Fact Check: ਨਿਊ ਯੌਰਕ ਟਾਈਮਜ਼ ਉੱਤੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ ਲਗਾ ਕੇ ਬਣਾਇਆ ਗਿਆ ਫਰਜ਼ੀ ਸਕ੍ਰੀਨਸ਼ੌਟ, ਵਾਇਰਲ ਪੋਸਟ ਹੈ ਫਰਜ਼ੀ

ਵਿਸ਼ਵਾਸ ਨਿਊਜ਼ ਨੇ ਦਿ ਨਿਊ ਯੌਰਕ ਟਾਈਮਜ਼ ਦੇ ਫਰੰਟ ਪੇਜ ਉੱਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਲਗਾ ਕੇ ਵਾਇਰਲ ਹੋ ਰਹੀ ਪੋਸਟ ਦੀ ਜਾਂਚ ਕੀਤੀ ਅਤੇ ਇਸ ਨੂੰ ਫਰਜ਼ੀ ਪਾਇਆ। ਅਖਬਾਰ ਨੇ ਅਜਿਹੀ ਕੋਈ ਤਸਵੀਰ ਜਾਂ ਨਾਲ ਮਿਲਦਾ ਲੇਖ ਪ੍ਰਕਾਸ਼ਿਤ ਨਹੀਂ ਕੀਤਾ। ਨਿਊ ਯੌਰਕ ਟਾਈਮਜ਼ ਨੇ ਖੁਦ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ )। ਸੋਸ਼ਲ ਮੀਡਿਆ ਉੱਤੇ ਅਮਰੀਕਾ ਦੇ ਪ੍ਰਮੁੱਖ ਅੰਗਰੇਜ਼ੀ ਅਖਬਾਰ ਨਿਊ ਯੌਰਕ ਟਾਈਮਜ਼ ਦੇ ਫਰੰਟ ਪੇਜ ਦਾ ਸਕ੍ਰੀਨਸ਼ੌਟ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਪੀਐਮ ਨਰਿੰਦਰ ਮੋਦੀ ਦੀ ਫੋਟੋ ਲਗਾਈ ਗਈ ਹੈ ਅਤੇ ਨਾਲ ਹੈੱਡਲਾਈਨ ਲਿਖੀ ਗਈ ਹੈ, “ਧਰਤੀ ਦੀ ਆਖਰੀ ਸਭ ਤੋਂ ਵੱਡੀ ਉਮੀਦ।” ਵਾਇਰਲ ਸਕ੍ਰੀਨਸ਼ੌਟ ‘ਤੇ ਲੇਖ ਦੀ ਮਿਤੀ 26 ਸਤੰਬਰ 2021 ਲਿਖੀ ਹੋਈ ਹੈ। ਸੋਸ਼ਲ ਮੀਡੀਆ ਉੱਤੇ ਕਈ ਲੋਕ ਇਸ ਨੂੰ ਸੱਚ ਮੰਨ ਕੇ ਸ਼ੇਅਰ ਕਰ ਰਹੇ ਹਨ। ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਵਾਇਰਲ ਦਾਅਵਾ ਫਰਜ਼ੀ ਪਾਇਆ। ਨਿਊ ਯੌਰਕ ਟਾਈਮਜ਼ ਦੇ ਫਰੰਟ ਪੇਜ ਦੱਸਿਆ ਜਾ ਰਿਹਾ ਇਹ ਸਕ੍ਰੀਨਸ਼ੌਟ ਨਕਲੀ ਹੈ। ਨਿਊ ਯੌਰਕ ਟਾਈਮਜ਼ ਨੇ ਖੁਦ ਵੀ ਇਹ ਸਾਫ ਕੀਤਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਯੂਜ਼ਰ ‘ਪੂਨਮ ਮੋਗਰਾ’ ਨੇ ਇਸ ਲੇਖ ਦਾ ਸਕ੍ਰੀਨਸ਼ੌਟ ਪੋਸਟ ਕਰਦੇ ਹੋਏ ਲਿਖਿਆ ਹੈ, “Indian Be Proud”

ਪੋਸਟ ਵਿੱਚ ਅੰਗਰੇਜ਼ੀ ਵਿੱਚ ਲਿਖਿਆ ਹੈ: “World’s most loved and most powerful leader is here to bless us.”

ਕਈ ਹੋ ਲੋਕ ਵੀ ਇਸ ਨੂੰ ਸ਼ੇਅਰ ਕਰ ਚੁੱਕੇ ਹਨ। ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖਿਆ ਜਾ ਸਕਦਾ ਹੈ।  

ਪੜਤਾਲ

ਵਿਸ਼ਵਾਸ ਨਿਊਜ਼ ਨੇ ਜਾਂਚ ਸ਼ੁਰੂ ਕਰਦੇ ਹੋਏ ਸਬੰਧਤ ਸ਼ਬਦਾਂ ਨਾਲ ਗੂਗਲ ਉੱਤੇ ਸਰਚ ਕੀਤਾ। ਸਾਨੂੰ ਵਾਇਰਲ ਦਾਅਵੇ ਨਾਲ ਜੁੜੀ ਕੋਈ ਭਰੋਸੇਯੋਗ ਖਬਰ ਨਹੀਂ ਮਿਲੀ। ਜੇਕਰ ਨਿਊ ਯੌਰਕ ਟਾਈਮਜ਼ ਨੇ ਅਜਿਹਾ ਕੋਈ ਲੇਖ ਪ੍ਰਕਾਸ਼ਿਤ ਕੀਤਾ ਹੁੰਦਾ ਤਾਂ ਇਹ ਕਿਸੇ ਨਾ ਕਿਸੇ ਮੀਡੀਆ ਰਿਪੋਰਟ ਵਿੱਚ ਜ਼ਰੂਰ ਮਿਲਦਾ। ਜਾਂਚ ਵਿੱਚ ਅੱਗੇ ਅਸੀਂ ਵਾਇਰਲ ਸਕ੍ਰੀਨਸ਼ੌਟ ਨੂੰ ਧਿਆਨ ਨਾਲ ਦੇਖਿਆ, ਇਸ ਵਿੱਚ ਸਤੰਬਰ ਮਹੀਨੇ ਦੀ ਸਪੈਲਿੰਗ ਵੀ ਗਲਤ ਲਿਖੀ ਹੋਈ ਹੈ। ਇਸ ਤਰ੍ਹਾਂ ਦੀ ਗਲਤੀ ਇਸ ਦੇ ਫਰਜ਼ੀ ਹੋਣ ਦਾ ਸ਼ੱਕ ਪੈਦਾ ਕਰਦੀ ਹੈ।

ਅਸੀਂ ਫਿਰ ਨਿਊ ਯੌਰਕ ਟਾਈਮਜ਼ ਦੀ ਵੈੱਬਸਾਈਟ ਉੱਤੇ ਵੀ ਇਸ ਲੇਖ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜਿਆ ਅਜਿਹਾ ਕੋਈ ਲੇਖ ਨਹੀਂ ਮਿਲਿਆ। ਵਾਇਰਲ ਫੋਟੋ ਦੀ ਸੱਚਾਈ ਜਾਣਨ ਲਈ, ਅਸੀਂ ਨਿਊ ਯੌਰਕ ਟਾਈਮਜ਼ ਦੇ 26 ਸਤੰਬਰ 2021 ਦੇ ਪ੍ਰਿੰਟ ਐਡੀਸ਼ਨ ਦੀ ਜਾਂਚ ਕੀਤੀ। 26 ਸਤੰਬਰ ਨੂੰ ਨਿਊਯਾਰਕ ਟਾਈਮਜ਼ ਦੀ ਵੈੱਬਸਾਈਟ ਦੇ ਪਹਿਲੇ ਪੰਨੇ ਉੱਤੇ ਇੱਕ ਪੁਲ ਦੀ ਤਸਵੀਰ ਸੀ। ਇਸ ਤੋਂ ਸਾਫ ਹੁੰਦਾ ਹੈ ਕਿ ਵਾਇਰਲ ਫੋਟੋ ਐਡੀਟਿਡ ਹੈ। ਵਾਇਰਲ ਤਸਵੀਰ ਵਿੱਚ ਪੁਲ ਦੀ ਫੋਟੋ ਨੂੰ ਐਡਿਟ ਕਰ ਕੇ ਪੀਐਮ ਮੋਦੀ ਦੀ ਫੋਟੋ ਲੱਗਾ ਦਿੱਤੀ ਗਈ ਹੈ।

ਇਸ ਵਾਇਰਲ ਪੋਸਟ ਨੂੰ ਨਕਲੀ ਦੱਸਦਾ ਇੱਕ ਟਵੀਟ ਸਾਨੂੰ ਨਿਊ ਯੌਰਕ ਟਾਈਮਜ਼ ਦੇ ਅਧਿਕਾਰਤ ਟਵਿੱਟਰ ਹੈਂਡਲ ਉੱਪਰ ਵੀ ਮਿਲਿਆ। 29 ਸਤੰਬਰ 2021 ਨੂੰ ਟਵੀਟ ਕਰਦੇ ਹੋਏ ਲਿਖਿਆ ਗਿਆ ਸੀ, “ਇਹ ਪੂਰੀ ਤਰ੍ਹਾਂ ਨਕਲੀ ਤਸਵੀਰ ਹੈ,” ਅਤੇ ਨਾਲ ਹੀ ਨਰਿੰਦਰ ਮੋਦੀ ਬਾਰੇ ਕੀਤੀਆਂ ਹੋਰ ਖਬਰਾਂ ਦਾ ਲਿੰਕ ਦਿੱਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਤਸਵੀਰ ਇਸ ਫਰਜ਼ੀ ਸਕ੍ਰੀਨਸ਼ੌਟ ਵਿੱਚ ਵਰਤੀ ਗਈ ਹੈ, ਉਸ ਨੂੰ ਗੂਗਲ ਰਿਵਰਸ ਇਮੇਜ ਰਾਹੀਂ ਸਰਚ ਕਰ ਕੇ ਸਾਨੂੰ ਇਹ ਕਈ ਨਿਊਜ਼ ਵੈੱਬਸਾਈਟਾਂ ਉੱਤੇ ਮਿਲੀ। ਵਾਇਰਲ ਤਸਵੀਰ 26 ਜੂਨ 2021 ਨੂੰ News18.com ਦੀ ਵੈੱਬਸਾਈਟ ਦੀ ਖਬਰ ਵਿੱਚ ਦੇਖੀ ਜਾ ਸਕਦੀ ਹੈ।ਸਾਡੀ ਹੁਣ ਤੱਕ ਦੀ ਜਾਂਚ ਤੋਂ ਇਹ ਸਾਫ ਹੈ ਕਿ ਨਿਊ ਯੌਰਕ ਟਾਈਮਜ਼ ਦਾ ਨਾਮ ਲੈ ਕੇ ਵਾਇਰਲ ਹੋ ਰਿਹਾ ਸਕ੍ਰੀਨਸ਼ੌਟ ਐਡੀਟਿਡ ਹੈ। ਤੁਸੀਂ ਹੇਠਾਂ ਦਿੱਤੇ ਫੋਟੋ ਕੋਲਾਜ ਵਿੱਚ ਅਸਲ ਅਤੇ ਉਸ ਦੇ ਨਾਲ ਛੇੜਛਾੜ ਕਰ ਕੇ ਬਣਾਈ ਗਈ ਪੋਸਟ ਵਿੱਚ ਫਰਕ ਦੇਖ ਸਕਦੇ ਹੋ।

ਵਿਸ਼ਵਾਸ ਨਿਊਜ਼ ਨੇ ਵਾਇਰਲ ਦਾਅਵੇ ਦੀ ਜਾਂਚ ਲਈ ਈ-ਮੇਲ ਰਾਹੀਂ ਨਿਊ ਯੌਰਕ ਟਾਈਮਜ਼ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਜਵਾਬ ਦਿੰਦੇ ਹੋਏ ਦੱਸਿਆ ਕਿ ਵਾਇਰਲ ਦਾਅਵਾ ਫਰਜ਼ੀ ਹੈ, ਉਨ੍ਹਾਂ ਨੇ ਅਜਿਹਾ ਕੋਈ ਲੇਖ ਪ੍ਰਕਾਸ਼ਿਤ ਨਹੀਂ ਕੀਤਾ ਹੈ।

ਪਹਿਲਾਂ ਵੀ ਇਸ ਅਖਬਾਰ ਨਾਲ ਜੁੜੀਆਂ ਅਜਿਹੀਆਂ ਕਈ ਫਰਜ਼ੀ ਪੋਸਟਾਂ ਵਾਇਰਲ ਹੋਈਆਂ ਹਨ, ਜਿਨ੍ਹਾਂ ਦੀ ਜਾਂਚ ਵਿਸ਼ਵਾਸ ਨਿਊਜ਼ ਨੇ ਕੀਤੀ ਸੀ। ਤੁਸੀਂ ਇੱਥੇ ਉਹ ਰਿਪੋਰਟਾਂ ਪੜ੍ਹ ਸਕਦੇ ਹੋ।

ਜਾਂਚ ਦੇ ਅੰਤ ਵਿੱਚ ਅਸੀਂ ਇਸ ਪੋਸਟ ਨੂੰ ਸਾਂਝਾ ਕਰਨ ਵਾਲੇ ਯੂਜ਼ਰ ‘ਪੂਨਮ ਮੋਗਰਾ’ ਦੀ ਜਾਂਚ ਕੀਤੀ। ਜਾਂਚ ਵਿੱਚ ਪਤਾ ਲੱਗਾ ਕਿ ਯੂਜ਼ਰ ਦੇ 184 ਫੇਸਬੁੱਕ ਫਰੈਂਡ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਦਿ ਨਿਊ ਯੌਰਕ ਟਾਈਮਜ਼ ਦੇ ਫਰੰਟ ਪੇਜ ਉੱਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਲਗਾ ਕੇ ਵਾਇਰਲ ਹੋ ਰਹੀ ਪੋਸਟ ਦੀ ਜਾਂਚ ਕੀਤੀ ਅਤੇ ਇਸ ਨੂੰ ਫਰਜ਼ੀ ਪਾਇਆ। ਅਖਬਾਰ ਨੇ ਅਜਿਹੀ ਕੋਈ ਤਸਵੀਰ ਜਾਂ ਨਾਲ ਮਿਲਦਾ ਲੇਖ ਪ੍ਰਕਾਸ਼ਿਤ ਨਹੀਂ ਕੀਤਾ। ਨਿਊ ਯੌਰਕ ਟਾਈਮਜ਼ ਨੇ ਖੁਦ ਵਾਇਰਲ ਦਾਅਵੇ ਦਾ ਖੰਡਨ ਕੀਤਾ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts