਸ਼ਿਤ ਹੋ ਗਏ ਸੀ। ਰਹਿੰਦੇ 57 ਵਿਧਾਨਸਭਾ ਸੀਟਾਂ ਤੇ ਲੋਕਸਭਾ ਚੁਣਾਵ ਪਰਿਣਾਮਾਂ ਨਾਲ ਹੀ 23 ਮਈ ਨੂੰ ਨਤੀਜੇ ਘੋਸ਼ਿਤ ਹੋਣਗੇ।
ਇਸ ਸਿਲਸਿਲੇ ਵਿਚ ਅਸੀਂ ਅਰੁਣਾਚਲ ਪ੍ਰਦੇਸ਼ ਇਲੇਕਸ਼ਨ ਕਮੀਸ਼ਨ ਦੇ ਇਨਫੋਰਮੇਸ਼ਨ ਅਤੇ ਰਿਸਰਚ ਦੇ ਡਿਪਟੀ ਡਾਇਰੈਕਟਰ ਡੇਂਹਾਂਗ ਬੋਸਾਈ ਨਾਲ ਗੱਲ ਕਿੱਤੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿੰਟੋ ਜੇਨੀ ਨੇ ਵਿਧਾਨਸਭਾ ਚੋਣਾਂ ਲਈ ਪਰਚਾ ਭਰਿਆ ਸੀ ਅਤੇ ਉਹਨਾਂ ਖਿਲਾਫ ਕੋਈ ਪ੍ਰਤਿਆਸ਼ੀ ਨਾ ਹੋਣ ਕਰਕੇ ਉਹ ਅਲੰਗ ਪੱਛਮ ਤੋਂ ਕਿੰਟੋ ਜੇਨੀ ਵਿਧਾਇਕ ਚੁਣੇ ਗਏ ਨਾ ਕਿ ਸਾਂਸਦ। ਅਰੁਣਾਚਲ ਪ੍ਰਦੇਸ਼ ਵਿਚ ਲੋਕਸਭਾ ਸੀਟਾਂ 2 ਹਨ ਅਤੇ ਵਿਧਾਨਸਭਾ ਸੀਟਾਂ 60 ਹਨ।
ਇਸ ਪੋਸਟ ਨੂੰ Sunil Dhakad ਨਾਂ ਦੇ ਇਕ ਫੇਸਬੁੱਕ ਯੂਜ਼ਰ ਨੇ ਪੋਸਟ ਕਰਿਆ ਸੀ।
ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਇਹ ਖਬਰ ਫਰਜ਼ੀ ਹੈ। ਕਿੰਟੋ ਜੇਨੀ ਨੇ ਵਿਧਾਨਸਭਾ ਇਲੇਕਸ਼ਨ ਲਈ ਪਰਚਾ ਭਰਿਆ ਸੀ ਅਤੇ ਉਹਨਾਂ ਖਿਲਾਫ ਕੋਈ ਪ੍ਰਤਿਆਸ਼ੀ ਨਾ ਹੋਣ ਕਰਕੇ ਉਹ ਅਲੰਗ ਪੱਛਮ ਤੋਂ ਕਿੰਟੋ ਜੇਨੀ ਵਿਧਾਇਕ ਚੁਣੇ ਗਏ ਨਾ ਕਿ ਸਾਂਸਦ। ਅਰੁਣਾਚਲ ਪੱਛਮ ਲੋਕਸਭਾ ਸੀਟ ਤੋਂ ਕਿਰਣ ਰਿਜੁਜੁ ਅਤੇ ਪੂਰਬ ਤੋਂ ਤਾਪਿਰ ਗਾਓ ਭਾਜਪਾ ਦੇ ਉਮੀਦਵਾਰ ਹਨ, ਅਤੇ ਇਨ੍ਹਾਂ ਦੋਨਾਂ ਸੀਟਾਂ ਤੇ ਨਤੀਜੇ ਦੀ ਘੋਸ਼ਣਾ 23 ਮਈ ਨੂੰ ਹੋਵੇਗੀ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।