ਵਾਇਰਲ ਪੋਸਟ ਫਰਜੀ ਹੈ। Google ਨੇ ਪਾਕਿਸਤਾਨ ਵਿਚ ਆਪਣਾ ਪਹਿਲਾ ਦਫਤਰ ਨਹੀਂ ਸ਼ੁਰੂ ਕੀਤਾ ਹੈ। ਪੋਸਟ ਨਾਲ ਸ਼ੇਅਰ ਕੀਤੀ ਗਈਆਂ ਤਸਵੀਰਾਂ SSZ Tech Pvt Ltd ਦੇ Google ਸਟੋਰ ਦੀਆਂ ਹਨ, ਜਿਹੜੀ ਲਾਹੌਰ ਵਿਚ Google ਉਤਪਾਦਾਂ ਦੇ ਰੀਸੈਲਰ ਹਨ।
ਨਵੀਂ ਦਿਲੀ (ਵਿਸ਼ਵਾਸ ਟੀਮ)। ਸੋਸ਼ਲ ਮੀਡੀਆ ‘ਤੇ ਗੂਗਲ ਦੇ ਲੋਗੋ ਵਾਲੇ ਇੱਕ ਦਫਤਰ ਦੀ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ Google ਨੇ ਆਪਣਾ ਪਹਿਲਾ ਦਫਤਰ ਪਾਕਿਸਤਾਨ, ਇਸਲਾਮਾਬਾਦ ਵਿਚ ਖੋਲਿਆ ਹੈ। Vishvas News ਦੀ ਪੜਤਾਲ ਵਿਚ ਸਾਹਮਣੇ ਆਇਆ ਕਿ ਵਾਇਰਲ ਦਾਅਵਾ ਫਰਜੀ ਹੈ। Google ਪ੍ਰੈਸ ਟੀਮ ਨੇ ਦਾਅਵਿਆਂ ਦਾ ਖੰਡਨ ਕੀਤਾ ਹੈ। ਪੱਤਰਕਾਰਾਂ ਨੇ ਵੀ ਸਾਡੇ ਨਾਲ ਗੱਲ ਕਰਦੇ ਹੋਏ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀ ਜਾ ਰਹੀਆਂ ਤਸਵੀਰਾਂ ਪਾਕਿਸਤਾਨ ਦੇ ਲਾਹੌਰ ਵਿਚ ਇੱਕ ਨਿਜੀ ਰੀਸੈਲਰ ਦੇ Google ਸਟੋਰ ਦੀਆਂ ਹਨ।
ਫੇਸਬੁੱਕ ਪੇਜ ‘JUST Updates’ ਨੇ ਕੁਝ ਤਸਵੀਰਾਂ ਨੂੰ ਅਪਲੋਡ ਕਰਦੇ ਹੋਏ ਲਿਖਿਆ, “Google’s First Office Opened In Pakistan.Location Sector G-9, Islamabad #JUSTUpdates #Google #Pakistan”
ਇਸ ਪੋਸਟ ਦਾ ਆਰਕਾਇਵਡ ਲਿੰਕ।
Vishvas News ਨੇ ਇੰਟਰਨੈੱਟ ‘ਤੇ ਸਰਚ ਕਰਕੇ ਲਭਿਆ ਕਿ ਕੀ ਗੂਗਲ ਦਾ ਦਫਤਰ ਪਾਕਿਸਤਾਨ ਵਿਚ ਹੈ ਜਾਂ ਨਹੀਂ। ਸਾਨੂੰ ਪਾਕਿਸਤਾਨ ਸਰਕਾਰ ਦੇ ਇੱਕ ਨਿਰਣੇ ਬਾਰੇ ਕਈ ਖਬਰਾਂ ਮਿਲੀਆਂ। ਇਸਦੇ ਅਨੁਸਾਰ, “ਸੋਸ਼ਲ ਮੀਡੀਆ ਕੰਪਨੀਆਂ ਲਈ ਪਾਕਿਸਤਾਨ ਵਿਚ ਦਫਤਰ ਸ਼ੁਰੂ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।”
2 ਮਾਰਚ ਨੂੰ ਟਾਇਮਸ ਆਫ ਇੰਡੀਆ ਵਿਚ ਪ੍ਰਕਾਸ਼ਿਤ ਖਬਰ ਅਨੁਸਾਰ, “ਪਾਕਿਸਤਾਨ ਸਰਕਾਰ ਦੁਆਰਾ ਹਾਲ ਹੀ ਵਿਚ ਨਿਰਧਾਰਤ ਨਿਯਮ ਸੋਸ਼ਲ ਮੀਡੀਆ ਕੰਪਨੀਆਂ ਲਈ ਇਸਲਾਮਾਬਾਦ ਵਿਚ ਦਫਤਰ ਸ਼ੁਰੂ ਕਰਨ ਅਤੇ ਜਾਣਕਾਰੀਆਂ ਨੂੰ ਕੱਠਾ ਕਰਨ ਲਈ ਡਾਟਾ ਸਰਵਰ ਬਣਾਉਣ ਲਈ ਲਾਜ਼ਮੀ ਕਰਦੇ ਹਨ।”
ਖਬਰ ਵਿਚ ਅੱਗੇ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਨੇ ਏਸ਼ੀਆ ਇੰਟਰਨੇਟ ਗਠਜੋੜ (AIC) ਨਾਂ ਦੇ ਇੱਕ ਸੰਗਠਨ ਦੇ ਰਾਹੀਂ ਪੱਤਰ ਲਿਖਿਆ ਹੈ, ਜਿਸਦੇ ਵਿਚ ਫੇਸਬੁੱਕ, ਗੂਗਲ ਸ਼ਾਮਲ ਹਨ। ਪੱਤਰ ਵਿਚ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੂੰ ਕਿਹਾ ਗਿਆ ਕਿ ਨਿਯਮ ਨਹੀਂ ਬਦਲੇ ਗਏ ਤਾਂ ਦੇਸ਼ ਵਿਚ ਇਨ੍ਹਾਂ ਪਲੇਟਫਾਰਮ ਦੀ ਸੇਵਾਵਾਂ ਨੂੰ ਬੰਦ ਕਰ ਦਿੱਤਾ ਜਾਵੇਗਾ।
ਹਾਲਾਂਕਿ, ਸਾਨੂੰ ਅਜੇਹੀ ਕੋਈ ਪ੍ਰਮਾਣਿਕ ਖਬਰ ਨਹੀਂ ਮਿਲੀ, ਜਿਸਨੇ ਗੂਗਲ ਦੇ ਇਸਲਾਮਾਬਾਦ ਵਿਚ ਦਫਤਰ ਖੁਲ੍ਹਣ ਦੀ ਪੁਸ਼ਟੀ ਕੀਤੀ ਹੋਵੇ।
ਅਸੀਂ ਕੰਪਨੀ ਦੇ ਦਫਤਰ ਦੇ ਥਾਵਾਂ ਦੀ ਜਾਣਕਾਰੀ ਲਈ Google ਦੀ ਅਧਿਕਾਰਿਕ ਵੈੱਬਸਾਈਟ ਨੂੰ ਖੰਗਾਲਿਆ। ਸਾਨੂੰ ਇਥੇ ਕਥਿਤ ਦਫਤਰ ਬਾਰੇ ਵਿਚ ਕੋਈ ਪਤਾ ਜਾਂ ਜਾਣਕਾਰੀ ਨਹੀਂ ਮਿਲੀ।
ਵਿਸ਼ਵਾਸ ਟੀਮ ਨੇ ਵੱਧ ਪੁਸ਼ਟੀ ਲਈ ਈਮੇਲ ਦੇ ਜਰੀਏ Google ਪ੍ਰੈਸ ਟੀਮ ਨਾਲ ਸੰਪਰਕ ਕੀਤਾ। Techjuice ਦੁਆਰਾ ਲਿਖੇ ਗਏ ਇੱਕ ਲੇਖ ਨੂੰ ਸਾਂਝਾ ਕਰਦੇ ਹੋਏ, Google ਨੇ ਵਾਇਰਲ ਦਾਅਵਿਆਂ ਦਾ ਖੰਡਨ ਕੀਤਾ। ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਪੋਸਟ ਨਾਲ ਸ਼ੇਅਰ ਕੀਤੀ ਗਈਆਂ ਤਸਵੀਰਾਂ SSZ Tech Pvt Ltd ਦੇ Google ਸਟੋਰ ਦੀਆਂ ਹਨ, ਜਿਹੜੇ Google ਉਤਪਾਦਾਂ ਦੇ ਰੀਸੈਲਰ ਹਨ। ਇਹ Google ਦਾ ਨਵਾਂ ਦਫਤਰ ਨਹੀਂ ਹੈ।
ਜਾਂਚ ਦੇ ਦੂਜੇ ਚਰਣ ਵਿਚ, ਜਾਗਰਣ ਨਿਊ ਮੀਡਿਆ ਦੇ ਸੀਨੀਅਰ ਐਡੀਟਰ Pratyush Ranjan ਨੇ ਵਾਇਰਲ ਪੋਸਟ ਵਿਚ ਕੀਤੇ ਗਏ ਦਾਅਵਿਆਂ ਦੀ ਪ੍ਰਮਾਣਿਕਤਾ ਦੀ ਜਾਂਚ ਲਈ ਪਾਕਿਸਤਾਨ ਵਿਚ AAJ ਨਿਊਜ਼ ਦੇ ਸੀਨੀਅਰ ਰਿਪੋਟਰ ਨਾਵੇਦ ਅਕਬਰ ਨਾਲ ਸੰਪਰਕ ਕੀਤਾ। ਅਕਬਰ ਨੇ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਿਟੀ (PTA) ਦੇ ਬੁਲਾਰੇ ਖੁਰਮ ਮਹਿਰਾਨ ਨੂੰ ਕੋਟ ਕਰਦੇ ਹੋਏ ਕਿਹਾ ਕਿ “Google ਦੇ ਦਫ਼ਤਰ ਬਾਰੇ ਵਿਚ ਇਹ ਜਾਣਕਾਰੀ ਹੁਣੇ ਤੱਕ ਕੰਫਰਮ ਨਹੀਂ ਹੋਈ ਹੈ।”
ਇੱਕ ਹੋਰ ਪੱਤਰਕਾਰ ਤਾਹਿਰ ਅਮੀਨ (ਪਾਕਿਸਤਾਨ ਵਿਚ ਡੈਲੀ ਬਿਜ਼ਨੇਸ ਰਿਕਾਰਡਰ ਦੇ ਸਟਾਫ ਰਿਪੋਟਰ) ਨੇ ਵੀ Pratyush Ranjan ਨੂੰ ਦੱਸਿਆ ਕਿ ਵਾਇਰਲ ਤਸਵੀਰ ਲਾਹੌਰ ਵਿਚ ਖੋਲ੍ਹੇ ਗਏ ਗੂਗਲ ਸਟੋਰ ਦੀ ਹੀ ਹੈ।
ਸਾਨੂੰ ਫੇਸਬੁੱਕ ‘ਤੇ ਪਾਕਿਸਤਾਨ ਵਿਚ Google ਦੇ ਸਟੋਰ ਦਾ ਇੱਕ ਵੀਡੀਓ ਵੀ ਮਿਲਿਆ।
ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸਮਾਨ ਦਾਅਵੇ ਨਾਲ ਕਈ ਪੇਜ ਅਤੇ ਯੂਜ਼ਰ ਨੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਵਿਚੋਂ ਦੀ ਹੀ ਇੱਕ ਹੈ JUST Updates ਨਾਂ ਦਾ ਫੇਸਬੁੱਕ ਪੇਜ।
ਨਤੀਜਾ: ਵਾਇਰਲ ਪੋਸਟ ਫਰਜੀ ਹੈ। Google ਨੇ ਪਾਕਿਸਤਾਨ ਵਿਚ ਆਪਣਾ ਪਹਿਲਾ ਦਫਤਰ ਨਹੀਂ ਸ਼ੁਰੂ ਕੀਤਾ ਹੈ। ਪੋਸਟ ਨਾਲ ਸ਼ੇਅਰ ਕੀਤੀ ਗਈਆਂ ਤਸਵੀਰਾਂ SSZ Tech Pvt Ltd ਦੇ Google ਸਟੋਰ ਦੀਆਂ ਹਨ, ਜਿਹੜੀ ਲਾਹੌਰ ਵਿਚ Google ਉਤਪਾਦਾਂ ਦੇ ਰੀਸੈਲਰ ਹਨ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।