Fact Check: ਨਿਰਮਲਾ ਸੀਤਾਰਮਣ ਨੇ 35000 ਕਰੋੜ ਦਾ ਨਹੀਂ, 35 ਕਰੋੜ Led ਬਲਬਾਂ ਵੰਡਣ ਦਾ ਦਾਅਵਾ ਕੀਤਾ ਸੀ

ਨਵੀਂ ਦਿੱਲੀ (ਵਿਸ਼ਵਾਸ ਟੀਮ)। ਅੱਜਕਲ ਸੋਸ਼ਲ ਮੀਡੀਆ ‘ਤੇ CNBC ਆਵਾਜ਼ ਨਿਊਜ਼ ਚੈਨਲ ਦਾ ਇੱਕ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ ਜਿਸਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਬਜਟ ਭਾਸ਼ਣ ਦਿੰਦੇ ਵੇਖਿਆ ਜਾ ਸਕਦਾ ਹੈ ਅਤੇ ਹੇਠਾਂ ਬ੍ਰੇਕਿੰਗ ਚਲ ਰਿਹਾ ਹੈ “35000 ਕਰੋੜ LED ਬਲਬ ਵੰਡੇ ਗਏ”। ਡਿਸਕ੍ਰਿਪਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਪਣੀ ਬਜਟ ਸਪੀਚ ਵਿਚ ਸੀਤਾਰਮਣ ਨੇ ਕਿਹਾ ਕਿ ਉਜਾਲਾ ਸਕੀਮ ਦੇ ਅੰਤਰਗਤ ਹੁਣ ਤੱਕ 35,000 ਕਰੋੜ LED ਬਲਬ ਵੰਡੇ ਗਏ। ਇਸ ਗੱਲ ਨੂੰ ਲੈ ਕੇ ਸੀਤਾਰਮਣ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਜਾ ਰਿਹਾ ਹੈ ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਨਿਰਮਲਾ ਸੀਤਾਰਮਣ ਨੇ ਆਪਣੀ ਬਜਟ ਸਪੀਚ ਵਿਚ ਉਜਾਲਾ ਸਕੀਮ ਦੇ ਅੰਤਰਗਤ 35 ਕਰੋੜ LED ਬਲਬਾਂ ਨੂੰ ਵੰਡਣ ਦਾ ਦਾਅਵਾ ਕੀਤਾ ਸੀ, 35000 ਕਰੋੜ ਦਾ ਨਹੀਂ।

ਕੀ ਹੋ ਰਿਹਾ ਹੈ ਵਾਇਰਲ?

CNBC ਆਵਾਜ਼ ਨਿਊਜ਼ ਚੈਨਲ ਦਾ ਇੱਕ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ ਜਿਸਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਬਜਟ ਭਾਸ਼ਣ ਦਿੰਦੇ ਵੇਖਿਆ ਜਾ ਸਕਦਾ ਹੈ ਅਤੇ ਹੇਠਾਂ ਬ੍ਰੇਕਿੰਗ ਚਲ ਰਿਹਾ ਹੈ “35000 ਕਰੋੜ LED ਬਲਬ ਵੰਡੇ ਗਏ”। ਡਿਸਕ੍ਰਿਪਸ਼ਨ ਵਿਚ ਦਾਅਵਾ ਕੀਤਾ ਗਿਆ ਹੈ “ਨਿਰਮਲਾ ਸੀਤਾਰਮਣ ਨੇ ਬਜਟ ਪੇਸ਼ ਕਰਦੇ ਸਮੇਂ ਦੇਸ਼ ਨੂੰ ਦੱਸਿਆ ਕਿ ਮੋਦੀ ਸਰਕਾਰ ਨੇ ਹੁਣ ਤੱਕ 35 ਹਜ਼ਾਰ ਕਰੋੜ LED ਬਲਬ ਵੰਡੇ ਹਨ 😂😂 ਕੁੱਲ ਅਬਾਦੀ 125 ਕਰੋੜ। ਮਤਲੱਬ ਹਰ ਇੱਕ ਭਾਰਤੀ ਨੂੰ 280 ਬਲਬ 😂😂 . ਕੀ ਇਹ ਵੀ ਇੱਕ ਬਹੁਤ ਵੱਡਾ ਘੋਟਾਲਾ ਹੈ ਜਾਂ ਜੁਮਲੇਬਾਜ਼ੀ? 👉ਮੋਦੀ ਜਾਣੇ ਜਾਂ ਮੋਦੀ ਦੇ ਅਨਪੜ੍ਹ ਅੰਧ ਭਕਤ 😜😜”

ਪੜਤਾਲ

ਪੜਤਾਲ ਸ਼ੁਰੂ ਕਰਨ ਲਈ ਅਸੀਂ ਸਬਤੋਂ ਪਹਿਲਾਂ ਨਿਰਮਲਾ ਸੀਤਾਰਮਣ ਦਾ ਪੂਰਾ ਬਜਟ ਭਾਸ਼ਣ ਸੁਣਨ ਦਾ ਫੈਸਲਾ ਕੀਤਾ। ਇਸ 2 ਘੰਟੇ 10 ਮਿੰਟ ਦੇ ਭਾਸ਼ਣ ਵਿਚ 1 ਘੰਟਾ 6 ਮਿੰਟ 40 ਸੈਕੰਡ ‘ਤੇ ਨਿਰਮਲਾ ਸੀਤਾਰਮਣ ਨੂੰ ਸਾਫ ਤੌਰ ‘ਤੇ ਉਜਾਲਾ ਸਕੀਮ ਦੇ ਅੰਤਰਗਤ 35 ਕਰੋੜ LED ਬਲਬਾਂ ਨੂੰ ਵੰਡਣ ਦਾ ਦਾਅਵਾ ਕਰਦੇ ਸੁਣਿਆ ਜਾ ਸਕਦਾ ਹੈ। ਇਸ ਪੂਰੀ ਸਪੀਚ ਵਿਚ ਨਿਰਮਲਾ ਸੀਤਾਰਮਣ ਨੇ 35000 ਕਰੋੜ LED ਬਲਬਾਂ ਨੂੰ ਵੰਡਣ ਦਾ ਦਾਅਵਾ ਨਹੀਂ ਕੀਤਾ ਹੈ।

ਅਸੀਂ ਬਜਟ ਦਾ ਲਿਖਤ ਭਾਸ਼ਣ ਵੀ ਪੜ੍ਹਿਆ ਜਿਸਵਿਚ ਵੀ “ਲਗਭਗ 35 ਕਰੋੜ LED ਬਲਬ” ਕਿਹਾ ਗਿਆ ਹੈ।

ਉਜਾਲਾ ਸਕੀਮ ਦੀ ਵੈੱਬਸਾਈਟ ਅਨੁਸਾਰ ਵੀ ਹੁਣ ਤੱਕ ਇਸ ਸਕੀਮ ਦੇ ਅੰਤਰਗਤ 35 ਕਰੋੜ 1 ਲੱਖ LED ਬਲਬ ਵੰਡੇ ਗਏ ਹਨ।

ਵੱਧ ਪੁਸ਼ਟੀ ਲਈ ਅਸੀਂ CNBC ਆਵਾਜ਼ ਦੇ ਗਰੁੱਪ ਐਡੀਟਰ ਪ੍ਰਬਲ ਪ੍ਰਤਾਪ ਸਿੰਘ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਸਾਡੇ ਸਵਾਲ ‘ਤੇ ਸਾਨੂੰ ਕਿਹਾ ਕਿ ਸਬੰਧਿਤ ਵਿਭਾਗ ਦੁਆਰਾ ਸਾਨੂੰ ਜਲਦ ਹੀ ਜਵਾਬ ਦਿੱਤਾ ਜਾਵੇਗਾ। ਹਾਲਾਂਕਿ, ਹੁਣ ਤੱਕ ਉਨ੍ਹਾਂ ਵੱਲੋਂ ਕੋਈ ਅਧਿਕਾਰਕ ਜਵਾਬ ਨਹੀਂ ਆਇਆ ਹੈ। ਜਵਾਬ ਆਉਂਦੇ ਹੀ ਇਸ ਸਟੋਰੀ ਨੂੰ ਅਪਡੇਟ ਕੀਤਾ ਜਾਵੇਗ।

ਇਸ ਪੋਸਟ ਨੂੰ ਕਈ ਸੋਸ਼ਲ ਮੀਡੀਆ ਪੇਜਾਂ ‘ਤੇ ਸ਼ੇਅਰ ਕੀਤਾ ਗਿਆ ਹੈ ਜਿਸ ਵਿਚੋਂ ਦੀ ਇੱਕ ਹੈ SADA PUNJAB. ਇਸ ਪੇਜ ਦੇ ਕੁੱਲ 128,978 ਮੇਂਬਰ ਹਨ।

ਨਤੀਜਾ: ਆਪਣੀ ਪੜਤਾਲ ਵਿਚ ਅਸੀਂ ਪਾਇਆ ਕਿ ਨਿਰਮਲਾ ਸੀਤਾਰਮਣ ਨੇ ਆਪਣੀ ਬਜਟ ਸਪੀਚ ਵਿਚ ਉਜਾਲਾ ਸਕੀਮ ਦੇ ਅੰਤਰਗਤ 35 ਕਰੋੜ LED ਬਲਬਾਂ ਦੇ ਵੰਡਣ ਦਾ ਦਾਅਵਾ ਕੀਤਾ ਗਿਆ ਸੀ, 35000 ਕਰੋੜ ਦਾ ਨਹੀਂ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts