ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਨੀਤਾ ਅੰਬਾਨੀ ਤੋਂ ਜੁੜੀ ਪੋਸਟ ਝੂਠੀ ਸਾਬਤ ਹੋਈ । ਨੀਤਾ ਅੰਬਾਨੀ ਨੇ ਸੀ.ਏ.ਏ ਦੇ ਸੰਬੰਧ ਵਿੱਚ ਕੋਈ ਬਿਆਨ ਨਹੀ ਦਿੱਤਾ।
ਵਿਸ਼ਵਾਸ ਨਿਊਜ਼ ( ਨਵੀਂ ਦਿੱਲੀ ) । ਰਿਲਾਇੰਸ ਫਾਉਂਡੇਸ਼ਨ ਦੀ ਫਾਊਂਡਰ ਅਤੇ ਚੇਅਰਪਰਸਨ ਨੀਤਾ ਅੰਬਾਨੀ ਦੇ ਨਾਮ ਤੋਂ ਸ਼ੋਸ਼ਲ ਮੀਡਿਆ ਵਿੱਚ ਇੱਕ ਫ਼ਰਜ਼ੀ ਮੈਸੇਜ ਵਾਇਰਲ ਹੋ ਰਿਹਾ ਹੈ । ਇਸ ਮੈਸੇਜ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੀਤਾ ਅੰਬਾਨੀ ਨੇ ਨਾਗਰਿਕਤਾ ਸੰਸ਼ੋਧਨ ਕਾਨੂੰਨ ਨੂੰ ਲੈ ਕੇ ਬਿਆਨ ਦਿੱਤਾ ਹੈ ।
ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ ਤੇ ਸਾਨੂੰ ਪਤਾ ਲੱਗਿਆ ਕਿ ਨੀਤਾ ਅੰਬਾਨੀ ਨੇ ਸੀ.ਏ.ਏ ਨੂੰ ਲੈ ਕੇ ਕੋਈ ਬਿਆਨ ਨਹੀ ਦਿੱਤਾ ਹੈ । ਵਾਇਰਲ ਪੋਸਟ ਫਰਜੀ ਹੈ ।
ਫੇਸਬੁੱਕ ਯੂਜ਼ਰ ਇੰਦਰਜੀਤ ਸਿੰਘ ਨੇ 21 ਮਾਰਚ ਨੂੰ ਇਕ ਪੋਸਟ ਅੱਪਲੋਡ ਕੀਤੀ , ਜਿਸ ਵਿਚ ਨੀਤਾ ਅੰਬਾਨੀ ਦੀ ਤਸਵੀਰ ਦਾ ਇਸਤੇਮਾਲ ਕਰਦੇ ਹੋਏ ਲਿਖਿਆ ਹੋਇਆ ਸੀ :‘ ਨੀਤਾ ਅੰਬਾਨੀ ਵੀ ਬੋਲ ਰਹੀ ਹੈ ਸੀ.ਏ.ਏ ਵਾਪਿਸ ਨਹੀ ਹੋਵੇਗਾ ..! ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਕੌਣ ਹੁੰਦੀ ਹੈ ਫੈਸਲਾ ਸੁਣਾਉਣ ਵਾਲੀ? ਕੀ ਪ੍ਰਧਾਨਮੰਤਰੀ ਦਾ ਪਦ ਗਿਰਵੀ ਹੈ ਇਨ੍ਹਾਂ ਦੇ ਕੋਲ..?’
ਫੇਸਬੁੱਕ ਪੋਸਟ ਦਾ ਅਰਕਾਈਵ ਵਰਜਨ ਇੱਥੇ ਦੇਖੋ ।
ਵਿਸ਼ਵਾਸ ਨਿਊਜ਼ ਨੇ ਪੜਤਾਲ ਦੀ ਸ਼ੁਰੂਆਤ ਗੂਗਲ ਸਰਚ ਤੋਂ ਕੀਤੀ। ਸਭ ਤੋਂ ਪਹਿਲਾ ਅਸੀਂ ਗੂਗਲ ਵਿੱਚ ਇਹ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕੀ ਸੱਚ ਵਿੱਚ ਨੀਤਾ ਅੰਬਾਨੀ ਨੇ ਸੀ.ਏ.ਏ ਦੇ ਸਬੰਧ ਵਿੱਚ ਕੁਝ ਕਿਹਾ ਹੈ । ਸਾਨੂੰ ਇਕ ਵੀ ਅਜਿਹੀ ਖ਼ਬਰ ਨਹੀਂ ਮਿਲੀ ਜੋ ਇਸ ਗੱਲ ਦੀ ਪੁਸ਼ਟੀ ਕਰੇ । ਨੀਤਾ ਅੰਬਾਨੀ ਜੇਕਰ ਸੀ.ਏ.ਏ ਦੇ ਸੰਬੰਧ ਵਿੱਚ ਕੁਝ ਵੀ ਬੋਲਦੀ ਤਾਂ ਉਹ ਜ਼ਰੂਰ ਮੀਡਿਆ ਦੀ ਸੁਰਖੀਆਂ ਵਿੱਚ ਆ ਜਾਂਦਾ । ਮਤਲਬ ਸਾਫ ਸੀ ਨੀਤਾ ਅੰਬਾਨੀ ਦੇ ਨਾਮ ਤੋਂ ਵਾਇਰਲ ਬਿਆਨ ਫਰਜੀ ਹੈ ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਵਿਸ਼ਵਾਸ ਨਿਊਜ਼ ਨੇ ਰਿਲਾਇੰਸ ਕੰਪਨੀ ਦੇ ਪ੍ਰਵਕਤਾ ਨਾਲ ਗੱਲ ਕੀਤੀ , ਉਨ੍ਹਾਂ ਨੇ ਵਿਸ਼ਵਾਸ ਨਿਊਜ਼ ਨੂੰ ਦੱਸਿਆ ਕਿ ਵਾਇਰਲ ਪੋਸਟ ਫਰਜੀ ਹੈ । ਨੀਤਾ ਅੰਬਾਨੀ ਨੇ ਅਜਿਹਾ ਕੋਈ ਬਿਆਨ ਨਹੀ ਦਿੱਤਾ ।
ਹੁਣ ਵਾਰੀ ਸੀ ਫੇਸਬੁੱਕ ਯੂਜ਼ਰ ਇੰਦਰਜੀਤ ਸਿੰਘ ਦੇ ਅਕਾਊਂਟ ਦੀ ਜਾਂਚ ਕਰਨ ਦੀ। ਇਸ ਅਕਾਊਂਟ ਤੋਂ ਨੀਤਾ ਅੰਬਾਨੀ ਦੇ ਨਾਲ ਜੁੜੀ ਫਰਜੀ ਪੋਸਟ ਨੂੰ ਵਾਇਰਲ ਕੀਤਾ ਗਿਆ ਸੀ । ਸਾਨੂੰ ਪਤਾ ਲੱਗਿਆ ਕਿ ਯੂਜ਼ਰ ਯੂਪੀ ਦਾ ਰਹਿਣ ਵਾਲਾ ਹੈ ਤੇ ਇਸਦੇ ਅੱਠ ਸੌ ਤੋਂ ਵੱਧ ਫੇਸਬੁੱਕ ਦੋਸਤ ਹਨ । ਨ
ਨਤੀਜਾ: ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਨੀਤਾ ਅੰਬਾਨੀ ਤੋਂ ਜੁੜੀ ਪੋਸਟ ਝੂਠੀ ਸਾਬਤ ਹੋਈ । ਨੀਤਾ ਅੰਬਾਨੀ ਨੇ ਸੀ.ਏ.ਏ ਦੇ ਸੰਬੰਧ ਵਿੱਚ ਕੋਈ ਬਿਆਨ ਨਹੀ ਦਿੱਤਾ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।