Fact Check : ਭਗਵੰਤ ਮਾਨ ਨਾਲ ਨਹੀਂ ਹੋਇਆ ਹੈ ਕੋਈ ਹਾਦਸਾ , ਵਾਇਰਲ ਹੋ ਰਹੀ ਪੋਸਟ ਹੈ ਫ਼ਰਜ਼ੀ

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਵਾਇਰਲ ਤਸਵੀਰ ਵਿੱਚ ਦਿੱਖ ਰਹੀ ਗੱਡੀ ਜਸਵੀਰ ਸਿੰਘ ਕੁਦਨੀ ਦੀ ਹੈ । 9 ਜਨਵਰੀ 2022 ਨੂੰ ਜਸਵੀਰ ਸਿੰਘ ਕੁਦਨੀ ਪਾਰਟੀ ਦੇ ਪ੍ਰਚਾਰ ਲਈ ਭੁਟਾਲ ਕਲਾਂ ਤੋਂ ਭੁਟਾਲ ਖੁਰਦ ਆ ਰਹੇ ਸਨ ਅਤੇ ਰਸਤੇ ਵਿੱਚ ਉਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ। ਵਾਇਰਲ ਤਸਵੀਰ ਉਸ ਹੀ ਹਾਦਸੇ ਦੀ ਹੈ। ਭਗਵੰਤ ਮਾਨ ਦਾ ਇਸ ਹਾਦਸੇ ਨਾਲ ਕੋਈ ਸੰਬੰਧ ਨਹੀਂ ਹੈ।

ਨਵੀਂ ਦਿੱਲੀ (ਵਿਸ਼ਵਾਸ ਟੀਮ) ਭਗਵੰਤ ਮਾਨ ਦੇ ਐਕਸੀਡੈਂਟ ਨੂੰ ਲੈ ਕੇ ਇੱਕ ਪੋਸਟ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਤਸਵੀਰ ਨੂੰ ਸ਼ੇਅਰ ਕਰਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਗੱਡੀ ਭਗਵੰਤ ਮਾਨ ਦੀ ਹੈ ਅਤੇ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਹੈ। ਹਾਦਸੇ ਵਿੱਚ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਹੈ , ਸਾਰੇ ਲੋਕ ਠੀਕ ਹਨ । ਹਾਦਸੇ ਦੌਰਾਨ ਭਗਵੰਤ ਮਾਨ ਸਹਿਤ ਸਾਰੇ ਵਲੰਟੀਅਰ ਨਸ਼ੇ ਵਿੱਚ ਧੁੱਤ ਸਨ। ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਕੀਤੀ ਅਤੇ ਵਾਇਰਲ ਦਾਅਵੇ ਨੂੰ ਫਰਜੀ ਪਾਇਆ । ਵਾਇਰਲ ਤਸਵੀਰ ਵਿੱਚ ਦਿੱਖ ਰਹੀ ਗੱਡੀ ਜਸਵੀਰ ਸਿੰਘ ਕੁਦਨੀ ਦੀ ਹੈ । 9 ਜਨਵਰੀ 2022 ਨੂੰ ਜਸਵੀਰ ਸਿੰਘ ਕੁਦਨੀ ਪਾਰਟੀ ਦੇ ਪ੍ਰਚਾਰ ਲਈ ਭੁਟਾਲ ਕਲਾਂ ਤੋਂ ਭੁਟਾਲ ਖੁਰਦ ਆ ਰਹੇ ਸਨ ਅਤੇ ਰਸਤੇ ਵਿੱਚ ਉਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ। ਵਾਇਰਲ ਤਸਵੀਰ ਉਸ ਹੀ ਹਾਦਸੇ ਦੀ ਹੈ। ਭਗਵੰਤ ਮਾਨ ਦਾ ਇਸ ਹਾਦਸੇ ਨਾਲ ਕੋਈ ਸੰਬੰਧ ਨਹੀਂ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ “ Chandumajra Supporters ” ਨੇ 13 ਜਨਵਰੀ ਨੂੰ ਇਹ ਤਸਵੀਰ ਸ਼ੇਅਰ ਕੀਤੀ ਹੈ ਅਤੇ ਲਿਖਿਆ ਹੈ : ਸਤਿਕਾਰ ਯੋਗ ਸਾਡਾ ਸੀਐਮ ਭਗਵੰਤ ਮਾਨ ਜੀ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ। ਵੈਸੇ ਸਾਰੇ ਠੀਕ ਠਾਕ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਭਗਵੰਤ ਮਾਨ ਜੀ ਸਮੇਤ ਸਾਰੇ ਵਲੰਟੀਅਰ ਸ਼ਰਾਬ ਨਾਲ ਰੱਜੇ ਹੋਏ ਸੀ। ਝੰਡੇ ਦਾ ਕਹਿਣਾ ਹੈ ਕੀ ਅਜੇ ਤਾਂ ਅਸੀਂ ਸ਼ਰਾਬ ਥੋੜੀ ਘੱਟ ਪੀਤੀ ਹੋਈ ਸੀ”

ਇੱਕ ਹੋਰ ਯੂਜ਼ਰ Ranbir Chechi ਨੇ ਇਸ ਤਸਵੀਰ ਨੂੰ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ : ਸੰਗਰੂਰ ਨੇੜੇ ਭਗਵੰਤ ਮਾਨ ਦੀ ਗੱਡੀ ਪਲਟੀ। ਪ੍ਰਮਾਤਮਾ ਦੀ ਕਿਰਪਾ ਨਾਲ ਸਭ ਠੀਕ ਹੈ”

ਸੋਸ਼ਲ ਮੀਡਿਆ ਤੇ ਕਈ ਯੂਜ਼ਰਸ ਇਸ ਤਸਵੀਰ ਨੂੰ ਸਮਾਨ ਅਤੇ ਮਿਲਦੇ -ਜੁਲਦੇ ਦਾਅਵੇ ਨਾਲ ਸ਼ੇਅਰ ਕਰ ਰਹੇ ਹਨ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਸੰਬੰਧਿਤ ਕੀਵਰਡ ਨਾਲ ਗੂਗਲ ਤੇ ਨਿਊਜ਼ ਸਰਚ ਕੀਤੀ । ਕਿਉਂਕਿ ਭਗਵੰਤ ਮਾਨ ਇੱਕ ਬਹੁਤ ਵੱਡੀ ਸ਼ਖਸੀਅਤ ਹੈ ਅਤੇ ਆਪ ਨੇਤਾ ਵੀ ਹਨ, ਜੇਕਰ ਉਨ੍ਹਾਂ ਨਾਲ ਅਜਿਹਾ ਕੁਝ ਹੋਇਆ ਹੁੰਦਾ ਤਾਂ ਖਬਰਾਂ ਵਿੱਚ ਜ਼ਰੂਰ ਹੁੰਦਾ। ਪਰ ਸਰਚ ਵਿੱਚ ਸਾਨੂੰ ਐਦਾਂ ਦੀ ਕੋਈ ਵੀ ਖਬਰ ਕਿਸੇ ਵੀ ਮੀਡਿਆ ਸੰਸਥਾਨ ਤੇ ਪ੍ਰਕਾਸ਼ਿਤ ਨਹੀਂ ਮਿਲੀ ।

ਅਸੀਂ ਇੱਥੋਂ ਆਪਣੀ ਜਾਂਚ ਨੂੰ ਅੱਗੇ ਵਧਾਇਆ ਅਤੇ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕੀਤਾ । ਸਾਨੂੰ ਵਾਇਰਲ ਤਸਵੀਰ deshsewak.org ਦੀ ਵੈੱਬਸਾਈਟ ਤੇ 11 ਜਨਵਰੀ 2022 ਨੂੰ ਪ੍ਰਕਾਸ਼ਿਤ ਖਬਰ ਵਿੱਚ ਲੱਗੀ ਮਿਲੀ । ਖਬਰ ਅਨੁਸਾਰ ,’ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਜਸਵੀਰ ਸਿੰਘ ਕੁਦਨੀ ਬੀਤੀ ਸ਼ਾਮ ਉਸ ਸਮੇਂ ਬਾਲ-ਬਾਲ ਬਚ ਗਏ ਜਦੋਂ ਉਨ੍ਹਾਂ ਦੀ ਗੱਡੀ ਹਾਦਸਾ ਗ੍ਰਸਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਉਹ ਪਾਰਟੀ ਦੇ ਪ੍ਰਚਾਰ ਲਈ ਭੁਟਾਲ ਕਲਾਂ ਤੋਂ ਭੁਟਾਲ ਖੁਰਦ ਆ ਰਹੇ ਸਨ ਅਤੇ ਰਸਤੇ ਵਿੱਚ ਗੱਡੀ ਹਾਦਸਾ ਗ੍ਰਸਤ ਹੋ ਗਈ । ਉਨਾਂ ਦੱਸਿਆ ਕਿ ਗੱਡੀ ਵਿੱਚ ਮੈਂ ਅਤੇ ਮੇਰੇ ਸਾਥੀ ਸਵਾਰ ਸਾਂ ਅਸੀਂ ਰੋੜ੍ਹੇਵਾਲ ਤੋਂ ਬੁਸ਼ਿਹਰੇ ਜਾਣਾ ਸੀ ਤੇ ਰਸਤੇ ਵਿੱਚ ਮੋੜ੍ਹ ਤੋਂ ਗੱਡੀ ਸਲਿੱਪ ਕਰ ਗਈ ਜਿਸ ਕਰਕੇ ਅਜਿਹਾ ਹੋ ਗਿਆ ।’ ਪੂਰੀ ਖਬਰ ਇੱਥੇ ਪੜ੍ਹੋ।

ਅੱਗੇ ਵੱਧਦੇ ਹੋਏ ਅਸੀਂ ਆਪ ਆਗੂ ਜਸਵੀਰ ਸਿੰਘ ਕੁਦਨੀ ਦੇ ਫੇਸਬੁੱਕ ਅਕਾਊਂਟ ਵੱਲ ਰੁੱਖ ਕੀਤਾ। ਸਾਨੂੰ ਉਨ੍ਹਾਂ ਦੇ ਫੇਸਬੁੱਕ ਅਕਾਊਂਟ ਤੇ 9 ਜਨਵਰੀ ਨੂੰ ਇਸ ਹਾਦਸੇ ਨਾਲ ਜੁੜਿਆ ਤਸਵੀਰਾਂ ਸ਼ੇਅਰ ਕੀਤੀ ਮਿਲੀ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਸੀ :ਜ਼ਰੂਰੀ ਸੂਚਨਾ ਅੱਜ ਭੂਟਾਲ ਕਲਾਂ ਤੋਂ ਭੂਟਾਲ ਖੁਰਦ ਪਾਰਟੀ ਦੇ ਪ੍ਰਚਾਰ ਵਿੱਚ ਵਿਚਰਦੇ ਹੋਏ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ । ਇਹ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਬਹੁਤ ਸਾਰੇ ਸ਼ੁਭਚਿੰਤਕਾ ਪਾਰਟੀ ਦੇ ਵਰਕਰਾਂ ਦੇ ਲਗਾਤਾਰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਫੋਨ ਆ ਰਹੇ ਹਨ । ਮੈਂ ਸਾਰੇ ਸਾਥੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਵਾਹਿਗੁਰੂ ਦੀ ਮੇਹਰ ਅਤੇ ਤੁਹਾਡੀਆਂ ਦੁਆਵਾਂ ਸਦਕਾਂ ਮੈਂ ਅਤੇ ਮੇਰੇ ਨਾਲ ਗੱਡੀ ਵਿੱਚ ਮੌਜੂਦ ਸਾਰੇ ਸਾਥੀ ਬਿਲਕੁਲ ਠੀਕ ਠਾਕ ਹਨ। ਕਿਸੇ ਦੇ ਵੀ ਕੋਈ ਗੰਭੀਰ ਸੱਟ ਨਹੀਂ ਲੱਗੀ ਸੋ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ । ਸਾਰੇ ਸ਼ੁਭਚਿੰਤਕਾ ਅਤੇ ਸਾਥੀਆਂ ਦਾ ਮੇਰੀ ਫਿਕਰ ਕਰਨ ਲਈ ਸ਼ੁਕਰੀਆ ।
ਜਸਵੀਰ ਕੁਦਨੀ “

