ਪਾਣੀ ਨਾਲ ਭਰੀ ਪਟੜੀਆਂ ‘ਤੇ ਤੇਜੀ ਨਾਲ ਦੌੜਦੀ ਰੇਲ ਗੱਡੀ ਦਾ ਵਾਇਰਲ ਵੀਡੀਓ ਮੁੰਬਈ ਦੇ ਨਾਲਾਸੋਪਾਰਾ ਰੇਲਵੇ ਸਟੇਸ਼ਨ ਦਾ ਸਾਲ 2017 ਦਾ ਹੈ। ਇਸ ਦਾ ਹਾਲ-ਫਿਲਹਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਉੱਤਰੀ ਭਾਰਤ ਦੇ ਰਾਜਾਂ ਵਿੱਚ ਮੀਂਹ ਦਾ ਕਹਿਰ ਜਾਰੀ ਹੈ। ਕਈ ਰਾਜਾਂ ਵਿੱਚ ਮੀਂਹ ਕਾਰਨ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕਈ ਥਾਈਂ ਭਾਰੀ ਮੀਂਹ ਕਾਰਨ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਫਰਜ਼ੀ ਅਤੇ ਗੁੰਮਰਾਹਕੁੰਨ ਖਬਰਾਂ ਫੈਲਾਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਹੁਣ ਇਸ ਨਾਲ ਜੋੜਦੇ ਹੋਏ ਮੁੰਬਈ ਦੇ ਨਾਲਾਸੋਪਾਰਾ ਰੇਲਵੇ ਸਟੇਸ਼ਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ। ਜਿਸ ‘ਚ ਰੇਲਵੇ ਟਰੈਕ ‘ਤੇ ਪਾਣੀ ਖੜ੍ਹਾ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਸ ਵੀਡੀਓ ਨੂੰ ਹਾਲ ਦਾ ਦੱਸਦੇ ਹੋਏ ਸ਼ੇਅਰ ਕਰ ਰਹੇ ਹਨ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਸਾਲ 2017 ਦਾ ਹੈ। ਵੀਡੀਓ ਦਾ ਹਾਲ ਵਿੱਚ ਹੋ ਰਹੇ ਮੀਂਹ ਨਾਲ ਕੋਈ ਸਬੰਧ ਨਹੀਂ ਹੈ।
ਫੇਸਬੁੱਕ ਯੂਜ਼ਰ ‘ਘਰ-ਘਰ ਮੋਦੀ’ (ਆਰਕਾਈਵ ਲਿੰਕ) ਨੇ 11 ਜੁਲਾਈ ਨੂੰ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, “भारी बारिश के कारण नालासोपारा रेलवे स्टेशन एक अनजाने वाटर पार्क में तब्दील हो गया है, जिससे लोग मजाकिया तौर पर इसकी तुलना इमेजिका वाटर पार्क से कर रहे हैं।”#NalaSopara Railway Station #Mumbai #Rainfall #MumbaiRains #viralvideo
ਵਿਸ਼ਵਾਸ ਨਿਊਜ਼ ਨੇ ਵਾਇਰਲ ਵੀਡੀਓ ਦੀ ਪੁਸ਼ਟੀ ਕਰਨ ਲਈ ਸੰਬੰਧਿਤ ਕੀਵਰਡਸ ਨਾਲ ਗੂਗਲ ‘ਤੇ ਖੋਜ ਕੀਤੀ। ਸਾਨੂੰ ਵਾਇਰਲ ਵੀਡੀਓ ਨਾਲ ਜੁੜੀ ਰਿਪੋਰਟ ਐਨਡੀਟੀਵੀ ਇੰਡੀਆ ਦੇ ਵੈਰੀਫਾਈਡ ਯੂਟਿਊਬ ਚੈਨਲ ‘ਤੇ ਅਪਲੋਡ ਮਿਲੀ। 21 ਸਤੰਬਰ 2017 ਨੂੰ ਅਪਲੋਡ ਵੀਡੀਓ ਵਿੱਚ ਵਾਇਰਲ ਵੀਡੀਓ ਨੂੰ ਦੇਖਿਆ ਜਾ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ, ”ਇਹ ਵੀਡੀਓ ਮੁੰਬਈ ਦੇ ਨਾਲਾਸੋਪਾਰਾ ਰੇਲਵੇ ਸਟੇਸ਼ਨ ਦਾ ਹੈ। ਮੀਂਹ ਤੋਂ ਬਾਅਦ ਪਟੜੀਆਂ ‘ਤੇ ਪਾਣੀ ਜਮ੍ਹਾ ਹੋ ਗਿਆ। ਉਸ ਦੌਰਾਨ ਇਹ ਵੀਡੀਓ ਸ਼ੂਟ ਕੀਤਾ ਗਿਆ ਹੈ।
ਵਾਇਰਲ ਵੀਡੀਓ ਨਾਲ ਸਬੰਧਤ ਨਿਊਜ ਰਿਪੋਰਟ ਨੂੰ ਏਬੀਪੀ ਲਾਈਵ ਦੇ ਵੈਰੀਫਾਈਡ ਯੂਟਿਊਬ ਚੈਨਲ ‘ਤੇ ਵੀ ਦੇਖਿਆ ਜਾ ਸਕਦਾ ਹੈ। 20 ਸਤੰਬਰ 2017 ਨੂੰ ਅਪਲੋਡ ਕੀਤੇ ਗਏ ਵੀਡੀਓ ਵਿੱਚ ਦਸਿਆ ਗਿਆ, “ਮੁੰਬਈ: ਠਾਣੇ ਦੇ ਨਾਲਾਸੋਪਾਰਾ ਸਟੇਸ਼ਨ ‘ਤੇ ਪਾਣੀ ਭਰੀਆਂ ਪਟੜੀਆਂ ‘ਤੇ ਬੁਲੇਟ ਦੀ ਰਫ਼ਤਾਰ ਨਾਲ ਇੱਕ ਟਰੇਨ ਦੌੜੀ।
ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ ਨਾਲ ਸਬੰਧਤ ਇੱਕ ਖ਼ਬਰ 21 ਸਤੰਬਰ 2017 ਨੂੰ ਹਿੰਦੁਸਤਾਨ ਟਾਈਮਜ਼ ‘ਤੇ ਪ੍ਰਕਾਸ਼ਿਤ ਮਿਲੀ। ਖਬਰ ਵਿੱਚ ਵੀਡੀਓ ਦੇ ਸਕਰੀਨ ਸ਼ਾਟ ਨੂੰ ਵਰਤਿਆ ਗਿਆ ਸੀ। ਰਿਪੋਰਟ ਦੇ ਅਨੁਸਾਰ, “ਇਹ ਘਟਨਾ ਉਦੋਂ ਵਾਪਰੀ ਜਦੋਂ ਵਿਰਾਰ ਸਟੇਸ਼ਨ ਮਾਸਟਰ ਡਰਾਈਵਰ ਨੂੰ ਇਹ ਦੱਸਣਾ ਭੁੱਲ ਗਿਆ ਕਿ ਭਾਰੀ ਮੀਂਹ ਕਾਰਨ ਸਾਰੀਆਂ ਰੇਲ ਗੱਡੀਆਂ ਨੂੰ 8 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚਲਾਉਣ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਪਛਿਮ ਰੇਲਵੇ ਨੇ ਵਿਰਾਰ ਸਟੇਸ਼ਨ ਮਾਸਟਰ ਅਤੇ ਐਕਸਪ੍ਰੈਸ ਲੋਕੋ ਪਾਇਲਟ ਨੂੰ ਨਿਲੰਬਿਤ ਕਰ ਦਿੱਤਾ ਹੈ।ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ।ਜਦੋਂ ਸਟੇਸ਼ਨ ਮਾਸਟਰ ਟ੍ਰੈਕ ‘ਤੇ ਪਾਣੀ ਜਮਾ ਹੋਣ ਬਾਰੇ ਡਰਾਈਵਰ ਨੂੰ ਸੂਚਿਤ ਕਰਨਾ ਭੁੱਲ ਗਿਆ, ਤਾਂ ਉਸ ਨੇ ਪਲੇਟਫਾਰਮ ‘ਤੇ ਸਵਾਰ ਯਾਤਰੀਆਂ ‘ਤੇ ਪਾਣੀ ਛਿੜਕ ਕੇ ਪੂਰੀ ਰਫ਼ਤਾਰ ਨਾਲ ਟਰੇਨ ਚਲਾਈ। ਨਾਲਾਸੋਪਾਰਾ ਸਟੇਸ਼ਨ ‘ਤੇ ਇੰਤਜ਼ਾਰ ਕਰ ਰਹੇ ਇੱਕ ਯਾਤਰੀ ਦੁਆਰਾ ਸ਼ੂਟ ਕੀਤਾ ਗਿਆ ਘਟਨਾ ਦਾ ਵੀਡੀਓ ਬੁੱਧਵਾਰ ਸਵੇਰੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।”
ਅਸੀਂ ਪੂਰੀ ਪੁਸ਼ਟੀ ਲਈ ਮਿਡ-ਡੇ ਦੇ ਸੀਨੀਅਰ ਰਿਪੋਰਟਰ ਸਮੀਉੱਲ੍ਹਾ ਖਾਨ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਦੱਸਿਆ, ਵੀਡੀਓ ਪੁਰਾਣੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ। ਇਸ ਦਾ ਹਾਲੀਆ ਮੀਂਹ ਨਾਲ ਕੋਈ ਸਬੰਧ ਨਹੀਂ ਹੈ।
ਜਾਂਚ ਦੇ ਅੰਤ ਵਿੱਚ ਅਸੀਂ ਪੁਰਾਣੀ ਵੀਡੀਓ ਨੂੰ ਹਾਲ ਦਾ ਦੱਸਦੇ ਹੋਏ ਸ਼ੇਅਰ ਕਰਨ ਵਾਲੇ ਫੇਸਬੁੱਕ ਯੂਜ਼ਰ ‘ਘਰ ਘਰ ਮੋਦੀ’ ਦੇ ਅਕਾਊਂਟ ਨੂੰ ਸਕੈਨ ਕੀਤਾ। ਸਕੈਨ ਕਰਨ ‘ਤੇ ਸਾਨੂੰ ਪਤਾ ਲੱਗਾ ਕਿ ਯੂਜ਼ਰ ਮੱਧ ਪ੍ਰਦੇਸ਼ ਦੇ ਭੋਪਾਲ ਦਾ ਰਹਿਣ ਵਾਲਾ ਹੈ।
ਨਤੀਜਾ: ਪਾਣੀ ਨਾਲ ਭਰੀ ਪਟੜੀਆਂ ‘ਤੇ ਤੇਜੀ ਨਾਲ ਦੌੜਦੀ ਰੇਲ ਗੱਡੀ ਦਾ ਵਾਇਰਲ ਵੀਡੀਓ ਮੁੰਬਈ ਦੇ ਨਾਲਾਸੋਪਾਰਾ ਰੇਲਵੇ ਸਟੇਸ਼ਨ ਦਾ ਸਾਲ 2017 ਦਾ ਹੈ। ਇਸ ਦਾ ਹਾਲ-ਫਿਲਹਾਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਸਭ ਨੂੰ ਦੱਸੋ, ਸੱਚ ਜਾਣਨਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਉਹ ਜਾਣਕਾਰੀ ਇਸ ਵੈੱਬਸਾਈਟ ‘ਤੇ ਪਾ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਜ਼ਰੀਏ ਵੀ ਸੂਚਨਾ ਦੇ ਸਕਦੇ ਹੋ।