ਨਵੀਂ ਦਿੱਲੀ (ਵਿਸ਼ਵਾਸ ਟੀਮ)। ਪੰਜਾਬ ਕਾਂਗਰੇਸ ਵਿੱਚ ਚਲ ਰਹੀ ਦੰਡ-ਬੈਠ ਵਿੱਚ ਨਵਜੋਤ ਸਿੰਘ ਸਿੱਧੂ ਦੀ ਬਰਖ਼ਾਸਤਗੀ ਦਾ ਦਾਅਵਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਫੇਸਬੁੱਕ ਤੇ ਸ਼ੇਅਰ ਕੀਤੇ ਗਏ ਇੱਕ ਪੋਸਟ ਵਿੱਚ ਦਾਅਵਾ ਕਰਿਆ ਗਿਆ ਹੈ ਕਿ ਪੰਜਾਬ ਦੇ ਮੁੱਖਮੰਤ੍ਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਮੰਤ੍ਰੀਮੰਡਲ ਤੋਂ ਬਰਖ਼ਾਸਤ ਕਰ ਦਿੱਤਾ ਹੈ।
ਵਿਸ਼ਵਾਸ ਨਿਊਜ਼ ਦੀ ਪੜਤਾਲ ਵਿੱਚ ਇਹ ਦਾਅਵਾ ਗਲਤ ਸਾਬਤ ਹੁੰਦਾ ਹੈ। ਸਿੱਧੂ ਹਲੇ ਵੀ ਪੰਜਾਬ ਸਰਕਾਰ ਵਿੱਚ ਮੰਤ੍ਰੀ ਪਦ ਤੇ ਬਣੇ ਹੋਏ ਹਨ।
ਫੇਸਬੁੱਕ ‘ਤੇ ‘DAINIKBHARAT.XYZ’ ਦੇ ਨਾਂ ਤੋਂ ਸ਼ੇਅਰ ਕੀਤੇ ਗਏ ਨਿਊਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ, ‘ਸਿੱਧੂ ਗੇਟ ਆਊਟ- ਅਮਰਿੰਦਰ ਸਿੰਘ ਨੇ ਸਿੱਧੂ ਨੂੰ ਪੰਜਾਬ ਮੰਤ੍ਰੀਮੰਡਲ ਤੋਂ ਕੀਤਾ ਬਰਖ਼ਾਸਤ, ਕਿੱਧਰ ਦਾ ਵੀ ਨਹੀਂ ਰਿਹਾ ਸਿੱਧੂ।’
ਫੇਸਬੁੱਕ ਤੇ ਸ਼ੇਅਰ ਕੀਤੇ ਗਏ ਪੋਸਟ ਵਿੱਚ ਵੈੱਬ ਪੋਰਟਲ ਦਾ ਲਿੰਕ ਸ਼ਾਮਲ ਹੈ, ਜਿਸਨੂੰ ਕਲਿੱਕ ਕਰਨ ਤੇ ਖ਼ਬਰ ਖੁਲਦੀ ਹੈ। ਖ਼ਬਰ ਵਿੱਚ ਲਿਖਿਆ ਗਿਆ ਹੈ, ‘ਅਮਰਿੰਦਰ ਸਿੰਘ ਨੇ ਸਿੱਧੂ ਨੂੰ ਆਪਣੀ ਸਰਕਾਰ ਵਿਚੋਂ ਮੰਤ੍ਰੀ ਦੇ ਪਦ ਤੋਂ ਬਰਖ਼ਾਸਤ ਕਰ ਦਿੱਤਾ ਹੈ, ਹੁਣ ਸਿੱਧੂ ਪੰਜਾਬ ਵਿੱਚ ਮੰਤ੍ਰੀ ਨਹੀਂ ਹਨ।
ਇਸ ਤੋਂ ਪਹਿਲਾਂ ਸਿੱਧੂ ਨੇ ਪੂਰੇ ਦੇਸ਼ ਵਿੱਚ ਕਾਂਗਰੇਸ ਦਾ ਪ੍ਰਚਾਰ ਕੀਤਾ ਸੀ ਅਤੇ ਜੰਮ ਕੇ ਮੋਦੀ ਤੇ ਹਮਲਾ ਵੀ ਕੀਤਾ ਸੀ। ਨਤੀਜਾ ਇਹ ਰਿਹਾ ਕਿ ਜਿੱਥੇ ਜਿੱਥੇ ਸਿੱਧੂ ਨੇ ਪ੍ਰਚਾਰ ਕੀਤਾ ਸੀ ਉੱਥੇ ਕਾਂਗਰੇਸ ਹਾਰ ਗਈ। 23 ਮਈ ਦੇ ਬਾਅਦ ਹਾਰ ਲਈ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਜਿੰਮੇਵਾਰ ਠਹਿਰਾਇਆ ਸੀ, ਓਸੇ ਦਿਨ ਤੋਂ ਹੀ ਲੋਕੀ ਗੱਲਾਂ ਕਰਨ ਲੱਗ ਪਏ ਸਨ ਕਿ ਸਿੱਧੂ ਦੇ ਕਾਂਗਰੇਸ ਵਿੱਚ ਕੁੱਝ ਹੀ ਦਿਨ ਬਾਕੀ ਨੇ ਅਤੇ ਅੱਜ 6 ਜੂਨ ਨੂੰ ਸਿੱਧੂ ਨੂੰ ਗੇਟ ਆਊਟ ਕਰ ਦਿੱਤਾ ਗਿਆ।’
ਪੜਤਾਲ ਕਰਨ ਤੇ ਪਤਾ ਚੱਲਿਆ ਕਿ ਸਿੱਧੂ ਹਲੇ ਵੀ ਪੰਜਾਬ ਸਰਕਾਰ ਵਿੱਚ ਮੰਤ੍ਰੀ ਪਦ ਤੇ ਬਣੇ ਹੋਏ ਹਨ। ਪੰਜਾਬ ਜਾਗਰਣ ਦੀ ਖ਼ਬਰ ਮੁਤਾਬਕ, ਲੋਕਸਭਾ ਚੋਣਾਂ ਦੇ ਬਾਅਦ ਗੁਰੂਵਾਰ (6 ਜੂਨ 2019) ਨੂੰ ਮੁੱਖਮੰਤ੍ਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਹੇਠ ‘ਚ ਹੋਈ ਪਹਿਲੀ ਕੈਬਿਨੇਟ ਬੈਠਕ ਵਿੱਚ ਸਿੱਧੂ ਸ਼ਾਮਲ ਨਹੀਂ ਹੋਏ। ਉਹਨਾਂ ਨੇ ਆਪਣੇ ਘਰ ‘ਤੇ ਚੁਣਿੰਦਾ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਦਾਅਵਾ ਕੀਤਾ ਕਿ ਉਹਨਾਂ ਨੂੰ ਜਾਨਭੁਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ।
7 ਜੂਨ 2018 ਨੂੰ ਪ੍ਰਕਾਸ਼ਤ ਪੰਜਾਬ ਜਾਗਰਣ ਦੀ ਖ਼ਬਰ
ਮੀਡੀਆ ਨਾਲ ਗੱਲਬਾਤ ਵਿੱਚ ਉਹਨਾਂ ਨੇ ਕਿਹਾ, ‘ਲੋਕਸਭਾ ਚੋਣਾਂ ਵਿੱਚ ਪ੍ਰਦੇਸ਼ ਵਿੱਚ ਹੋਈ ਕਾਂਗਰੇਸ ਦੀ ਜਿੱਤ ਵਿੱਚ ਸ਼ਹਿਰੀ ਸੀਟਾਂ ਦੀ ਅਹਿਮ ਭੂਮਿਕਾ ਸੀ। ਮੁੱਖਮੰਤ੍ਰੀ ਨੇ ਮੈਂਨੂੰ ਦੋ ਜਿਲਿਆਂ ਦੀ ਜਿੰਮੇਵਾਰੀ ਦਿੱਤੀ ਸੀ ਅਤੇ ਦੋਨਾਂ ਵਿੱਚ ਸਾਡੀ ਪ੍ਰਚੰਡ ਜਿੱਤ ਹੋਈ ਹੈ।’
ਉਹਨਾਂ ਨੇ ਕਿਹਾ, ‘ਇਹ ਸਮੂਹਿਕ ਜਿੰਮੇਵਾਰੀ ਹੈ, ਪਰ ਸਿਰਫ਼ ਮੇਰੇ ਵਿਭਾਗ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੋਈ ਇਸਨੂੰ ਸਹੀ ਪਰਿਪੇਖ ਵਿੱਚ ਸੱਮਝ ਸਕਦਾ ਹੈ। ਮੈਂਨੂੰ ਹਮੇਸ਼ਾ ਲਈ ਇੱਦਾਂ ਨਹੀਂ ਲਿਆ ਜਾ ਸਕਦਾ। ਮੈਂ ਹਮੇਸ਼ਾ ਹੀ ਨਤੀਜੇ ਦਿੱਤੇ ਹਨ ਅਤੇ ਮੇਰੀ ਜਵਾਬਦੇਹੀ ਪੰਜਾਬ ਦੀ ਜਨਤਾ ਪ੍ਰਤੀ ਹੈ।’
ਹਾਲਾਂਕਿ, ਮੰਤ੍ਰੀਮੰਡਲ ਦੀ ਬੈਠਕ ਖ਼ਤਮ ਹੋਣ ਦੇ ਬਾਅਦ 6 ਜੂਨ ਨੂੰ ਦੇਰ ਸ਼ਾਮ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੇ ਮੰਤਰਾਲੇ ਨੂੰ ਬਦਲ ਦਿੱਤਾ। ਕੈਪਟਨ ਨੇ ਸਿੱਧੂ ਤੋਂ ਸਥਾਨਕ ਨਿਕਾਯ ਵਿਭਾਗ ਵਾਪਸ ਲੈ ਕੇ ਊਰਜਾ ਵਿਭਾਗ ਦੇ ਦਿੱਤਾ। ਸਿੱਧੂ ਦੇ ਨਾਲ ਕੁੱਝ ਹੋਰ ਮੰਤਰੀਆਂ ਦੇ ਵਿਭਾਗ ਵੀ ਬਦਲੇ ਗਏ।
6 ਜੂਨ ਨੂੰ ਨਿਊਜ਼ ਏਜੇਂਸੀ ANI ਦੇ ਟਵੀਟ ਤੋਂ ਵੀ ਇਸਦੀ ਪੁਸ਼ਟੀ ਹੁੰਦੀ ਹੈ। ਏਜੇਂਸੀ ਮੁਤਾਬਕ, ਕੈਬਿਨੇਟ ਬਦਲਾਅ ਵਿੱਚ ਕੇਵਲ ਚਾਰ ਮੰਤ੍ਰੀਆਂ ਨੂੰ ਛੱਡ ਕੇ ਸਾਰੇ ਪ੍ਰਦੇਸ਼ ਮੰਤਰੀਆਂ ਦੇ ਵਿਭਾਗਾਂ ਵਿੱਚ ਕੁੱਝ ਬਦਲਾਅ ਕੀਤੇ ਗਏ ਹਨ।
https://twitter.com/ANI/status/1136631132131287040/photo/1
ਨਤੀਜਾ: ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਮੁੱਖਮੰਤ੍ਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤ੍ਰੀਮੰਡਲ ਤੋਂ ਬਰਖ਼ਾਸਤ ਨਹੀਂ ਕੀਤਾ ਹੈ, ਬਲਕਿ ਉਹਨਾਂ ਦੇ ਮੰਤਰਾਲੇ ਵਿੱਚ ਬਦਲਾਅ ਕਰਿਆ ਗਿਆ ਹੈ। ਸਿੱਧੂ ਦੇ ਕੋਲ ਪਹਿਲਾਂ ਸਥਾਨਕ ਨਿਕਾਯ ਵਿਭਾਗ ਸੀ। ਬਦਲਾਅ ਦੇ ਬਾਅਦ ਉਹਨਾਂ ਨੂੰ ਬਿਜਲੀ ਮੰਤਰਾਲੇ ਦਾ ਪ੍ਰਭਾਰ ਦਿੱਤਾ ਗਿਆ ਹੈ।
ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।