ਮਾਮਲੇ ਵਿੱਚ ਵੱਧ ਜਾਣਕਰੀ ਲਈ ਅਸੀਂ ਜਸਵੀਰ ਸਿੰਘ ਕੁਦਨੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਵਾਇਰਲ ਪੋਸਟ ਪੂਰੀ ਤਰ੍ਹਾਂ ਫ਼ਰਜ਼ੀ ਹੈ। ਐਕਸੀਡੈਂਟ ਉਨ੍ਹਾਂ ਦੀ ਗੱਡੀ ਦਾ ਹੋਇਆ ਸੀ , ਭਗਵੰਤ ਮਾਨ ਜੀ ਦਾ ਨਹੀਂ। ਉਨ੍ਹਾਂ ਨੇ ਦੱਸਿਆ ਕਿ ਵਾਇਰਲ ਪੋਸਟ ਉਨ੍ਹਾਂ ਨੇ ਵੀ ਦੇਖੀ ਸੀ। ਉਨ੍ਹਾਂ ਨੇ ਕਿਹਾ ਕਿ ਭੂਟਾਲ ਕਲਾਂ ਤੋਂ ਭੂਟਾਲ ਖੁਰਦ ਪਾਰਟੀ ਦੇ ਪ੍ਰਚਾਰ ਵਿੱਚ ਵਿਚਰਦੇ ਹੋਏ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ । ਵਾਇਰਲ ਪੋਸਟ ਨੂੰ ਉਨ੍ਹਾਂ ਨੇ ਬਿਲਕੁਲ ਫ਼ਰਜ਼ੀ ਦੱਸਿਆ।

ਅਸੀਂ ਇਸ ਬਾਰੇ ਦੈਨਿਕ ਜਾਗਰਣ ਦੇ ਸੰਗਰੂਰ ਅਤੇ ਮਲੇਰਕੋਟਲਾ ਦੇ ਇੰਚਾਰਜ ਬਲਜੀਤ ਸਿੰਘ ਟਿੱਬਾ ਨਾਲ ਸੰਪਰਕ ਕੀਤਾ , ਉਨ੍ਹਾਂ ਦੇ ਨਾਲ ਵਾਇਰਲ ਪੋਸਟ ਨੂੰ ਸ਼ੇਅਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਹਾਦਸਾ ਜਸਵੀਰ ਸਿੰਘ ਕੁਦਨੀ ਨਾਲ ਹੋਇਆ ਸੀ ਅਤੇ ਕਾਰ ਵਿੱਚ ਭਗਵੰਤ ਮਾਨ ਨਹੀਂ ਸਨ।

ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਫੇਸਬੁੱਕ ਪੇਜ ਦੀ ਸੋਸ਼ਲ ਸਕੈਨਿੰਗ ਕੀਤੀ। ਸਕੈਨਿੰਗ ਵਿੱਚ ਸਾਨੂੰ ਪਤਾ ਲੱਗਿਆ ਕਿ ਇਸ ਪੇਜ ਨੂੰ 5,282 ਲੋਕ ਫੋਲੋ ਕਰਦੇ ਹਨ ਅਤੇ ਪੇਜ ਨੂੰ 1 ਮਾਰਚ 2019 ਨੂੰ ਬਣਾਇਆ ਗਿਆ ਸੀ।

ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਫਰਜੀ ਨਿਕਲਿਆ। ਵਾਇਰਲ ਤਸਵੀਰ ਵਿੱਚ ਦਿੱਖ ਰਹੀ ਗੱਡੀ ਜਸਵੀਰ ਸਿੰਘ ਕੁਦਨੀ ਦੀ ਹੈ । 9 ਜਨਵਰੀ 2022 ਨੂੰ ਜਸਵੀਰ ਸਿੰਘ ਕੁਦਨੀ ਪਾਰਟੀ ਦੇ ਪ੍ਰਚਾਰ ਲਈ ਭੁਟਾਲ ਕਲਾਂ ਤੋਂ ਭੁਟਾਲ ਖੁਰਦ ਆ ਰਹੇ ਸਨ ਅਤੇ ਰਸਤੇ ਵਿੱਚ ਉਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ। ਵਾਇਰਲ ਤਸਵੀਰ ਉਸ ਹੀ ਹਾਦਸੇ ਦੀ ਹੈ। ਭਗਵੰਤ ਮਾਨ ਦਾ ਇਸ ਹਾਦਸੇ ਨਾਲ ਕੋਈ ਸੰਬੰਧ ਨਹੀਂ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts