Fact Check: ਮੰਗਲਵਾਰ ਨੂੰ ਪੂਰੇ ਦੇਸ਼ ਵਿਚ ਮੀਟ ਦੀ ਦੁਕਾਨੇ ਬੰਦ ਰਹਿਣ ਦਾ ਦਾਅਵਾ ਕਰਦਾ ਵਾਇਰਲ ਪੋਸਟ ਭ੍ਰਮਕ

ਪੂਰੇ ਦੇਸ਼ ਵਿੱਚ ਹਰ ਮੰਗਲਵਾਰ ਨੂੰ ਦੁਕਾਨਾਂ ਬੰਦ ਕਰਨ ਦਾ ਫੈਸਲਾ ਨਹੀਂ ਲਿਆ ਗਿਆ । ਇਹ ਫੈਸਲਾ ਗੁਰੂਗਰਾਮ ਨਗਰ ਨਿਗਮ ਨੇ ਸਿਰਫ ਗੁਰੂਗਰਾਮ ਦੇ ਲਈ ਲਿਆ ਹੈ । ਵਾਇਰਲ ਪੋਸਟ ਭ੍ਰਮਕ ਹੈ ।

ਨਵੀਂ ਦਿੱਲੀ (Vishvas News)। ਸ਼ੋਸ਼ਲ ਮੀਡਿਆ ਉੱਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ । ਇਸ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ਭਰ ਵਿੱਚ ਹਰ ਮੰਗਲਵਾਰ ਨੂੰ ਮੀਟ ਦੀਆਂ ਦੁਕਾਨਾਂ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ।

ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਵਾਇਰਲ ਦਾਅਵਾ ਭ੍ਰਮਕ ਨਿਕਲਿਆ । ਅਸਲ ਵਿੱਚ ਇਹ ਫੈਸਲਾ ਹਰਿਆਣਾ ਦੀ ਗੁਰੂਗਰਾਮ ਨਗਰ ਨਿਗਮ ਨੇ ਸਿਰਫ ਗੁਰੂਗਰਾਮ ਦੇ ਲਈ ਲਿਆ ਹੈ । ਇਹ ਫੈਸਲਾ ਪੂਰੇ ਦੇਸ਼ ਤੇ ਲਾਗੂ ਨਹੀ ਹੋਵੇਗਾ ।

ਕੀ ਹੈ ਵਾਇਰਲ ਪੋਸਟ ਦੇ ਵਿੱਚ?
ਫੇਸਬੁੱਕ ਯੂਜ਼ਰ Ompal Goswami ਨੇ ਇਹ ਪੋਸਟ I M With Amit Shah ਨਾਮ ਦੇ ਗਰੁੱਪ ਵਿੱਚ ਸਾਂਝਾ ਕੀਤੀ ਹੈ ਇਸ ਵਿੱਚ ਲਿਖਿਆ ਗਿਆ ਹੈ : ਹੁਣ ਹਰ ਮੰਗਲਵਾਰ ਨੂੰ ਦੇਸ਼ ਵਿੱਚ ਮੀਟ ਦੀ ਦੁਕਾਨੇ ਬੰਦ ਹੋਣਗੀਆਂ ਬਹੁਤ ਚੰਗਾ ਫੈਸਲਾ ਹੈ ਤੁਸੀਂ ਸਾਰੇ ਵੀ ਇਸਦਾ ਪੂਰਾ ਸਾਥ ਦਿਉ ।

ਪੋਸਟ ਦਾ ਅਰਕਾਈਵ ਵਰਜਨ ਇਥੇ ਦੇਖਿਆ ਜਾ ਸਕਦਾ ਹੈ ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾ ਕੀਵਰ੍ਡ੍ਸ ਦੀ ਮਦਦ ਨਾਲ ਇਸ ਦਾਅਵੇ ਬਾਰੇ ਇੰਟਰਨੇਟ ਤੇ ਸਰਚ ਕੀਤਾ । ਸਾਨੂੰ ਕੁਝ ਮੀਡੀਆ ਰਿਪੋਰਟ ਮਿਲੀ , ਜਿਸਦੇ ਮੁਤਾਬਿਕ ਹਰਿਆਣਾ ਦੇ ਗੁਰੂਗਰਾਮ ਵਿੱਚ ਹਰ ਮੰਗਲਵਾਰ ਨੂੰ ਮੀਟ ਦੀ ਦੁਕਾਨੇ ਬੰਦ ਕਰਨ ਦਾ ਫੈਸਲਾ ਨਗਰ ਨਿਗਮ ਦੀ ਬੈਠਕ ਵਿੱਚ ਹੋਣ ਦੀ ਗੱਲ ਕੀਤੀ ਗਈ । 19 ਮਾਰਚ ਨੂੰ ਪ੍ਰਕਾਸ਼ਿਤ ਇਨ੍ਹਾਂ ਮੀਡਿਆ ਰਿਪੋਰਟ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਹੈ ਕਿ ਪੂਰੇ ਦੇਸ਼ ਵਿੱਚ ਹਰ ਮੰਗਲਵਾਰ ਨੂੰ ਮੀਟ ਦੀਆਂ ਦੁਕਾਨਾਂ ਬੰਦ ਰਹਿਣਗੀਆਂ । ਇਹ ਫੈਸਲਾ ਸਿਰਫ ਗੁਰੂਗਰਾਮ ਲਈ ਹੈ ।

ਹੋਰ ਜਾਣਕਾਰੀ ਲਈ ਅਸੀਂ ਗੁਰੂਗਰਾਮ ਦੇ ਰਿਪੋਰਟਰ ਆਦਿਤਿਆ ਰਾਜ ਨੂੰ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ 18 ਮਾਰਚ ਨੂੰ ਗੁਰੂਗਰਾਮ ਨਗਰ ਨਿਗਮ ਦੇ ਸਦਨ ਵਿੱਚ ਸਬ ਦੀ ਮੰਜੂਰੀ ਦੇ ਬਾਅਦ ਇਹ ਫੈਸਲਾ ਲਿਆ ਗਇਆ ਹੈ । ਇਹ ਫੈਸਲਾ ਸਿਰਫ ਗੁਰੂਗਰਾਮ ਲਈ ਲਿਆ ਗਿਆ ਹੈ , ਵਾਇਰਲ ਪੋਸਟ ਵਿੱਚ ਕੀਤਾ ਗਿਆ ਦਾਅਵਾ ਭ੍ਰਮਕ ਹੈ। ਇਹ ਫੈਸਲਾ ਪੂਰੇ ਦੇਸ਼ ਲਈ ਨਹੀਂ ਹੈ ।

ਹੁਣ ਵਾਰੀ ਸੀ ਫੇਸਬੁੱਕ ਉਤੇ ਇਸ ਪੋਸਟ ਨੂੰ ਸਾਂਝਾ ਕਰਣ ਵਾਲੇ ਯੂਜ਼ਰ Ompal Goswami ਦੀ ਪ੍ਰੋਫਾਈਲ ਸਕੈਨ ਕਰਣ ਦੀ । ਯੂਜ਼ਰ ਦੀ ਪ੍ਰੋਫਾਈਲ ਸਕੈਨ ਕਰਣ ਤੇ ਅਸੀਂ ਪਾਇਆ ਕਿ ਯੂਜ਼ਰ ਹਰਿਆਣਾ ਦੇ ਪਾਣੀਪਤ ਦਾ ਰਹਿਣ ਵਾਲਾ ਹੈ। ਤੇ I M With Amit Shah ਪੈਜ ਜਿਸਦੇ ਉੱਤੇ ਪੋਸਟ ਸਾਂਝਾ ਕੀਤੀ ਗਈ ਸੀ। ਉਸ ਵਿੱਚ ਖ਼ਬਰ ਲਿਖੇ ਜਾਣ ਤੱਕ 4.41 ਤੋਂ ਵੱਧ ਮੈਂਬਰ ਸੀ ।



ਨਤੀਜਾ: ਪੂਰੇ ਦੇਸ਼ ਵਿੱਚ ਹਰ ਮੰਗਲਵਾਰ ਨੂੰ ਦੁਕਾਨਾਂ ਬੰਦ ਕਰਨ ਦਾ ਫੈਸਲਾ ਨਹੀਂ ਲਿਆ ਗਿਆ । ਇਹ ਫੈਸਲਾ ਗੁਰੂਗਰਾਮ ਨਗਰ ਨਿਗਮ ਨੇ ਸਿਰਫ ਗੁਰੂਗਰਾਮ ਦੇ ਲਈ ਲਿਆ ਹੈ । ਵਾਇਰਲ ਪੋਸਟ ਭ੍ਰਮਕ ਹੈ ।

Misleading
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts