Fact Check: ਮਾਨਵ ਨਿਰਮਿਤ ਕਲਾਇਮੈਂਟ ਚੇਂਜ ਤੇ ਨਾਸਾ ਨੇ ਨਹੀਂ ਦਿੱਤਾ ਇਹ ਬਿਆਨ , ਵਾਇਰਲ ਪੋਸਟ ਹੈ ਫਰਜ਼ੀ

ਨਾਸਾ ਨੇ ਇਹ ਦਾਅਵਾ ਨਹੀਂ ਕੀਤਾ ਕਿ ਮਨੁੱਖ ਨਿਰਮਿਤ ਜਲਵਾਯੂ ਪਰਿਵਰਤਨ ( ਕਲਾਇਮੈਂਟ ਚੇਂਜ ) ਇੱਕ ਧੋਖਾ ਹੈ। ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ।

Fact Check: ਮਾਨਵ ਨਿਰਮਿਤ ਕਲਾਇਮੈਂਟ ਚੇਂਜ ਤੇ ਨਾਸਾ ਨੇ ਨਹੀਂ ਦਿੱਤਾ ਇਹ ਬਿਆਨ , ਵਾਇਰਲ ਪੋਸਟ ਹੈ ਫਰਜ਼ੀ

ਨਵੀਂ ਦਿੱਲੀ (ਵਿਸ਼ਵਾਸ ਨਿਊਜ਼ ): ਇੰਸਟਾਗ੍ਰਾਮ ‘ਤੇ ਵਾਇਰਲ ਹੋ ਰਹੀ ਇੱਕ ਤਸਵੀਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ “ਨਾਸਾ ਨੇ ਸਵੀਕਾਰਿਆ ਹੈ ਕਿ ਮਨੁੱਖ ਦੁਆਰਾ ਬਣਾਈ ਜਲਵਾਯੂ ਪਰਿਵਰਤਨ ( ਕਲਾਇਮੈਂਟ ਚੇਂਜ ) ਇੱਕ ਧੋਖਾ ਹੈ!” ਪੋਸਟ ਵਿੱਚ ਅੱਗੇ ਦਾਅਵਾ ਕੀਤਾ ਗਿਆ ਹੈ : “1958 ਵਿੱਚ, ਨਾਸਾ ਨੇ ਪਹਿਲੀ ਵਾਰ ਦੇਖਿਆ ਕਿ ਪ੍ਰਿਥਵੀ ਦੀ ਸੌਰ ਕਸ਼ਾ ਵਿੱਚ ਪਰਿਵਰਤਨ, ਪ੍ਰਿਥਵੀ ਦੇ ਅਸ਼ਿਯ ਝੁਕਾਅ ਵਿੱਚ ਪਰਿਵਰਤਨ ਦੇ ਨਾਲ , ਦੋਵੇਂ ਹੀ ਜਲਵਾਯੂ ਵਿਗਿਆਨੀ ‘ਗਲੋਬਲ ਵਾਰਮਿੰਗ’ ਲਈ ਜ਼ਿੰਮੇਵਾਰ ਹਨ। ਕਿਸੇ ਵੀ ਤਰ੍ਹਾਂ ਮਨੁੱਖ ਜੀਵਾਸ਼ਮ ਇੰਧਨ ਦੀ ਵਰਤੋਂ ਕਰਕੇ ਜਾਂ ਗੌਮਾਸ ਖਾ ਕੇ ਗ੍ਰਹਿ ਨੂੰ ਗਰਮ ਨਹੀਂ ਕਰ ਰਹੇ ਹਨ।”ਵਿਸ਼ਵਾਸ ਨਿਊਜ਼ ਨੇ ਜਾਂਚ ਕੀਤੀ ਅਤੇ ਪਾਇਆ ਕਿ ਨਾਸਾ ਨੇ ਅਜਿਹਾ ਕੋਈ ਦਾਅਵਾ ਨਹੀਂ ਕੀਤਾ ਅਤੇ ਇਸ ਲਈ ਵਾਇਰਲ ਪੋਸਟ ਫਰਜ਼ੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਲਿਖਿਆ ਹੈ: “ਨਾਸਾ ਨੇ ਮੰਨਿਆ ਹੈ ਕਿ ਮਨੁੱਖ ਦੁਆਰਾ ਬਣਾਈ ਗਈ ਜਲਵਾਯੂ ਪਰਿਵਰਤਨ ( ਕਲਾਇਮੈਂਟ ਚੇਂਜ ) ਇੱਕ ਧੋਖਾ ਹੈ! 1958 ਵਿੱਚ, ਨਾਸਾ ਨੇ ਪਹਿਲੀ ਵਾਰ ਦੇਖਿਆ ਕਿ ਧਰਤੀ ਦੇ ਸੌਰ ਕਸ਼ਾ ਵਿੱਚ ਪਰਿਵਰਤਨ ਦੇ ਨਾਲ ਨਾਲ ਧਰਤੀ ਦੇ ਅਸ਼ਿਯ ਝੁਕਾਅ ਵਿੱਚ ਪਰਿਵਰਤਨ, ਦੋਨੇਂ ਹੀ ਇਸਦੇ ਲਈ ਜਿੰਮੇਦਾਰ ਹਨ। ਜਿਸਨੂੰ ਜਲਵਾਯੂ ਵਿਗਿਆਨਿਕ ‘ਗਲੋਬਲ ਵਾਰਮਿੰਗ’ ਕਹਿੰਦੇ ਹਨ। ਕਿਸੇ ਵੀ ਤਰੀਕੇ ਨਾਲ ਮਨੁੱਖ ਗ੍ਰਹਿ ਨੂੰ ਗਰਮ ਨਹੀਂ ਕਰ ਰਹੇ ਹਨ। ”

ਪੋਸਟ ਅਤੇ ਉਸਦੇ ਆਰਕਾਈਵ ਲਿੰਕ ਨੂੰ ਇੱਥੇ ਵੇਖਿਆ ਜਾ ਸਕਦਾ ਹੈ।

ਪੜਤਾਲ

ਵਿਸ਼ਵਾਸ ਨਿਊਜ਼ ਨੇ ਨਾਸਾ ਦੁਆਰਾ ਜਲਵਾਯੂ ਤਬਦੀਲੀ ਬਾਰੇ ਰਿਪੋਰਟਾਂ ਦੀ ਭਾਲ ਕਰਕੇ ਆਪਣੀ ਜਾਂਚ ਸ਼ੁਰੂ ਕੀਤੀ। ਨਾਸਾ ਦੀ ਇੱਕ ਰਿਪੋਰਟ ਦੇ ਅਨੁਸਾਰ, ਪੂਰੇ ਇਤਿਹਾਸ ਵਿੱਚ ਧਰਤੀ ਦੀ ਜਲਵਾਯੂ ਬਦਲਦੀ ਰਹੀ ਹੈ। ਪਿਛਲੇ 650,000 ਸਾਲਾਂ ਵਿੱਚ ਹਿਮਨਦੋਂ ਦੇ ਅੱਗੇ ਵਧਣ ਅਤੇ ਪਿੱਛੇ ਹਟਣ ਦੇ ਸੱਤ ਚੱਕਰ ਹੋਏ ਹਨ , ਲਗਭਗ 11,700 ਸਾਲ ਪਹਿਲਾਂ ਅੰਤਿਮ ਹਿਮਯੁਗ ਦੇ ਅਚਾਨਕ ਅੰਤ ਦੇ ਨਾਲ- ਨਾਲ ਆਧੁਨਿਕ ਜਲਵਾਯੂ ਯੁੱਗ ਦੀ ਅਤੇ ਮਨੁੱਖੀ ਸਭਿਅਤਾ ਦੀ ਸ਼ੁਰੂਆਤ ਹੋਈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਜਲਵਾਯੂ ਪਰਿਵਰਤਨ ਧਰਤੀ ਦੀ ਕਸ਼ਾ ਵਿੱਚ ਬਹੁਤ ਛੋਟੇ ਬਦਲਾਵਾਂ ਦੇ ਲਈ ਜਿੰਮੇਦਾਰ ਹਨ ਜੋ ਸਾਡੇ ਗ੍ਰਹਿ ਨੂੰ ਪ੍ਰਾਪਤ ਹੋਣ ਵਾਲੀ ਸੌਰ ਊਰਜਾ ਦੀ ਮਾਤਰਾ ਨੂੰ ਬਦਲ ਦਿੰਦੇ ਹਨ। ਵਰਤਮਾਨ ਵਾਰਮਿੰਗ ਪ੍ਰਵ੍ਰਿੱਤੀ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਹ ਸੱਪਸ਼ਟ ਰੂਪ ਤੋਂ 20 ਵੀਂ ਸਦੀ ਦੇ ਮੱਧ ਤੋਂ ਮਨੁੱਖੀ ਗਤੀਵਿਧੀਆਂ ਦਾ ਨਤੀਜਾ ਹੈ ਅਤੇ ਹਜ਼ਾਰਾਂ ਸਾਲਾਂ ਤੋਂ ਬੇਮਿਸਾਲ ਦਰ ਨਾਲ ਅੱਗੇ ਵੱਧ ਰਿਹਾ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮਨੁੱਖੀ ਗਤੀਵਿਧੀਆਂ ਨੇ ਵਾਯੂਮੰਡਲ, ਮਹਾਂਸਾਗਰਾਂ ਅਤੇ ਭੂਮੀ ਨੂੰ ਗਰਮ ਕਰ ਦਿੱਤਾ ਹੈ ਅਤੇ ਵਾਤਾਵਰਣ , ਮਹਾਸਾਗਰ, ਕ੍ਰਾਯੋਸਫੀਅਰ ਅਤੇ ਬਾਇਓਸਫੀਅਰ ਵਿੱਚ ਵਿਆਪਕ ਅਤੇ ਤੇਜ਼ੀ ਨਾਲ ਬਦਲਾਵ ਹੋਏ ਹਨ।” ਰਿਪੋਰਟ ਵਿੱਚ ਕਿਹਾ ਗਿਆ ਹੈ।

ਨਾਸਾ ਨੇ ਆਪਣੀ ਰਿਪੋਰਟ ਵਿੱਚ ਕਿਹਾ: “ਪ੍ਰਿਥਵੀ ਦੀ ਸਤਿਹ ਤੇ ਅਤੇ ਉਸਦੇ ਉੱਪਰ ਕੀਤੀ ਗਈ ਖੋਜ ਤੋਂ ਪਤਾ ਚੱਲਦਾ ਹੈ ਕਿ ਗ੍ਰਹਿ ਦੀ ਜਲਵਾਯੂ ਵਿੱਚ ਬਹੁਤ ਬਦਲਾਵ ਆ ਰਿਹਾ ਹੈ। ਮਨੁੱਖੀ ਗਤੀਵਿਧੀਆਂ ਉਨ੍ਹਾਂ ਤਬਦੀਲੀਆਂ ਦਾ ਮੁੱਖ ਚਾਲਕ ਹੈ ।”

ਵਿਸ਼ਵਾਸ਼ ਨਿਊਜ਼ ਨੇ ਵਾਇਰਲ ਦਾਅਵੇ ਨੂੰ ਲੈ ਕੇ ਨਾਸਾ ਨਾਲ ਸੰਪਰਕ ਕੀਤਾ।ਨਾਸਾ ਏਮਜ਼ ਪਬਲਿਕ ਇਨਕੁਆਰੀ ਨੇ ਕਿਹਾ ਕਿ ਵਾਇਰਲ ਪੋਸਟ ਇੱਕ ਫਰਜ਼ੀ ਖ਼ਬਰ ਹੈ ਅਤੇ ਨਾਸਾ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ।

ਇਸ ਪੋਸਟ ਨੂੰ ਡੇਵਿਡ ਸ਼ੇਲ ਨਾਂ ਦੇ ਯੂਜ਼ਰ ਨੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ। ਜਦੋਂ ਵਿਸ਼ਵਾਸ ਨਿਊਜ਼ ਨੇ ਯੂਜ਼ਰ ਦੀ ਪ੍ਰੋਫਾਈਲ ਨੂੰ ਸਕੈਨ ਕੀਤਾ ਤਾਂ ਅਸੀਂ ਪਾਇਆ ਕਿ ਤੱਥ ਜਾਂਚ ਪ੍ਰਕਾਸ਼ਤ ਹੋਣ ਤੱਕ ਯੂਜ਼ਰ ਦੇ 6511 ਫੋਲੋਵਾਰਸ ਹਨ।

ਨਤੀਜਾ: ਨਾਸਾ ਨੇ ਇਹ ਦਾਅਵਾ ਨਹੀਂ ਕੀਤਾ ਕਿ ਮਨੁੱਖ ਨਿਰਮਿਤ ਜਲਵਾਯੂ ਪਰਿਵਰਤਨ ( ਕਲਾਇਮੈਂਟ ਚੇਂਜ ) ਇੱਕ ਧੋਖਾ ਹੈ। ਵਾਇਰਲ ਹੋ ਰਹੀ ਪੋਸਟ ਫਰਜ਼ੀ ਹੈ।

False
Symbols that define nature of fake news
ਪੂਰਾ ਸੱਚ ਜਾਣੋ...

ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।

Related Posts
Recent Posts