Fact Check : ਸਾਵਧਾਨ, ਬੰਗਲਾ ਸਾਹਿਬ ਵਿਚ ਅਜੇ CT ਸਕੈਨ ਅਤੇ MRI ਸੁਵਿਧਾ ਨਹੀਂ ਹੈ

ਨਵੀਂ ਦਿੱਲੀ, (ਵਿਸ਼ਵਾਸ ਟੀਮ)। ਅੱਜ-ਕੱਲ੍ਹ ਸੋਸ਼ਲ ਮੀਡੀਆ ‘ਤੇ ਇਕ ਪੋਸਟ ਫੈਲੀ ਹੋਈ ਹੈ ਜਿਸ ਵਿਚ ਬੰਗਲਾ ਸਾਹਿਬ ਗੁਰਦੁਆਰੇ ਦੀ ਤਸਵੀਰ ਲਗਾ ਕੇ ਕਿਹਾ ਗਿਆ ਹੈ ਕਿ ਇਸ ਗੁਰਦੁਆਰੇ ਵਿਚ MRI ਅਤੇ CT ਸਕੈਨ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ। ਸਾਡੀ ਪੜਤਾਲ ਵਿਚ ਪਾਇਆ ਗਿਆ ਕਿ ਇਹ ਖਬਰ ਗਲਤ ਹੈ। ਬੰਗਲਾ ਸਾਹਿਬ ਗੁਰਦੁਆਰੇ ਵਿਚ ਇਹ ਸੁਵਿਧਾ ਅਜੇ ਸ਼ੁਰੂ ਨਹੀਂ ਹੋਈ ਹੈ।

ਕੀ ਹੈ ਵਾਇਰਲ ਪੋਸਟ ਵਿਚ?

ਵਾਇਰਲ ਹੋ ਰਹੀ ਪੋਸਟ ਵਿਚ ਗੁਰਦੁਆਰੇ ਦੀ ਤਸਵੀਰ ਦਿਖਾਈ ਗਈ ਹੈ ਅਤੇ ਕਿਹਾ ਗਿਆ ਹੈ ਕਿ ਇਸ ਗੁਰਦੁਆਰੇ ਵਿਚ ਐਮ.ਆਰ.ਆਈ (MRI) ਅਤੇ ਸੀ.ਟੀ. (CT) ਸਕੈਨ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ ਅਤੇ ਇਥੇ 5000 ਦੇ ਟੈਸਟ ਸਿਰਫ਼ 50 ਵਿਚ ਕੀਤੇ ਜਾ ਰਹੇ ਹਨ।

ਪੜਤਾਲ

ਇਸ ਪੋਸਟ ਦੀ ਪੜਤਾਲ ਕਰਨ ਦੇ ਲਈ ਅਸੀਂ ਸਭ ਤੋਂ ਪਹਿਲਾਂ ਵਾਇਰਲ ਪੋਸਟ ਵਿਚੋਂ ਗੁਰਦੁਆਰਾ ਸਾਹਿਬ ਦੇ ਫੋਟੋ ਦਾ ਸਕਰੀਨਸ਼ਾਟ ਲਿਆ ਅਤੇ ਉਸ ਨੂੰ ਗੂਗਲ ਰੀਵਰਸ ਇਮੇਜ ‘ਤੇ ਸਰਚ ਕੀਤਾ। ਪੜਤਾਲ ਵਿਚ ਅਸੀਂ ਪਾਇਆ ਕਿ ਇਹ ਤਸਵੀਰ ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦੀ ਹੈ।

ਅਸੀਂ Delhi Sikh Gurdwara Management Committee (DSGMC) ਨਾਲ ਗੱਲ ਕੀਤੀ ਅਤੇ ਸਾਨੂੰ ਦੱਸਿਆ ਗਿਆ ਕਿ ਬੰਗਲਾ ਸਾਹਿਬ ਗੁਰਦੁਆਰੇ ਵਿਚ MRI ਅਤੇ CT ਸਕੈਨ ਮਸ਼ੀਨ ਲਗਾਉਣ ਦਾ ਪ੍ਰਸਤਾਵ ਆਇਆ ਹੈ ਅਤੇ ਇਸ ‘ਤੇ ਕੰਮ ਚਲ ਰਿਹਾ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਨਵੰਬਰ ਵਿਚ ਆਉਣ ਵਾਲੇ ਗੁਰਪੁਰਬ ਦੇ ਮੌਕੇ ‘ਤੇ ਇਹ ਸੁਵਿਧਾਵਾਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ

ਅਸੀਂ ਬੰਗਲਾ ਸਾਹਿਬ ਗੁਰਦੁਆਰਾ ਦੀ ਡਿਸਪੈਂਸਰੀ ਦੇ ਮੈਡੀਕਲ ਸੁਪਰਡੈਂਟ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਵੀ ਸਾਨੂੰ ਇਹੀ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਬੰਗਲਾ ਸਾਹਿਬ ਗੁਰਦੁਆਰੇ ਦੀ ਡਿਸਪੈਂਸਰੀ ਨੂੰ ਚਲਾਉਂਦੀ ਹੈ ਅਤੇ ਇਸ ਦੀ ਫੰਡਿੰਗ ਵੀ ਉਥੋਂ ਹੀ ਆਉਂਦੀ ਹੈ। ਡਿਸਪੈਂਸਰੀ ਨੇ MRI ਅਤੇ CT ਸਕੈਨ ਮਸ਼ੀਨ ਦੀ ਮੰਗ ਨੂੰ DSGMC ਦੇ ਸਾਹਮਣੇ ਰੱਖਿਆ ਅਤੇ ਮੈਨੇਜਮੈਂਟ ਰਾਹੀਂ ਭਰੋਸਾ ਦਿਵਾਇਆ ਗਿਆ ਕਿ ਨਵੰਬਰ 2019 ਤੱਕ ਇਨ੍ਹਾਂ ਦੋਵਾਂ ਮਸ਼ੀਨਾਂ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਮਸ਼ੀਨ ਅਜੇ ਤੱਕ ਆਈ ਨਹੀਂ ਹੈ।

ਅਸੀਂ Delhi Sikh Gurdwara Management Committee (DSGMC)  ਨਾਲ ਗੱਲ ਕੀਤੀ ਅਤੇ ਸਾਨੂੰ ਦੱਸਿਆ ਗਿਆ ਕਿ ਬੰਗਲਾ ਸਾਹਿਬ ਗੁਰਦੁਆਰੇ ਵਿਚ MRI ਅਤੇ CT ਸਕੈਨ ਮਸ਼ੀਨ ਲਗਾਉਣ ਦਾ ਪ੍ਰਸਤਾਵ ਆਇਆ ਹੈ ਅਤੇ ਇਸ ‘ਤੇ ਚਰਚਾ ਚਲ ਰਹੀ ਹੈ ਪਰ ਅਜੇ ਤੱਕ ਕੋਈ ਸਮਾਂ ਨਿਰਧਾਰਤ ਨਹੀਂ ਕੀਤਾ ਗਿਆ ਹੈ।

ਅਸੀਂ ਬੰਗਲਾ ਸਾਹਿਬ ਗੁਰਦਆਰੇ ਦੀ ਡਿਸਪੈਂਸਰੀ ਦੇ ਮੈਡੀਕਲ ਸੁਪਰਡੈਂਟ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਵੀ ਸਾਨੂੰ ਇਹੀ ਦੱਸਿਆ ਕਿ Delhi Sikh Gurdwara Management Committee ਹੀ ਬੰਗਲਾ ਸਾਹਿਬ ਗੁਰਦੁਆਰੇ ਦੀ ਡਿਸਪੈਂਸਰੀ ਨੂੰ ਚਲਾਉਂਦੀ ਹੈ ਅਤੇ ਇਸ ਦੀ ਫੰਡਿੰਗ ਵੀ ਉਥੋਂ ਹੀ ਆਉਂਦੀ ਹੈ। ਡਿਸਪੈਂਸਰੀ ਨੇ MRI ਅਤੇ CT ਸਕੈਨ ਮਸ਼ੀਨ ਦੀ ਮੰਗ ਨੂੰ DSGMC ਦੇ ਸਾਹਮਣੇ ਰੱਖਿਆ ਅਤੇ ਮੈਨੇਜਮੈਂਟ ਰਾਹੀਂ ਭਰੋਸਾ ਦਿਵਾਇਆ ਗਿਆ ਕਿ ਨਵੰਬਰ 2019 ਤੱਕ ਇਨ੍ਹਾਂ ਦੋਵਾਂ ਮਸ਼ੀਨਾਂ ਦੀ ਵਿਵਸਥਾ ਕੀਤੀ ਜਾਵੇਗੀ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਮਸ਼ੀਨ ਅਜੇ ਤੱਕ ਆਈ ਨਹੀਂ ਹੈ ਅਤੇ ਇਸ ਮਾਮਲੇ ਵਿਚ ਉਨ੍ਹਾਂ ਦੇ ਕੋਲ ਕੋਈ ਅਪਡੇਟ ਵੀ ਨਹੀਂ ਹੈ।

ਇਸ ਪੋਸਟ ਨੂੰ ‘ਹਮਾਰਾ ਅਧਿਕਾਰ’ ਨਾਮਕ ਇਕ ਫੇਸਬੁੱਕ (Facebook) ਪੇਜ਼ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਪੇਜ਼ ਦੇ 26000 ਫਾਲੋਅਰ ਹਨ।

ਨਤੀਜਾ : ਸਾਡੀ ਪੜਤਾਲ ਵਿਚ ਪਾਇਆ ਗਿਆ ਕਿ ਇਹ ਖਬਰ ਗਲਤ ਹੈ। ਬੰਗਲਾ ਸਾਹਿਬ ਗੁਰਦੁਆਰੇ ਵਿਚ MRI ਅਤੇ CT ਸਕੈਨ ਦੀ ਸੁਵਿਧਾ ਅਜੇ ਸ਼ੁਰੂ ਨਹੀਂ ਹੋਈ ਹੈ।

ਪੂਰਾ ਸੱਚ ਜਾਣੋ. . .

ਸਭ ਨੂੰ ਦੱਸੋ, ਸੱਚ ਜਾਨਣਾ ਤੁਹਾਡਾ ਅਧਿਕਾਰ ਹੈ। ਜੇਕਰ ਤੁਹਾਨੂੰ ਅਜਿਹੀ ਕਿਸੇ ਵੀ ਖਬਰ ‘ਤੇ ਸ਼ੱਕ ਹੈ ਜਿਸ ਦਾ ਅਸਰ ਤੁਹਾਡੇ, ਸਮਾਜ ਅਤੇ ਦੇਸ਼ ‘ਤੇ ਹੋ ਸਕਦਾ ਹੈ ਤਾਂ ਸਾਨੂੰ ਦੱਸੋ। ਅਸੀਂ ਇਥੇ ਜਾਣਕਾਰੀ ਭੇਜ ਸਕਦੇ ਹਾਂ। ਸਾਨੂੰ contact@vishvasnews.com ‘ਤੇ ਈਮੇਲ ਕਰ ਸਕਦੇ ਹੋ। ਇਸ ਦੇ ਨਾਲ ਹੀ ਵੱਟਸਐਪ (Whatsapp) (ਨੰਬਰ -920527-0923) ਦੇ ਮਾਧਿਅਮ ਨਾਲ ਵੀ ਸੂਚਨਾ ਦੇ ਸਕਦੇ ਹੋ।

False
Symbols that define nature of fake news
Related Posts
Recent Posts